You’re viewing a text-only version of this website that uses less data. View the main version of the website including all images and videos.
ਜੈ ਸ਼੍ਰੀ ਰਾਮ ਜੇਕਰ ਲੋਕ ਬੰਗਾਲ ਵਿੱਚ ਨਹੀਂ ਬੋਲਣਗੇ ਤਾਂ ਕੀ ਪਾਕਿਸਤਾਨ ਵਿੱਚ ਬੋਲਣਗੇ- ਅਮਿਤ ਸ਼ਾਹ
ਪੱਛਮੀ ਬੰਗਾਲ ਦੇ ਕੂਚਬਿਹਾਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮਮਤਾ ਬੈਨਰਜੀ ਨੇ ਬੰਗਾਲ ਦੇ ਅੰਦਰ ਅਜਿਹਾ ਕਰ ਦਿੱਤਾ ਹੈ ਕਿ ਜੈ ਸ਼੍ਰੀ ਰਾਮ ਬੋਲਣਾ ਇੱਕ ਗੁਨਾਹ ਹੋ ਗਿਆ ਹੈ।
ਭੀੜ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ, "ਮਮਤਾ ਦੀਦੀ, ਜੇ ਜੈ ਸ਼੍ਰੀ ਰਾਮ ਬੰਗਾਲ ਵਿੱਚ ਨਹੀਂ ਬੋਲਿਆ ਜਾਵੇਗਾ ਤਾਂ ਕੀ ਇਹ ਪਾਕਿਸਤਾਨ ਵਿੱਚ ਬੋਲਿਆ ਜਾਵੇਗਾ?"
ਉਨ੍ਹਾਂ ਅੱਗੇ ਕਿਹਾ, “ਭਰਾਵੋ, ਭੈਣੋ ਮੈਨੂੰ ਦੱਸੋ ਕਿ ਜੈ ਸ਼੍ਰੀ ਰਾਮ ਬੋਲਣਾ ਚਾਹੀਦਾ ਹੈ ਜਾਂ ਨਹੀਂ? ਮੇਰੇ ਨਾਲ ਦੋਨੋਂ ਹੱਥ ਖੜ੍ਹੇ ਕਰੋ ਅਤੇ ਜੈ ਸ਼੍ਰੀਰਾਮ ਦਾ ਬਹੁਤ ਵੱਡਾ ਨਾਅਰਾ ਲਗਾਓ ... ਮਮਤਾ ਦੀਦੀ ਨੂੰ ਇਹ ਅਪਮਾਨ ਲੱਗਦਾ ਹੈ ਪਰ ਸਾਨੂੰ ਇਸ ਨੂੰ ਬੋਲਣ 'ਤੇ ਮਾਣ ਮਹਿਸੂਸ ਹੁੰਦਾ ਹੈ।''
ਇਹ ਵੀ ਪੜ੍ਹੋ:-
ਪੈਂਗੋਂਗ ਲੇਕ ਦੇ ਉੱਤਰ ਤੇ ਪੱਛਮੀ ਤੱਟ ਤੋਂ ਸੈਨਾ ਹਟਾਉਣ ਦਾ ਸਮਝੌਤਾ ਹੋਇਆ: ਰਾਜਨਾਥ ਸਿੰਘ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਜ ਸਭਾ ਵਿੱਚ ਕਿਹਾ ਹੈ ਕਿ ਪੈਂਗੋਂਗ ਲੇਕ ਇਲਾਕੇ ਤੋਂ ਦੋਵੇਂ ਪੱਖ ਸੈਨਾ ਹਟਾਉਣ ਲਈ ਤਿਆਰ ਹੋ ਗਏ ਹਨ।
ਇਸ ਤੋਂ ਪਹਿਲਾਂ ਚੀਨ ਨੇ ਬੁੱਧਵਾਰ ਨੂੰ ਇਸ ਦਾ ਐਲਾਨ ਕੀਤਾ ਸੀ।
ਰਾਜਨਾਥ ਸਿੰਘ ਨੇ ਕਿਹਾ, "ਮੈਨੂੰ ਸਦਨ ਨੂੰ ਇਹ ਦਸਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਸਾਡੇ ਦ੍ਰਿੜ ਇਰਾਦੇ ਤੇ ਟਿਕਾਊ ਗੱਲਬਾਤ ਦੇ ਨਤੀਜੇ ਵੱਜੋਂ ਚੀਨ ਦੇ ਨਾਲ ਪੈਂਗੋਂਗ ਲੇਕ ਦੇ ਉੱਤਰ ਤੇ ਪੱਛਮੀ ਤੱਟ ਤੇ ਸੈਨਾ ਦੇ ਪਿੱਛੇ ਹਟਣ ਦਾ ਸਮਝੌਤਾ ਹੋ ਗਿਆ ਹੈ।"
ਰਾਜਨਾਥ ਸਿੰਘ ਨੇ ਕਿਹਾ, "ਪੈਂਗੋਂਗ ਲੇਕ ਇਲਾਕੇ ਵਿੱਚ ਚੀਨ ਦੇ ਨਾਲ ਸੈਨਿਕਾਂ ਦੇ ਪਿੱਛੇ ਹਟਣ ਦਾ ਜੋ ਸਮਝੌਤਾ ਹੋਇਆ ਹੈ ਉਸ ਮੁਤਾਬਕ, ਦੋਵੇਂ ਪੱਖ ਅੱਗੇ ਦੀ ਤਾਇਨਾਤੀ ਨੂੰ ਪ੍ਰਮਾਣਿਕ ਤਰੀਕੇ ਨਾਲ ਹਟਾਉਣਗੇ।"
ਰਾਜਨਾਥ ਸਿੰਘ ਨੇ ਕਿਹਾ, "ਮੈਂ ਇਸ ਸਦਨ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਇਸ ਗੱਲਬਾਤ ਵਿੱਚ ਅਸੀਂ ਕੁਝ ਗੁਆਇਆ ਨਹੀਂ ਹੈ। ਸਦਨ ਨੂੰ ਇਹ ਵੀ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਹੁਣੇ ਵੀ ਐਲਏਸੀ 'ਤੇ ਤਾਇਨਾਤੀ ਤੇ ਪੈਟਰੋਲਿੰਗ ਦੇ ਬਾਰੇ ਕੁਝ ਵਿਵਾਦ ਬਚੇ ਹਨ।"
"ਇਨ੍ਹਾਂ 'ਤੇ ਸਾਡਾ ਧਿਆਨ ਅੱਗੇ ਦੀ ਗੱਲਬਾਤ ਦੌਰਾਨ ਰਹੇਗਾ। ਦੋਵੇਂ ਪੱਖ ਇਸ ਗੱਲ ਨਾਲ ਸਹਿਮਤ ਹਨ ਕਿ ਦੁਪੱਖੀ ਸਮਝੌਤੇ ਤੇ ਨਿਯਮਾਂ ਤਹਿਤ ਸੈਨਿਕਾਂ ਨੂੰ ਪਿੱਛੇ ਹਟਣ ਦੀ ਪੂਰੀ ਪ੍ਰਕਿਰਿਆ ਜਲਦ ਤੋਂ ਜਲਦ ਪੂਰੀ ਕੀਤੀ ਜਾਵੇਗੀ।"
"ਇਹ ਉਮੀਦ ਹੈ ਕਿ ਚੀਨ ਵੱਲੋਂ ਸਾਡੇ ਨਾਲ ਮਿਲਕੇ ਬਚੇ ਹੋਏ ਮੁੱਦੇ ਵੀ ਹੱਲ ਕਰਨ ਦੀ ਕੋਸਿਸ਼ ਕੀਤੀ ਜਾਵੇਗੀ।"
ਰੱਖਿਆ ਮੰਤਰੀ ਨੇ ਅੱਗੇ ਕਿਹਾ, "ਮੈਂ ਇਸ ਸਦਨ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਮੇਰੇ ਨਾਲ ਸਾਰਾ ਸਦਨ ਸਾਡੀ ਸੈਨਾ ਦੀ ਇਸ ਭਾਰੀ ਬਰਫਬਾਰੀ ਦੇ ਹਾਲਾਤ ਵਿੱਚ ਵੀ ਬਹਾਦੁਰੀ ਦੇ ਪ੍ਰਦਰਸ਼ਨ ਦੀ ਤਾਰੀਫ ਕਰੇ।"
"ਮੈਂ ਸਦਨ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਭਾਰਤ ਨੇ ਚੀਨ ਨੂੰ ਹਮੇਸ਼ਾਂ ਇਹ ਕਿਹਾ ਹੈ ਦੁਪੱਖੀ ਰਿਸ਼ਤੇ ਦੋਵੇਂ ਪੱਖਾਂ ਦੀ ਕੋਸ਼ਿਸ਼ ਨਾਲ ਹੀ ਵਿਕਸਿਤ ਹੁੰਦੇ ਹਨ। ਨਾਲ ਹੀ ਬਾਰਡਰ ਦੇ ਪ੍ਰਸ਼ਨ ਨੂੰ ਵੀ ਗੱਲਬਾਤ ਨਾਲ ਹੱਲ ਕੀਤਾ ਜਾ ਸਕਦਾ ਹੈ।"
ਇਹ ਵੀ ਪੜ੍ਹੋ: