ਕੋਰੋਨਾਵਾਇਰਸ ਟੀਕਾਕਰਨ ਦੀ ਸ਼ੁਰੂਆਤ: 'ਵੈਕਸੀਨ ਲਗਵਾ ਕੇ ਬੜਾ ਮਾਣ ਮਹਿਸੂਸ ਹੋ ਰਿਹਾ'

ਕੋਰੋਨਾਵਾਇਰਸ ਖ਼ਿਲਾਫ਼ ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ। ਇਸਦੇ ਨਾਲ ਹੀ ਕੋਰੋਨਾਵਾਇਰਸ ਖ਼ਿਲਾਫ਼ ਦੁਨੀਆਂ ਦੇ ਸਭ ਤੋਂ ਵੱਡੇ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਹੋਈ।

ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਮੁਹਿੰਮ ਭਾਰਤ ਦੀ ਸਮਰਥਤਾਂ ਨੂੰ ਦਰਸਾਉਂਦੀ ਹੈ।

ਉਨ੍ਹਾਂ ਨੇ ਕਿਹਾ ਕਿ ਵਿਗਿਆਨੀਆਂ ਦੇ ਯਕੀਨ ਤੋਂ ਬਾਅਦ ਹੀ ਕੋਰੋਨਾਵਾਇਰਸ ਵੈਕਸੀਨ ਨੂੰ ਐਮਰਜੈਂਸੀ ਇਸਤੇਮਾਲ ਦੀ ਇਜਾਜ਼ਤ ਮਿਲੀ ਹੈ।

ਇਹ ਵੀ ਪੜ੍ਹੋ:

ਮੋਦੀ ਨੇ ਦੱਸੀ ਵੈਕਸੀਨ ਦੀ ਖਾਸੀਅਤ

ਪ੍ਰਧਾਨ ਮੰਤਰੀ ਨੇ ਵੈਕਸੀਨ ਦੀਆਂ ਖ਼ਾਸੀਅਤਾਂ ਦੱਸਦੇ ਕਿਹਾ ਕਿ ਇਹ ਵਿਦੇਸ਼ੀ ਵੈਕਸੀਨਾਂ ਤੋਂ ਕਿਤੇ ਸਸਤੀ ਹੈ।

"ਇਹ ਵਰਤੋਂ ਵਿੱਚ ਵੀ ਕਿਤੇ ਸੌਖੀ ਹੈ। ਵਿਦੇਸ਼ੀ ਦਵਾਈਆਂ ਪੰਜ ਹਜ਼ਾਰ ਰੁਪਏ ਦੀਆਂ ਹਨ ਤੇ ਮਨਫ਼ੀ 70 ਡਿਗਰੀ 'ਤੇ ਰੱਖਣੀਆਂ ਪੈਂਦੀਆਂ ਹਨ। ਜਦਕਿ ਭਾਰਤੀ ਵੈਕਸੀਨ ਭਾਰਤੀ ਸਥਿਤੀਆਂ ਅਤੇ ਪ੍ਰਕਿਰਿਆਵਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਹੈ।"

ਮੋਦੀ ਨੇ ਕਿਹਾ ਕਿ ਕੋਰੋਨਾ ਦੌਰਾਨ ਭਾਰਤ ਦੇ ਲੋਕਾਂ ਵੱਲੋਂ ਦਿਖਾਇਆ ਹੌਂਸਲਾ ਅਗਲੀਆਂ ਪੀੜ੍ਹੀਆਂ ਨੂੰ ਹੌਂਸਲਾ ਦੇਵੇਗਾ।

ਉਨ੍ਹਾਂ ਨੇ ਕਿਹਾ, "ਅਸੀਂ ਤਾਲੀ, ਥਾਲੀ ਨਾਲ ਜਨਤਾ ਦਾ ਹੌਂਸਲਾ ਵਧਾਇਆ। ਜਨਤਾ ਕਰਫਿਊ ਨੇ ਲੋਕਾਂ ਨੂੰ ਲੌਕਡਾਊਨ ਲਈ ਮਾਨਸਿਕ ਤੌਰ 'ਤੇ ਤਿਆਰ ਕੀਤਾ। ਕੋਰੋਨਾ ਖ਼ਿਲਾਫ਼ ਲੜਾਈ ਵਿੱਚ ਅਸੀਂ ਦੁਨੀਆਂ ਸਾਹਮਣੇ ਮਿਸਾਲ ਰੱਖੀ।"

ਪੰਜਾਬ ਵਿੱਚ ਟੀਕਾਕਰਨ ਦੀ ਸ਼ੁਰੂਆਤ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਟੀਕਾਕਰਨ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਟੀਕੇ ਬਾਰੇ ਮਨਾਂ ਵਿੱਚ ਵਸਾ ਲਓ ਕਿ ਜਦੋਂ ਤੱਕ ਕਿਸੇ ਵਿਗਿਆਨਕ ਦੀ ਸੰਤੁਸ਼ਟੀ ਨਹੀਂ ਹੋ ਜਾਂਦੀ ਉਹ ਕਿਸੇ ਟੀਕੇ ਨੂੰ ਜਾਰੀ ਨਹੀਂ ਕਰੇਗਾ।

ਉਨ੍ਹਾਂ ਨੇ ਕਿਹਾ ਕਿ ਕੋਈ ਡਾਕਟਰ ਤੁਹਾਨੂੰ ਗਲਤ ਇਨਜੈਕਸ਼ਨ ਨਹੀਂ ਦੇਵੇਗਾ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, "ਇਹ ਬਿਮਾਰੀ ਕਿਤੇ ਨਹੀਂ ਗਈ ਇੱਕ ਨਵਾਂ ਮਿਊਟੈਂਟ ਬਣਿਆ ਹੈ। ਜੋ ਕਿ ਤੇਜ਼ੀ ਨਾਲ ਫ਼ੈਲਦਾ ਹੈ। ਕਿਸੇ ਵੀ ਲੱਛਣ ਨੂੰ ਹਲਕੇ ਵਿੱਚ ਨਾ ਲਓ ਤੁਰੰਤ ਡਾਕਟਰ ਨੂੰ ਮਿਲੋ।"

ਟੀਕਾ ਲਵਾਉਣ ਵਾਲਿਆਂ ਨੇ ਕੀ ਕਿਹਾ

ਪਹਿਲੇ ਦਿਨ ਗੁਰਦਾਸਪੁਰ ਵਿੱਚ ਟੀਕਾ ਲਗਾਵਾਉਣ ਵਾਲੇ ਡਾ. ਲਲਿਤ ਮੋਹਨ ਨੇ ਕਿਹਾ ਕਿ ਵੈਕਸੀਨ ਲਗਵਾ ਕੇ ਬੜਾ ਮਾਣ ਮਹਿਸੂਸ ਹੋ ਰਿਹਾ।

ਬੀਬੀਸੀ ਦੇ ਸਹਿਯੋਗੀ ਗੁਪ੍ਰੀਤ ਚਾਵਲਾ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਸਾਰਿਆਂ ਨੂੰ ਇਹ ਵੈਕਸੀਨ ਲਗਵਾਉਣੀ ਚਾਹੀਦੀ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਪਰ ਜੇ ਕਿਸੇ ਨੂੰ ਕੋਈ ਦਿਕਤ ਆਉਂਦੀ ਹੈ ਤਾਂ ਉਸ ਨੂੰ ਸੰਭਾਲਣ ਲਈ ਵੀ ਪੂਰੀ ਤਰ੍ਹਾਂ ਤਿਆਰ ਹਨ।

ਸਿਰਸਾ ਦੇ ਟੀਕਾਕਰਨ ਅਫ਼ਸਰ ਬਾਲੇਸ਼ ਬਾਂਸਲ ਨਾਲ ਬੀਬੀਸੀ ਦੇ ਸਹਿਯੋਗੀ ਪ੍ਰਭੂ ਦਿਆਲ ਨੇ ਗੱਲ ਕੀਤੀ।

ਉਨ੍ਹਾਂ ਨੇ ਦੱਸਿਆ ਟੀਕਾ ਲਗਵਾਉਣ ਤੋਂ ਬਾਅਦ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਹੈ ਤੇ ਸਭ ਕੁਝ ਠੀਕ ਹੈ। ਇਸ ਤੋਂ ਇਲਵਾ ਪ੍ਰਸ਼ਾਸਨ ਨੇ ਕਿਸੇ ਵੀ ਦਿੱਕਤ ਨਾਲ ਨਜਿੱਠਣ ਲਈ ਸਾਰੇ ਬੰਦੋਬਸਤ ਕੀਤੇ ਹੋਏ ਹਨ।

ਟੀਕਾਕਰਨ ਦਾ ਪਹਿਲਾ ਪੜਾਅ

ਟੀਕਾਕਰਨ ਦੇ ਪਹਿਲੇ ਪੜਾਅ ਵਿੱਚ ਲਗਭਗ ਤਿੰਨ ਕਰੋੜ ਹੈਲਥ ਵਰਕਰਾਂ ਨੂੰ ਵੈਕਸੀਨ ਦਿੱਤੀ ਜਾਵੇਗੀ।

ਖ਼ਬਰ ਏਜੰਸੀ ਏਐੱਨਈ ਮੁਤਾਬਕ ਪਿਛਲੇ ਚੌਵੀ ਘਾਂਟਿਆਂ ਦੌਰਾਨ ਦੇਸ਼ ਭਰ ਵਿੱਚ ਕੋਰੋਨਾਵਾਇਰਸ ਦੇ 15,158 ਨਵੇਂ ਕੇਸ ਸਾਹਮਣੇ ਆਏ ਜਦਕਿ 16,977 ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਅਤੇ 24 ਜਣਿਆਂ ਦੀ ਬਿਮਾਰੀ ਦੀ ਤਾਬ ਨਾ ਝੱਲਦੇ ਹੋਏ ਜਾਨ ਚਲੀ ਗਈ।

ਇਸ ਤਰ੍ਹਾਂ ਦੇਸ਼ ਵਿੱਚ ਕੋਰੋਨਾਵਾਇਰਸ ਦੇ ਕੁੱਲ ਸਰਗਰਮ ਕੇਸ 2,11,033, ਛੁੱਟੀ ਪ੍ਰਾਪਤ ਮਰੀਜ਼ -1,01,79715 ਹੋ ਗਏ ਹਨ ਅਤੇ 1,52,093 ਜਣਿਆਂ ਦੀ ਮਹਾਂਮਾਰੀ ਕਾਰਨ ਜਾਨ ਚਲੀ ਗਈ ਹੈ।

ਦੇਸ਼ ਭਰ ਦੇ ਟੀਕਾਕਰਨ ਕੇਂਦਰਾਂ ਵਿੱਚ ਸਿਹਤ ਵਰਕਰਾਂ ਵਿੱਚ ਇਸ ਬਾਰੇ ਉਤਸ਼ਾਹ ਦੇਖਿਆ ਜਾ ਰਿਹਾ ਹੈ। ਕੇਂਦਰਾਂ ਦੇ ਬਾਹਰ ਸਜਵਾਟ ਕੀਤੀ ਗਈ ਹੈ ਅਤੇ ਤਾੜੀਆਂ ਅਤੇ ਮਠਿਆਈ ਨਾਲ ਵੈਕਸੀਨ ਦਾ ਸਵਾਗਤ ਕੀਤਾ ਜਾ ਰਿਹਾ ਹੈ।

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮੁਤਾਬਕ ਵੈਕਸੀਨ ਦੀਆਂ ਖੁਰਾਕਾਂ ਸਾਰੇ ਜ਼ਿਲ੍ਹਾ ਕੋਲਡ ਚੇਨ ਸਟੋਰਾਂ ਤੱਕ ਪਹੁੰਚਾ ਦਿੱਤੀਆਂ ਗਈਆਂ ਹਨ ਅਤੇ ਸਾਰੀਆਂ ਤਿਆਰੀ ਮੁਕੰਮਲ ਕਰ ਲਈਆਂ ਗਈਆਂ ਹਨ।

ਪੰਜਾਬ ਦੇ ਮੁੱਖ ਮੰਤਰੀ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਸੂਬੇ ਦੇ ਗ਼ਰੀਬਾਂ ਲਈ ਕੋਰੋਨਾ ਵੈਕਸੀਨ ਮੁਫ਼ਤ ਮੁਹਈਆ ਕਰਵਾਉਣ ਦੀ ਮੰਗ ਕੀਤੀ ਹੈ।

ਉਨ੍ਹਾਂ ਨੇ ਲਿਖਿਆ ਕਿ ਕੋਵਿਡ-19 ਕਾਰਨ ਆਰਥਿਕ ਗਤੀਵਿਧੀਆਂ ਬੰਦ ਹੋਣ ਕਾਰਨ ਸੂਬੇ ਦੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਆਰਥਿਕਤਾ ਹਾਲੇ ਤੱਕ ਇਸ ਤੋਂ ਉੱਭਰੀ ਨਹੀਂ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਕਿਹੋ ਜਿਹਾ- ਹੈ ਮਾਹੌਲ

ਕਰਨਾਟਕਕ ਦੇ ਬੈਂਗਲੋਰ ਮੈਡੀਕਲ ਕਾਲਜ ਐਂਡ ਰਿਸਰਚ ਇਨਸਟੀਚਿਊਟ ਨੂੰ ਕੁਝ ਇਸ ਤਰ੍ਹਾਂ ਸਜਾਇਆ ਗਿਆ

ਬਿਹਾਰ ਦੇ ਇੰਦਰਾ ਗਾਂਧੀ ਇਨਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਪਟਨਾ ਨੂੰ ਗੁਬਾਰਿਆਂ ਅਤੇ ਫੁੱਲਾਂ ਨਾਲ ਸਜਾਇਆ ਗਿਆ

ਅਸਾਮ ਦੇ ਗੁਹਾਟੀ ਮੈਡੀਕਲ ਕਾਲਜ ਵਿੱਚ ਇੰਝ ਹੈ ਟੀਕਾਕਰਨ ਦੀ ਤਿਆਰੀ

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)