ਨਰਿੰਦਰ ਚੰਚਲ ਨਹੀਂ ਰਹੇ, ਦੇਹਾਂਤ 'ਤੇ ਪੀਐੱਮ ਮੋਦੀ ਸਣੇ ਸੰਗੀਤ ਜਗਤ ਕੀ ਕਹਿ ਰਿਹਾ ਹੈ

ਭਜਨ ਗਾਇਕ ਨਰਿੰਦਰ ਚੰਚਲ ਦਾ 80 ਸਾਲ ਦੀ ਉਮਰ ਵਿੱਚ ਦਿੱਲੀ ਵਿੱਚ ਦੇਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਬੀਮਾਰ ਸਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।

ਉਨ੍ਹਾਂ ਨੇ ਕਈ ਮਸ਼ਹੂਰ ਭਜਨ ਤੇ ਹਿੰਦੀ ਫਿਲਮਾਂ ਵਿੱਚ ਗੀਤ ਗਾਏ।

ਉਨ੍ਹਾਂ ਨੇ ਰਾਜ ਕਪੂਰ ਦੀ ਫ਼ਿਲਮ ਬੌਬੀ ਵਿੱਚ 'ਬੇਸ਼ੱਕ ਮੰਦਿਰ-ਮਸਜਿਦ ਤੋੜੋ' ਗਾਣਾ ਗਾਇਆ। ਨਰਿੰਦਰ ਚੰਚਲ ਨੂੰ ਪਛਾਣ ਮਿਲੀ ਫਿਲਮ 'ਆਸ਼ਾ' ਵਿੱਚ ਗਾਏ ਮਾਤਾ ਦੇ ਭਜਨ 'ਚਲੋ ਬੁਲਾਵਾ ਆਇਆ' ਹੈ ਤੋਂ।

ਉਨ੍ਹਾਂ ਦਾ ਜਨਮ ਅੰਮ੍ਰਿਤਸਰ ਵਿੱਚ ਹੋਇਆ ਸੀ। ਸੰਗੀਤ ਜਗਤ ਦੇ ਕਈ ਲੋਕਾਂ ਨੇ ਉਨ੍ਹਾਂ ਦੇ ਦੇਹਾਂਤ ਤੇ ਦੁੱਖ ਜਤਾਇਆ ਹੈ।

ਇਹ ਵੀ ਪੜ੍ਹੋ:

ਪੀਐੱਮ ਮੋਦੀ ਨੇ ਜਤਾਇਆ ਦੁੱਖ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਨਰਿੰਦਰ ਚੰਚਲ ਦੇ ਦੇਹਾਂਤ 'ਤੇ ਦੁੱਖ ਜ਼ਾਹਿਰ ਕਰਦਿਆਂ ਟਵੀਟ ਕੀਤਾ।

"ਮਸ਼ਹੂਰ ਭਜਨ ਗਾਇਕ ਨਰਿੰਦਰ ਚੰਚਲ ਜੀ ਦੇ ਦੇਹਾਂਤ ਦੀ ਖ਼ਬਰ ਤੋਂ ਬਹੁਤ ਦੁਖੀ ਹਾਂ। ਉਨ੍ਹਾਂ ਨੇ ਭਜਨ ਗਾਇਕੀ ਦੀ ਦੁਨੀਆਂ ਵਿੱਚ ਆਪਣੀ ਆਵਾਜ਼ ਨਾਲ ਚੰਗੀ ਪਛਾਣ ਬਣਾਈ। ਸੋਗ ਦੀ ਘੜੀ ਵਿੱਚ ਮੇਰੀ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਸੰਵੇਦਨਾ ਹੈ। ਓਮ ਸ਼ਾਂਤੀ!"

ਸੰਗੀਤ ਜਗਤ ਨਾਲ ਜੁੜੇ ਲੋਕ ਕੀ ਕਹਿੰਦੇ

ਗਾਇਕ ਦਲੇਰ ਮਹਿੰਦੀ ਨੇ ਦੁੱਖ ਜਤਾਉਂਦੇ ਹੋਏ ਟਵੀਟ ਕਰਕੇ ਸ਼ਰਧਾਂਜਲੀ ਦਿੱਤੀ ਹੈ।

ਦਲੇਰ ਮਹਿੰਦੀ ਨੇ ਟਵੀਟ ਕੀਤਾ, "ਮਹਾਨ ਅਤੇ ਸਭ ਤੋਂ ਮਨਪਸੰਦ ਨਰਿੰਦਰ ਚੰਚਲ ਜੀ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਹਨ। ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਦੀ ਅਰਦਾਸ ਕਰਦਾ ਹਾਂ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਦਿਲੋਂ ਹਮਦਰਦੀ।"

ਗਾਇਕ ਮਾਸਟਰ ਸਲੀਮ ਨੇ ਵੀ ਟਵੀਟ ਕੀਤਾ, "ਅਲਵਿਦਾ ਨਰਿੰਦਰ ਚੰਚਲ ਜੀ"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)