ਅਜ਼ਾਦ ਭਾਰਤ ਵਿੱਚ ਉਹ ਪਹਿਲੀ ਔਰਤ ਕੌਣ ਹੈ ਜਿਸ ਨੂੰ ਫਾਂਸੀ ਹੋ ਸਕਦੀ ਹੈ

ਤਸਵੀਰ ਸਰੋਤ, Suraj
- ਲੇਖਕ, ਸ਼ਾਹਬਾਦ ਅਨਵਰ
- ਰੋਲ, ਅਮਰੋਹਾ ਤੋਂ ਬੀਬੀਸੀ ਸਹਿਯੋਗੀ
ਆਪਣੇ ਪਿਆਰ ਵਿੱਚ ਰੁਕਾਵਟ ਬਣਨ ਵਾਲੇ ਆਪਣੇ ਪਰਿਵਾਰ ਦੇ ਸੱਤ ਜੀਆਂ ਨੂੰ ਇੱਕੋ ਰਾਤ ਖ਼ਤਮ ਕਰ ਦੇਣ ਵਾਲੀ ਔਰਤ-ਸ਼ਬਨਮ ਆਜ਼ਾਦ ਭਾਰਤ ਦੀ ਪਹਿਲੀ ਮਹਿਲਾ ਬਣਨ ਜਾ ਰਹੀ ਹੈ ਜਿਸ ਨੂੰ ਫਾਂਸੀ ਹੋ ਸਕਦੀ ਹੈ।
ਸ਼ਬਨਮ ਨੇ ਆਪਣੇ ਮਾਂ-ਬਾਪ, ਭਤੀਜੇ ਦੋ ਭਰਾਵਾਂ, ਇੱਕ ਭਰਜਾਈ ਅਤੇ ਰਿਸ਼ਤੇ ਦੀ ਭੈਣ ਨੂੰ ਨਸ਼ੀਲਾ ਪਦਾਰਥ ਦੇਣ ਮਗਰੋਂ ਰਾਤ ਨੂੰ ਬੇਸੁਰਤੀ ਦੀ ਹਾਲਤ ਵਿੱਚ ਇੱਕ-ਇੱਕ ਕਰ ਕੇ ਕੁਹਾੜੀ ਨਾਲ ਮਾਰ ਦਿੱਤਾ ਸੀ।
ਇਹ ਵੀ ਪੜ੍ਹੋ:
14 ਅਪ੍ਰੈਲ 2008 ਦੀ ਉਸ ਤਰੀਕ ਨੂੰ ਚਾਹੁਣ ਵੀ ਤਾਂ ਨਹੀਂ ਭੁੱਲ ਸਕਦੇ।
ਸ਼ਬਨਮ ਦੇ ਘਰ ਦੇ ਗੁਆਂਢ ਵਿੱਚ ਨਾਲੋ-ਨਾਲ ਸੱਤ ਕਬਰਾਂ ਹਨ ਅਤੇ ਕੰਧਾਂ ਉੱਪਰ ਲੱਗੇ ਖੂਨ ਦੇ ਧੱਬੇ ਅੱਜ ਵੀ ਉਸ ਹੌਲਨਾਕ ਘਟਨਾਕ੍ਰਮ ਦੀ ਯਾਦ ਹਨ।
ਜ਼ਿਆਦਾਤਰ ਪਿੰਡ ਵਾਸੀ ਸ਼ਬਨਮ ਨੂੰ ਉਸ ਦੇ ਕੀਤੇ ਦੀ ਸਜ਼ਾ ਦਿੱਤੇ ਜਾਣ ਦੇ ਹੱਕ ਵਿੱਚ ਹਨ।

ਤਸਵੀਰ ਸਰੋਤ, SHAHBAZ ANWAR/BBC
ਪੁਲਿਸ ਨੇ ਆਪਣੀ ਜਾਂਚ ਵਿੱਚ ਕਿਹਾ ਸੀ ਕਿ ਸ਼ਬਨਮ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਇਸ ਕਾਰੇ ਨੂੰ ਅੰਜਾਮ ਦਿੱਤਾ ਸੀ।
ਸੁਪਰੀਮ ਕੋਰਟ ਨੇ ਸ਼ਬਨਮ ਅਤੇ ਉਸ ਦੇ ਪ੍ਰੇਮੀ ਦੇਵਾਂ ਨੂੰ ਸਜ਼ਾ-ਏ-ਮੌਤ ਦੀ ਸਜ਼ਾ ਸੁਣਾਈ ਹੈ, ਜਿਸ ਨੂੰ ਰਾਸ਼ਟਰਪਤੀ ਨੇ ਬਹਾਲ ਰੱਖਿਆ ਹੈ।
'ਗੁਨਾਹ ਮਾਫ਼ੀ ਦੇ ਯੋਗ ਨਹੀਂ ਹੈ'
ਸ਼ਬਨਮ ਦੇ ਚਾਚਾ ਸਤਾਰ ਇਸ ਘਟਨਾ ਨੂੰ ਯਾਦ ਕਰ ਕੇ ਵਿਚਲਿਤ ਹੋ ਜਾਂਦੇ ਹਨ। ਉਹ ਕਹਿੰਦੇ ਹਨ, "ਸ਼ਬਨਮ ਨੂੰ ਫ਼ਾਂਸੀ ਮਿਲਣ ਵਿੱਚ ਦੇਰੀ ਹੋ ਗਈ ਹੈ। ਉਸ ਨੇ ਜੋ ਜੁਰਮ ਕੀਤਾ ਹੈ ਉਹ ਮਾਫ਼ੀਯੋਗ ਨਹੀਂ ਹੈ।"
ਉਹ ਕਹਿੰਦੇ ਹਨ, "ਮੇਰੇ ਅਤੇ ਸ਼ਬਨਮ ਦੇ ਪਿਤਾ ਸ਼ੌਕਤ ਦੇ ਪਰਿਵਾਰ ਦਾ ਕੰਮ ਕਾਜ ਇਕੱਠਾ ਸੀ। ਸ਼ੌਕਤ ਸਾਲ 2000 ਤੋਂ ਪਹਿਲਾਂ ਤਾਹਰਪੁਰ ਰਹਿੰਦਾ ਸੀ। ਉਹ ਇੰਟਰ ਕਾਲਜ ਦੇ ਅਧਿਆਪਕ ਸਨ।"
ਸ਼ਬਨਮ ਦੇ ਪਿਆਰ ਪ੍ਰਸੰਗ ਬਾਰੇ ਉਹ ਕਹਿੰਦੇ ਹਨ," ਸ਼ਬਨਮ ਅਤੇ ਸਲੀਮ ਦੇ ਵਿੱਚ ਇਹ ਰਿਸ਼ਤਾ ਪਤਾ ਨਹੀਂ ਕਦੋਂ ਤੋਂ ਚੱਲ ਰਿਹਾ ਸੀ। ਘਟਨਾ ਵਾਲੀ ਰਾਤ ਤਾਂ ਮੇਰੇ ਕੋਲ ਕੁਝ ਪਿੰਡਵਾਸੀ ਪਹੁੰਚੇ ਅਤੇ ਉਨ੍ਹਾਂ ਨੇ ਮੈਨੂੰ ਕਤਲਾਂ ਬਾਰੇ ਦੱਸਿਆ।"
"ਮੈਂ ਅਤੇ ਮੇਰੀ ਪਤਨੀ ਉੱਥੇ ਪਹੁੰਚੇ ਤਾਂ ਮੇਰਾ ਦਿਲ ਬੈਠ ਗਿਆ। ਸਾਹਮਣੇ ਜੋ ਮੰਜ਼ਰ ਸੀ- ਉਹ ਡਰਾਉਣਾ ਸੀ। ਉੱਥੇ ਲਾਸ਼ਾਂ ਪਈਆਂ ਸਨ, ਉਨ੍ਹਾਂ ਦੇ ਸਿਰ ਅਤੇ ਸਰੀਰ ਵੱਢੇ ਹੋਏ ਸਨ। ਭਰਾ-ਭਰਜਾਈ, ਕੁਆਰਾ ਭਤੀਜਾ, ਵੱਡਾ ਭਤੀਜਾ ਅਤੇ ਉਸ ਦੀ ਘਰ ਵਾਲੀ ਤੇ ਬੱਚਿਆਂ ਦੀਆਂ ਲਾਸ਼ਾਂ ਸਨ। ਉਹ ਵੱਢੇ ਪਏ ਸਨ।"
ਕੋਲ ਹੀ ਬੈਠੀ ਸਾਤਰ ਦੀ ਪਤਨੀ ਫ਼ਾਤਿਮਾ ਨੇ ਵਿੱਚੋਂ ਹੀ ਟੋਕਦਿਆਂ ਕਿਹਾ, "ਅਸੀਂ ਤਾਂ ਪਹਿਲਾਂ ਹੀ ਸ਼ੌਕਤ ਨੂੰ ਉਨ੍ਹਾਂ ਦੀ ਧੀ ਬਾਰੇ ਸੁਚੇਤ ਕੀਤਾ ਸੀ ਪਰ ਉਨ੍ਹਾਂ ਨੇ ਯਕੀਨ ਨਹੀਂ ਕੀਤਾ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਉਸ ਸਮੇਂ ਸ਼ਬਨਮ ਨੇ ਕਿਹਾ ਸੀ ਕਿ ਘਰ ਉੱਪਰ ਹਮਲਾ ਹੋਇਆ ਸੀ ਪਰ ਬਾਅਦ ਵਿੱਚ ਪੁਲਿਸ ਦੀ ਜਾਂਚ ਦੌਰਾਨ ਅਸਲੀਅਤ ਉਜਾਗਰ ਹੋਈ।
ਸਤਾਰ ਨੇ ਦੱਸਿਆ, "ਸ਼ਬਨਮ ਇਨ੍ਹਾਂ ਕਤਲਾਂ ਵਿੱਚ ਆਪਣੇ ਰਿਸ਼ਤੇ ਦੇ ਭਰਾ ਨੂੰ ਫ਼ਸਾਉਣਾ ਚਾਹੁੰਦੀ ਸੀ। ਉਹ ਚਾਹੁੰਦੀ ਸੀ ਕਿ ਉਹ ਆਪਣੇ ਪਿਤਾ ਦੀ ਵਾਰਸ ਬਣ ਕੇ ਆਪਣੇ ਸਲੀਮ ਨਾਲ ਰਹੇ ਪਰ ਅਜਿਹਾ ਨਾ ਹੋ ਸਕਿਆ ਅਤੇ ਉਹ ਫੜੇ ਗਏ।"
ਸ਼ਬਨਮ ਦੇ ਘਰ ਆਮ ਤੌਰ ਤੇ ਇੱਕ ਕਿੱਲੋ ਦੁੱਧ ਆਉਂਦਾ ਸੀ ਪਰ ਉਸ ਦਿਨ ਉਸ ਨੇ ਦੋ ਕਿੱਲੋ ਦੁੱਧ ਲਿਆ ਸੀ। ਇਸੇ ਦੁੱਧ ਵੱਚ ਕੋਈ ਨਸ਼ੀਲੀ ਵਸਤੂ ਪਾ ਕੇ ਉਸ ਨੇ ਸਾਰੇ ਪਰਿਵਾਰ ਨੂੰ ਪਿਲਾ ਦਿੱਤੀ ਸੀ।
ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਜਦੋਂ ਸ਼ਬਨਮ ਆਪਣੇ ਘਰ ਆਈ ਤਾਂ ਸਲੀਮ ਉਸ ਦੇ ਨਾਲ ਸੀ ਪਰ ਬੇਸੁਰਤ ਪਰਿਵਾਰ ਵਾਲਿਆਂ ਉੱਪਰ ਕੁਹਾੜੀ ਸ਼ਬਨਮ ਨੇ ਚਲਾਈ ਸੀ।
ਹਾਲਾਂਕਿ ਸਲੀਮ ਨੂੰ ਸਾਜ਼ਿਸ਼ ਵਿੱਚ ਹਿੱਸੇਦਾਰ ਹੋਣ ਕਾਰਨ ਅਦਾਲਤ ਨੇ ਸ਼ਬਨਮ ਅਤੇ ਸਲੀਮ ਦੋਵਾਂ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ।
'ਡਰਾਉਣਾ ਨਜ਼ਾਰਾ ਸੀ'
ਬਾਵਨਖੇੜੀ ਦੇ ਸ਼ਾਹਬਾਦ ਖ਼ਾਂ ਘਟਨਾ ਤੋਂ ਬਾਅਦ ਹੀ ਮੌਕਾ-ਏ-ਵਾਰਦਾਤ ਵਾਲੀ ਥਾਂ 'ਤੇ ਪਹੁੰਚੇ ਸਨ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਰਾਤ ਨੂੰ ਮੀਂਹ ਪੈਣਾ ਸ਼ੁਰੂ ਗਿਆ ਸੀ। ਵਿਹੜੇ ਵਿੱਚ ਸੌਂ ਰਹੇ ਲੋਕ ਅੰਦਰ ਜਾਣ ਲੱਗੇ ਸਨ। ਜਦੋਂ ਲੋਕ ਆਪਣੇ ਬਿਸਤਰੇ ਸਮੇਟ ਕੇ ਅੰਦਰ ਜਾ ਰਹੇ ਸਨ ਤਾਂ ਸ਼ੋਰ ਮੱਚ ਗਿਆ।"

ਤਸਵੀਰ ਸਰੋਤ, SHAHBAZ ANWAR/BBC
ਸ਼ਹਜ਼ਾਦ ਜਦੋਂ ਉੱਥੇ ਪਹੁੰਚੇ ਤਾਂ ਨਜ਼ਾਰਾ ਦੇਖ ਦੇ ਦਹਿਲ ਗਏ। ਸੱਤ ਲਾਸ਼ਾਂ ਪਈਆਂ ਸਨ ਅਤੇ ਸ਼ਬਨਮ ਰੋ ਰਹੀ ਸੀ। ਪਿੰਡ ਦੇ ਨੌਜਵਾਨ ਅਫ਼ਜ਼ਲ ਨੇ ਦੱਸਿਆ ਕਿ ਉਹ ਵੀ ਘਟਨਾ ਤੋਂ ਬਾਅਦ ਹੀ ਉੱਥੇ ਪਹੁੰਚਿਆ ਸੀ।
ਪਿੰਡ ਦੇ ਬਜ਼ੁਰਗ ਰਿਆਸਤ ਦਸਦੇ ਹਨ, ਘਟਨਾ ਦੀ ਰਾਤ ਲਗਭਗ ਦੋ ਵਜੇ ਅਸੀਂ ਉੱਥੇ ਪਹੁੰਚੇ ਸੀ। ਸਾਹਮਣੇ ਜੋ ਦੇਖਿਆ ਉਸ ਨਾਲ ਸਾਡੀਆਂ ਲੱਤਾਂ ਕੰਬ ਗਈਆਂ ਸਨ। ਸਾਥੋਂ ਰੁਕਿਆ ਨਹੀਂ ਗਿਆ ਤੇ ਅਸੀਂ ਵਾਪਸ ਆ ਗਏ।
ਸ਼ਬਨਮ ਅਤੇ ਸਲੀਮ ਦਾ ਰਿਸ਼ਤਾ
ਪਿੰਡ ਵਾਲਿਆਂ ਨੇ ਦੱਸਿਆ ਕਿ ਸ਼ਬਨਮ, ਸਲੀਮ ਨੂੰ ਚਾਹੁੰਦੀ ਸੀ ਅਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਇਹ ਪਸੰਦ ਨਹੀਂ ਸੀ। ਪਹਿਲੀ ਵਾਰ ਪਰਿਵਾਰ ਅਤੇ ਸ਼ਬਨਮ ਵਿੱਚਕਾਰ ਤਕਰਾਰ ਹੋਈ ਸੀ।
ਤਕਰਾਰ ਦੀ ਵਜ੍ਹਾ ਇਹ ਸੀ ਕਿ ਸ਼ਬਨਮ ਦਾ ਪਰਿਵਾਰ ਸਰਦਾ-ਪੁਜਦਾ ਸੀ। ਸ਼ਬਨਮ ਖ਼ੁਦ ਡਬਲ ਐੱਮਏ ਸੀ ਜਦਕਿ ਸਲੀਮ ਪੜ੍ਹਿਆ ਲਿਖਿਆ ਵੀ ਨਹੀਂ ਸੀ ਅਤੇ ਰੋਜ਼ੀ-ਰੋਟੀ ਲਈ ਵੀ ਲੱਕੜਾਂ ਦੀ ਚਿਰਾਈ ਵਾਲੇ ਆਰੇ ਉੱਪਰ ਕੰਮ ਕਰਦਾ ਸੀ।

ਤਸਵੀਰ ਸਰੋਤ, SHAHBAZ ANWAR/BBC
ਵਾਰਦਾਤ ਦੇ ਸਮੇਂ ਸਲੀਮ 25 ਸਾਲ ਦਾ ਸੀ ਅਤੇ ਸ਼ਬਨਮ 27 ਸਾਲਾਂ ਦੀ ਸੀ। ਹੁਣ ਸ਼ਬਨਮ 39 ਸਾਲਾਂ ਨੂੰ ਢੁੱਕ ਚੁੱਕੀ ਹੈ।
ਸਲੀਮ ਦੇ ਦੋਸਤ ਦਸਦੇ ਹਨ ਕਿ ਹਾਲਾਂਕਿ ਉਨ੍ਹਾਂ ਨੇ ਸਲੀਮ ਨਾਲ ਰਲ ਕੇ ਵਪਾਰ ਕੀਤਾ ਸੀ ਪਰ ਕਦੇ ਵੀ ਉਸ ਨੇ ਸ਼ਬਨਮ ਦਾ ਜ਼ਿਕਰ ਨਹੀਂ ਕੀਤਾ।
ਪਿੰਡ ਵਾਲਿਆਂ ਨੇ ਦੱਸਿਆ ਕਿ ਸ਼ਬਨਮ ਦੇ ਪਰਿਵਾਰ ਵਾਲਿਆਂ ਨੂੰ ਇਨ੍ਹਾਂ ਦੋਵਾਂ ਦੇ ਸਬੰਧਾਂ ਉੱਪਰ ਸਖ਼ਤ ਇਤਰਾਜ਼ ਸੀ। ਆਪਣੇ ਆਖ਼ਰੀ ਦਿਨਾਂ ਵਿੱਚ ਸ਼ਬਨਮ ਦੇ ਦਾਦੇ ਨੇ ਉਸ ਦੇ ਹੱਥ ਦੀ ਬਣੀ ਰੋਟੀ ਵੀ ਖਾਣੀ ਬੰਦ ਕਰ ਦਿੱਤੀ ਸੀ।
ਸ਼ਬਨਮ ਦੇ ਸਲੀਮ ਨਾਲ ਪਿਆਰ ਦੀ ਭਿਣਕ ਸਲੀਮ ਦੇ ਛੋਟੇ ਭਰਾ ਰਾਸ਼ਿਦ ਨੂੰ ਵੀ ਹੋ ਗਈ ਸੀ। ਪਿੰਡ ਵਾਲੇ ਕਹਿੰਦੇ ਹਨ ਕਿ ਰਾਸ਼ਿਦ ਨੇ ਨਰਾਜ਼ ਹੋ ਕੇ ਇੱਕ ਦਿਨ ਸ਼ਬਨਮ ਦੇ ਥੱਪੜ ਵੀ ਮਾਰਿਆ ਸੀ।
ਸਲੀਮ ਦੇ ਗੁਆਂਢ ਵਿੱਚ ਰਹਿਣ ਵਾਲੀ ਮਹਮੂਨਾ ਉਨ੍ਹਾਂ ਬਾਰੇ ਕਹਿੰਦੇ ਹਨ, "ਮੁੰਡਾ ਠੀਕ ਸੀ। ਕਿਸੇ ਵੱਲ ਅੱਖ ਚੁੱਕ ਕੇ ਨਹੀਂ ਸੀ ਦੇਖਦਾ। ਹੁਣ ਕੀ ਕਹੀਏ? ਹੁਣ ਤਾ ਸਰਕਾਰ ਹੀ ਇਨਸਾਫ਼ ਕਰੇ।"

ਸੰਖੇਪ ਵਿੱਚ- ਹੁਣ ਤੱਕ ਜੋ ਕੁਝ ਹੋਇਆ

ਤਸਵੀਰ ਸਰੋਤ, SHAHBAZ ANWAR/BBC
ਸ਼ਬਨਮ ਅਲੀ ਨੇ ਲਗਭਗ ਆਪਣੀਆਂ ਸਾਰੀਆਂ ਕਾਨੂੰਨੀ ਕਾਰਵਾਈਆਂ ਮੁਕੰਮਲ ਕਰ ਲਈਆਂ ਹਨ ਅਤੇ ਹੁਣ ਜੇਕਰ ਉਸ ਨੂੰ ਫਾਂਸੀ 'ਤੇ ਲਟਕਾਇਆ ਜਾਂਦਾ ਹੈ ਤਾਂ ਉਹ ਆਜ਼ਾਦ ਭਾਰਤ ਦੀ ਪਹਿਲੀ ਮਹਿਲਾ ਬਣ ਜਾਵੇਗੀ, ਜਿਸ ਨੂੰ ਕਿਸੇ ਅਪਰਾਧ ਲਈ ਫਾਂਸੀ ਦਿੱਤੀ ਗਈ ਹੋਵੇਗੀ।
ਭਾਰਤ 'ਚ ਸਿਰਫ ਮਥੁਰਾ 'ਚ ਹੀ ਇੱਕੋ ਇੱਕ ਅਜਿਹੀ ਜੇਲ੍ਹ ਹੈ, ਜਿੱਥੇ ਮਹਿਲਾ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਵਿਵਸਥਾ ਮੌਜੂਦ ਹੈ।
ਸ਼ਬਨਮ ਨੇ ਆਪਣੇ ਪ੍ਰੇਮੀ ਸਲੀਮ ਨਾਲ ਮਿਲ ਕੇ ਸਾਲ 2008 'ਚ ਆਪਣੇ ਹੀ ਪਰਿਵਾਰ ਦੇ ਸੱਤ ਮੈਂਬਰਾਂ ਦਾ ਬਹੁਤ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ।
ਮ੍ਰਿਤਕਾਂ 'ਚ ਸ਼ਬਨਮ ਦੇ ਪਿਤਾ ਸ਼ੌਕਤ ਅਲੀ (55), ਮਾਂ ਹਾਸ਼ਮੀ (50), ਵੱਡਾ ਭਰਾ ਅਨੀਸ (35) , ਅਨੀਸ ਦੀ ਪਤਨੀ ਅੰਜੁਮ (25), ਛੋਟਾ ਭਰਾ ਰਾਸ਼ਿਦ (22), ਫੁਫੇਰੀ ਭੈਣ ਰਾਬੀਆ (14) ਅਤੇ ਮਹਿਜ 10 ਮਹੀਨਿਆਂ ਦਾ ਭਤੀਜਾ ਅਰਸ਼ ਸ਼ਾਮਲ ਸੀ।
ਸ਼ਬਨਮ ਨੇ ਇੰਨ੍ਹਾਂ ਸਭਨਾਂ ਦਾ ਕੁਲਹਾੜੀ ਮਾਰ ਕੇ ਕਤਲ ਕੀਤਾ ਅਤੇ ਆਪਣੇ ਭਤੀਜੇ ਦਾ ਗਲਾ ਘੁੱਟ ਕੇ ਮਾਰ ਦਿੱਤਾ ਸੀ।

ਤਸਵੀਰ ਸਰੋਤ, SHAHBAZ ANWAR/BBC
ਸ਼ਬਨਮ ਅਲੀ ਸੈਫੀ ਮੁਸਲਿਮ ਭਾਈਚਾਰੇ ਨਾਲ ਸਬੰਧ ਰੱਖਦੀ ਹੈ। ਉਹ ਪੱਛਮੀ ਉੱਤਰ ਪ੍ਰਦੇਸ਼ 'ਚ ਪੈਂਦੇ ਅਮਰੋਹਾ ਦੇ ਹਸਨਪੁਰ ਕਸਬੇ ਨਾਲ ਲੱਗਦੇ ਛੋਟੇ ਜਿਹੇ ਪਿੰਡ ਬਾਵਨਖੇੜੀ ਦੀ ਰਹਿਣ ਵਾਲੀ ਹੈ।
ਸ਼ਬਨਮ ਨੇ ਦੋ ਵਿਸ਼ਿਆਂ- ਅੰਗਰੇਜ਼ੀ ਅਤੇ ਭੂਗੋਲ 'ਚ ਐਮ.ਏ. ਕੀਤੀ ਹੋਈ ਹੈ ਅਤੇ ਉਹ ਬਤੌਰ ਸਰਕਾਰੀ ਅਧਿਆਪਿਕਾ ਸੇਵਾਵਾਂ ਨਿਭਾ ਰਹੀ ਸੀ।
ਸਾਲ 2012 'ਚ ਅਮਰੋਹਾ ਸੈਸ਼ਨ ਕੋਰਟ ਨੇ ਉਨ੍ਹਾਂ ਦੋਵਾਂ ਨੂੰ ਮੌਤ ਦੀ ਸਜ਼ਾ ਸੁਣਾਈ, ਜਿਸ ਨੂੰ ਕਿ ਬਾਅਦ 'ਚ ਸਾਲ 2013 'ਚ ਅਲਾਹਾਬਾਦ ਹਾਈਕੋਰਟ ਅਤੇ ਸਾਲ 2015 'ਚ ਸੁਪਰੀਮ ਕੋਰਟ ਨੇ ਬਰਕਰਾਰ ਰੱਖਿਆ ਸੀ। ਹਾਲਾਂਕਿ 10 ਦਿਨਾਂ ਦੇ ਅੰਦਰ ਹੀ ਸੁਪਰੀਮ ਕੋਰਟ ਨੇ ਮੌਤ ਦੇ ਵਾਰੰਟ 'ਤੇ ਰੋਕ ਲਗਾ ਦਿੱਤੀ ਸੀ।
ਸਤੰਬਰ 2015 'ਚ ਉੱਤਰ ਪ੍ਰਦੇਸ਼ ਦੇ ਤਤਕਾਲੀ ਰਾਜਪਾਲ ਰਾਮ ਨਾਇਕ ਨੇ ਸ਼ਭਨਮ ਦੀ ਰਹਿਮ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਸੀ। ਸ਼ਬਨਮ ਨੇ ਇਹ ਰਹਿਮ ਦੀ ਅਪੀਲ ਆਪਣੇ ਪੁੱਤਰ ਮੁਹੰਮਦ ਤਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਦੇ ਅਧਾਰ 'ਤੇ ਪਾਈ ਸੀ।
ਫਿਰ ਅਗਸਤ 2016 'ਚ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਸ਼ਬਨਮ ਦੀ ਰਹਿਮ ਦੀ ਅਪੀਲ ਖਾਰਜ ਕਰ ਦਿੱਤੀ ਸੀ।
ਜਨਵਰੀ 2020 'ਚ ਸੁਪਰੀਮ ਕੋਰਟ 'ਚ ਸੀਜੀਆਈ ਐਸ ਏ ਬੋਬੜੇ ਦੀ ਅਗਵਾਈ ਵਾਲੀ ਬੈਂਚ ਨੇ ਉਨ੍ਹਾਂ ਦੀ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ।

ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













