You’re viewing a text-only version of this website that uses less data. View the main version of the website including all images and videos.
ਸਾਕਸ਼ੀ ਮਲਿਕ ਨੂੰ ਹਰਾਉਣ ਵਾਲੀ ਸੋਨਮ ਮਲਿਕ ਨੂੰ ਉਲੰਪਿਕ ਤੋਂ ਹਨ ਖ਼ਾਸੀਆਂ ਉਮੀਦਾਂ
ਸੋਨਮ ਮਲਿਕ ਨੇ ਕਦੇ ਓਲੰਪਿਕ ਮੈਡਲ ਨਹੀਂ ਜਿੱਤਿਆ, ਪਰ ਉਨ੍ਹਾਂ ਨੇ ਉਲੰਪਿਕ ਤਮਗਾ ਜੇਤੂ ਪਹਿਲਵਾਨ ਨੂੰ ਜ਼ਰੂਰ ਹਰਾਇਆ ਹੈ ਅਤੇ ਉਹ ਵੀ ਇੱਕ ਵਾਰ ਨਹੀਂ ਬਲਕਿ ਦੋ-ਦੋ ਵਾਰ।
ਸੋਨਮ ਓਲੰਪਿਕ ਖੇਡਾਂ ਵਿੱਚ ਨਹੀਂ ਖੇਡੀ, ਪਰ ਉਨ੍ਹਾਂ ਨੇ ਓਲੰਪਿਕ ਵਿੱਚ ਕਾਂਸੇ ਦਾ ਤਗਮਾ ਜਿੱਤਣ ਵਾਲੀ ਸਾਕਸ਼ੀ ਮਲਿਕ ਨੂੰ ਹਰਾਇਆ ਹੈ।
ਕਿਸੀ ਖਿਡਾਰੀ ਲਈ ਬਾਹਰਲੇ ਮੁਲਕਾਂ ਦੇ ਕਿਸੇ ਖਿਡਾਰੀ ਨੂੰ ਆਪਣੇ ਆਈਡਲ ਵਜੋਂ ਸਵੀਕਾਰ ਕਰਨਾ ਆਮ ਗੱਲ ਹੈ, ਪਰ ਸੋਨਮ ਮਲਿਕ ਨੂੰ ਆਪਣੀ ਪ੍ਰੇਰਣਾ ਲਈ ਬਾਹਰਲੇ ਦੇਸ਼ ਦੇ ਕਿਸੇ ਖਿਡਾਰੀ ਵੱਲ ਨਹੀਂ ਵੇਖਣਾ ਪਿਆ।
ਇਹ ਵੀ ਪੜ੍ਹੋ
ਹਰਿਆਣਾ ਦੀ ਇਹ ਪਹਿਲਵਾਨ ਬਚਪਨ ਤੋਂ ਹੀ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੇ ਖਿਡਾਰੀਆਂ ਨਾਲ ਘਿਰੀ ਰਹੀ ਹੈ।
18 ਸਾਲ ਦੀ ਸੋਨਮ ਮਲਿਕ ਦਾ ਜਨਮ 15 ਅਪ੍ਰੈਲ 2002 ਨੂੰ ਹਰਿਆਣਾ ਦੇ ਸੋਨੀਪਤ ਦੇ ਮਦੀਨਾ ਪਿੰਡ ਵਿੱਚ ਹੋਇਆ ਸੀ।
ਉਹ ਬਚਪਨ ਤੋਂ ਹੀ ਕੁਸ਼ਤੀ ਬਾਰੇ ਸੁਣਦੇ ਹੋਈ ਵੱਡੀ ਹੋਈ ਹੈ ਕਿ ਇੱਕ ਪਹਿਲਵਾਨ ਨੂੰ ਕਿਵੇਂ ਵਿਵਹਾਰ ਕਰਨਾ ਚਾਹੀਦਾ ਹੈ ਅਤੇ ਇੱਕ ਚੰਗਾ ਖਿਡਾਰੀ ਕਿਵੇਂ ਬਣਨਾ ਹੈ ਅਤੇ ਕਿਵੇਂ ਇੱਕ ਵਿਅਕਤੀ ਨੂੰ ਚੰਗੀ ਆਦਤਾਂ ਨੂੰ ਅਪਣਾਉਣਾ ਚਾਹੀਦਾ ਹੈ।
ਓਲੰਪਿਕ ਤਮਗਾ ਜਿੱਤਣ ਦੀ ਇੱਛਾ ਉਨ੍ਹਾਂ ਦੇ ਮਨ ਵਿੱਚ ਬਹੁਤ ਛੋਟੀ ਉਮਰ ਵਿਚ ਆ ਗਈ ਸੀ।
ਸੁਪਨਿਆਂ ਨੂੰ ਮਿਲੀ ਉਡਾਣ
ਸੋਨਮ ਮਲਿਕ ਦੇ ਪਿਤਾ ਅਤੇ ਉਨ੍ਹਾਂ ਦੇ ਕਈ ਚਚੇਰੇ ਭਰਾ ਪਹਿਲਾਂ ਹੀ ਕੁਸ਼ਤੀ ਦੀ ਖੇਡ ਵਿੱਚ ਸਨ। ਸ਼ਾਇਦ ਉਨ੍ਹਾਂ ਦੀ ਕਿਸਮਤ ਪਹਿਲਾਂ ਹੀ ਤੈਅ ਹੋ ਗਈ ਸੀ। ਉਨ੍ਹਾਂ ਨੇ ਬਹੁਤ ਛੋਟੀ ਉਮਰੇ ਇਸ ਖੇਡ ਨੂੰ ਅਪਣਾ ਲਿਆ ਸੀ।
ਉਨ੍ਹਾਂ ਦੇ ਪਿਤਾ ਦੇ ਇੱਕ ਦੋਸਤ ਨੇ ਇੱਕ ਕੁਸ਼ਤੀ ਅਕੈਡਮੀ ਸ਼ੁਰੂ ਕੀਤੀ ਜਿਸ ਵਿੱਚ ਸੋਨਮ ਜਾਣ ਲੱਗੀ।
ਸ਼ੁਰੂ ਵਿੱਚ ਤਾਂ ਅਕੈਡਮੀ ਵਿੱਚ ਰੈਸਲਿੰਗ ਮੈਟ ਵੀ ਨਹੀਂ ਸੀ। ਉਨ੍ਹਾਂ ਨੂੰ ਜ਼ਮੀਨ 'ਤੇ ਟ੍ਰੇਨਿੰਗ ਲੈਣੀ ਪੈਂਦੀ ਸੀ ਪਰ ਮੀਂਹ ਦੇ ਦਿਨਾਂ ਵਿੱਚ ਉੱਥੇ ਚਿੱਕੜ ਹੋ ਜਾਂਦਾ ਸੀ। ਉਸ ਸਮੇਂ, ਟ੍ਰੇਨਿੰਗ ਲੈਣ ਵਾਲੇ ਪ੍ਰੈਕਟਿਸ ਅਤੇ ਫਿੱਟਨੇਸ ਬਣਾਈ ਰੱਖਣ ਲਈ ਸੜਕਾਂ ’ਤੇ ਆ ਜਾਂਦੇ ਸਨ।
ਸਰੋਤਾਂ ਦੀ ਘਾਟ ਦੇ ਬਾਵਜੂਦ, ਅਕੈਡਮੀ 'ਚ ਸ਼ੁਰੂਆਤ ਵਿੱਚ ਹੀ ਉਨ੍ਹਾਂ ਨੂੰ ਵਧੀਆ ਟ੍ਰੇਨਿੰਗ ਦਿੱਤੀ ਗਈ। ਉਨ੍ਹਾਂ ਦਾ ਪਰਿਵਾਰ ਵੀ ਉਨ੍ਹਾਂ ਦੇ ਨਾਲ ਦ੍ਰਿੜਤਾ ਨਾਲ ਖੜਾ ਸੀ।
ਸੋਨਮ ਨੇ ਸਾਲ 2016 ਵਿੱਚ ਨੈਸ਼ਨਲ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ। ਇਸ ਜਿੱਤ ਨੇ ਉਨ੍ਹਾਂ ਦਾ ਵਿਸ਼ਵਾਸ ਕਈ ਗੁਣਾ ਵਧਾਇਆ।
ਇਸ ਪ੍ਰਾਪਤੀ ਦੇ ਨਾਲ, ਉਨ੍ਹਾਂ ਨੇ ਇਹ ਵੀ ਮਹਿਸੂਸ ਕੀਤਾ ਕਿ ਜੇ ਉਹ ਵਧੇਰੇ ਪ੍ਰੈਕਟਿਸ ਕਰਦੀ ਹੈ ਤਾਂ ਉਹ ਬਿਹਤਰ ਪ੍ਰਦਰਸ਼ਨ ਕਰ ਸਕਦੀ ਹੈ ਅਤੇ ਤਗਮਾ ਜਿੱਤ ਸਕਦੀ ਹੈ।
ਸਾਲ 2017 ਵਿੱਚ, ਉਨ੍ਹਾਂ ਨੇ ਸਾਬਤ ਕੀਤਾ ਕਿ ਉਨ੍ਹਾਂ ਕੋਲ ਦਮ ਸੀ। ਉਨ੍ਹਾਂ ਨੇ ਉਸ ਸਾਲ ਵਰਲਡ ਕੈਡੇਟ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗਮਾ ਜਿੱਤਿਆ ਅਤੇ ਆਊਟਸਟੈਂਡਿੰਗ ਪਰਫਾਰਮੰਸ ਦਾ ਪੁਰਸਕਾਰ ਵੀ ਜਿੱਤਿਆ।
ਇਸ ਜਿੱਤ ਨੇ ਉਨ੍ਹਾਂ ਲਈ ਵਧੀਆ ਭਵਿੱਖ ਦੀ ਨੀਂਹ ਰੱਖੀ ਅਤੇ ਉਨ੍ਹਾਂ ਨੂੰ ਸਪਾਂਸਰਸ਼ਿਪ ਵੀ ਮਿਲੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਓਲੰਪਿਕ ਟਰਾਇਲਾਂ ਵਿੱਚ ਹਿੱਸਾ ਲੈਣ ਦਾ ਮੌਕਾ ਵੀ ਮਿਲਿਆ।
ਇਸਦੇ ਨਾਲ ਹੀ ਸੋਨਮ ਮਲਿਕ ਦਾ ਨਾਮ ਆਪਣੇ ਰਾਜ ਦੇ ਕਈ ਮਹੱਤਵਪੂਰਨ ਭਾਰਤੀ ਪਹਿਲਵਾਨਾਂ ਨਾਲ ਸਥਾਪਤ ਹੋ ਗਿਆ।
ਇਹ ਵੀ ਪੜ੍ਹੋ
ਸੰਕਟ ਦਾ ਸਮਾਂ
ਜਦੋਂ ਸੋਨਮ ਨੇ ਮੈਟ 'ਤੇ ਆਪਣੀ ਮਜ਼ਬੂਤ ਪਕੜ ਬਣਾਉਣੀ ਸ਼ੁਰੂ ਕੀਤੀ, ਤਾਂ 2017 ਵਿੱਚ ਇੱਕ ਸਰੀਰਕ ਸੱਟ ਨੇ ਉਨ੍ਹਾਂ ਦਾ ਕਰੀਅਰ ਲਗਭਗ ਖਤਮ ਕਰ ਦਿੱਤਾ ਸੀ।
ਏਥਨਜ਼ ਵਿੱਚ ਆਯੋਜਿਤ ਵਰਲਡ ਕੈਡਟ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗਮਾ ਜਿੱਤਣ ਤੋਂ ਬਾਅਦ, ਉਹ ਇੱਕ ਰਾਜ ਪੱਧਰੀ ਕੁਸ਼ਤੀ ਮੁਕਾਬਲੇ ਦੇ ਫਾਈਨਲ ਵਿੱਚ ਜ਼ਖ਼ਮੀ ਹੋ ਗਈ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਨਾੜੀਆਂ ਵਿੱਚ ਕੋਈ ਸਮੱਸਿਆ ਆ ਗਈ ਹੈ।
ਪੂਰੀ ਤਰ੍ਹਾਂ ਠੀਕ ਹੋਣ ਵਿੱਚ ਉਨ੍ਹਾਂ ਨੂੰ ਡੇਢ ਸਾਲ ਲੱਗਿਆ। ਇਹ ਉਭਰ ਰਹੇ ਖਿਡਾਰੀ ਦੇ ਕਰੀਅਰ ਦਾ ਅੰਤ ਵੀ ਸਾਬਤ ਹੋ ਸਕਦਾ ਸੀ।
ਇਹ ਉਨ੍ਹਾਂ ਦੇ ਜਨੂੰਨ, ਦ੍ਰਿੜਤਾ ਅਤੇ ਸਬਰ ਦੀ ਪ੍ਰੀਖਿਆ ਸੀ। ਆਖਰਕਾਰ ਉਹ ਇਸ ਇਮਤਿਹਾਨ ਵਿੱਚ ਪਾਸ ਹੋ ਗਈ ਅਤੇ ਉਨ੍ਹਾਂ ਨੇ ਦੁਬਾਰਾ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ।
ਜਦੋਂ ਉਨ੍ਹਾਂ ਨੇ 62 ਕਿਲੋਗ੍ਰਾਮ ਭਾਰ ਵਰਗ ਵਿੱਚ ਰੀਓ ਓਲੰਪਿਕ ਦੀ ਕਾਂਸੀ ਦੀ ਤਗਮਾ ਜੇਤੂ ਸਾਕਸ਼ੀ ਮਲਿਕ ਨੂੰ ਸਾਲ 2020 ਦੇ ਜਨਵਰੀ ਅਤੇ ਫਰਵਰੀ ਵਿੱਚ ਹਰਾਇਆ ਤਾਂ ਉਨ੍ਹਾਂ ਦੀ ਸਫਲਤਾ ਨੂੰ ਚਾਰ ਚੰਨ ਲੱਗ ਗਏ।
ਦੂਜੀ ਵਾਰ ਜਿੱਤ ਦੇ ਨਾਲ, ਸੋਨਮ ਮਲਿਕ ਨੇ ਟੋਕਿਓ ਓਲੰਪਿਕ ਕੁਆਲੀਫਾਇਰ ਲਈ ਕੁਆਲੀਫਾਈ ਕੀਤਾ।
ਸੋਨਮ ਮਲਿਕ ਨਾ ਸਿਰਫ ਓਲੰਪਿਕ ਲਈ ਕੁਆਲੀਫਾਈ ਕਰਨ ਨੂੰ ਲੈਕੇ ਪੂਰੀ ਉਮੀਦ ਵਿੱਚ ਹਨ ਬਲਕਿ ਉਹ ਤਮਗਾ ਜਿੱਤਣ ਦੀ ਵੀ ਉਮੀਦ ਰੱਖ ਰਹੇ ਹਨ।
ਸੋਨਮ ਨੂੰ ਹਮੇਸ਼ਾ ਆਪਣੇ ਪਿਤਾ ਅਤੇ ਪਰਿਵਾਰ ਦਾ ਪੂਰਾ ਸਾਥ ਮਿਲਿਆ ਹੈ। ਉਹ ਕਹਿੰਦੇ ਹਨ ਕਿ ਸਾਰੇ ਪਰਿਵਾਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਧੀਆਂ ਨੂੰ ਆਪਣੇ ਮਕਸਦ ਵਿੱਚ ਕਾਮਯਾਬ ਹੋਣ ਲਈ ਸਮਰਥਨ ਦੇਣ।
(ਇਹ ਲੇਖ ਬੀਬੀਸੀ ਨੂੰ ਈਮੇਲ ਰਾਹੀਂ ਸੋਨਮ ਮਲਿਕ ਨੂੰ ਭੇਜੇ ਸਵਾਲਾਂ ਦੇ ਜਵਾਬਾਂ 'ਤੇ ਅਧਾਰਤ ਹੈ।)
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: