You’re viewing a text-only version of this website that uses less data. View the main version of the website including all images and videos.
ਕਿਸਾਨਾਂ ਦਾ ਦਿੱਲੀ ਵੱਲ ਕੂਚ: 'ਹਰ ਹੀਲੇ ਦਿੱਲੀ ਪਹੁੰਚਣਾ ਹੈ'- 5 ਅਹਿਮ ਖ਼ਬਰਾਂ
ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦਾ ਦਿੱਲੀ ਕੂਚ ਦਾ ਪ੍ਰੋਗਰਾਮ ਜਾਰੀ ਹੈ। ਦੋਵਾਂ ਸੂਬਿਆਂ ਦੇ ਕਿਸਾਨ ਹਰਿਆਣਾ ਪੁਲਿਸ ਵਲੋਂ ਲਾਈਆਂ ਰੋਕਾਂ ਨੂੰ ਤੋੜ ਕੇ ਲਗਾਤਾਰ ਅੱਗੇ ਵਧ ਰਹੇ ਹਨ।
ਹਰਿਆਣਾ ਦੇ ਕਿਸਾਨ ਅੰਬਾਲਾ-ਦਿੱਲੀ ਹਾਈਵੇਅ ਉੱਤੇ ਬੀਕੇਯੂ ਆਗੂ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਵਿੱਚ 25 ਨਵੰਬਰ ਨੂੰ ਅੰਬਾਲਾ ਦੀ ਮੋੜਾ ਮੰਡੀ ਤੋਂ ਚੱਲ ਕੇ ਪਾਣੀਪਤ ਤੱਕ ਪਹੁੰਚ ਗਏ ਹਨ। ਇਸ ਸਮੇਂ ਉਨ੍ਹਾਂ ਪਾਣੀਪਤ ਟੋਲ ਪਲਾਜ਼ਾ ਉੱਤੇ ਡੇਰਾ ਜਮਾ ਲਿਆ ਹੈ।
ਦੂਜੇ ਪਾਸੇ ਅੰਬਾਲਾ, ਸ਼ੰਭੂ ਬਾਰਡਰ, ਖਨੌਰੀ, ਸਮਾਣਾ ਅਤੇ ਡੱਬਵਾਲੀ ਸਣੇ ਕਈ ਹੋਰ ਰਾਹਾਂ ਰਾਹੀ ਪੰਜਾਬ ਦੇ ਕਿਸਾਨ ਹਰਿਆਣਾ ਵਿੱਚ ਦਾਖਲ ਹੋਏ। ਜਿਸ ਦੌਰਾਨ ਬਾਰਡਰ ਉੱਤੇ ਇਨ੍ਹਾਂ ਦਾ ਸਵਾਗਤ ਵੱਡੀਆਂ ਰੋਕਾਂ, ਪਾਣੀ ਦੀਆਂ ਬੁਛਾੜਾਂ ਅਤੇ ਹੰਝੂ ਗੈਸ ਦੇ ਗੋਲਿਆਂ ਨਾਲ ਕੀਤਾ ਗਿਆ।
ਇਹ ਵੀ ਪੜ੍ਹੋ-
ਪਹਿਲਾਂ ਕੀਤੇ ਐਲਾਨ ਮੁਤਾਬਕ ਕਈ ਜਥੇਬੰਦੀਆਂ ਪੰਜਾਬ ਹਰਿਆਣਾ ਬਾਰਡਰ ਉੱਤੇ ਧਰਨੇ ਉੱਤੇ ਬੈਠ ਗਈਆਂ। ਪਰ ਕਿਸਾਨਾਂ ਨਾਲ ਆਏ ਨੌਜਵਾਨਾਂ ਨੇ ਰੋਕਾਂ ਹਟਾ ਦਿੱਤੀਆਂ ਹਨ ਤਾਂ ਸਾਰੀਆਂ ਜਥੇਬੰਦੀਆਂ ਅੱਗੇ ਵੱਧ ਗਈਆਂ।
ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਂ ਨੇ ਬੀਬੀਸੀ ਪੰਜਾਬੀ ਕੋਲ ਇਸ ਫੈਸਲੇ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਉਹ ਹੁਣ ਨਵੇਂ ਫੈਸਲੇ ਤਹਿਤ ਹਰ ਹੀਲੇ ਦਿੱਲੀ ਪਹੁੰਚਣਗੇ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਹਰਿਆਣਾ 'ਚ ਕਿਸਾਨ ਅੰਦੋਲਨ ਦਾ ਚਿਹਰਾ ਬਣਿਆ ਗੁਰਨਾਮ ਸਿੰਘ ਚੜੂਨੀ
ਭਾਰਤੀ ਕਿਸਾਨ ਯੂਨੀਅਨ ਦੀ ਹਰਿਆਣਾ ਇਕਾਈ ਦੇ ਸੂਬਾ ਪ੍ਰਧਾਨ 60 ਸਾਲਾ ਗੁਰਨਾਮ ਸਿੰਘ ਚੜੂਨੀ ਅੱਜ ਹਰਿਆਣਾ ਵਿੱਚ ਕਿਸਾਨ ਅੰਦੋਲਨ ਦਾ ਚਿਹਰਾ ਬਣੇ ਹਨ।
ਉਨ੍ਹਾਂ ਨੇ ਸਾਲ 2019 ਵਿੱਚ ਚੋਣਾਂ ਦੌਰਾਨ ਦਿੱਤੇ ਹਲਫ਼ੀਆ ਬਿਆਨ ਵਿੱਚ ਖੁਦ ਨੂੰ ਇੱਕ ਕਿਸਾਨ ਅਤੇ ਕਮਿਸ਼ਨ ਏਜੰਟ ਦੱਸਿਆ ਸੀ। ਉਹ ਕੁਰੂਕਸ਼ੇਤਰ ਜ਼ਿਲ੍ਹੇ ਦੀ ਤਹਿਸੀਲ ਸ਼ਾਹਬਾਦ ਵਿੱਚ ਪੈਂਦੇ ਪਿੰਡ ਚੜੂਨੀ ਜੱਟਾਂ ਤੋਂ ਹਨ।
ਭਾਵੇਂ ਕਿ ਸੂਬੇ ਵਿੱਚ ਬੀਕੇਯੂ ਦੇ ਇੱਕ ਦਰਜਨ ਤੋਂ ਵੱਧ ਧੜੇ ਹਨ, ਗੁਰਨਾਮ ਤਕਰੀਬਨ ਦੋ ਦਹਾਕਿਆਂ ਤੋਂ ਸਰਗਰਮ ਹਨ। ਗੁਰਨਾਮ ਸਿੰਘ ਚੜੂਨੀ ਬਾਰੇ ਵਧੇਰੇ ਜਾਣਨ ਲਈ ਇੱਥੇ ਕਲਿੱਕ ਕਰੋ।
ਕੀ ਖੇਤੀ ਕਾਨੂੰਨ ਨੂੰ ਬੇਅਸਰ ਕਰਨ ਲਈ ਪੂਰੇ ਪੰਜਾਬ ਨੂੰ ਮੰਡੀ ਐਲਾਨਿਆ ਜਾ ਸਕਦਾ ਹੈ
ਖੇਤੀ ਸਬੰਧੀ ਤਿੰਨ ਨਵੇਂ ਕਾਨੂੰਨ ਆਉਣ ਤੋਂ ਬਾਅਦ ਪੰਜਾਬ ਅੰਦਰ ਤਿੱਖਾ ਰੋਹ ਦੇਖਣ ਨੂੰ ਮਿਲ ਰਿਹਾ ਹੈ।
ਪਿਛਲੇ ਦਿਨਾਂ ਤੋਂ ਹੋ ਰਹੇ ਪ੍ਰਦਰਸ਼ਨਾਂ ਅਤੇ ਸਿਆਸੀ ਬਿਆਨਬਾਜ਼ੀ ਵਿੱਚ ਪੂਰੇ ਸੂਬੇ ਨੂੰ ਮੰਡੀ ਯਾਨਿ ਕਿ ਪ੍ਰਿੰਸੀਪਲ ਮਾਰਕਿਟਿੰਗ ਯਾਰਡ ਐਲਾਨ ਕੇ ਇਨ੍ਹਾਂ ਨਵੇਂ ਕੇਂਦਰੀ ਕਾਨੂੰਨਾਂ ਨੂੰ ਲਾਗੂ ਹੋਣ ਤੋਂ ਰੋਕਣ ਦੀ ਗੱਲ ਵਾਰ-ਵਾਰ ਸੁਣਨ ਨੂੰ ਮਿਲ ਰਹੀ ਹੈ।
ਪ੍ਰਿੰਸੀਪਲ ਮਾਰਕਿਟ ਯਾਰਡ ਜਿਸ ਦੀ ਗੱਲ ਕਹੀ ਜਾ ਰਹੀ ਹੈ, ਉਹ ਪੰਜਾਬ ਦੇ ਏਪੀਐੱਮਸੀ ਐਕਟ ਮੁਤਾਬਕ ਖੇਤਰਫ਼ਲ ਦੇ ਹਿਸਾਬ ਨਾਲ ਐਲਾਨੀਆਂ ਤਿੰਨ ਤਰ੍ਹਾਂ ਦੀਆਂ ਮੰਡੀਆਂ ਵਿੱਚੋਂ ਇੱਕ ਹੁੰਦਾ ਹੈ। ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।
ਕੌਣ ਹੈ ਪੈਪਸੀ ਨੂੰ ਨਵੇਂ ਸਿਖਰਾਂ 'ਤੇ ਪਹੁੰਚਾਉਣ ਵਾਲੀ ਇੰਦਰਾ ਨੂਈ
ਇੰਦਰਾ ਨੂਈ ਦਾ ਵਪਾਰ ਜਗਤ ਵਿੱਚ ਸਿਖ਼ਰ 'ਤੇ ਪਹੁੰਚਣਾ ਸਹਿਜ ਨਹੀਂ।
ਇੱਕ ਪਰਵਾਸੀ ਅਤੇ ਭਾਰਤੀ ਔਰਤ ਇੰਦਰਾ ਨੇ ਪੈਪਸੀਕੋ ਦੇ ਚੀਫ਼ ਐਗਜ਼ੀਕਿਊਟਿਵ ਵਜੋਂ 13 ਸਾਲ ਸੇਵਾਵਾਂ ਨਿਭਾਈਆਂ। ਇਸ ਅਹੁਦੇ ਨੇ ਉਨ੍ਹਾਂ ਨੂੰ ਦੁਨੀਆਂ ਦੀਆਂ ਸਭ ਤੋਂ ਵੱਧ ਤਾਕਤਵਰ ਕਾਰਪੋਰੇਟ ਹਸਤੀਆਂ ਵਿੱਚ ਸ਼ਾਮਿਲ ਕਰ ਦਿੱਤਾ।
ਜਦੋਂ ਸਾਲ 2006 ਵਿੱਚ ਉਨ੍ਹਾਂ ਨੂੰ ਚੀਫ਼ ਐਗਜ਼ੀਕਿਉਟੀਵ ਦੇ ਅਹੁਦੇ ਲਈ ਚੁਣਿਆ ਗਿਆ ਤਾਂ ਉਹ ਅਮਰੀਕਾ ਦੀਆਂ 500 ਵੱਡੀਆ ਜਨਤਕ ਕੰਪਨੀਆਂ ਵਿੱਚ ਉੱਚ ਅਹੁਦਿਆਂ ਉੱਤੇ ਕੰਮ ਕਰਦੀਆਂ ਇੱਕ ਦਰਜਨ ਤੋਂ ਘੱਟ ਔਰਤਾਂ ਵਿੱਚੋਂ ਇੱਕ ਸਨ। ਇੰਦਰਾ ਬਾਰੇ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਅਮਰੀਕੀ ਚੋਣਾਂ: ਟ੍ਰਾਂਜ਼ੀਸ਼ਨ ਕੀ ਹੁੰਦੀ ਹੈ ਤੇ ਇਹ ਅਹਿਮ ਕਿਉਂ ਹੈ
ਹਫ਼ਤਿਆਂ ਤਕ ਚੱਲੀ ਖਿੱਚ-ਧੂਹ ਤੋਂ ਬਾਅਦ ਅਮਰੀਕਾ ਦੀ ਜਨਰਲ ਸਰਵਿਸ ਐਡਮਿਨੀਸਟ੍ਰੇਸ਼ਨ (GSA) ਸਾਹਮਣੇ ਇਹ ਸਾਫ਼ ਹੋ ਗਿਆ ਹੈ ਕਿ ਰਾਸ਼ਟਰਪਤੀ (ਚੁਣੇ ਗਏ) ਜੋਅ ਬਾਇਡਨ ਨੂੰ ਰਾਸ਼ਟਰਪਤੀ ਚੋਣਾਂ ਵਿੱਚ ਜਿੱਤ ਮਿਲ ਗਈ ਹੈ।
ਦੂਜੇ ਪਾਸੇ ਮੌਜੂਦਾ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀ ਨਵੇਂ ਪ੍ਰਸ਼ਾਸਨ ਦੇ ਲਈ ਟ੍ਰਾਂਜ਼ੀਸ਼ਨ ਪ੍ਰਕਿਰਿਆ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।
ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਚੋਣ ਜਿੱਤਣ ਅਤੇ ਸਹੁੰ ਚੁੱਕ ਸਮਾਗਮ ਦੇ ਵਿਚਾਲੜੇ ਸਮੇਂ ਨੂੰ ਟ੍ਰਾਂਜ਼ੀਸ਼ਨ ਕਿਹਾ ਜਾਂਦਾ ਹੈ।
ਇਹ ਟ੍ਰਾਂਜ਼ੀਸ਼ਨ ਚੁਣੇ ਗਏ ਰਾਸ਼ਟਰਪਤੀ ਦੀ ਨੌਨ-ਪ੍ਰੋਫ਼ਿਟ ਟ੍ਰਾਂਜ਼ੀਸ਼ਨ ਟੀਮ ਕਰਦੀ ਹੈ। ਇਹ ਟੀਮ ਕੈਂਪੇਨ ਟੀਮ ਤੋਂ ਵੱਖਰੀ ਹੁੰਦੀ ਹੈ ਅਤੇ ਇਸ ਦਾ ਆਪਣਾ ਸਟਾਫ਼ ਅਤੇ ਬਜਟ ਹੁੰਦਾ ਹੈ। ਪੂਰੀ ਖ਼ਬਰ ਇੱਥੇ ਕਲਿੱਕ ਕਰ ਕੇ ਪੜ੍ਹੋ।
ਇਹ ਵੀ ਪੜ੍ਹੋ: