ਪੰਜਾਬ ਦੇ ਫੌਜੀ ਦੇ ਪਰਿਵਾਰ ਨੂੰ ਆਖਰੀ ਸ਼ਬਦ: 'ਮੈਨੂੰ ਮਰਨ ਤੋਂ ਡਰ ਨਹੀਂ ਲੱਗਦਾ' - 5 ਅਹਿਮ ਖ਼ਬਰਾਂ

ਭਾਰਤ ਸ਼ਾਸਿਤ ਜੰਮੂ-ਕਸ਼ਮੀਰ 'ਚ ਪਾਕਿਸਤਾਨ ਫ਼ੌਜ ਨਾਲ ਝੜਪ ਦੌਰਾਨ 27 ਨਵੰਬਰ ਨੂੰ ਰਾਇਫ਼ਲ ਮੈਨ ਸੁਖਬੀਰ ਦੀ ਮੌਤ ਹੋ ਗਈ ਸੀ।

22 ਸਾਲਾ ਜਵਾਨ ਦਾ ਅੰਤਮ ਸਸਕਾਰ ਤਰਨ ਤਾਰਨ ਦੇ ਪਿੰਡ ਖੁਸਾਸਪੁਰਾ ਵਿੱਚ ਹੋਇਆ।

ਸੁਖਬੀਰ ਦੇ ਪਿਤਾ ਨੇ ਕਿਹਾ, "ਫੌਜੀ ਭਾਵੇਂ ਪਾਕਿਸਤਾਨ ਦਾ ਮਰੇ ਜਾਂ ਭਾਰਤ ਦਾ, ਮਰਦੇ ਤਾਂ ਪੁੱਤ ਹੀ ਨੇ। ਉਸ ਨੇ ਕਿਹਾ ਸੀ ਮੈਨੂੰ ਮਰਨ ਤੋਂ ਡਰ ਨਹੀਂ ਲੱਗਦਾ। ਮੈਂ ਦੇਸ ਵਾਸਤੇ ਲੜਦਾਂ।"

ਪੂਰੀ ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਹਰਿਆਣਾ ਦੀਆਂ ਖਾਪ ਪੰਚਾਇਤਾਂ ਨੇ ਵੀ ਕੀਤਾ ਦਿੱਲੀ ਕੂਚ ਦਾ ਐਲਾਨ

ਕਿਸਾਨਾਂ ਦੇ ਅੰਦਲੋਨ ਦੇ ਹੱਕ ਵਿੱਚ ਕੇਂਦਰ ਉੱਤੇ ਦਬਾਅ ਬਣਾਉਣ ਦਾ ਖਾਪ ਪੰਚਾਇਤਾਂ ਨੇ ਫੈਸਲਾ ਕੀਤਾ ਹੈ।

ਖੱਟਰ ਸਰਕਾਰ ਨੂੰ ਸਮਰਥਨ ਦੇ ਰਹੇ ਵਿਧਾਇਕ ਸੋਮਵੀਰ ਸਾਂਗਵਾਨ ਵੀ ਕਿਸਾਨਾਂ ਦੇ ਹੱਕ 'ਚ ਨਿੱਤਰੇ ਹਨ।

ਹਰਿਆਣਾ ਦੀ ਖਾਪ ਪੰਚਾਇਤ, ਜਿਸ ਵਿੱਚ ਹੁੱਡਾ, ਮਲਿਕ, ਮਹਿਮ ਚੌਬਿਸ਼ੀ, ਨੰਦਲ ਆਦਿ ਵੱਡੀਆਂ ਖਾਪਾਂ ਸ਼ਾਮਲ ਹਨ, ਨੇ ਕਿਸਾਨਾਂ ਦੇ ਸਮਰਥਨ ਪ੍ਰਤੀ ਆਪਣੀ ਇਕਜੁੱਟਤਾ ਦਿਖਾਈ ਹੈ।

ਖਾਪ ਪੰਚਾਇਤ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਸੋਮਵੀਰ ਸਾਗਵਾਨ ਨੇ ਕਿਹਾ, "ਜੇ ਕਿਸਾਨ ਇੰਨਾ ਵਿਰੋਧ ਕਰ ਰਹੇ ਹਨ ਤਾਂ ਸਰਕਾਰ ਜ਼ਰੂਰ ਵਿਚਾਰ ਰਹੇ।"

ਪੂਰੀ ਖ਼ਬਰ ਦੇਖਣ ਲਈ ਇੱਥੇ ਕਲਿੱਕ ਕਰੋ।

ਕਿਸਾਨਾਂ ਨੇ ਗੱਲਬਾਤ ਲਈ ਅਮਿਤ ਸ਼ਾਹ ਦਾ ਸੱਦਾ ਠੁਕਰਾਇਆ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸਿੰਘੂ ਬਾਰਡਰ 'ਤੇ ਅੜੇ ਕਿਸਾਨਾਂ ਨੂੰ ਬੁਰਾੜੀ ਮੈਦਾਨ ਵਿੱਚ ਆ ਕੇ ਬੈਠਣ ਦਾ ਸੱਦਾ ਦਿੱਤਾ ਗਿਆ ਸੀ, ਜਿਸ ਨੂੰ ਕਿਸਾਨ ਜਥੇਬੰਦੀਆਂ ਨੇ ਠੁਕਰਾ ਦਿੱਤਾ ਹੈ।

ਕਿਸਾਨ ਆਗੂ ਜਗਜੀਤ ਸਿੰਘ ਨੇ ਕਿਹਾ ਕਿ ਸਾਨੂੰ ਵਿਰੋਧ ਕਰਨ ਦਾ ਕੋਈ ਸ਼ੌਂਕ ਨਹੀਂ ਹੈ ਜੇਕਰ ਸਰਕਾਰ ਬਿਨਾਂ ਸ਼ਰਤ ਗੱਲਬਾਤ ਕਰੇ।

ਅਮਿਤ ਸ਼ਾਹ ਦੇ ਸੱਦੇ ਨੂੰ ਲੈ ਕੇ ਸਿੰਘੂ ਬਾਰਡਰ ਉੱਤੇ ਕਿਸਾਨ ਜਥੇਬੰਦੀਆਂ ਦੀ ਬੈਠਕ ਹੋਈ।

ਇਸ ਤੋਂ ਬਾਅਦ ਕਿਸਾਨ ਆਗੂਆਂ ਨੇ ਬੈਠਕ ਕਰਕੇ ਬੁਰਾੜੀ ਮੈਦਾਨ ਵਿੱਚ ਨਾ ਜਾਣ ਦਾ ਫ਼ੈਸਲਾ ਲਿਆ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਭਾਰਤ ਵਿੱਚ ਕੋਰੋਨਾ ਵੈਕਸੀਨ ਬਣਨ 'ਚ ਹੋਰ ਕਿੰਨਾ ਸਮਾਂ ਲੱਗੇਗਾ

ਹਰ ਕੋਈ ਪੁੱਛ ਰਿਹਾ ਹੈ ਕਿ ਭਾਰਤ ਜਿਹੜਾ ਵਿਸ਼ਵ ਦਾ ਸਭ ਤੋਂ ਵੱਡਾ ਵੈਕਸੀਨ ਨਿਰਮਾਤਾ ਦਾ ਗੜ੍ਹ ਹੈ - ਉਹ ਕੋਰੋਨਾਵਾਇਰਸ ਖਿਲਾਫ਼ ਸਵਦੇਸ਼ੀ ਐਂਟੀ-ਕੋਵਿਡ ਫਾਰਮੂਲੇ ਦਾ ਵਿਕਾਸ ਕਦੋਂ ਕਰੇਗਾ?

ਭਾਰਤ ਬਾਇਓਟੈੱਕ ਇੰਟਰਨੈਸ਼ਨਲ ਦੇ ਚੇਅਰਮੈਨ ਡਾ. ਕ੍ਰਿਸ਼ਨ ਐਲਾ ਵੀ ਇਸ ਦੀ ਉਮੀਦ ਕਰ ਰਹੇ ਹਨ। ਉਨ੍ਹਾਂ ਦੀ ਕੰਪਨੀ ਕੋਵੈਕਸੀਨ ਵਿਕਸਿਤ ਕਰ ਰਹੀ ਹੈ, ਜੋ ਫੇਜ਼ ਤਿੰਨ ਦੇ ਟਰਾਇਲ ਵਿੱਚ ਉਤਸ਼ਾਹਜਨਕ ਸੰਕੇਤ ਦਿਖਾ ਰਹੀ ਹੈ।

ਉਨ੍ਹਾਂ ਨੇ ਹੈਦਰਾਬਾਦ ਤੋਂ ਦੱਸਿਆ, "ਭਾਰਤ ਵਿੱਚ ਕਲੀਨਿਕਲ ਟਰਾਇਲ ਕਰਨਾ ਸਭ ਤੋਂ ਔਖਾ ਕੰਮ ਹੈ। ਮੈਂ ਵਲੰਟੀਅਰਾਂ ਨੂੰ ਵਧਾਈ ਦਿੰਦਾ ਹਾਂ ਕਿਉਂਕਿ ਸਾਡੀ ਕੰਪਨੀ ਦੇਸ ਵਿੱਚ ਇਕਲੌਤੀ ਕੰਪਨੀ ਹੈ ਜੋ ਭਾਰਤ ਵਿੱਚ ਪ੍ਰਭਾਵਸ਼ਾਲੀ ਟਰਾਇਲ ਕਰ ਰਹੀ ਹੈ। ਇਸ ਵਿੱਚ ਸਮਾਂ ਲੱਗੇਗਾ ਪਰ ਅਸੀਂ ਸਾਰੇ ਆਲਮੀ ਨਿਯਮਾਂ ਦੀ ਪਾਲਣਾ ਕਰ ਰਹੇ ਹਾਂ।''

ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਬਲਾਤਕਾਰ ਦੇ ਤਿੰਨ ਮਾਮਲੇ ਜੋ ਭਾਰਤੀ ਨਿਆਂ ਪ੍ਰਣਾਲੀ ਫੇਲ੍ਹ ਸਾਬਿਤ ਕਰਦੇ ਹਨ

ਦਿੱਲੀ ਵਿੱਚ 2012 ਵਿੱਚ ਨਿਰਭਿਆ ਦੇ ਸਮੂਹਿਕ ਬਲਾਤਕਾਰ ਤੋਂ ਬਾਅਦ ਸਖ਼ਤ ਕਾਨੂੰਨ ਬਣਾਇਆ ਗਿਆ ਅਤੇ ਇਸ ਤੋਂ ਬਾਅਦ ਪੁਲਿਸ ਕੋਲ ਦਰਜ ਹੋਣ ਵਾਲੇ ਮਾਮਲਿਆਂ ਦੀ ਗਿਣਤੀ ਵੀ ਵੱਧ ਗਈ।

ਪਰ ਵਿਸ਼ਲੇਸ਼ਕਾਂ ਮੁਤਾਬਕ ਅਜਿਹੇ ਪ੍ਰਬੰਧ ਖੋਖਲ਼ੇ ਅਤੇ ਆਮ ਲੋਕਾਂ ਦਾ ਗੁੱਸਾ ਠੰਡਾ ਕਰਨ ਲਈ ਲਿਆਂਦੇ ਜਾਂਦੇ ਹਨ, ਇੰਨਾਂ ਵਿੱਚ ਸਮੱਸਿਆ ਦੀ ਗਹਿਰਾਈ ਅਤੇ ਇਸਨੂੰ ਜੜ੍ਹੋਂ ਖ਼ਤਮ ਕਰਨ ਵੱਲ ਧਿਆਨ ਨਹੀਂ ਦਿੱਤਾ ਜਾਂਦਾ।

ਬੀਬੀਸੀ 100 ਵੂਮੈਨ ਸੀਰੀਜ਼ ਤਹਿਤ ਬੀਬੀਸੀ ਅਜਿਹੀਆਂ ਤਿੰਨ ਕਹਾਣੀਆਂ ਦੱਸ ਰਿਹਾ ਹੈ ਜਿਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਭਾਰਤ ਦੇ ਸਖ਼ਤ ਕਾਨੂੰਨਾਂ ਨਾਲ ਬਲਾਤਕਾਰ ਦੀਆਂ ਸ਼ਿਕਾਰ ਔਰਤਾਂ ਨੂੰ ਮਦਦ ਨਹੀਂ ਮਿਲ ਰਹੀ।

ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)