ਇੰਦਰਾ ਨੂਈ ਕੌਣ ਹੈ ਜਿਸ ਨੇ ਪੈਪਸੀ ਨੂੰ ਨਵੇਂ ਸਿਖਰਾਂ 'ਤੇ ਪਹੁੰਚਾਇਆ ਸੀ

    • ਲੇਖਕ, ਨੈਟਲੀ ਸ਼ਰਮਨ
    • ਰੋਲ, ਬਿਜ਼ਨਸ ਪੱਤਰਕਾਰ ਨਿਊਯਾਰਕ

ਇੰਦਰਾ ਨੂਈ ਦਾ ਵਪਾਰ ਜਗਤ ਵਿੱਚ ਸਿਖ਼ਰ 'ਤੇ ਪਹੁੰਚਣਾ ਸਹਿਜ ਨਹੀਂ।

ਇੱਕ ਪਰਵਾਸੀ ਅਤੇ ਭਾਰਤੀ ਔਰਤ ਇੰਦਰਾ ਨੇ ਪੈਪਸੀਕੋ ਦੇ ਚੀਫ਼ ਐਗਜ਼ੀਕਿਊਟਿਵ ਵਜੋਂ 13 ਸਾਲ ਸੇਵਾਵਾਂ ਨਿਭਾਈਆਂ। ਇਸ ਅਹੁਦੇ ਨੇ ਉਨ੍ਹਾਂ ਨੂੰ ਦੁਨੀਆਂ ਦੀਆਂ ਸਭ ਤੋਂ ਵੱਧ ਤਾਕਤਵਰ ਕਾਰਪੋਰੇਟ ਹਸਤੀਆਂ ਵਿੱਚ ਸ਼ਾਮਿਲ ਕਰ ਦਿੱਤਾ।

ਇਸ ਆਹੁਦੇ 'ਤੇ ਉਨ੍ਹਾਂ ਨੇ ਇੱਕ ਅਜਿਹੇ ਬਿਜ਼ਨਸ ਦੀ ਨਿਗ੍ਹਾਵਾਨੀ ਕੀਤੀ ਜਿਸ ਵਿੱਚ 6300 ਕਰੋੜ ਡਾਲਰਾਂ ਦੀ ਕੀਮਤ ਤੋਂ ਵੱਧ ਦੇ ਉਤਪਾਦ ਹਰ ਸਾਲ ਵੇਚੇ ਜਾਂਦੇ ਹੋਣ ਅਤੇ 22 ਗਲੋਬਲ ਬਰਾਂਡ ਸ਼ਾਮਿਲ ਹੋਣ, ਜਿੰਨਾਂ ਵਿੱਚ ਫ਼੍ਰਿਟੋ-ਲੇ, ਗੈਟੋਰੇਡ, ਕੁਵੇਕਰ ਅਤੇ ਟਰੋਪੀਕਾਨਾ ਸ਼ਾਮਿਲ ਹਨ।

ਇਹ ਵੀ ਪੜ੍ਹੋ:

ਜਦੋਂ ਸਾਲ 2006 ਵਿੱਚ ਉਨ੍ਹਾਂ ਨੂੰ ਚੀਫ਼ ਐਗਜ਼ੀਕਿਉਟੀਵ ਦੇ ਅਹੁਦੇ ਲਈ ਚੁਣਿਆ ਗਿਆ ਤਾਂ ਉਹ ਅਮਰੀਕਾ ਦੀਆਂ 500 ਵੱਡੀਆ ਜਨਤਕ ਕੰਪਨੀਆਂ ਵਿੱਚ ਉੱਚ ਅਹੁਦਿਆਂ ਉੱਤੇ ਕੰਮ ਕਰਦੀਆਂ ਇੱਕ ਦਰਜਨ ਤੋਂ ਘੱਟ ਔਰਤਾਂ ਵਿੱਚੋਂ ਇੱਕ ਸਨ।

ਉਨ੍ਹਾਂ ਨੇ ਬੀਬੀਸੀ ਨੂੰ ਸਾਲ 2011 ਵਿੱਚ ਦੱਸਿਆ ਸੀ, "ਤੁਸੀਂ ਹੁਣ ਇੱਕ ਨਵੇਂ ਰੋਲ ਮਾਡਲ ਹੋ। ਹਰ ਕੋਈ ਤੁਹਾਨੂੰ ਦੇਖ ਰਿਹਾ ਹੈ ਅਤੇ ਇਹ ਨੌਕਰੀਆਂ ਬਹੁਤ ਸਖ਼ਤ ਹਨ, ਇਸ ਲਈ ਵਿਅਕਤੀ ਨੂੰ ਬਹੁਤ ਹੀ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਸੀਂ ਇਸ ਸਭ ਨੂੰ ਅੱਗੇ ਲਿਜਾਓ।"

"ਸੁਭਾਗ ਅਤੇ ਸਾਧਨਾਂ ਨੂੰ ਆਪਣੇ ਸਿਰ ਨਾ ਚੜ੍ਹਨ ਦਿਉ। ਆਪਣੀਆਂ ਲੱਤਾਂ ਪੂਰੀ ਪੁਖ਼ਤਗੀ ਨਾਲ ਧਰਤੀ 'ਤੇ ਰੱਖੋ ਅਤੇ ਇੰਨਾਂ ਨੌਕਰੀਆਂ ਦੀਆਂ ਜ਼ਿੰਮੇਵਾਰੀਆਂ 'ਤੇ ਕੇਂਦਰਿਤ ਰਹੋ ਅਤੇ ਇਹ ਸਭ ਹੈ, ਜੋ ਮੈਂ ਕਰਦੀ ਹਾਂ।"

ਨੂਈ ਦੀ ਸ਼ੁਰੂਆਤ

ਦੱਖਣ ਭਾਰਤ ਦੇ ਸ਼ਹਿਰ ਮਦਰਾਸ ਜਿਸ ਨੂੰ ਹੁਣ ਚੇਨਈ ਕਿਹਾ ਜਾਂਦਾ ਹੈ ਵਿੱਚ ਪੈਦਾ ਹੋਣ ਵਾਲੇ 64 ਸਾਲਾ ਇੰਦਰਾ ਨੂਈ, ਆਪਣੇ ਪਰਿਵਾਰ ਨੂੰ ਉਨ੍ਹਾਂ ਦੇ ਮਨ ਵਿੱਚ ਕੁਝ ਬਣਨ ਦੀ ਚਾਹ ਪੈਦਾ ਕਰਨ ਦਾ ਸਿਹਰਾ ਦਿੰਦੇ ਹਨ।

ਉਨ੍ਹਾਂ ਦੀ ਮਾਂ ਚਾਹੁੰਦੀ ਸੀ ਕਿ ਉਹ ਹਰ ਰੋਜ਼ ਕਿਸੇ ਅਹਿਮ ਮੁੱਦੇ 'ਤੇ ਭਾਸ਼ਣ ਤਿਆਰ ਕਰਨ, ਉਨ੍ਹਾਂ ਦੇ ਦਾਦਾ ਨੂਈ ਅਤੇ ਉਨ੍ਹਾਂ ਦੇ ਭੈਣ ਭਰਾਵਾਂ ਨਾਲ ਗਣਿਤ ਦੇ ਸਵਾਲ ਹੱਲ ਕਰਿਆ ਕਰਦੇ ਸਨ।

ਇਹ ਵੀ ਪੜ੍ਹੋ:

ਨੂਈ ਨੇ 2011 ਵਿੱਚ ਬੀਬੀਸੀ ਨੂੰ ਦੱਸਿਆ ਸੀ ਕਿ, "ਉਹ ਸਾਡੇ ਪਰਿਵਾਰ ਵਿੱਚ ਅਲੌਕਿਕ ਸ਼ਖ਼ਸ ਸਨ...ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿ ਉਨ੍ਹਾਂ ਦੇ ਪੋਤੇ ਪੋਤੀਆਂ ਨੂੰ ਸਭ ਤੋਂ ਬਿਹਤਰ ਸਿੱਖਿਆ ਮਿਲੇ, ਉਹ ਬਹੁਤ ਹੀ ਕੇਂਦਰਿਤ ਸਨ।"

ਸਾਲ 1978 ਵਿੱਚ ਅਮਰੀਕਾ ਦੀ ਯੈਲ ਯੂਨੀਵਰਸਿਟੀ ਦੇ ਸਕੂਲ ਆਫ਼ ਮੈਨੇਜਮੈਂਟ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਮਦਰਾਸ ਕ੍ਰਿਸਚੀਅਨ ਕਾਲਜ ਤੋਂ ਅਤੇ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਤੋਂ ਪੜ੍ਹਾਈ ਕੀਤੀ।

ਵੱਡੇ ਫ਼ੈਸਲੇ

ਬਹੁਤ ਸਾਰੇ ਵਪਾਰਕ ਅਹੁਦਿਆਂ ਜਿੰਨਾਂ ਵਿੱਚ ਮੋਟੋਰੋਲਾ ਵੀ ਸ਼ਾਮਿਲ ਹੈ 'ਤੇ ਅਹਿਮ ਭੂਮਿਕਾ ਨਿਭਾਉਣ ਤੋਂ ਬਾਅਦ, ਨੂਈ ਨੇ ਸਾਲ 1994 ਵਿੱਚ ਆਪਣਾ ਕੈਰੀਅਰ ਪੈਪਸੀ ਗਰੁੱਪ ਨਾਲ ਸ਼ੁਰੂ ਕੀਤਾ।

ਇਸ ਦੌਰਾਨ ਉਨ੍ਹਾਂ ਨੇ 2001 ਵਿੱਚ ਪ੍ਰੈਜ਼ੀਡੈਂਟ ਅਤੇ ਮੁੱਖ ਵਿੱਤੀ ਅਫ਼ਸਰ ਤੇ ਫ਼ਿਰ 2006 ਵਿੱਚ ਚੀਫ਼ ਐਗਜ਼ੀਕਿਊਟਿਵ ਦੇ ਆਹੁਦੇ ਤੱਕ ਦਾ ਸ਼ਾਨਦਾਰ ਸਫ਼ਰ ਤੈਅ ਕੀਤਾ।

ਬੀਬੀਸੀ ਪੰਜਾਬੀ ਵੈੱਬਸਾਈਟ ਨੂੰ ਆਪਣੇ ਐਂਡਰਾਇਡ ਫ਼ੋਨ ਵਿੱਚ ਇੰਝ ਲੈ ਕੇ ਆਓ:

ਨੂਈ ਦਾ ਕਾਰਜਕਾਲ ਮੰਦੀ ਅਤੇ ਸ਼ੂਗਰ ਵਾਲੇ ਸੋਡਾ ਦੇ ਸੇਵਨ ਵਿਰੁੱਧ ਚਲ ਰਹੇ ਤਿੱਖੇ ਵਿਰੋਧ ਦੇ ਨਾਲ-ਨਾਲ ਚੱਲਿਆ।

ਉਨ੍ਹਾਂ ਨੇ ਕੰਪਨੀ ਨੂੰ ਨਵਾਂ ਬਿਜ਼ਨਸ ਕਰਨ ਲਈ ਪ੍ਰੇਰਿਆ ਅਤੇ ਉਨ੍ਹਾਂ ਫੂਡਜ ਜਿੰਨਾਂ ਨੂੰ ਸਿਹਤ ਲਈ ਚੰਗੇ ਮੰਨਿਆ ਜਾਂਦਾ ਹੈ ਜਿਵੇਂ ਕਿ ਹਮਸ (ਛੋਲਿਆਂ ਤੋਂ ਬਣਾਈ ਗਈ ਇੱਕ ਸੌਫ਼ਟ ਪੇਸਟ) ਅਤੇ ਸਬਜ਼ੀਆਂ ਤੋਂ ਬਣੇ ਚਿਪਸ ਵਿੱਚ ਬਿਜ਼ਨਸ ਵਧਾਉਣ ਲਈ ਕਿਹਾ।

ਉਨ੍ਹਾਂ ਨੇ ਨਿਵੇਸ਼ਕ ਅਤੇ ਕਾਰਕੁਨ ਨੈਲਸਨ ਪੈਲਟਜ਼ ਦੀ ਚੁਣੌਤੀ ਨੂੰ ਵੀ ਨਕਾਰਿਆ, ਜਿਨ੍ਹਾਂ ਨੇ 2012 ਦੇ ਆਖ਼ੀਰ ਵਿੱਚ ਕੰਪਨੀ ਵੱਲੋਂ ਆਪਣੇ ਭਵਿੱਖੀ ਮੁਨਾਫ਼ੇ ਘਟਾਏ ਜਾਣ ਦੀ ਗੱਲ ਕਰਨ ਤੋਂ ਬਾਅਦ ਕੰਪਨੀ ਵਿੱਚ ਹਿੱਸੇਦਾਰੀ ਪਾਈ।

ਉਨ੍ਹਾਂ ਨੇ ਤਬਦੀਲੀਆਂ ਵੱਲ ਧੱਕਿਆ, ਜਿਸ ਵਿੱਚ ਇਹ ਸੁਝਾਅ ਦੇਣਾ ਵੀ ਸ਼ਾਮਿਲ ਸੀ ਕਿ ਕੰਪਨੀ ਦੇ ਪੀਣ ਵਾਲੇ ਪਦਾਰਥ ਅਤੇ ਫ਼ੂਡ ਬਿਜ਼ਨਸ ਅਲੱਗ-ਅਲੱਗ ਹੋ ਗਏ ਹਨ।

ਲਗਨ

ਉਨ੍ਹਾਂ ਨੇ ਗ਼ੈਰੀ ਬਰਨਿਸਨ ਦੀ 2011 ਵਿੱਚ ਆਈ ਕਿਤਾਬ, 'ਨੋ ਫ਼ੀਅਰ ਆਫ਼ ਫੇਲੀਅਰ: ਰੀਅਲ ਸਟੋਰੀਜ਼ ਆਫ਼ ਹਾਓ ਲੀਡਰਜ਼ ਡੀਲ ਵਿਦ ਰਿਸਕ ਐਂਡ ਚੇਂਜ' ਵਿੱਚ ਮੁੜ-ਯਾਦ ਕੀਤਾ, "ਮੇਰੀ ਪਰਵਾਸੀਆਂ ਵਾਲੀ ਮਾਨਸਿਕਤਾ ਸੀ ਕਿ ਨੌਕਰੀ ਕਿਸੇ ਵੀ ਵੇਲੇ ਜਾ ਸਕਦੀ ਹੈ ਇਸ ਲਈ ਯਕੀਨੀ ਬਣਾਓ ਤੁਸੀਂ ਹਰ ਰੋਜ਼ ਕੁਝ ਵਧੀਆ ਕਰਦੇ ਹੋ।"

2006 ਵਿੱਚ ਉਨ੍ਹਾਂ ਦੇ ਚੀਫ਼ ਐਗਜ਼ੀਕਿਊਟਿਵ ਬਣਨ ਦੇ ਬਾਅਦ ਤੋਂ, ਪੈਪਸੀ ਦਾ ਮੁਨਾਫ਼ਾ 3500 ਕਰੋੜ ਡਾਲਰਾਂ ਤੋਂ ਵੱਧ ਕੇ 6300 ਕਰੋੜ ਹੋ ਗਿਆ, ਜਦਕਿ ਸ਼ੇਅਰਾਂ ਦੇ ਭਾਅ ਵਿੱਚ 80 ਫ਼ੀਸਦ ਤੱਕ ਦਾ ਵਾਧਾ ਹੋਇਆ।

ਸਾਲ 2007 ਵਿੱਚ ਉਨ੍ਹਾਂ ਨੇ ਕਿਹਾ ਸੀ, "ਸੀਈਓ ਹੋਣਾ ਵੱਡੀ ਜ਼ਿੰਮੇਦਾਰੀ ਹੈ, ਤੁਹਾਨੂੰ ਇਸ ਨੂੰ ਇਸ ਲਈ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਇੱਕ ਨੌਕਰੀ ਹੈ।"

"ਤੁਹਾਨੂੰ ਇਸ ਵਿੱਚ ਦਿਲ, ਦਿਮਾਗ ਤੇ ਹੱਥਾਂ ਤੋਂ ਪੂਰੀ ਤਰ੍ਹਾਂ ਖੁਬਣਾ ਪਵੇਗਾ। ਤੁਹਾਡਾ ਦਿਲ ਨੌਕਰੀ ਵਿੱਚ ਲੱਗ ਗਿਆ ਹੈ, ਤੁਸੀਂ ਜੋ ਕਰਦੇ ਹੋ ਉਸ ਨੂੰ ਪਿਆਰ ਕਰਦੇ ਹੋ, ਇਹ ਤੁਹਾਡੀ ਖਪਤ ਕਰਦਾ ਹੈ।"

ਇੱਕ ਗ਼ੈਰ-ਮੁਨਾਫ਼ਾ ਗਰੁੱਪ ਕੈਟਾਲਿਸਟ ਵਲੋਂ ਮੇਨਟੇਨ ਕੀਤੀ ਗਈ ਸੂਚੀ ਮੁਤਾਬਕ ਜਦੋਂ ਅਕਤੂਬਰ ਵਿੱਚ ਨੂਈ ਨੇ ਅਹੁਦਾ ਛੱਡਿਆ, ਉਸ ਸਮੇਂ ਯੂਐਸ ਦੀਆਂ ਸਭ ਤੋਂ ਵੱਡੀਆਂ ਲਿਸਟਿਡ ਜਨਤਕ ਕੰਪਨੀਆਂ, ਐਸ ਐਂਡ ਪੀ 500 ਕੰਪਨੀਆਂ ਵਿੱਚ ਕਰੀਬ ਦੋ ਦਰਜਨ ਔਰਤਾਂ ਉੱਚ ਅਹੁਦਿਆਂ 'ਤੇ ਹੋਣਗੀਆਂ।

ਪਰਿਵਾਰ

ਨੂਈ ਦੋ ਧੀਆਂ ਦੀ ਮਾਂ ਹੈ, ਚੰਗੀ ਰਫ਼ਤਾਰ 'ਤੇ ਉਚਾਈਆਂ ਛੂੰਹਦੇ ਕਰੀਅਰ ਅਤੇ ਪਰਿਵਾਰਿਕ ਜ਼ਿੰਮੇਵਾਰੀਆਂ ਦਰਮਿਆਨ ਪਰੇਸ਼ਾਨੀਆਂ ਪ੍ਰਤੀ ਬੇਬਾਕ ਹੈ।

ਉਨ੍ਹਾਂ ਨੇ ਸਾਲ 2014 ਵਿੱਚ ਦਿ ਐਟਲਾਂਟਿਕ ਨੂੰ ਕਿਹਾ, "ਮੇਰਾ ਵਿਚਾਰ ਹੈ ਕਿ ਬਾਇਓਲੌਜੀਕਲ ਘੜੀ ਅਤੇ ਕਰੀਅਰ ਦੀ ਘੜੀ ਇੱਕ ਦੂਜੇ ਦੇ ਟਕਰਾਅ ਵਿੱਚ ਹਨ। ਸੰਪੂਰਣ, ਪੂਰੀ ਤਰ੍ਹਾਂ ਟਕਰਾਅ।"

ਬਲੂਮਬਰਗ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਸੀ, ''ਜੇ ਔਰਤਾਂ ਨੇ ਸਭ ਕੁਝ ਕਰਨਾ ਹੈ ਤਾਂ ਸਹਾਇਤਾ ਦੇ ਇੱਕ ਵਿਸ਼ਾਲ ਨੈੱਟਵਰਕ ਦੀ ਲੋੜ ਹੈ''

ਅਗਲੀ ਸਾਹੇ ਵਪਾਰ ਬੰਦ ਕਰਨ ਦੇ ਮਹੱਤਵ ਬਾਰੇ ਦੱਸਿਆ।

ਉਨ੍ਹਾਂ ਨੇ ਬਲੂਮਬਰਗ ਨੂੰ ਕਿਹਾ, "ਦਿਲ ਵਿੱਚ ਦਰਦ ਹੋਵੇਗਾ, ਸਰੀਰ ਵਿੱਚ ਦਰਦ ਹੋਵੇਗਾ, ਸਤਹ ਹੇਠ ਕੁਝ ਜਮਾਂਦਰੂ ਤਕਲੀਫ਼ਾਂ ਹੋਣਗੀਆਂ, ਤੁਹਾਨੂੰ ਇੰਨਾਂ ਸਭ ਦੇ ਨਾਲ ਹੀ ਰਹਿਣਾ ਪਵੇਗਾ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)