You’re viewing a text-only version of this website that uses less data. View the main version of the website including all images and videos.
ਸ਼ੂਟਰ ਯਸ਼ਸਵਿਨੀ ਸਿੰਘ ਦੇਸਵਾਲ ਦੀ ਹੁਣ ਹੈ ਟੋਕਿਓ 'ਤੇ ਨਜ਼ਰ
ਉਭਰ ਰਹੀ ਭਾਰਤੀ ਨਿਸ਼ਾਨੇਬਾਜ਼ ਯਸ਼ਸਵਿਨੀ ਸਿੰਘ ਦੇਸਵਾਲ ਦੀ ਨਜ਼ਰ ਹੁਣ 2021 ਟੋਕਿਓ ਓਲੰਪਿਕ ਵਿੱਚ ਤਗ਼ਮਾ ਹਾਸਲ ਕਰਨ 'ਤੇ ਟਿੱਕੀ ਹੈ।
ਉਹ ਰੀਓ ਡੀ ਜਨੇਰੀਓ ਵਿੱਚ 2019 ਦੇ ਆਈਐਸਐਸਐਫ ਵਰਲਡ ਚੈਂਪੀਅਨਸ਼ਿਪ ਵਿੱਚ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਸੋਨ ਤਮਗਾ ਜਿੱਤ ਚੁੱਕੀ ਹੈ।
ਸਾਬਕਾ ਜੂਨੀਅਰ ਵਿਸ਼ਵ ਚੈਂਪੀਅਨ ਦੇਸਵਾਲ ਭਾਰਤ ਅਤੇ ਵਿਦੇਸ਼ਾਂ ਵਿੱਚ ਸ਼ੂਟਿੰਗ ਰੇਂਜ ਵਿੱਚ ਸਫਲਤਾ ਹਾਸਲ ਕਰ ਚੁੱਕੀ ਹੈ।
ਹਾਲਾਂਕਿ, ਸਾਲ 2019 ਦੀ ਆਈਐਸਐਸਐਫ ਵਰਲਡ ਚੈਂਪੀਅਨਸ਼ਿਪ ਵਿੱਚ ਉਸ ਦੀ ਸਭ ਤੋਂ ਵਧੀਆਂ ਪਰਫਾਰਮੰਸ ਸੀ ਜਿਸਨੇ ਉਸ ਨੂੰ ਟੋਕਿਓ ਦੀ ਟਿਕਟ ਜਿੱਤਾਈ।
ਇਹ ਵੀ ਪੜ੍ਹੋ
ਸ਼ੁਰੂਆਤੀ ਪ੍ਰੇਰਣਾ
ਦੇਸਵਾਲ ਦੀ ਸ਼ੂਟਿੰਗ ਵਿੱਚ ਡੂੰਘੀ ਦਿਲਚਸਪੀ ਉਸ ਵੇਲੇ ਪੈਦਾ ਹੋਈ ਜਦੋਂ ਉਸ ਦੇ ਪਿਤਾ ਐਸ ਐਸ ਦੇਸਵਾਲ, ਜੋ ਇੰਡੋ-ਤਿੱਬਤੀ ਬਾਰਡਰ ਪੁਲਿਸ (ਆਈਟੀਬੀਪੀ) ਦੇ ਸੀਨੀਅਰ ਅਧਿਕਾਰੀ ਹਨ, ਉਸ ਨੂੰ ਨਵੀਂ ਦਿੱਲੀ ਵਿੱਚ 2010 ਦੀਆਂ ਰਾਸ਼ਟਰਮੰਡਲ ਖੇਡਾਂ ਵਿਚ ਸ਼ੂਟਿੰਗ ਮੁਕਾਬਲੇ ਦੇਖਣ ਲਈ ਲੈ ਗਏ।
ਜਲਦੀ ਹੀ, ਉਸ ਨੇ ਟੀਐਸ ਢਿੱਲੋਂ, ਜੋ ਇੱਕ ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਅਤੇ ਇੱਕ ਰਿਟਾਇਰਡ ਪੁਲਿਸ ਅਧਿਕਾਰੀ ਹਨ, ਦੀ ਨਿਗਰਾਨੀ ਹੇਠ ਸ਼ੂਟਿੰਗ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਉਸ ਦੇ ਪਰਿਵਾਰ ਨੇ ਟ੍ਰੇਨਿੰਗ ਲਈ ਸ਼ੂਟਿੰਗ ਰੇਂਜ ਦਾ ਪ੍ਰਬੰਧ ਕੀਤਾ।
ਉਸ ਨੇ 2014 ਵਿੱਚ ਪੁਣੇ ਵਿੱਚ 58ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਵੱਖ ਵੱਖ ਸ਼੍ਰੇਣੀਆਂ ਵਿੱਚ ਤਿੰਨ ਸੋਨੇ ਦੇ ਤਗਮੇ ਜਿੱਤ ਕੇ ਵੱਡੀ ਸਫਲਤਾ ਹਾਸਲ ਕੀਤੀ।
ਇਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ 2017 ਵਿੱਚ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਸਮੇਤ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਤਾਬ ਜਿੱਤੇ।
ਚੁਣੌਤੀਆਂ ਨੂੰ ਪਾਰ ਕਰਨਾ
ਦੇਸਵਾਲ ਦਾ ਪਰਿਵਾਰ ਉਸ ਦੀ ਟ੍ਰੇਨਿੰਗ ਅਤੇ ਹੋਰ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਵਿੱਚ ਉਸ ਦੀ ਢਾਲ ਬਣ ਕੇ ਖੜਾ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਬੁਨਿਆਦੀ ਢਾਂਚੇ ਅਤੇ ਉਪਕਰਣਾਂ ਦੀ ਸੀਮਤ ਉਪਲਬਧਤਾ ਕਾਰਨ ਭਾਰਤੀ ਨਿਸ਼ਾਨੇਬਾਜ਼ਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਖੇਡ ਅਤੇ ਪੜ੍ਹਾਈ ਵਿੱਚ ਸੰਤੁਲਨ ਬਣਾਉਣਾ ਵੀ ਉਸ ਲਈ ਇਕ ਪ੍ਰਮੁੱਖ ਚੁਣੌਤੀ ਰਹੀ ਹੈ। ਉਸ ਨੂੰ ਇਕੱਠਿਆ ਖੇਡਣ ਅਤੇ ਪੜ੍ਹਾਈ ਕਰਨ ਵਿੱਚ ਖਾਸੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਦੇਸਵਾਲ ਨੇ ਦੱਸਿਆ ਕਿ ਉਹ ਆਪਣੀਆਂ ਕਿਤਾਬਾਂ ਅਕਸਰ ਵੱਖ ਵੱਖ ਕੰਪੀਟਿਸ਼ਨਾਂ ਦੌਰਾਨ ਲੈ ਜਾਂਦੀ ਸੀ। ਉਨ੍ਹਾਂ ਕਿਹਾ ਕਿ ਇਹ ਸਿਰਫ ਉਸ ਲਈ ਹੀ ਨਹੀਂ, ਬਲਕਿ ਉਸਦੇ ਮਾਪਿਆਂ ਲਈ ਵੀ ਚੁਣੌਤੀਪੂਰਨ ਸੀ ਕਿਉਂਕਿ ਉਨ੍ਹਾਂ ਨੂੰ ਦੇਸ਼ ਅਤੇ ਵਿਦੇਸ਼ਾਂ ਵਿੱਚ ਵੱਖ ਵੱਖ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਜਾਣਾ ਪੈਂਦਾ ਸੀ।
ਹਾਲਾਂਕਿ ਦੇਸਵਾਲ ਸ਼ੂਟਿੰਗ ਰੇਂਜ 'ਤੇ ਸ਼ੁਰੂ ਤੋਂ ਹੀ ਚੰਗਾ ਪਰਫਾਰਮ ਕਰ ਰਹੀ ਹੈ ਪਰ 2017 ਵਿੱਚ ਆਈਐਸਐਸਐਫ ਜੂਨੀਅਰ ਵਰਲਡ ਚੈਂਪੀਅਨਸ਼ਿਪ 'ਚ ਵਿਸ਼ਵ ਰਿਕਾਰਡ-ਬਰਾਬਰ ਗੋਲਡ ਮੈਡਲ ਜਿੱਤਣ ਨੇ ਉਸ ਨੂੰ ਉਭਰਦਾ ਹੋਇਆ ਸਿਤਾਰਾ ਬਣਾ ਦਿੱਤਾ।
ਉਸ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਪਲ ਬ੍ਰਾਜ਼ੀਲ ਵਿੱਚ ਆਈਐਸਐਸਐਫ ਦੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗ਼ਮਾ ਰਿਹਾ ਜੋ ਉਸ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਟੋਕਿਓ ਓਲੰਪਿਕ ਵਿੱਚ ਹਾਸਲ ਕੀਤਾ।
ਸੁਪਨੇ ਵੇਖਣਾ
ਦੇਸਵਾਲ ਦੇ ਸਫ਼ਰ ਤੋਂ ਪਤਾ ਲੱਗਦਾ ਹੈ ਕਿ ਜੇਕਰ ਕਿਸੀ ਔਰਤ ਨੂੰ ਸਭ ਦਾ ਸਾਥ ਅਤੇ ਹੌਂਸਲਾ ਮਿਲੇ ਤਾਂ ਉਹ ਸਫ਼ਲਤਾ ਨੂੰ ਹਾਸਲ ਕਰ ਸਕਦੀ ਹੈ।
ਉਹ ਕਹਿੰਦੀ ਹੈ ਕਿ ਉਹ ਇੱਕ ਅਜਿਹੇ ਪਰਿਵਾਰ ਲਈ ਬਹੁਤ ਸ਼ੁਕਰਗੁਜ਼ਾਰ ਹੈ ਜੋ ਹਰ ਰਾਹ ਵਿੱਚ ਉਸਦੇ ਨਾਲ ਖੜ੍ਹਾ ਹੈ।
ਦੇਸਵਾਲ ਨੇ ਕਿਹਾ ਕਿ ਔਰਤਾਂ ਨੂੰ ਹਮੇਸ਼ਾਂ ਭਾਰਤ ਵਰਗੇ ਦੇਸ਼ ਵਿੱਚ ਪਰਿਵਾਰ ਦੀ ਮਦਦ ਹਾਸਲ ਨਹੀਂ ਹੁੰਦੀ, ਖੇਡਾਂ ਵਿੱਚ ਵਧੇਰੇ ਔਰਤਾਂ ਨੂੰ ਉਤਸ਼ਾਹਤ ਕਰਨ ਲਈ ਮਾਨਸਿਕਤਾ ਵਿੱਚ ਤਬਦੀਲੀ ਦੀ ਜ਼ਰੂਰਤ ਹੈ।
ਉਹ ਇਹ ਵੀ ਕਹਿੰਦੀ ਹੈ ਕਿ ਦੇਸ਼ ਨੂੰ ਖੇਡਾਂ ਦੇ ਬੁਨਿਆਦੀ ਢਾਂਚੇ ਦੀ ਜ਼ਰੂਰਤ ਹੈ ਜੋ ਔਰਤ ਖਿਡਾਰੀਆਂ ਨੂੰ ਅੱਗੇ ਲੈ ਕੇ ਜਾ ਸਕਦੀ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: