ਬੀਬੀਸੀ ਦੇ ਨਾਮ 'ਤੇ ਲੌਕਡਾਊਨ ਬਾਰੇ ਝੂਠੀ ਖ਼ਬਰ

ਬੀਬੀਸੀ

ਪੰਜਾਬ ਵਿੱਚ ਲੌਕਡਾਊਨ ਦੀਆਂ ਗਾਈਡਲਾਈਨਜ਼ ਬਾਰੇ ਬੀਬੀਸੀ ਪੰਜਾਬੀ ਦੀ ਇੱਕ ਪੁਰਾਣੀ ਗ੍ਰਾਫਿਕ ਪਲੇਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਜਾ ਰਹੀ ਹੈ।

ਅਸੀਂ ਲੋਕਾਂ ਦਾ ਧਿਆਨ ਦਿਵਾਉਣਾ ਚਾਹੁੰਦੇ ਹਾਂ ਕਿ ਇਹ ਗ੍ਰਾਫਿਕ ਪਲੇਟ 12 ਜੂਨ 2020 ਨੂੰ ਬੀਬੀਸੀ ਪੰਜਾਬੀ ਵੱਲੋਂ ਸੋਸ਼ਲ ਮੀਡੀਆ 'ਤੇ ਛਾਪੀ ਗਈ ਸੀ ਜਦੋਂ ਪੰਜਾਬ ਸਰਕਾਰ ਨੇ ਇਹ ਗਾਈਡਲਾਈਨਜ਼ ਜਾਰੀ ਕੀਤੀਆਂ ਸਨ।

ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਬੀਬੀਸੀ ਪੰਜਾਬੀ ਨੇ ਹਾਲ ਦੇ ਸਮੇਂ ਵਿੱਚ ਪੰਜਾਬ ਵਿੱਚ ਲੌਕਡਾਊਨ ਜਾਂ ਪ੍ਰਸਤਾਵਿਤ ਲੌਕਡਾਊਨ ਬਾਰੇ ਇਸ ਤਰ੍ਹਾਂ ਦੀ ਕੋਈ ਪਲੇਟ ਨਹੀਂ ਛਾਪੀ ਹੈ।

ਦੱਸ ਦਈਏ ਕਿ ਲੌਕਡਾਊ ਦੌਰਾਨ ਸਰਕਾਰ ਵੱਲੋਂ ਜਾਰੀ ਗਾਈਡਲਾਈਨਜ਼ ਨੂੰ ਬੀਬੀਸੀ ਸਮੇਂ ਸਮੇਂ 'ਤੇ ਲੋਕਾਂ ਤੱਕ ਪਹੁੰਚਾਊਂਦਾ ਰਿਹਾ ਹੈ।

ਪੰਜਾਬ ਸਰਕਾਰ ਨੇ ਉਨ੍ਹਾਂ ਲੋਕਾਂ ਨੂੰ ਸੁਚੇਤ ਕਰਨ ਲਈ ਇੱਕ ਪ੍ਰੈੱਸ ਰੀਲੀਜ਼ ਜਾਰੀ ਕੀਤਾ ਹੈ ਜੋ 12 ਜੂਨ 2020 ਦੀ ਗ੍ਰਾਫਿਕ ਪਲੇਟ ਨੂੰ ਹਾਲ ਦਾ ਕਹਿ ਕੇ ਸ਼ੇਅਰ ਕਰ ਰਹੇ ਹਨ।

ਹਾਲਾਂਕਿ ਪੰਜਾਬ ਸਰਕਾਰ ਦੀ ਰਿਲੀਜ਼ ਵਿੱਚ ਇਸ ਚੀਜ਼ ਦਾ ਜ਼ਿਕਰ ਨਹੀਂ ਹੈ ਕਿ ਇਹ ਫੇਸਬੁੱਕ 'ਤੇ 12 ਜੂਨ 2020 ਨੂੰ ਛਾਪੀ ਗ੍ਰਾਫਿਕ ਪਲੇਟ ਹੈ।

ਬੀਬੀਸੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)