ਮੋਦੀ ਨੇ ਕਿਸਾਨਾਂ ਨੂੰ 'ਅੰਦੋਲਨਜੀਵੀ' ਕਹਿਣ ਬਾਰੇ ਕੀ ਨਵੀਂ ਦਲੀਲ ਦਿੱਤੀ - 5 ਅਹਿਮ ਖ਼ਬਰਾਂ

ਰਾਜ ਸਭਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਅੰਦੋਲਨਜੀਵੀ ਕਹੇ ਜਾਣ ਤੋਂ ਇੱਕ ਨਵੀਂ ਬਹਿਸ ਸ਼ੁਰੂ ਹੋ ਗਈ ਹੈ।

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਅੰਦੋਲਨਕਾਰੀ ਸਹੀ ਪਰ ਜੁਮਲਾਜੀਵੀ ਤਾਂ ਨਹੀਂ ਹਾਂ।

ਇਹ ਵੀ ਪੜ੍ਹੋ:

ਲੋਕ ਸਭਾ ਵਿੱਚ ਅਸਦੁਦੀਨ ਔਵੈਸੀ ਨੇ ਕਿਹਾ ਕਿ ਹਿਟਲਰ ਨੇ ਵੀ ਜਰਮਨੀ ਵਿੱਚ ਯਹੂਦੀਆਂ ਦੇ ਕਤਲਿਆਮ ਤੋਂ ਪਹਿਲਾਂ ਉਨ੍ਹਾਂ ਨੂੰ ਕਾਕਰੋਚ ਕਿਹਾ ਸੀ, ਕੀ ਪ੍ਰਧਾਨ ਮੰਤਰੀ ਉਹੀ ਕੁਝ ਭਾਰਤ ਵਿੱਚ ਦੁਹਰਾਉਣਾ ਚਾਹੁੰਦੇ ਹਨ।

ਬੁੱਧਵਾਰ ਨੂੰ ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਨੇ ਇੱਕ ਵਾਰ ਇਹ ਸ਼ਬਦ ਦੁਹਰਾਇਆ ਅਤੇ ਕਿਹਾ, "ਇਸ ਅੰਦੋਲਨ ਵਿੱਚ ਕੁਝ ਵੱਖਰੇ ਤਰੀਕੇ ਅਪਣਾਏ ਗਏ। ਇਹ ਅੰਦੋਲਨਕਾਰੀਆਂ ਦਾ ਤਰੀਕਾ ਨਹੀਂ ਹੁੰਦਾ, ਅੰਦਲੋਨਜੀਵੀਆਂ ਦਾ ਹੁੰਦਾ ਹੈ।"

ਬੁੱਧਵਾਰ ਦਾ ਹੋਰ ਘਟਨਾਕ੍ਰਮ ਜਾਣਨ ਲਈ ਇੱਥੇ ਕਲਿੱਕ ਕਰੋ।

ਮੋਦੀ ਦੇ 'ਅੰਦੋਲਨਜੀਵੀ' ਵਾਲੇ ਬਿਆਨ 'ਤੇ ਕੀ ਬੋਲੇ ਪੰਜਾਬੀ ਬੁੱਧੀਜੀਵੀ

ਪ੍ਰਧਾਨ ਮੰਤਰੀ ਦੇ ਅੰਦੋਲਨਜੀਵੀ ਵਾਲੇ ਬਿਆਨ 'ਤੇ ਕੀ ਸੋਚਦੇ ਹਨ ਪੰਜਾਬ ਦੇ ਵੱਖੋ ਵੱਖਰੇ ਵਰਗਾਂ ਦੇ ਲੋਕ?

ਹਾਲਾਂਕਿ, 10 ਫਰਵਰੀ ਨੂੰ ਲੋਕ ਸਭਾ ਵਿੱਚ ਬੋਲਦਿਆਂ ਪੀਐੱਮ ਮੋਦੀ ਨੇ ਕਿਹਾ, ''ਮੈਂ ਅੰਦੋਲਨ ਨੂੰ ਪਵਿੱਤਰ ਮੰਨਦਾ ਹਾਂ, ਅੰਦੋਲਨਜੀਵੀ ਆਪਣੇ ਫਾਇਦੇ ਲਈ ਅੰਦੋਲਨ ਨੂੰ ਬਰਬਾਦ ਕਰ ਰਹੇ ਹਨ।''

ਬੀਬੀਸੀ ਪੰਜਾਬੀ ਨੇ ਇਸ ਬਾਰੇ ਕੁਝ ਪੰਜਾਬੀ ਦਾਨਿਸ਼ਵਰਾਂ ਨਾਲ ਗੱਲ ਕੀਤੀ ਕਿ ਉਹ ਇਸ ਸ਼ਬਦ ਦੇ ਕੀ ਮਾਅਨੇ ਲੈਂਦੇ ਹਨ। ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।

ਟਵਿੱਟਰ ਨੇ ਮੋਦੀ ਸਰਕਾਰ ਦੇ ਇਤਰਾਜ਼ 'ਤੇ ਕੀ ਦਿੱਤਾ ਜਵਾਬ

ਇੱਕ ਹਜ਼ਾਰ ਤੋਂ ਵੀ ਵੱਧ ਟਵਿੱਟਰ ਅਕਾਉਂਟਜ਼ ਨੂੰ ਬਲਾਕ ਕਰਵਾਉਣ ਦੇ ਕੇਂਦਰ ਸਰਕਾਰ ਦੇ ਹੁਕਮਾਂ 'ਤੇ ਮਾਈਕ੍ਰੋ-ਬਲਾਗਿੰਗ ਵੈੱਬਸਾਈਟ ਟਵਿੱਟਰ ਨੇ ਬੁੱਧਵਾਰ ਨੂੰ ਜਵਾਬ ਦਿੱਤਾ ਹੈ।

ਟਵਿੱਟਰ ਨੇ ਆਪਣੇ ਅਧਿਕਾਰਿਤ ਬਲਾਗ ਵਿੱਚ ਲਿਖਿਆ ਕਿ ਉਹ ਭਾਰਤ ਵਿੱਚ ਆਪਣੇ ਸਿਧਾਂਤਾਂ ਦੀ ਪਾਲਣਾ ਲਈ ਕੰਮ ਕਰਨਗੇ।

ਭਾਰਤ ਸਰਕਾਰ ਨੇ ਬਲਾਗ ਲਿਖੇ ਜਾਣ ਨੂੰ ਅਸਧਾਰਣ ਕਿਹਾ ਹੈ। ਆਉਣ ਵਾਲੇ ਦਿਨਾਂ ਦੌਰਾਨ ਟਵਿੱਟਰ ਅਤੇ ਭਾਰਤ ਸਰਕਾਰ ਦਰਮਿਆਨ ਤਣਾਅ ਵਧਣ ਦੀ ਸੰਭਾਵਨਾ ਹੈ। ਜਾਣਨ ਲਈ ਪੜ੍ਹੋ ਇਹ ਵਿਸ਼ਲੇਸ਼ਣ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਪੰਜਾਬ 'ਚ MC ਚੋਣਾਂ ਤੋਂ ਪਹਿਲਾਂ ਹਿੰਸਾ: ਦੋ ਦੀ ਮੌਤ, ਜਾਣੋ ਕੀ ਹੈ ਪੂਰਾ ਮਾਮਲਾ

ਪੰਜਾਬ ਵਿੱਚ 14 ਫਰਵਰੀ ਨੂੰ ਹੋਣ ਜਾ ਰਹੀਆਂ ਲੋਕਲ ਬਾਡੀਜ਼ ਚੋਣਾਂ ਤੋਂ ਪਹਿਲਾਂ ਹੋਈ ਹਿੰਸਾ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ।

ਪੰਜਾਬ ਦੇ ਮੋਗਾ ਸ਼ਹਿਰ 'ਚ ਅੱਧੀ ਰਾਤ ਦੇ ਕਰੀਬ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਰਮਿਆਨ ਵੋਟਾਂ ਨੂੰ ਲੈ ਕੇ ਤਕਰਾਰ ਹੋ ਗਿਆ, ਜਿਸ ਮਗਰੋਂ ਦੋ ਜਣਿਆਂ ਨੂੰ ਗੱਡੀ ਹੇਠ ਦਰੜਿਆ ਗਿਆ।

ਪੁਲਿਸ ਨੇ ਇਸ ਸਬੰਧ ਵਿੱਚ ਥਾਣਾ ਸਿਟੀ ਮੋਗਾ ਵਿਖੇ ਭਾਰਤੀ ਦੰਡ ਵਿਧਾਨ ਦੀਆਂ ਵੱਖ-ਵੱਖ ਧਾਰਾਵਾਂ ਹੇਠ 10 ਜਣਿਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ।

ਪੂਰਾ ਮਾਮਲਾ ਜਾਣਨ ਲਈ ਇੱਥੇ ਕਲਿੱਕ ਕਰੋ।

ਨੌਦੀਪ ਕੌਰ ਦਾ ਪਿਛੋਕੜ ਕੀ ਹੈ ਤੇ ਚਰਚਾ ਵਿੱਚ ਕਿਉਂ ਹੈ?

ਹਰਿਆਣਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੀ ਗਈ ਨੌਦੀਪ ਕੌਰ ਦੀ ਭੈਣ ਰਾਜਵੀਰ ਕੌਰ ਦਾ ਕਹਿਣਾ ਹੈ ਕਿ ਨੌਦੀਪ ਇੱਕ ਫਾਈਟਰ ਹੈ ਅਤੇ ਉਹ ਡਰਨ ਵਾਲੀ ਕੁੜੀ ਨਹੀਂ ਹੈ।

ਹਰਿਆਣਾ ਦੇ ਸੋਨੀਪਤ ਵਿੱਚ ਪੈਂਦੇ ਇਲਾਕੇ ਕੁੰਡਲੀ ਉਦਯੋਗਿਕ ਖੇਤਰ (ਕੇਆਈਏ) ਆਧਾਰਿਤ ਉਦਯੋਗਾਂ ਵੱਲੋਂ ਪਰਵਾਸੀ ਮਜ਼ਦੂਰਾਂ ਦਾ ਬਕਾਇਆ ਮਿਹਨਤਾਨਾ ਨਾ ਦਿੱਤੇ ਜਾਣ ਵਿਰੁੱਧ ਆਵਾਜ਼ ਚੁੱਕਣ ਵਾਲੇ 24 ਸਾਲਾ ਨੌਦੀਪ ਕੌਰ ਪਿਛਲੇ ਕਈ ਦਿਨਾਂ ਤੋਂ ਜੇਲ੍ਹ ਵਿੱਚ ਬੰਦ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)