ਕਿਸਾਨ ਅੰਦੋਲਨ : ਕਿਸਾਨ ਆਪਣੀ ਸਟੇਜ 'ਤੇ ਕਿਸੇ ਸਿਆਸੀ ਆਗੂ ਨੂੰ ਚੜ੍ਹਨ ਨਹੀਂ ਦਿੰਦੇ, ਕੇਜਰੀਵਾਲ ਸਿੰਘੂ ਕਿਹੜੀ ਸਟੇਜ ਤੋਂ ਬੋਲ ਗਏ - 5 ਅਹਿਮ ਖ਼ਬਰਾਂ

ਦਿੱਲੀ ਬਾਰਡਰ ਉੱਤੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨ ਆਪਣੀ ਸਟੇਜ ਉੱਤੇ ਕਿਸੇ ਵੀ ਸਿਆਸੀ ਆਗੂ ਨੂੰ ਬੋਲਣ ਨਹੀਂ ਦਿੰਦੇ, ਪਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜਦੋਂ ਸਿੰਘੂ ਤੋਂ ਕਿਸਾਨਾਂ ਨੂੰ ਸੰਬੋਧਨ ਕਰਨ ਦੀ ਖ਼ਬਰ ਆਈ ਇਸ ਨੇ ਹਲਚਲ਼ ਪੈਦਾ ਕਰ ਦਿੱਤੀ।

ਦਰਅਸਲ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ "ਸ਼ਹੀਦੀ ਸਮਾਗਮ'' ਦੇ ਸੰਬੰਧ ਵਿੱਚ ਪੰਜਾਬੀ ਅਕਾਦਮੀ ਦਿੱਲੀ ਵੱਲੋਂ ਕਰਵਾਏ ਪ੍ਰਗੋਰਾਮ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਿੰਘੂ ਬਾਰਡਰ 'ਤੇ ਗੁਰੂ ਤੇਗ ਬਹਾਦਰ ਮੈਮੋਰੀਅਲ ਪਹੁੰਚੇ ਸਨ।

ਇਸ ਸਟੇਟ ਕਿਸਾਨਾਂ ਦੀ ਸਟੇਜ ਤੋਂ ਕੁਝ ਹੀ ਦੂਰੀ ਉੱਤੇ ਦਿੱਲੀ ਵਾਲੇ ਪਾਸੇ ਬਣੇ ਗੁਰੂ ਤੇਗ ਬਹਾਦਰ ਮੈਮੋਰੀਅਲ ਵਿਚ ਲਗਾਈ ਗਈ ਸੀ। ਜਿਸ ਵਿਚ ਕੀਰਤਨੀ ਜਥੇ ਪਹੁੰਚੇ ਹੋਏ ਸਨ।

ਇਸ ਮੰਚ ਉੱਤੋਂ ਅਰਵਿੰਦ ਕੇਜਰੀਵਾਲ ਨੇ ਸੰਬੋਧਨ ਦੌਰਾਨ ਕਿਹਾ ਕਿ ਕੇਂਦਰ ਨੇ ਸਾਰੇ ਵੱਡੇ ਆਗੂਆਂ ਨੂੰ ਮੈਦਾਨ ਵਿਚ ਉਤਾਰ ਦਿੱਤਾ ਹੈ ਅਤੇ ਖੇਤੀ ਕਾਨੂੰਨਾਂ ਦਾ ਫਾਇਦੇ ਦੱਸ ਰਹੇ ਹਨ। ਪਰ ਉਹ ਇਨ੍ਹਾਂ ਕਾਨੂੰਨਾਂ ਦਾ ਇੱਕ ਵੀ ਫਾਇਦਾ ਨਹੀਂ ਦੱਸ ਪਾ ਰਹੇ। ਉਹ ਸਿਰਫ਼ ਇਹ ਦੱਸ ਰਹੇ ਹਨ ਕਿ ਇਸ ਦੇ ਇਹ ਨੁਕਸਾਨ ਨਹੀਂ ਹੋਣਗੇ।

ਉਨ੍ਹਾਂ ਕਿਹਾ, "ਭਾਜਪਾ ਆਗੂ ਦੱਸਦੇ ਹਨ ਕਿਸਾਨਾਂ ਦੀ ਜ਼ਮੀਨ ਹੀਂ ਜਾਏਗੀ, ਐੱਮਐੱਸਪੀ ਨਹੀਂ ਜਾਏਗੀ- ਤਾਂ ਕੀ ਇਹ ਕੋਈ ਫਾਇਦਾ ਹੋਇਆ? ਫਿਰ ਖੇਤੀ ਕਾਨੂੰਨ ਕਿਉਂ ਲਿਆਂਦੇ ਹਨ?" ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।

ਇਹ ਅਤੇ ਕਿਸਾਨ ਅੰਦੋਲਨ ਨਾਲ ਜੁੜੀਆਂ ਐਤਵਾਰ ਦੀਆਂ ਹੋਰ ਵੀ ਵੱਡੀਆਂ ਖ਼ਬਰ ਤਫ਼ਸੀਲ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕਿਸਾਨਾਂ ਨੇ ਜਦੋਂ 6 ਸਾਲ ਤੱਕ ਹੜਤਾਲ ਕੀਤੀ, ਆਪਣੇ ਅਖ਼ਬਾਰ ਕੱਢੇ, ਸਰਕਾਰ ਝੁਕਾਈ

ਇਹ ਹੜਤਾਲ ਲਗਭਗ 90 ਸਾਲ ਪਹਿਲਾਂ ਰਾਇਗੜ੍ਹ ਜ਼ਿਲ੍ਹੇ ਦੇ ਅਲੀਬਾਗ ਨੇੜੇ ਚਾਰੀ ਪਿੰਡ ਵਿਖੇ ਹੋਈ ਸੀ। ਇਸ ਹੜਤਾਲ ਕਾਰਨ ਮਹਾਰਾਸ਼ਟਰ ਵਿੱਚ ਖੇਤੀਬਾੜੀ ਵਿੱਚ ਕਈ ਮਹੱਤਵਪੂਰਨ ਤਬਦੀਲੀਆਂ ਆਈਆਂ।

ਭਾਰਤ ਰਤਨ ਡਾ. ਬਾਬਾ ਸਾਹਿਬ ਅੰਬੇਡਕਰ ਨੇ ਵੀ ਇਸ ਹੜਤਾਲ ਦਾ ਸਮਰਥਨ ਕੀਤਾ ਸੀ। ਇਸ ਹੜਤਾਲ ਵਿਚ ਬਾਬਾ ਸਾਹਿਬ ਦੀ ਆਜ਼ਾਦ ਲੇਬਰ ਪਾਰਟੀ ਦੇ ਬੀਜ ਦੇਖੇ ਜਾ ਸਕਦੇ ਹਨ।

ਕਿਸੇ ਵੀ ਕਿਸਾਨ ਨੇ ਛੇ ਸਾਲਾਂ ਤੱਕ ਕਿਸੇ ਵੀ ਫ਼ਸਲ ਦੀ ਕਟਾਈ ਨਹੀਂ ਕੀਤੀ ਅਤੇ ਇਸ ਕਾਰਨ ਅਕਾਲ ਪੈ ਗਿਆ।

ਪਰ ਕਿਸਾਨ ਆਪਣੀ ਮੰਗ 'ਤੇ ਕਾਇਮ ਰਹੇ। ਇਹ ਤੁਹਾਨੂੰ ਹੈਰਾਨ ਕਰ ਸਕਦਾ ਹੈ ਪਰ ਇਹ ਸੱਚ ਹੈ।

ਇੱਥੇ ਕਲਿੱਕ ਕਰ ਕੇ ਪੜ੍ਹੋ ਛੇ ਸਾਲ ਚੱਲੇ ਕਿਸਾਨ ਅੰਦੋਲਨ ਦੀ ਕਹਾਣੀ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

ਇੱਕ 'ਮੌਤ ਦੇ ਸੌਦਾਗਰ' ਦੀ ਰਹੱਸਮਈ ਜ਼ਿੰਦਗੀ

ਜ਼ਾਹਰਾਫ਼ ਆਪਣੇ ਸਮੇਂ ਦੇ ਸਭ ਤੋਂ ਧਨੀ ਲੋਕਾਂ ਵਿੱਚ ਸ਼ੁਮਾਰ ਸਨ ਪਰ ਉਨ੍ਹਾਂ ਦੀ ਜ਼ਿੰਦਗੀ ਇਸ ਕਦਰ ਰਹੱਸਮਈ ਸੀ ਕਿ ਹੁਣ ਤੱਕ ਇਹ ਵੀ ਪੱਕੇ ਤੌਰ 'ਤੇ ਨਹੀਂ ਪਤਾ ਕਿ ਉਹ ਕਿਸ ਮੁਲਕ ਦੇ ਨਾਗਰਿਕ ਸਨ।

ਇਤਿਹਾਸ ਵਿੱਚ ਆਪਣੇ ਕਾਲੇ ਅਕਸ ਲਈ ਯਾਦ ਕੀਤੇ ਜਾਣ ਵਾਲੇ ਜ਼ਾਹਰਾਫ਼ ਨੂੰ ਪਹਿਲੀ ਵਿਸ਼ਵ ਜੰਗ ਵਿੱਚ ਉਨ੍ਹਾਂ ਦੇ ਅਹਿਮ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।

ਮਿੱਤਰ ਦੇਸਾਂ ਦੇ ਉੱਚ ਸ਼੍ਰੇਣੀ ਦੇ ਏਜੰਟ ਵਜੋਂ ਉਨ੍ਹਾਂ ਨੇ ਯੂਨਾਨ ਨੂੰ ਮਿੱਤਰ ਦੇਸਾਂ ਵੱਲ ਲੈ ਜਾਣ ਵਿੱਚ ਅਹਿਮ ਭੂਮਿਕਾ ਨਿਭਾਈ।

ਜੰਗ ਤੋਂ ਬਾਅਦ ਫ਼ਰਾਂਸ ਨੇ ਉਨ੍ਹਾਂ ਨੂੰ ਦੇਸ ਦੀ ਮਾਣ ਵਾਲੀ ਲੀਜ਼ਨ ਆਫ਼ ਆਨਰ ਵਿੱਚ ਇੱਕ ਵੱਡਾ ਅਧਿਕਾਰੀ ਬਣਾਇਆ ਬਰਤਾਨੀਆ ਨੇ ਉਨ੍ਹਾਂ ਨੂੰ ਨਾਈਟ ਦੀ ਉਪਾਧੀ ਨਾਲ ਨਵਾਜ਼ਿਆ।

ਇਤਿਹਾਸ ਵਿੱਚ'ਮੌਤ ਦੇ ਸੌਦਾਗਰ' ਵਜੋਂ ਜਾਣੀ ਜਾਂਦੀ ਇਸ ਰਹੱਸਮਈ ਸਖ਼ਸ਼ੀਅਤ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ।

ਬੇਟੀ ਲਈ 64 ਸਾਲ ਦੀ ਉਮਰ ਵਿੱਚ ਐਮਬੀਬੀਐਸ ਦੀ ਪੜ੍ਹਾਈ ਕਰਨ ਵਾਲਾ ਪਿਤਾ

ਉੜੀਸਾ ਦੇ ਇੱਕ ਸੇਵਾਮੁਕਤ ਬੈਂਕ ਅਧਿਕਾਰੀ ਜੈ ਕਿਸ਼ੋਰ ਨੇ ਇਸ ਸਾਲ ਨੀਟ ਦੀ ਪ੍ਰੀਖਿਆ ਪਾਸ ਕਰਕੇ ਐਮ.ਬੀ.ਬੀ.ਐਸ. ਦੀ ਪੜ੍ਹਾਈ ਸ਼ੁਰੂ ਕੀਤੀ ਹੈ। ਉਨ੍ਹਾਂ ਨੇ 64 ਸਾਲ ਦੀ ਉਮਰ ਵਿੱਚ ਇਹ ਕਾਰਨਾਮਾ ਕੀਤਾ ਹੈ।

ਉਹ ਆਪਣੀਆਂ ਧੀਆਂ ਦਾ ਸੁਫ਼ਨਾ ਪੂਰਾ ਕਰਨ ਲਈ ਮੈਡੀਕਲ ਦੀ ਪੜ੍ਹਾਈ ਕਰ ਰਹੇ ਹਨ। ਉਨ੍ਹਾਂ ਨੇ ਸਿਰਫ਼ ਉਮਰ ਦੀ ਰੁਕਾਵਟ ਨੂੰ ਹੀ ਪਾਰ ਨਹੀਂ ਕੀਤਾ ਬਲਕਿ ਇੱਕ ਹਾਦਸੇ ਬਾਅਦ ਆਈ ਅਪਾਹਜਤਾ 'ਤੇ ਵੀ ਜਿੱਤ ਹਾਸਿਲ ਕੀਤੀ ਹੈ।

ਇੱਥੇ ਕਲਿੱਕ ਕਰ ਕੇ ਪੜ੍ਹੋ ਧੀ ਦਾ ਸੁਪਨਾ ਸਕਾਰ ਕਰਨ ਲਈ ਡਾਕਟਰੀ ਪੜ੍ਹਨ ਵਾਲੇ ਇਸ ਪਿਤਾ ਦੀ ਪ੍ਰੇਰਨਾਦਾਈ ਕਹਾਣੀ।

ਜਦੋਂ 1971 ਵਿੱਚ ਭਾਰਤ ਨੂੰ ਡਰਾਉਣ ਲਈ ਅਮਰੀਕਾ ਨੇ ਆਪਣਾ ਸਮੁੰਦਰੀ ਬੇੜਾ ਭੇਜਿਆ

1971 ਦੀ ਭਾਰਤ ਜੰਗ ਦੌਰਾਨ ਸਥਿਤੀ ਗੰਭੀਰ ਬਣ ਗਈ ਸੀ, ਭਾਰਤ ਦਾ ਸਾਥ ਜਿੱਥੇ ਰੂਸ ਦੇ ਰਿਹਾ ਸੀ ਉੱਥੇ ਹੀ ਪਾਕਿਸਤਾਨ ਦੇ ਮੋਢੇ ਉੱਪਰ ਅਮਰੀਕਾ ਆਣ ਖੜ੍ਹਾ ਹੋਇਆ ਸੀ।

ਉਸ ਸਮੇਂ ਦੇ ਘਟਨਾਕ੍ਰਮ ਨੂੰ ਬਿਆਨ ਕਰ ਰਿਹਾ ਹੈ ਬੀਬੀਸੀ ਪੱਤਰਕਾਰ ਰਿਹਾਨ ਫ਼ਜ਼ਲ ਦੀ ਕਲਮ ਤੋਂ ਨਿਕਲਿਆ ਇਹ ਦਿਲਚਸਪ ਲੇਖ, ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)