ਰਾਹੀ ਸਰਨੋਬਤ: ਕਦੇ ਰਿਟਾਇਰਮੈਂਟ ਬਾਰੇ ਸੋਚਣ ਵਾਲੀ ਰਾਹੀ ਦੀਆਂ ਨਜ਼ਰਾਂ ਹੁਣ ਟੋਕਿਓ ਓਲੰਪਿਕ ’ਤੇ

ਮਹਾਰਾਸ਼ਟਰ ਦੇ ਕੋਲਹਾਪੁਰ ਦੀ ਰਹਿਣ ਵਾਲੀ ਭਾਰਤੀ ਨਿਸ਼ਾਨੇਬਾਜ਼ ਰਾਹੀ ਸਰਨੋਬਤ ਕੌਮਾਂਤਰੀ ਸ਼ੂਟਿੰਗ ਮੁਕਾਬਲਿਆਂ ਵਿਚ ਆਪਣੀਆਂ ਪ੍ਰਾਪਤੀਆਂ ਨੂੰ ਲੈ ਕੇ ਸੁਰਖੀਆਂ ਬਣਦੀ ਰਹੀ ਹੈ।

ਉਸ ਨੇ 2019 ਵਿੱਚ ਜਰਮਨੀ ਦੇ ਮਿਊਨਿਖ ਵਿੱਚ ਆਈਐੱਸਐੱਸਐੱਫ ਵਰਲਡ ਸ਼ੂਟਿੰਗ ਚੈਂਪੀਅਨਸ਼ਿਪ ਦੇ 25 ਮੀਟਰ ਪਿਸਤੌਲ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ ਸੀ ਅਤੇ ਟੋਕਿਓ ਓਲੰਪਿਕ ਵਿੱਚ ਹਿੱਸਾ ਲੈਣ ਲਈ ਕੋਟਾ ਵੀ ਹਾਸਿਲ ਕੀਤਾ।

ਉਨ੍ਹਾਂ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ-

ਸਰਨੋਬਤ ਆਪਣੇ ਸਕੂਲੀ ਦਿਨਾਂ ਦੌਰਾਨ ਐੱਨਸੀਸੀ ਲਈ ਹੋਈ ਸੀ ਅਤੇ ਉੱਥੇ ਹੀ ਉਨ੍ਹਾਂ ਨੇ ਪਹਿਲੀ ਵਾਰ ਬੰਦੂਕ ਫੜੀ ਸੀ।

ਉਹ ਕਹਿੰਦੇ ਹਨ ਕਿ ਉਦੋਂ ਹੀ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਬੰਦੂਕ ਫੜ੍ਹਨ ਅਤੇ ਚਲਾਉਣ ਵਿੱਚ ਵਧੀਆ ਹਨ।

ਸ਼ੂਟਿੰਗ ਵਿੱਚ ਰਾਹੀ ਦੀ ਦਿਲਚਸਪੀ ਆਪਣੀ ਸਕੂਲ ਦੀ ਵਿਦਿਆਰਥਣ ਤੇਜਸਵਨੀ ਸਾਂਵਤ ਵੱਲੋਂ 2006 ਦੀਆਂ ਕਾਮਨਵੈਲਥ ਖੇਡਾਂ ਵਿੱਚ ਗੋਲਡ ਜਿੱਤਣ ਨਾਲ ਵਧੀ। ਸਰਨੋਬਤ ਅਨੁਸਾਰ ਸਾਂਵਤ ਦੇ ਗੋਲਡ ਮੈਡਲ ਜਿੱਤਣ ਨਾਲ ਉਸ ਨੂੰ ਇਸ ਖੇਡ ਬਾਰੇ ਹੋਣ ਜਾਣਨ ਦੀ ਪ੍ਰੇਰਨਾ ਮਿਲੀ। ਉਸ ਨੇ ਆਪਣੇ ਸ਼ਹਿਰ ਵਿੱਚ ਇਸ ਦੀ ਸਿਖਲਾਈ ਲੈਣ ਬਾਰੇ ਪਤਾ ਕਰਨਾ ਸ਼ੁਰੂ ਕੀਤਾ।

ਸਰਨੋਬਤ ਕਹਿੰਦੀ ਹੈ ਕਿ ਤੇਜਸਵਨੀ ਸਾਵੰਤ ਨੂੰ ਗੋਲਡ ਮੈਡਲ ਜਿੱਤਦਿਆਂ ਦੇਖਿਆ ਤਾਂ ਇਸ ਖੇਡ ਨੂੰ ਲੈ ਕੇ ਉਹ ਪ੍ਰੇਰਿਤ ਹੋਈ।

ਉਨ੍ਹਾਂ ਨੇ ਇਸ ਤੋਂ ਬਾਅਦ ਤੁਰੰਤ ਆਪਣੇ ਸ਼ਹਿਰ ਵਿੱਚ ਨਿਸ਼ਾਨੇਬਾਜ਼ੀ ਦੀ ਸਿਖਲਾਈ ਨੂੰ ਲੈ ਕੇ ਸੁਵਿਧਾਵਾਂ ਦੀ ਛਾਣਬੀਣ ਕਰਨੀ ਸ਼ੁਰੂ ਕੀਤੀ।

ਮੁਸ਼ਕਲਾਂ ਨੂੰ ਮਾਤ

ਸਰਨੋਬਤ ਨੂੰ ਛੇਤੀ ਹੀ ਇਸ ਗੱਲ ਦਾ ਅਹਿਸਾਸ ਹੋਇਆ ਕਿ ਕੋਲਹਾਪੁਰ ਵਿੱਚ ਨਿਸ਼ਾਨੇਬਾਜ਼ੀ ਦੀ ਸਿਖਲਾਈ ਨੂੰ ਲੈ ਕੇ ਸਹੂਲਤਾਂ ਦੀ ਘਾਟ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬਰਾਬਰ ਆਪਣੇ ਕੋਚ ਨੂੰ ਘੱਟ ਸਹੂਲਤਾਂ ਦੀ ਸ਼ਿਕਾਇਤ ਕਰਦੀ ਰਹਿੰਦੀ ਸੀ। ਉਨ੍ਹਾਂ ਦੇ ਕੋਚ ਉਦੋਂ ਉਨ੍ਹਾਂ ਨੂੰ ਸੁਵਿਧਾਵਾਂ ਬਾਰੇ ਜ਼ਿਆਦਾ ਨਾ ਸੋਚਣ ਲਈ ਕਹਿੰਦੇ ਸਨ ਅਤੇ ਆਪਣਾ ਸਭ ਤੋਂ ਬਿਹਤਰ ਦੇਣ ਦੀ ਕੋਸ਼ਿਸ਼ ਕਰਨ ਦੀ ਗੱਲ ਆਖਦੇ ਸਨ।

ਸਰਨੋਬਤ ਦੇ ਮਾਤਾ-ਪਿਤਾ ਨੇ ਪੂਰੀ ਤਰ੍ਹਾਂ ਉਨ੍ਹਾਂ ਦਾ ਸਾਥ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਗੱਲ ਦਾ ਪੂਰਾ ਖ਼ਿਆਲ ਰੱਖਿਆ ਕਿ ਸ਼ੁਰੂਆਤੀ ਹਤਾਸ਼ਾ ਕਾਰਨ ਕਿਤੇ ਸਰਨੋਬਤ ਦਾ ਆਪਣੇ ਸੁਪਨਿਆਂ ਤੋਂ ਮੋਹ ਨਾ ਭੰਗ ਹੋ ਜਾਵੇ।

ਇਹ ਵੀ ਪੜ੍ਹੋ:

ਸਰਨੋਬਤ ਨੇ ਬਿਹਤਰ ਸੁਵਿਧਾਵਾਂ ਲਈ ਮੁੰਬਈ ਵਿੱਚ ਆਪਣਾ ਵਧੇਰੇ ਸਮਾਂ ਗੁਜ਼ਾਰਨਾ ਸ਼ੁਰੂ ਕੀਤਾ। ਹਾਲਾਂਕਿ, ਫਿਰ ਵੀ ਉਨ੍ਹਾਂ ਨੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਵਿੱਚ ਪ੍ਰੈਕਟਿਸ ਲਈ ਹਥਿਆਰ ਅਤੇ ਗੋਲੀਆਂ ਨੂੰ ਲੈ ਕੇ ਵੀ ਜੂਝਣਾ ਸ਼ਾਮਲ ਹੈ।

ਪਰ ਸਰਨੋਬਤ ਨੇ ਹਾਰ ਨਹੀਂ ਮੰਨੀ ਅਤੇ ਕੌਮੀ ਪੱਧਰ ਦੇ ਚੈਂਪਨੀਅਨਸ਼ਿਪ ਵਿੱਚ ਉਨ੍ਹਾਂ ਨੇ ਮੈਡਲ ਜਿੱਤਣੇ ਸ਼ੁਰੂ ਕਰ ਦਿੱਤੇ।

ਰਿਟਾਅਰਮੈਂਟ ਬਾਰੇ ਸੋਚਣ ਲਈ ਮਜਬੂਰ

ਘਰੇਲੂ ਮੁਕਾਬਲਿਆਂ ਵਿੱਚ ਬਿਹਤਰੀਨ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਨੂੰ ਕੌਮਾਂਤਰੀ ਪੱਧਰ 'ਤੇ ਭਾਰਤ ਦੀ ਅਗਵਾਈ ਕਰਨ ਲਈ ਚੁਣਿਆ ਗਿਆ।

ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿੱਚ ਉਨ੍ਹਾਂ ਨੇ ਸਭ ਤੋਂ ਸ਼ੁਰੂਆਤੀ ਸਫ਼ਲਤਾ ਪੁਣੇ ਵਿੱਚ ਹੋਈ ਯੂਥ ਕਾਮਨਵੈਲਥ ਗੇਮਜ਼ ਵਿੱਚ ਹਾਸਿਲ ਹੋਈ। ਇਸ ਦਾ ਪ੍ਰਬੰਧ ਸਾਲ 2008 ਵਿੱਚ ਹੋਇਆ ਸੀ।

ਇਸ ਤੋਂ ਬਾਅਦ ਉਨ੍ਹਾਂ ਨੇ ਓਲੰਪਿਕ, ਕਾਮਨਵੈਲਥ, ਏਸ਼ੀਅਨ ਗੇਮਜ਼ ਅਤੇ ਆਈਐੱਸਐੱਸਐੱਫ ਵਰਲਡ ਸ਼ੂਟਿੰਗ ਵਿੱਚ ਭਾਰਤ ਦੀ ਆਗਵਾਈ ਕੀਤੀ।

ਇੱਕ ਖਿਡਾਰੀ ਵਜੋਂ ਸਰਨੋਬਤ ਨੇ ਬੁਰੇ ਦੌਰ ਵੀ ਦੇਖੇ ਹਨ ਪਰ ਉਹ ਉਨ੍ਹਾਂ ਹਾਲਾਤ ਵਿੱਚੋਂ ਹੋਰ ਵੀ ਮਜ਼ਬੂਤ ਹੋ ਕੇ ਨਿਕਲੀ।

ਸਾਲ 2015 ਵਿੱਚ ਲੱਗੀ ਸੱਟ ਕਾਰਨ ਉਨ੍ਹਾਂ ਨੂੰ ਆਪਣੇ ਸੰਤੋਸ਼ਜਨਕ ਪ੍ਰਦਰਸ਼ਨ ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਉਸ ਵੇਲੇ ਉਹ ਰਿਟਾਇਰਮੈਂਟ ਬਾਰੇ ਵੀ ਸੋਚਣ ਲਈ ਵੀ ਮਜਬੂਰ ਹੋ ਗਈ ਸੀ।

ਪਰ ਜਕਾਰਤਾ ਵਿੱਚ 2018 ਵਿੱਚ ਹੋਈ ਏਸ਼ੀਆਈ ਖੇਡਾਂ ਵਿੱਚ ਉਨ੍ਹਾਂ ਨੇ ਗੋਲਡ ਮੈਡਲ ਜਿੱਤ ਕੇ ਸ਼ਾਨਦਾਰ ਵਾਪਸੀ ਕੀਤੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਉਹ ਏਸ਼ੀਆਈ ਖੇਡਾਂ ਵਿੱਚ ਇਕੱਲੇ ਮੁਕਾਬਲੇ ਵਿੱਚ ਗੋਲਡ ਜਿੱਤਣ ਵਾਲੀ ਪਹਿਲੀ ਔਰਤ ਬਣੀ।

ਇਸ ਦੇ ਇੱਕ ਸਾਲ ਬਾਅਦ 2019 ਵਿੱਚ ਉਨ੍ਹਾਂ ਨੇ ਆਈਐੱਸਐੱਸਐੱਫ ਵਰਲਡ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਿਆ ਅਤੇ ਟੋਕਿਓ ਓਲੰਪਿਕ ਲਈ ਆਪਣੀ ਸੀਟ ਪੱਕੀ ਕੀਤੀ।

ਸਰਨੋਬਤ ਦੀਆਂ ਉਲਬਧੀਆਂ ਕਾਰਨ ਉਨ੍ਹਾਂ ਨੂੰ 2018 ਵਿੱਚ ਅਰਜੁਨ ਐਵਾਰਡ ਵੀ ਮਿਲਿਆ। ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਬਿਹਤਰੀਨ ਪਲ ਸੀ।

ਸਰਨੋਬਤ ਦੀ ਹੁਣ ਦੇਸ਼ ਲਈ ਗੋਲਡ ਮੈਡਲ ਜਿੱਤਣਾ ਚਾਹੁੰਦੀ ਹੈ। ਉਨ੍ਹਾਂ ਨੂੰ ਇਸ ਗੱਲ ਦੀ ਵੀ ਆਸ ਹੈ ਕਿ ਉਹ ਦੇਸ਼ ਦੇ ਸਭ ਤੋਂ ਵੱਡੇ ਖੇਡ ਐਵਾਰਡ ਰਾਜੀਵ ਗਾਂਧੀ ਖੇਡ ਰਤਨ ਦੀ ਵੀ ਇੱਕ ਮਜ਼ਬੂਤ ਹੱਕਦਾਰ ਹੋਵੇਗੀ।

(ਇਹ ਲੇਖ ਬੀਬੀਸੀ ਨੂੰ ਮਿਲੇ ਰਾਹੀ ਸਰਨੋਬਤ ਨੂੰ ਭੇਜੇ ਗਏ ਈਮੇਲ ਦੇ ਜਵਾਬਾਂ 'ਤੇ ਅਧਾਰਿਤ ਹੈ)

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)