ਕਿਸਾਨ ਅੰਦੋਲਨ ਬਾਰੇ ਭਾਜਪਾ ਆਗੂ ਨੇ ਕਿਹਾ, 'ਕਿਸਾਨ ਆਗੂ ਖ਼ੁਦ ਹੀ ਰਾਸ਼ਟਰਪਤੀ ਬਣ ਗਏ ਹਨ ਤੇ ਅੰਦੋਲਨ ਲੰਬਾ ਕਰਨਾ ਚਾਹੁੰਦੇ ਹਨ' - 5 ਅਹਿਮ ਖ਼ਬਰਾਂ

ਕਿਸਾਨਾਂ ਦੀ ਕੇਦਰ ਸਰਕਾਰ ਨਾਲ ਅੱਠ ਤਰੀਕ ਦੀ ਬੈਠਕ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਦੋ ਲੀਡਰਾਂ ਹਰਜੀਤ ਸਿੰਘ ਗਰੇਵਾਲ ਅਤੇ ਸੁਰਜੀਤ ਕੁਮਾਰ ਜਿਆਣੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।

ਬੀਬੀਸੀ ਪੱਤਰਕਾਰ ਖੁਸ਼ਹਾਲ ਲਾਲੀ ਨੇ ਹਰਜੀਤ ਗਰੇਵਾਲ ਨਾਲ ਖਾਸ ਗੱਲਬਾਤ ਕੀਤੀ।

ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਹੁਣ ਲੈਫ਼ਟਿਸਟ ਲੋਕਾਂ ਦੇ ਹੱਥ ਵਿੱਚ ਆ ਗਿਆ ਹੈ। ਉਨ੍ਹਾਂ ਨੇ ਯੋਗਿੰਦਰ ਯਾਦਵ, ਹਨਨ ਮੌਲਾ ਦੀ ਭੂਮਿਕਾ ਉੱਪਰ ਵੀ ਸਵਾਲ ਚੁੱਕੇ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਕਿਹਾ ਕਿ ਇਹ ਲੋਕ ਅਰਬਨ ਨਕਸਲਾਂ ਨੂੰ ਛੱਡਣ ਦੀ ਮੰਗ ਕਰ ਰਹੇ ਹਨ ਇਸ ਦਾ ਕਿਸਾਨਾਂ ਨੂੰ ਕੀ ਭਲਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਕਿਸਾਨ ਆਗੂ ਚੀਨ ਤੋਂ ਸਲਾਹ ਲੈ ਰਹੇ ਹਨ।

ਗੱਲਬਾਤ ਦਾ ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।

45 ਫੀਸਦ ਰਿਪਬਲੀਕਨਾਂ ਨੇ ਕੈਪੀਟਲ ਹਿਲ ਵਿੱਚ ਟਰੰਪ ਪੱਖੀਆਂ ਦੇ ਧੱਕੇ ਨੂੰ ਸਹੀ ਦੱਸਿਆ

ਬੁੱਧਵਾਰ ਨੂੰ ਜਾਣ ਵਾਲੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਸਮਰਥਕਾਂ ਨੇ ਸੰਸਦ ਭਵਨ ਦੇ ਸਦਨ 'ਤੇ ਹਮਲਾ ਕੀਤਾ ਜਦੋਂ ਰਾਸ਼ਟਰਪਤੀ ਚੋਣ ਦੇ ਨਤੀਜੇ ਨੂੰ ਅਧਿਕਾਰਤ ਕਰਨ ਲਈ ਸੰਸਦ ਵਿੱਚ ਬਹਿਸ ਹੋ ਰਹੀ ਸੀ।

ਸੁਰੱਖਿਆ ਕਰਮਚਾਰੀਆਂ ਦੁਆਰਾ ਚਾਰ ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਸੰਸਦ ਭਵਨ ਨੂੰ ਬਦਮਾਸ਼ਾਂ ਤੋਂ ਖਾਲੀ ਕਰਵਾਇਆ ਗਿਆ, ਪਰ ਇਸ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ।

ਕੈਪੀਟਲ ਹਿਲ ਉੱਪਰ ਟਰੰਪ ਪੱਖੀਆਂ ਦੇ ਹਮਲੇ ਬਾਰੇ ਪੂਰਾ ਘਟਨਾਕ੍ਰਮ ਪੜ੍ਹਨ ਦੇਖਣ ਲਈ ਇੱਥੇ ਕਲਿੱਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਕੌਣ ਹਨ ਬਾਬਾ ਲੱਖਾ ਸਿੰਘ

ਕੇਂਦਰ ਸਰਕਾਰ ਨੇ ਨਾਨਕਸਰ ਕਲੇਰਾਂ ਦੇ ਮੌਜੂਦਾ ਮੁੱਖ ਸੇਵਾਦਾਰ ਬਾਬਾ ਲੱਖਾ ਸਿੰਘ ਨੂੰ ਕਿਸਾਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਦਾ ਸਾਲਸ ਬਣਨ ਲਈ ਕਿਹਾ ਹੈ।

ਇਨ੍ਹਾਂ ਸਿੱਖ ਧਰਮ ਦੀਆਂ ਕਈ ਸੰਪ੍ਰਦਾਵਾਂ ਵਿੱਚੋਂ ਨਾਨਕਸਰ ਕਲੇਰਾਂ ਇੱਕ ਹੈ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਕਸਬੇ ਜਗਰਾਵਾਂ ਵਿੱਚ ਇਸ ਦਾ ਮੁੱਖ ਸਥਾਨ ਹੈ, ਜਿਸ ਨੂੰ ਇਹ ਠਾਠ ਕਹਿੰਦੇ ਹਨ।

ਇਹ ਓਹੀ ਸੰਪ੍ਰਦਾਇ ਹੈ ਜਿਸ ਦੇ ਬਾਬਾ ਰਾਮ ਸਿੰਘ ਨੇ ਪਿਛਲੇ ਦਿਨੀ ਕੁੰਡਲੀ ਬਾਰਡਰ ਉੱਤੇ ਕਿਸਾਨ ਸੰਘਰਸ਼ ਦੌਰਾਨ ਕਥਿਕ ਤੌਰ ਉੱਤੇ ਆਪਣੀ ਜਾਨ ਲੈ ਲਈ ਸੀ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਗਊਆਂ ਬਾਰੇ ਗਿਆਨ ਵਧਾਉਣ ਲਈ ਦੇਸ਼ ਵਿਆਪੀ ਇਮਤਿਹਾਨ

ਰਾਸ਼ਟਰੀ ਕਾਮਧੇਨੂ ਕਮਿਸ਼ਨ ਆਪਣੀ ਤਰ੍ਹਾਂ ਦੀ ਪਹਿਲੀ ਕਾਮਧੇਨੂ ਗਾਂ ਵਿਗਿਆਨ ਪ੍ਰਚਾਰ ਪ੍ਰਸਾਰ ਪ੍ਰੀਖਿਆ ਕਰਵਾਉਣ ਜਾ ਰਿਹਾ ਹੈ।

ਰਾਸ਼ਟਰੀ ਕਾਮਧੇਨੂ ਕਮਿਸ਼ਨ ਦੇ ਚੇਅਰਮੈਨ ਵਲਭਭਾਈ ਕਥੀਰੀਆ ਨੇ ਦੱਸਿਆ ਕਿ ਇਹ ਇਮਤਿਹਾਨ ਹਰ ਸਾਲ ਕਰਵਾਇਆ ਜਾਵੇਗਾ। ਕੇਂਦਰੀ ਪਸ਼ੂਪਾਲਣ ਅਤੇ ਡੇਅਰੀ ਵਿਭਾਗ ਦੀ ਜ਼ਿੰਮੇਵਾਰੀ ਗਿਰੀਰਾਜ ਸਿੰਘ ਸੰਭਾਲ ਰਹੇ ਹਨ।

ਇਹ ਇਮਤਿਹਾਨ ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ 12 ਖੇਤਰੀ ਭਾਸ਼ਾਵਾਂ ਵਿੱਚ ਕਰਵਾਇਆ ਜਾਵੇਗਾ। ਕਥੀਰੀਆ ਨੇ ਕਿਹਾ, "ਕਾਮਧੇਨੂ ਗਾਂ ਵਿਗਿਆਨ ਪ੍ਰਚਾਰ ਪ੍ਰਸਾਰ ਇੱਕ ਆਨਲਾਈਨ ਇਮਤਿਹਾਨ ਹੋਵੇਗਾ ਜਿਸ ਵਿੱਚ ਹਿੰਦੀ, ਅੰਗਰੇਜ਼ੀ ਅਤੇ ਬਾਰਾਂ ਖੇਤਰੀ ਭਾਸ਼ਾਵਾਂ ਵਿੱਚ 75 ਬਹੁ-ਵਿਕਲਪੀ ਸਵਾਲ ਹੋਣਗੇ।"

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੈਪੀਟਲ ਹਿਲ ਵਿੱਚ ਟਰੰਪ ਪੱਖੀਆਂ ਦੀ ਖਰੂਦ: ਚਸ਼ਮਦੀਦ ਨੇ ਜੋ ਦੇਖਿਆ

ਜਦੋਂ ਟਰੰਪ ਪੱਖੀ ਦੰਗਾਕਾਰੀਆਂ ਦੇ ਹਜ਼ੂਮ ਨੇ ਵਾਸ਼ਿੰਗਟਨ ਡੀਸੀ ਵਿੱਚ ਕੈਪੀਟਲ ਬਿਲਡਿੰਗ 'ਤੇ ਹੱਲਾ ਬੋਲਿਆ, ਜੈਮੀ ਸਟਾਈਮ ਉੱਥੇ ਮੌਜੂਦ ਸਨ। ਉਨ੍ਹਾਂ ਨੇ ਹਾਊਸ ਆਫ਼ ਰੀਪ੍ਰੀਜ਼ੈਨਟਿਵਜ਼ ਵਿੱਚ ਪ੍ਰੈਸ ਗੈਲਰੀ ਵਿੱਚੋਂ ਇਹ ਕੁਝ ਦੇਖਿਆ।

ਮੈਂ ਪਹਿਲਾਂ ਆਪਣੀ ਭੈਣ ਨੂੰ ਕਿਹਾ ਸੀ: "ਅੱਜ ਕੁਝ ਬੁਰਾ ਹੋਣ ਵਾਲਾ ਹੈ। ਮੈਨੂੰ ਨਹੀਂ ਪਤਾ ਕੀ, ਪਰ ਕੁਝ ਬੁਰਾ ਹੋਵੇਗਾ।"

ਕੈਪੀਟਲ ਬਿਲਡਿੰਗ ਦੇ ਬਾਹਰ ਮੇਰਾ ਸਾਹਮਣਾ ਰਾਸ਼ਟਰਪਤੀ ਡੌਨਲਡ ਟਰੰਪ ਦੇ ਬਹੁਤ ਹੀ ਤੇਜ਼ ਸਮਰਥਕਾਂ ਨਾਲ ਹੋਇਆ, ਸਾਰੇ ਝੰਡੇ ਲਹਿਰਾ ਰਹੇ ਸਨ ਅਤੇ ਟਰੰਪ ਪ੍ਰਤੀ ਆਪਣੀ ਵਫ਼ਾਦਾਰੀ ਦੀ ਵਚਨਬੱਧਤਾ ਦਾ ਦਾਅਵਾ ਕਰ ਰਹੇ ਸਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)