You’re viewing a text-only version of this website that uses less data. View the main version of the website including all images and videos.
ਵੀਕੇ ਵਿਸਮਯਾ: ਇੰਜੀਨੀਅਰਿੰਗ ਦੀ ਪੜ੍ਹਾਈ ਛੱਡ ਐਥਲੀਟ ਬਣਨ ਵਾਲੀ ਕੁੜੀ ਦਾ ਸਫ਼ਰ
23 ਸਾਲਾਂ ਵੀਕੇ ਵਿਸਮਯਾ ਆਪਣੇ ਆਪ ਨੂੰ ਐਕਸੀਡੈਂਟਲ ਐਥਲੀਟ ਮੰਨਦੀ ਹੈ, ਮਤਲਬ ਅਚਨਚੇਤ ਬਣੀ ਐਥਲੀਟ। ਕੇਰਲ ਦੇ ਕੰਨੂਰ ਜ਼ਿਲ੍ਹੇ ਵਿੱਚ ਪੈਦਾ ਹੋਈ ਵਿਸਮਯਾ ਦਾ ਸੁਪਨਾ ਇੰਜੀਨੀਅਰ ਬਣਨ ਦਾ ਸੀ।
ਉਸ ਵੇਲੇ ਉਹ ਖ਼ੁਦ ਨੂੰ ਖੇਡ ਵਿੱਚ 'ਔਸਤ ਦਰਜੇ' ਦਾ ਮੰਨਦੀ ਸੀ। ਉਸ ਨੂੰ ਪਤਾ ਸੀ ਕਿ ਉਹ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤ ਸਕਦੀ ਹੈ।
ਵਿਸਮਯਾ ਦੀ ਭੈਣ ਦੀ ਇੱਕ ਐਥਲੀਟ ਸੀ ਅਤੇ ਉਨ੍ਹਾਂ ਨੂੰ ਹੋਰ ਉਤਸ਼ਾਹਿਤ ਕਰਦੀ ਸੀ।
ਹੌਲੀ-ਹੌਲੀ ਸਕੂਲ ਵਿੱਚ ਆਪਣੇ ਖੇਡ ਅਧਿਆਪਕ ਦੀ ਮਦਦ ਨਾਲ ਅਤੇ ਬਾਅਦ ਵਿੱਚ ਚੰਗਨਚਰੀ ਵਿੱਚ ਕਾਲਜ ਕੋਚ ਦੇ ਨਾਲ ਵਿਸਯਮਾ ਦਾ ਹੁਨਰ ਨਿਖਰਿਆ। ਇਹ ਕਾਲਜ ਮੋਹਰੀ ਸ਼੍ਰੇਣੀ ਦੇ ਐਥਲੀਟਾਂ ਲਈ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ-
ਉਨ੍ਹਾਂ ਨੇ ਐਥਲੀਟ ਵਜੋਂ ਆਪਣੇ ਦੀ ਸਫ਼ਰ ਦੀ ਸ਼ੁਰੂਆਤ ਆਪਣੇ ਸੂਬੇ ਕੇਰਲ ਤੋਂ ਕੀਤੀ ਅਤੇ 2014 ਵਿੱਚ ਦੋ ਸਿਲਵਰ ਮੈਡਲ ਜਿੱਤੇ ਤੇ ਹੁਣ ਉਹ ਓਲੰਪਿਕਸ 2021 ਲਈ ਚੁਣੀ ਗਈ ਹੈ।
ਪਰ ਖੇਡ ਨੂੰ ਕਰੀਅਰ ਵਜੋਂ ਅਪਣਾਉਣਾ ਕੋਈ ਸੌਖਾ ਫ਼ੈਸਲਾ ਨਹੀਂ ਸੀ।
ਔਖਾ ਬਦਲ
ਵਿਸਮਯਾ ਦੇ ਪਿਤਾ ਇਲੈਕਟ੍ਰੀਸ਼ੀਅਨ ਹਨ ਅਤੇ ਮਾਂ ਇੱਕ ਘਰੇਲੂ ਔਰਤ ਹੈ। ਪਰਿਵਾਰ ਕੋਲ ਸੀਮਤ ਆਮਦਨੀ ਦੇ ਸਾਧਨ ਹਨ ਅਤੇ ਅਜਿਹੇ ਵਿੱਚ ਉਨ੍ਹਾਂ ਲਈ ਇੰਜੀਨੀਅਰ ਦੀ ਸੀਟ ਛੱਡ ਕੇ ਖੇਡ ਜਾਰੀ ਰੱਖਣਾ ਇੱਕ ਔਖਾ ਫ਼ੈਸਲਾ ਸੀ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਮਾਪਿਆਂ ਲਈ ਦੋ ਧੀਆਂ ਨੂੰ ਐਥਲੀਟ ਵਜੋਂ ਖੇਡਣ ਲਈ ਸਮਰਥਨ ਦੇਣਾ ਸੌਖਾ ਨਹੀਂ ਪਰ ਉਨ੍ਹਾਂ ਨੇ ਆਪਣੀਆਂ ਸਮਰਥਾਵਾਂ ਤੋਂ ਵਧ ਕੇ ਕੀਤਾ।
ਸ਼ੁਰੂ-ਸ਼ੁਰੂ ਵਿੱਚ ਉਨ੍ਹਾਂ ਕੋਲ ਸਿੰਥੈਟਿਕ ਟ੍ਰੈਕ ਅਤੇ ਆਧੁਨਿਕ ਜਿਮ ਸੁਵਿਧਾਵਾਂ ਤੱਕ ਪਹੁੰਚ ਨਹੀਂ ਸੀ, ਅਜਿਹੇ ਵਿੱਚ ਮਾਨਸੂਨ ਦੌਰਾਨ ਚਿੱਕੜ ਨਾਲ ਭਰੀਆਂ ਪੱਟੜੀਆਂ 'ਤੇ ਸਿਖਲਾਈ ਹੋਰ ਵੀ ਔਖੀ ਹੋ ਜਾਂਦੀ ਸੀ।
ਉਨ੍ਹਾਂ ਦਾ ਮੰਨਣਾ ਹੈ ਕਿ ਮੁਕੰਮਲ ਸਰੰਚਨਾ, ਸੰਧ ਅਤੇ ਸਿਖਲਾਈ, ਕਿਸੇ ਐਥਲੀਟ ਦੇ ਸ਼ੁਰੂਆਤੀ ਕਰੀਅਰ ਦੇ ਵਿਕਾਸ ਲਈ ਕੁੰਜੀ ਵਾਂਗ ਹਨ ਪਰ ਦੇਸ਼ ਵਿੱਚ ਇਨ੍ਹਾਂ ਦੀ ਘਾਟ ਹੈ।
ਇਸ ਨਾਲ ਐਥਲੀਟ ਨੂੰ ਸੱਟਾਂ ਲੱਗ ਸਕਦੀਆਂ ਹਨ, ਜਿਵੇਂ ਕਿ ਵਿਸਮਯਾ ਨੇ ਤਜਰਬਾ ਕੀਤਾ ਹੈ।
ਉਨ੍ਹਾਂ ਨੇ ਹਰਡਲ ਸਪ੍ਰਿੰਟਰ ਵਜੋਂ ਸ਼ੁਰੂਆਤ ਕੀਤੀ ਪਰ ਸੱਟਾਂ ਨੇ ਉਨ੍ਹਾਂ ਨੂੰ ਟ੍ਰੈਕ ਬਦਲਣ ਲਈ ਮਜਬੂਰ ਕਰ ਦਿੱਤਾ ਅਤੇ ਇਸ ਦੀ ਬਜਾਇ ਮੱਧ ਦੂਰੀ ਦੇ ਦੌੜਾਕ ਵਜੋਂ ਸਿਖਲਾਈ ਲਈ।
ਇਹ ਵੀ ਪੜ੍ਹੋ:
ਸੋਨ ਤਗਮਾ
ਉਨ੍ਹਾਂ ਦੀ ਜ਼ਿੰਦਗੀ ਨੇ 2017 ਵਿੱਚ ਮੋੜ ਲਿਆ ਜਦੋਂ ਉਨ੍ਹਾਂ ਨੇ ਇੰਟਰ ਯੂਨੀਵਰਸਿਟੀ ਚੈਂਪੀਨੀਅਨਸ਼ਿਪ ਵਿੱਚ 200 ਮੀਟਰ ਦੌੜ ਵਿੱਚ 25 ਸਾਲ ਦਾ ਰਿਕਾਰਡ ਤੋੜਦਿਆਂ ਸੋਨ ਤਗਮਾ ਜਿੱਤਿਆ।
ਉਸੇ ਚੈਂਪੀਅਨਸ਼ਿਪ ਵਿੱਚ ਉਨ੍ਹਾਂ ਨੇ 400 ਮੀਟਰ ਵਿੱਚ ਸਿਲਵਰ ਮੈਡਲ ਜਿੱਤਿਆ ਅਤੇ ਲੋਕਾਂ ਨੇ ਉਨ੍ਹਾਂ ਨੂੰ ਪਛਾਨਣਾ ਸ਼ੁਰੂ ਕੀਤਾ।
ਉਸ ਦੀ ਮਦਦ ਨਾਲ ਉਹ ਨੈਸ਼ਨਲ ਕੈਂਪ ਵਿੱਚ ਚੁਣੀ ਗਈ, ਜਿੱਥੇ ਉਨ੍ਹਾਂ ਨੂੰ ਕੋਚਾਂ ਦੀ ਮਦਦ ਨਾਲ ਆਧੁਨਿਕ ਸਿਖਲਾਈ ਮਿਲੀ।
ਵਿਸਮਯਾ 4X400 ਮੀਟਰ ਨੈਸ਼ਨਲ ਰਿਲੇਅ ਦੀ ਮਹੱਤਵਪੂਰਨ ਮੈਂਬਰ ਹੈ। ਜਕਾਰਤਾ ਵਿੱਚ ਏਸ਼ੀਅਨ ਗੇਮਜ਼ 2018 ਵਿੱਚ ਟੀਮ ਨੇ ਸੋਨ ਤਗਮਾ ਜਿੱਤਿਆ ਸੀ।
ਉਹ ਇਸ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਬਹਿਤਰੀਨ ਪਲ ਮੰਨਦੀ ਹੈ।
ਇੱਕ ਸਾਲ ਬਾਅਦ 2019 ਵਿੱਚ, ਵਿਸਮਯਾ ਨੇ ਚੈੱਕ ਰਿਪਬਲਿਕ ਵਿੱਚ 400 ਮੀਟਰ ਦੌੜ 52.12 ਸਕਿੰਟ ਵਿੱਚ ਪੂਰੀ ਕਰਕੇ ਸੋਨ ਤਗਮਾ ਜਿੱਤਿਆ।
ਉਸ ਤੋਂ ਬਾਅਦ ਉਨ੍ਹਾਂ ਨੇ ਮਿਕਸਡ ਰਿਲੇਅ ਦੋਹਾ ਵਿੱਚ ਸਾਲ 2019 ਵਿੱਚ ਵਰਲਡ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ।
ਟੀਮ ਫਾਈਨਲ ਵਿੱਚ ਪਹੁੰਚੀ ਅਤੇ ਟੋਕਿਓ ਓਲੰਪਿਕਸ ਲਈ ਕੁਆਲੀਫਾਈ ਕਰ ਗਈ ਹੈ।
ਵਿਸਮਯਾ ਮੰਨਦੀ ਹੈ ਕਿ ਜੇਕਰ ਤੁਸੀਂ ਸਕਾਰਾਤਮਕ ਰਹਿੰਦੇ ਹੋ ਅਤੇ ਅਸਫ਼ਲਤਾਵਾਂ ਤੋਂ ਹਾਰ ਨਹੀਂ ਮੰਨਦੇ ਤਾਂ ਤੁਹਾਡਾ ਦਰਦ ਹੀ ਤੁਹਾਡੀ ਤਾਕਤ ਬਣਦਾ ਹੈ।
(ਇਹ ਜਾਣਕਾਰੀ ਬੀਬੀਸੀ ਵੱਲੋਂ ਵੀਕੇ ਵਿਸਮਯਾ ਨੂੰ ਈਮੇਲ ਰਾਹੀਂ ਭੇਜੇ ਸਵਾਲਾਂ ਦੇ ਜਵਾਬਾਂ 'ਤੇ ਆਧਾਰਿਤ ਹੈ।)
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: