ਕੋਰੋਨਾਵਾਇਰਸ ਦੇ ਨਵੇਂ ਰੂਪ ਬਾਰੇ 7 ਨਵੀਆਂ ਗੱਲਾਂ ਜੋ ਤੁਹਾਡੇ ਲਈ ਜ਼ਰੂਰੀ ਹਨ - 5 ਅਹਿਮ ਖ਼ਬਰਾਂ

ਕੋਰੋਨਾਵਾਇਰਸ ਦੇ ਨਵੇਂ ਰੂਪ ਕਾਰਨ ਇੰਗਲੈਂਡ ਵਿੱਚ ਮੁੜ ਤੋਂ ਸਖਤੀ ਵਧਾ ਦਿੱਤੀ ਗਈ ਹੈ। ਭਾਰਤ ਸਣੇ ਕਈ ਮੁਲਕਾਂ ਨੇ ਉੱਥੋਂ ਆਉਣ ਵਾਲੀਆਂ ਫਲਾਈਟਾਂ ਉੱਤੇ ਕੁਝ ਸਮੇਂ ਲਈ ਪਾਬੰਦੀ ਲਗਾ ਦਿੱਤੀ ਹੈ।

ਦਰਅਸਲ ਵਿੱਚ ਵਾਇਰਸ ਦੇ ਨਵੇਂ ਰੂਪ ਵਿੱਚ ਸਭ ਤੋਂ ਚਿੰਤਾਜਨਕ ਇਹ ਹੈ ਕਿ ਇਸ ਵਿੱਚ ਬਦਲਾਅ ਹੁੰਦੇ ਹਨ ਅਤੇ ਲਾਗ ਸੌਖਿਆਂ ਅਤੇ ਤੇਜ਼ੀ ਨਾਲ ਫ਼ੈਲਦੀ ਹੈ।

ਕੀ ਹੈ ਇਹ ਨਵਾਂ ਰੂਪ ਅਤੇ ਕੀ ਹਨ ਇਸ ਦੇ ਨਾਲ ਜੁੜੇ ਸਵਾਲਾਂ ਦੇ ਜਵਾਬ ਬੀਬੀਸੀ ਦੇ ਸਿਹਤ ਪੱਤਰਕਾਰ ਜੇਮਜ਼ ਗੈਲਾਘਰ ਦੀ ਰਿਪੋਰਟ ਵੀਡੀਓ ਰਾਹੀਂ ਦੇਖਣ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਕਿਸਾਨ ਜਥੇਬੰਦੀਆਂ ਦੀਆਂ ਕੇਂਦਰ ਨੂੰ ਬੈਠਕ ਲਈ ਇਹ ਹਨ ਸ਼ਰਤਾਂ

ਕੇਂਦਰ ਸਰਕਾਰ ਵਲੋਂ ਫਿਰ ਮੀਟਿੰਗ ਦੇ ਸੱਦੇ ਬਾਰੇ ਕਿਸਾਨ ਜਥੇਬੰਦੀਆਂ ਨੇ ਬੈਠਕ ਕਰਕੇ ਕਿਹਾ ਹੈ ਕਿ ਉਹ ਗੱਲਬਾਤ ਲਈ ਤਿਆਰ ਹਨ। ਇਸ ਲਈ ਉਨ੍ਹਾਂ ਨੇ 29 ਤਰੀਕ ਦਾ ਦਿਨ ਸਰਕਾਰ ਨੂੰ ਦੱਸਿਆ ਹੈ ਤੇ ਚਾਰ ਨੁਕਾਤੀ ਏਜੰਡਾ ਰੱਖਿਆ ਹੈ-

  • ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਪ੍ਰਕਿਰਿਆ ਕੀ ਹੋਵੇ
  • ਖੇਤੀ ਵਸਤੂਆਂ 'ਤੇ ਐੱਮਐਸਪੀ ਅਤੇ ਸਵਨਾਮੀਨਾਥਨ ਆਯੋਗ ਤਹਿਤ ਖਰੀਦ ਦੀ ਕਾਨੂੰਨੀ ਗਰੰਟੀ 'ਤੇ ਕੀ ਪ੍ਰਕਿਰਿਆ ਹੋਵੇਗੀ
  • ਹਵਾ ਗੁਣਵੱਤਾ ਅਧਿਆਧੇਸ਼ ਤਹਿਤ ਪਰਾਲੀ ਸਾੜਨ ਸਬੰਧੀ ਜੋ ਕਿਸਾਨਾਂ ਨੂੰ ਪੈਨਲਟੀ ਲਾਈ ਜਾਂਦੀ ਹੈ ਉਸ ਤੋਂ ਦੂਰ ਕਿਵੇਂ ਕੀਤਾ ਜਾਵੇ
  • ਬਿਜਲੀ ਬਿੱਲ ਵਿੱਚ ਕਿਸਾਨਾਂ ਦੇ ਇੰਟਰੈਸਟ ਨੂੰ ਕਿਵੇਂ ਬਚਾਇਆ ਜਾਵੇ

ਕਿਸਾਨਾਂ ਨੇ ਮੀਟਿੰਗ ਬਾਰੇ ਹੋਰ ਕੀ ਕਿਹਾ, ਖ਼ਬਰ ਪੂਰੀ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

ਕਿਸਾਨਾਂ ਦੀਆਂ ਮੰਗਾਂ ਬਾਰੇ ਸਰਕਾਰੀ ਰਵੱਈਏ ’ਤੇ ਕਿਸਾਨ ਆਗੂ ਕੀ ਕਹਿੰਦੇ

ਦਿੱਲੀ-ਗਾਜ਼ੀਆਬਾਦ ਬਾਰਡਰ 'ਤੇ ਮੌਜੂਦ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ,"ਮਸਲੇ ਦਾ ਹੱਲ ਕੱਢਣਾ ਕਿਸਾਨ ਦੇ ਹੱਥ ਵਿੱਚ ਨਹੀਂ ਸਗੋਂ ਸਰਕਾਰ ਦੇ ਹੱਥ ਵਿੱਚ ਹੈ। ਕਿਸਾਨ ਤਾਂ ਸ਼ਾਂਤੀ ਨਾਲ ਅੰਦੋਲਨ ਕਰ ਰਿਹਾ ਹੈ। ਕਿਸਾਨ ਤਾਂ 32 ਸਾਲ ਬਾਅਦ ਦਿੱਲੀ ਆਇਆ ਹੈ।"

ਉਨ੍ਹਾਂ ਅੱਗੇ ਕਿਹਾ, "ਸਰਕਾਰ ਦੀ ਚਿੱਠੀ ਆਈ ਹੈ, ਸਾਰਿਆਂ ਸਾਹਮਣੇ ਖੋਲ੍ਹਾਂਗੇ, ਇਹ ਟੈਂਡਰ ਹੈ ਸਰਕਾਰ ਦਾ। ਕਿਸਾਨ ਹਾਰੇਗਾ ਤਾਂ ਸਰਕਾਰ ਹਾਰੇਗੀ। ਸਰਕਾਰ ਜਿੱਤੇਗੀ ਤਾਂ ਕਿਸਾਨ ਜਿੱਤੇਗਾ।"

ਇਹ ਅਤੇ ਦਿਨ ਦੀਆਂ ਹੋਰ ਅਹਿਮ ਖ਼ਬਰਾਂ ਤਫ਼ਸੀਲ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਭਾਰਤੀ ਕਿਸਾਨ ਚੀਨ ਤੇ ਅਮਰੀਕਾ ਵਰਗੀ ਪੈਦਾਵਾਰ ਕਿਵੇਂ ਕਰ ਸਕਦਾ ਹੈ

ਸਾਲ 1950 ਦੇ ਦਹਾਕੇ ਵਿਚ 5 ਕਰੋੜ ਟਨ ਅਨਾਜ ਪੈਦਾ ਕਰਨ ਵਾਲਾ ਦੇਸ ਮੌਜੂਦਾ ਸਮੇਂ 50 ਕਰੋੜ ਟਨ ਦੀ ਪੈਦਾਵਾਰ ਕਰ ਰਿਹਾ ਹੈ। ਇਹ ਕਿਸੇ ਕਾਰਨਾਮੇ ਨਾਲੋਂ ਘੱਟ ਨਹੀਂ ਹੈ।

ਪਰ ਅਜੇ ਵੀ ਭਾਰਤ ਦੀਆਂ ਫਸਲਾਂ ਦੀ ਪੈਦਾਵਾਰ ਵਿਸ਼ਵ ਦੀਆਂ ਔਸਤਨ ਫਸਲਾਂ ਨਾਲੋਂ ਘੱਟ ਹੈ। ਇਹ ਅਮਰੀਕਾ ਤੋਂ ਬਾਅਦ ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਕਾਸ਼ਤ ਯੋਗ ਜ਼ਮੀਨ ਹੈ ਪਰ ਇੱਥੇ ਫਸਲੀ ਝਾੜ ਅਮਰੀਕਾ ਨਾਲੋਂ ਚਾਰ ਗੁਣਾ ਘੱਟ ਹੁੰਦਾ ਹੈ।

ਚੀਨ ਕੋਲ ਭਾਰਤ ਨਾਲੋਂ ਘੱਟ ਕਾਸ਼ਤਯੋਗ ਜ਼ਮੀਨ ਹੈ ਪਰ ਉਹ ਭਾਰਤ ਨਾਲੋਂ ਵਧੇਰੇ ਪੈਦਾਵਾਰ ਕਰਦਾ ਹੈ।

ਇਸ ਦੇ ਬਾਵਜੂਦ ਦੇਸ਼ ਵਿੱਚ ਘੱਟ ਪੈਦਾਵਾਰ ਦੇ ਕੀ ਕਾਰਨ ਹਨ? ਜਾਣਨ ਲਈ ਇੱਥੇ ਕਲਿੱਕ ਕਰੋ।

ਕੇਰਲ ਵਿੱਚ ਮੇਅਰ ਬਣਨ ਜਾ ਰਹੀ 21 ਸਾਲਾਂ ਦੀ ਮੁਟਿਆਰ ਬਾਰੇ ਜਾਣੋ

ਹਾਲ ਹੀ ਵਿੱਚ ਕੇਰਲ ਦੀਆਂ ਨਾਗਰਿਕ ਚੋਣਾਂ ਵਿੱਚ ਜੇਤੂ 21 ਸਾਲਾ ਕਾਲਜ ਵਿਦਿਆਰਥਣ ਆਰਿਆ ਰਾਜਿੰਦਰਨ ਤਿਰੂਵਨੰਥਪੁਰਮ ਦੀ ਨਵੀਂ ਮੇਅਰ ਬਣ ਸਕਦੇ ਹਨ।

ਖ਼ਬਰ ਏਜੰਸੀ ਪੀਟੀਆ ਨੇ ਸੀਪੀਆਈ (ਐੱਮ) ਦੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਜ਼ਿਲ੍ਹਾ ਸਕੱਤਰੇਤ ਨੇ ਅਹੁਦੇ ਲਈ ਉਨ੍ਹਾਂ ਦੇ ਨਾਂਅ ਦੀ ਸਿਫ਼ਾਰਿਸ਼ ਕੀਤੀ ਹੈ। ਇਸ ਸਿਫ਼ਾਰਿਸ਼ ਨੂੰ ਪਾਰਟੀ ਦੇ ਸੂਬਾ ਸਕੱਤਰੇਤ ਵੱਲੋਂ ਸ਼ਨਿੱਚਰਵਾਰ ਦੀ ਬੈਠਕ ਵਿੱਚ ਪ੍ਰਵਾਨ ਕੀਤਾ ਜਾਣਾ ਹੈ।

ਸੂਬਾ ਸਕੱਤਰੇਤ ਕੇਰਲ ਦੀਆਂ ਪੰਜ ਕਾਰਪੋਰੇਸ਼ਨਾਂ ਦੇ ਮੇਅਰਾਂ ਲਈ ਨਾਵਾਂ ਦਾ ਐਲਾਨ ਸ਼ਨਿੱਚਰਵਾਰ ਸ਼ਾਮ ਤੱਕ ਕੀਤਾ ਜਾਣਾ ਸੀ।

ਖ਼ਬਰ ਪੂਰੀ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)