You’re viewing a text-only version of this website that uses less data. View the main version of the website including all images and videos.
ਬਿੱਟੂ ਨੇ ਯੋਗਿੰਦਰ ਯਾਦਵ ’ਤੇ ਹਿੰਸਾ ਭਣਕਾਉਣ ਦਾ ਲਾਇਆ ਇਲਜ਼ਾਮ, ਕਿਸਾਨ ਆਗੂਆਂ ਨੇ ਕੀ ਜਵਾਬ ਦਿੱਤਾ - ਪ੍ਰੈੱਸ ਰਿਵੀਊ
ਕਾਂਗਰਸ ਦੇ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ 26 ਜਨਵਰੀ ਦੀ ਹਿੰਸਾ ਲਈ ਯੋਗਿੰਦਰ ਯਾਦਵ ਨੇ ਕਿਸਾਨਾਂ ਨੂੰ ਭੜਕਾਇਆ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਰਾਸ਼ਟਰਪਤੀ ਦੇ ਭਾਸ਼ਣ ਬਾਰੇ ਧੰਨਵਾਦ ਦੇ ਮਤੇ ਉੱਪਰ ਲੋਕ ਸਭਾ ਵਿੱਚ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ "ਯੋਗਿੰਦਰ ਯਾਦਵ ਸਭ ਤੋਂ ਵੱਡਾ ਅੱਗ ਲਾਉਣ ਵਾਲਾ ਹੈ।"
ਇਹ ਵੀ ਪੜ੍ਹੋ:
ਉਨ੍ਹਾਂ ਅੱਗੇ ਕਿਹਾ, "ਜੇ ਸਰਕਾਰ ਉਨ੍ਹਾਂ ਨੂੰ ਫੜ ਲਵੇ ਤਾਂ ਸਰਕਾਰ ਕਿਸਾਨਾਂ ਨਾਲ ਸਿੱਧੀ ਗੱਲ ਕਰਨ ਦੇ ਯੋਗ ਹੋਵੇਗੀ। ਉਹੀ ਪਹਿਲਾਂ ਖੇਤੀ ਸੁਧਾਰਾਂ ਦੀ ਗੱਲ ਕਰਦੇ ਸਨ। ਕੋਈ ਕਿਸਾਨ ਦੇਸ਼ ਦੇ ਵਿਰੁੱਧ ਨਹੀਂ ਹੈ। ਪੰਜਾਬ ਦੇ ਲੋਕ ਅਜਿਹਾ ਕੁਝ ਨਹੀਂ ਕਰ ਸਕਦੇ ਜੋ ਤਿਰੰਗੇ ਦੇ ਮਾਣ ਨੂੰ ਭੰਗ ਕਰਨ ਵਾਲਾ ਹੋਵੇ।"
ਇਸ ਬਾਰੇ ਯੋਗਿੰਦਰ ਯਾਦਵ ਨੇ ਆਪਣੇ ਫੇਸਬੁੱਕ ਸਫ਼ੇ ਤੋਂ ਸਵਰਾਜ ਅਭਿਆਨ ਦੀ ਇੱਕ ਪੋਸਟ ਸਾਂਝੀ ਕੀਤੀ।
ਪੋਸਟ ਵਿੱਚ ਲਿਖਿਆ ਗਿਆ ਸੀ ਕਿ ਯੋਗਿੰਦਰ ਦੇ ਕਿਸਾਨ ਅੰਦੋਲਨ ਦਾ ਹੀ ਕਮਾਲ ਹੈ ਕਿ ਭਾਜਪਾ ਅਤੇ ਕਾਂਗਸਰ ਤੋਂ ਲੈ ਕੇ ਖ਼ਾਲਿਸਤਾਨੀਆਂ ਤੱਕ ਸਭ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ।
ਕਿਸਾਨ ਆਗੂ ਜਗਮੋਹਨ ਸਿੰਘ ਨੇ ਇੱਕ ਨਿੱਜੀ ਨਿਊਜ਼ ਚੈਨਲ ਨੂੰ ਕਿਹਾ ਕਿ ਉਹ ਕਿਸਾਨ ਦੇ ਬੁਲਾਰੇ ਹਨ ਅਸੀਂ ਇਸ ਬਾਰੇ ਕੁਝ ਨਹੀਂ ਕਹਾਂਗੇ।
"ਜਿਵੇਂ ਸਰਕਾਰ ਕਿਸਾਨਾਂ ਨੂੰ ਅੱਤਵਾਦੀ, ਨਕਸਲਵਾਦੀ ਕਹਿ ਰਹੀ ਸੀ ਖ਼ਾਲਿਸਤਾਨੀ ਕਹਿ ਰਹੀ ਸੀ ਉਸੇ ਲੜੀ ਵਿੱਚ ਬਿੱਟੂ ਯੋਗਿੰਦਰ ਯਾਦਵ ਨੂੰ ਕਹਿ ਰਹੇ ਹਨ। ਇਹੀ ਗੱਲ ਕੱਲ੍ਹ ਨੂੰ ਹੋਰ ਕਿਸਾਨ ਆਗੂਆਂ ਬਾਰੇ ਕਹਿਣਗੇ। ਅਸੀਂ ਇਸ ਦੀ ਨਿੰਦਾ ਕਰਦੇ ਹਾਂ।"
ਅਦਾਲਤ ਨੇ ਦਿੱਲੀ ਪੁਲਿਸ ਨੂੰ FIRs ਅਪਲੋਡ ਕਰਨ ਲਈ ਕਿਹਾ
ਦਿੱਲੀ ਦੀ ਇੱਕ ਅਦਾਲਤ ਨੇ ਦਿੱਲੀ ਪੁਲਿਸ ਨੂੰ 26 ਜਨਵਰੀ ਦੇ ਘਟਨਾਕ੍ਰਮ ਨਾਲ ਜੁੜੀਆਂ ਐੱਫ਼ਆਈਆਰਾਂ ਇੰਟਰਨੈੱਟ ਉੱਪਰ ਪਾਉਣ ਦੇ ਹੁਕਮ ਦਿੱਤੇ ਹਨ ਤਾਂ ਜੋ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਲੋਕਾਂ ਦੇ ਨੁਮਾਇੰਦਿਆਂ ਨੂੰ "ਭਟਕਣਾ ਨਾ ਪਵੇ"।
ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਮੈਟਰੋਪੋਲੀਟਮ ਮੈਜਿਸਟਰੇਟ ਅਭਿਨਵ ਪਾਂਡੇ ਨੇ ਮੰਗਲਵਾਰ ਨੂੰ ਇੱਕ ਮੁਲਜ਼ਮ ਵੱਲੋਂ ਪਾਈ ਅਪੀਲ ਦੀ ਸੁਣਵਾਈ ਦੌਰਾਨ ਇਹ ਹੁਕਮ ਜਾਰੀ ਕੀਤੇ। ਮੁਲਜ਼ਮ ਨੂੰ ਨਿਆਂਇਕ ਹਿਰਾਸਤ ਵਿੱਚ ਭੇਜੇ ਜਾਣ ਦੇ ਬਾਵਜੂਦ ਐੱਫਆਈਆਰ ਦੀ ਕਾਪੀ ਨਹੀਂ ਦਿੱਤੀ ਗਈ ਸੀ।
ਅਦਾਲਤ ਨੇ ਕਿਹਾ ਕਿ ਨਾਲਗੋਂਈ ਥਾਣੇ ਵਿੱਚ ਦਰਜ ਐੱਫਆਈਆਰਾਂ ਨੂੰ ਦਿੱਲੀ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਦਿੱਲੀ ਪੁਲਿਸ ਦੀ ਵੈਬਸਾਈਟ ਉੱਪਰ ਪਾਇਆ ਜਾਵੇ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਹਵਾਈ ਸਫ਼ਰ ਹੋ ਸਕਦਾ ਹੈ ਮਹਿੰਗਾ
ਕੇਂਦਰੀ ਸਿਵਲ ਏਵੀਏਸ਼ਨ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਘਰੇਲੂ ਹਵਾਈ ਕਿਰਾਏ ਨੂੰ ਨਿਰਧਾਰਿਤ ਕਰਨ ਵਾਲੇ ਡੋਮੈਸਟਿਕ ਏਅਰਫੇਅਰ ਬੈਂਡ ਨੂੰ ਖ਼ਤਮ ਕੀਤਾ ਜਾ ਸਕਦਾ ਹੈ।
ਦਿ ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ ਜਦੋਂ ਘਰੇਲੂ ਹਵਾਬਾਜ਼ੀ ਦਾ ਖੇਤਰ ਕੋਵਿਡ ਤੋਂ ਪਹਿਲਾ ਵਾਲੀ ਸਥਿਤੀ ਵਿੱਚ ਆ ਗਿਆ ਤਾਂ ਇਸ ਪ੍ਰਣਾਲੀ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇੱਕ "ਗੈਰ-ਸਧਾਰਣ ਉੱਪਰਾਲਾ" ਸੀ।
ਡੋਮੈਸਟਿਕ ਏਅਰਫੇਅਰ ਬੈਂਡ ਹੀ ਨਿਰਧਾਰਿਤ ਕਰਦਾ ਹੈ ਕਿ ਘਰੇਲੂ ਉਡਾਣਾਂ ਲਈ ਵੱਖੋ-ਵੱਖ ਰੂਟਾਂ ਉੱਪਰ ਕਿੰਨਾਂ ਘੱਟੋ-ਘੱਟ ਅਤੇ ਵੱਧੋ-ਵੱਧ ਕਿਰਾਇਆ ਰੱਖਿਆ ਜਾ ਸਕਦਾ ਹੈ।
ਮੰਤਰੀ ਨੇ ਕਿਹਾ ਕਿ ਕੀਮਤਾਂ ਨੂੰ ਨਿਰਧਾਰਿਤ ਕਰਨ ਵਾਲੀਆਂ ਪ੍ਰਣਾਲੀਆਂ ਇੱਕ ਖੁੱਲ੍ਹੇ ਅਤੇ ਅਜਿਹੀ ਬਜ਼ਾਰ ਸਥਿਤੀ ਜਿਸ ਉੱਪਰੋਂ ਰੈਗੂਲੇਸ਼ਨ ਹਟਾਏ ਗਏ ਹੋਣ ਵਿੱਚ ਸਥਾਈ ਨਹੀਂ ਹੋ ਸਕਦੀਆਂ।
ਇਹ ਵੀ ਪੜ੍ਹੋ: