ਕਿਸਾਨ ਅੰਦੋਲਨ: ਕੇਂਦਰੀ ਮੰਤਰੀ ਦਾ ਦਾਅਵਾ ਇਸ ਦੇ ਪਿੱਛੇ ਪਾਕਿਸਤਾਨ ਤੇ ਚੀਨ - ਪ੍ਰੈੱਸ ਰਿਵੀਊ

ਕੇਂਦਰੀ ਮੰਤਰੀ ਰਾਓਸਾਹੇਬ ਦਾਨਵੇ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਨਵੇਂ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਜਾਰੀ ਕਿਸਾਨ ਅੰਦੋਲਨ ਪਿੱਛੇ ਪਾਕਿਸਤਾਨ ਅਤੇ ਚੀਨ ਹਨ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਮੁਸਲਮਾਨਾਂ ਨੂੰ ਨਾਗਰਿਕਤਾ ਸੋਧ ਕਾਨੂੰਨ ਅਤੇ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਸ ਬਾਰੇ ਗੁਮਰਾਹ ਕੀਤਾ ਗਿਆ ਸੀ ਪਰ ਕਿਉਂਕਿ ਇਹ ਯਤਨ ਸਫ਼ਲ ਨਹੀਂ ਹੋਏ ਇਸ ਲਈ ਹੁਣ ਕਿਸਾਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਨਵੇਂ ਕਾਨੂੰਨਾਂ ਕਾਰਨ ਉਨ੍ਹਾਂ ਨੂੰ ਘਾਟਾ ਝੱਲਣਾ ਪਵੇਗਾ।

ਦਾਨਵੇ ਮਹਾਰਾਸ਼ਟਰ ਦੇ ਜਲਾਨਾ ਜ਼ਿਲ੍ਹੇ ਵਿੱਚ ਇੱਕ ਹੈਲਥ ਸੈਂਟਰ ਦੇ ਉਦਘਾਟਨ ਮੌਕੇ ਬੋਲ ਰਹੇ ਸਨ।

ਇਹ ਵੀ ਪੜ੍ਹੋ:

ਪ੍ਰਵਾਸੀ ਮਜ਼ਦੂਰਾਂ ਦਾ ਬਣੇਗਾ ਡੇਟਾਬੇਸ

ਲੌਕਡਾਊਨ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਜਿਨ੍ਹਾਂ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਨ੍ਹਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਦੇ ਕਿਰਤ ਅਤੇ ਰੁਜ਼ਗਰਾਰ ਮੰਤਰਾਲਾ ਵੱਲੋਂ ਗੈਰ-ਸੰਗਠਿਤ ਖੇਤਰ ਵਿੱਚ ਕੰਮ ਕਰਦੇ ਪ੍ਰਵਾਸੀ ਅਤੇ ਦੂਜੇ ਮਜ਼ਦੂਰਾਂ ਦਾ ਡੇਟਾਬੇਸ ਤਿਆਰ ਕਰਨ ਲਈ ਹੋਰ ਮੰਤਰਾਲਿਆਂ ਤੋਂ ਮਦਦ ਦੀ ਮੰਗ ਕੀਤੀ ਗਈ ਹੈ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਸਰਕਾਰ ਇਸ ਮੰਤਵ ਲਈ ਮੌਜੂਦਾ ਸਕੀਮਾਂ ਜਿਵੇਂ- ਕੌਮੀ ਪੇਂਡੂ ਰੁ਼ਜ਼ਗਾਰ ਗਰੰਟੀ ਸਕੀਮ ਅਤੇ ਇੱਕ ਨੇਸ਼ਨ ਇੱਕ ਰਾਸ਼ਨ ਕਾਰਡ ਤੋਂ ਇਲਾਵਾ ਸੂਬਿਆਂ ਵਿੱਚ ਮੁਲਾਜ਼ਮਾਂ ਦੀਆਂ ਬੀਮਾ ਕਾਰਪੋਰੇਸ਼ਨਾਂ ਅਤੇ ਮੁਲਾਜ਼ਮਾਂ ਦੇ ਪ੍ਰਾਵੀਡੈਂਟ ਫ਼ੰਡ ਦੇ ਡੇਟਾ ਦੀ ਵਰਤੋਂ ਕਰੇਗੀ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਫ਼ੋਨ ਵਿੱਚ ਇੰਝ ਲਿ

ਮੋਦੀ ਅੱਜ ਨਵੀਂ ਪਾਰਲੀਮੈਂਟ ਬਿਲਡਿੰਗ ਦਾ ਨੀਂਹ ਪੱਥਰ ਰੱਖਣਗੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਪਾਰਲੀਮੈਂਟ ਦੀ ਨਵੀਂ ਉਸਾਰੀ ਜਾਣ ਵਾਲੀ ਇਮਾਰਤ ਦਾ ਨੀਂਹ ਪੱਥਰ ਰੱਖਣਗੇ।

ਟਾਈਮਸ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਸੰਸਦ ਦੀ ਮੌਜੂਦਾ ਇਮਾਰਤ ਦਾ ਨੀਂਹ ਪੱਥਰ ਲਗਭਗ ਸੌ ਸਾਲ ਪਹਿਲਾਂ ਡਿਊਕ ਆਫ਼ ਕਨੌਟ ਵੱਲੋਂ 12 ਫ਼ਰਵਰੀ 1921 ਨੂੰ ਰੱਖਿਆ ਗਿਆ ਸੀ।

ਇਸ ਦੇ ਨਿਰਮਾਣ ਵਿੱਚ ਛੇ ਸਾਲਾਂ ਦਾ ਸਮਾਂ ਲੱਗਿਆ ਸੀ ਅਤੇ ਤਤਕਾਲੀ ਭਾਰਤੀ ਵਾਇਸ ਰਾਏ ਲਾਰਡ ਇਰਵਿਨ ਨੇ 18 ਜਨਵਰੀ 1927 ਨੂੰ ਇਸ ਦਾ ਉਦਘਾਟਨ ਕੀਤਾ ਸੀ।

ਇਸ ਦਾ ਨਿਰਮਾਣ ਆਪਣੇ ਸਮੇਂ ਦੇ ਉੱਘੇ ਇਮਾਰਤਸਾਜ਼ ਐਡਵਰਡ ਲੁਟੀਅਨਸ ਅਤੇ ਸਰ ਹਰਬਰਟ ਬੇਕਰ ਦੀ ਨਿਗਰਾਨੀ ਵਿੱਚ ਹੋਇਆ ਸੀ।

ਨਵੀਂ ਇਮਾਰਤ ਦੋ ਸਾਲਾਂ ਵਿੱਚ ਬਣ ਕੇ ਤਿਆਰ ਹੋਵੇਗੀ ਅਤੇ ਸਰਕਾਰ 2022 ਦਾ ਸੈਸ਼ਨ ਇਸੇ ਵਿੱਚ ਕਰਵਾਉਣਾ ਚਾਹੁੰਦੀ ਹੈ ਜੋ ਕਿ ਅਜ਼ਾਦੀ ਦੀ 75ਵੀਂ ਸਾਲ ਗਿਰ੍ਹਾ ਦਾ ਸਾਲ ਹੈ।

ਕਿਸਾਨ ਸੰਘਰਸ਼ ਦੇ ਦੋ ਹਫ਼ਤਿਆਂ ਦੌਰਾਨ 15 ਕਿਸਾਨਾਂ ਦੀ ਜਾਨ ਗਈ

ਕਿਸਾਨ ਅੰਦੋਲਨ ਕੋਈ ਮੌਜਮੇਲਾ ਨਹੀਂ ਹੈ ਜਿੱਥੇ ਵੱਡੇ ਲੰਗਰ ਲੱਗੇ ਹਨ ਅਤੇ ਲੋਕ ਗਾਣਿਆਂ ਉੱਪਰ ਨੱਚ ਰਹੇ ਹਨ। ਇਹ ਇੱਕ ਲੜਾਈ ਹੈ ਜੋ ਵੱਡੀ ਕੀਮਤ ਚੁਕਾ ਕੇ ਲੜੀ ਜਾ ਰਹੀ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪਿਛਲੇ ਦੋ ਹਫ਼ਤਿਆਂ ਦੌਰਾਨ ਹਰ ਦਿਨ ਔਸਤਨ ਇੱਕ ਲਾਸ਼ ਦਿੱਲੀ ਦੇ ਸਿੰਘੂ ਜਾਂ ਟਿਕਰੀ ਬਾਰਡਰ ਤੋਂ ਪੰਜਾਬ ਵਾਪਸ ਆ ਰਹੀ ਹੈ।

ਇਸ ਦੌਰਾਨ ਚਾਰ ਕਿਸਾਨਾਂ ਦੀ ਮੌਤ ਹਾਦਸਿਆਂ ਵਿੱਚ, 10 ਦੀ ਦਿਲ ਦਾ ਦੌਰਾ ਪੈਣ ਨਾਲ ਅਤੇ ਇੱਕ ਮੌਤ ਠੰਢ ਕਾਰਨ ਹੋ ਚੁੱਕੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)