ਡੇਰਾ ਪ੍ਰੇਮੀ ਦਾ ਕਤਲ: ਪ੍ਰੇਮੀਆਂ ਦਾ ਧਰਨਾ ਜਾਰੀ, ਮਨਾਉਣ ਲਈ ਪ੍ਰਸਾਸ਼ਨ ਦੇ ਯਤਨ ਫੇਲ੍ਹ- 5 ਅਹਿਮ ਖ਼ਬਰਾਂ

ਮਨੋਹਰ ਲਾਲ ਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਸੀ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ

ਤਸਵੀਰ ਸਰੋਤ, BBC/ SURINDER MAAN

ਤਸਵੀਰ ਕੈਪਸ਼ਨ, ਮਨੋਹਰ ਲਾਲ ਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਸੀ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ

ਸ਼ੁੱਕਰਵਾਰ ਨੂੰ ਬਠਿੰਡਾ ਦੇ ਭਗਤਾ ਭਾਈ ਪਿੰਡ ਵਿੱਚ ਡੇਰਾ ਪ੍ਰੇਮੀ ਮਨੋਹਰ ਲਾਲ ਦੇ ਕਤਲ ਦੇ ਰੋਸ ਵਿੱਚ ਡੇਰਾ ਪ੍ਰੇਮੀਆਂ ਨੇ ਸਲਾਬਤਪੁਰਾ ਪਿੰਡ ਨੇੜੇ ਬਰਨਾਲਾ-ਮੁਕਤਸਰ ਹਾਈਵੇ ਜਾਮ ਕਰ ਦਿੱਤਾ ਅਤੇ ਇਹ ਜਾਮ ਅਜੇ ਵੀ ਜਾਮ ਹੈ।

ਬੀਬੀਸੀ ਪੰਜਾਬੀ ਦੇ ਸਹਿਯੋਗੀ ਸੁਰਿੰਦਰ ਮਾਨ ਮੁਤਾਬਕ ਡੇਰਾ ਪ੍ਰੇਮੀ ਪੂਰੀ ਰਾਤ ਉਸ ਤਰ੍ਹਾਂ ਧਰਨੇ ਉੱਤੇ ਬੈਠੇ ਰਹੇ, ਪ੍ਰਸਾਸ਼ਨ ਨਾਲ ਹੋਈ ਸਮਝੌਤੇ ਦੀ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ।

ਹਾਈਵੇ 'ਤੇ ਮਨੋਹਰ ਲਾਲ ਦੀ ਮ੍ਰਿਤਕ ਦੇਹ ਨਾਲ ਵੱਡੀ ਗਿਣਤੀ ਵਿੱਚ ਡੇਰਾ ਪ੍ਰੇਮੀ ਮ੍ਰਿਤਕ ਮਨੋਹਰ ਲਾਲ ਦੇ ਪਰਿਵਾਰ ਨਾਲ ਬੈਠੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਉਹ ਧਰਨਾ ਜਾਰੀ ਰੱਖਣਗੇ।

ਡੇਰਾ ਸੱਚਾ ਸੌਦਾ ਦੀ ਸਟੇਟ ਕਮੇਟੀ ਮੈਂਬਰ ਹਰਚਰਨ ਸਿੰਘ ਦਾ ਕਹਿਣਾ ਹੈ ਕਿ ਡੇਰਾ ਪ੍ਰੇਮੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕੁਝ ਸ਼ਰਾਰਤੀ ਅਨਸਰ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਬਿਜਲੀ ਸੋਧ ਬਿੱਲ-2020: ਪ੍ਰਸਤਾਵਿਤ ਬਿੱਲ ਕੀ ਹੈ

ਭਾਰਤ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਤੋਂ ਇਲਾਵਾ ਬਿਜਲੀ ਸਬੰਧੀ ਇੰਟਰੋਡਿਊਸ ਹੋਏ ਸੋਧ ਬਿੱਲ ਦਾ ਵੀ ਦੇਸ਼ ਦੇ ਕਈ ਹਿੱਸਿਆਂ ਵਿੱਚ ਵਿਰੋਧ ਹੋ ਰਿਹਾ ਹੈ।

ਕੇਂਦਰੀ ਬਿਜਲੀ ਮੰਤਰਾਲੇ ਮੁਤਾਬਕ ਕੁਦਰਤੀ ਬਿਜਲੀ ਨੂੰ ਪ੍ਰਫੁੱਲਿਤ ਕਰਨ ਦੇ ਮੰਤਵ ਨਾਲ ਇਹ ਸੋਧ ਬਿੱਲ ਲਿਆਂਦਾ ਗਿਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੇਂਦਰੀ ਬਿਜਲੀ ਮੰਤਰਾਲੇ ਮੁਤਾਬਕ ਕੁਦਰਤੀ ਬਿਜਲੀ ਨੂੰ ਪ੍ਰਫੁੱਲਿਤ ਕਰਨ ਦੇ ਮੰਤਵ ਨਾਲ ਇਹ ਸੋਧ ਬਿੱਲ ਲਿਆਂਦਾ ਗਿਆ

ਪੰਜਾਬ ਵੀ ਦੇਸ਼ ਦੇ ਉਨ੍ਹਾਂ ਸੂਬਿਆਂ ਵਿੱਚੋਂ ਇੱਕ ਹੈ, ਜਿੱਥੋਂ ਦੀਆਂ ਸਰਕਾਰਾਂ ਇਸ ਸੋਧ ਬਿੱਲ ਦੀਆਂ ਕਈ ਮਦਾਂ ਦੇ ਹੱਕ ਵਿੱਚ ਨਹੀਂ।

ਸੂਬਿਆਂ ਵਿਚਕਾਰ ਹੋਣ ਵਾਲਾ ਬਿਜਲੀ ਦਾ ਅਦਾਨ-ਪ੍ਰਦਾਨ ਵੀ ਇਸੇ ਐਕਟ ਤਹਿਤ ਹੀ ਹੁੰਦਾ ਹੈ। ਹੁਣ ਇਸ ਐਕਟ ਵਿੱਚ ਕੁਝ ਸੋਧਾਂ ਕਰਕੇ ਬਿਜਲੀ ਸੋਧ ਬਿੱਲ 2020 ਇਸ ਸਾਲ 17 ਅਪ੍ਰੈਲ ਨੂੰ ਪੇਸ਼ ਕੀਤਾ ਗਿਆ ਹੈ।

ਪ੍ਰਸਤਾਵਿਤ ਬਿੱਲ ਵਿੱਚ ਨੈਸ਼ਨਲ ਰਿਨੀਉਲ ਐਨਰਜੀ ਪਾਲਿਸੀ ਜੋੜੀ ਗਈ ਹੈ, ਜਿਸ ਮੁਤਾਬਕ, ਕੇਂਦਰ ਸਰਕਾਰ ਤੈਅ ਕਰ ਸਕਦੀ ਹੈ ਕਿ ਇੰਨੀ ਘੱਟੋ-ਘੱਟ ਪ੍ਰਤੀਸ਼ਤ ਬਿਜਲੀ ਨਵਿਆਉਣਯੋਗ ਸੋਮਿਆਂ ਅਤੇ ਹਾਈਡ੍ਰੋ ਤੋਂ ਤਿਆਰ ਕੀਤੀ ਬਿਜਲੀ ਖਰੀਦੀ ਜਾਵੇ। ਪੂਰੀ ਖ਼ਬਰ ਪੜ੍ਹੋ

ਚੰਬਲ ਤੋਂ ਸੰਸਦ ਜਾਣ ਵਾਲੀ ਫ਼ੂਲਨ ਦੇਵੀ ਦੇ ਪਿੰਡ ਦਾ ਹਾਲ

ਇੱਕ ਔਰਤ, ਜਿਸਨੂੰ ਗੁਜ਼ਰੇ ਹੋਏ ਜ਼ਮਾਨਾ ਹੋ ਗਿਆ, ਉਹ ਚੰਬਲ ਦੇ ਕਿੱਸੇ ਕਹਾਣੀਆਂ ਵਿੱਚ, ਇਥੋਂ ਦੇ ਲੋਕ ਗੀਤਾਂ ਵਿੱਚ ਅੱਜ ਵੀ ਜਿਉਂਦੀ ਹੈ। ਉਹ ਇੱਕ ਡਾਕੂ ਸੀ। ਪਰ ਇਲਾਕੇ ਦੇ ਲੋਕਾਂ ਦੀ ਨਿਗ੍ਹਾ ਵਿੱਚ ਇੱਕ ਰੌਬਿਨਹੁੱਡ ਵਰਗਾ ਕਿਰਦਾਰ ਸੀ।

ਚੰਬਲ ਦਾ ਇਹ ਵਿਸ਼ਾਲ ਬੰਜਰ ਇਲਾਕਾ ਹਿੰਦੂਸਤਾਨ ਦੇ ਤਿੰਨ ਸੂਬਿਆਂ ਵਿੱਚ ਫ਼ੈਲਿਆ ਹੋਇਆ ਹੈ। ਰਾਜਸਥਾਨ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ।

ਵਿਆਹ-ਸ਼ਾਦੀ ਵਿੱਚ, ਤੀਜ-ਤਿਉਹਾਰਾਂ ਵਿੱਚ ਅਤੇ ਦੂਸਰੇ ਸਮਾਗਮਾਂ ਵਿੱਚ ਫ਼ੂਲਨ ਦੀ ਬਹਾਦਰੀ ਦੇ ਗੀਤ ਗਾਏ ਜਾਂਦੇ ਹਨ

ਤਸਵੀਰ ਸਰੋਤ, JEAN-LUC MANAUD/GAMMA-RAPHO VIA GETTY IMAGES

ਤਸਵੀਰ ਕੈਪਸ਼ਨ, ਵਿਆਹ-ਸ਼ਾਦੀ ਵਿੱਚ, ਤੀਜ-ਤਿਉਹਾਰਾਂ ਵਿੱਚ ਅਤੇ ਦੂਸਰੇ ਸਮਾਗਮਾਂ ਵਿੱਚ ਫ਼ੂਲਨ ਦੀ ਬਹਾਦਰੀ ਦੇ ਗੀਤ ਗਾਏ ਜਾਂਦੇ ਹਨ

ਚੰਬਲ ਦੇ ਬੀਹੜ ਦਾ ਇਹ ਇਲਾਕਾ ਇੱਕ ਉਦਾਸ ਅਤੇ ਤਿਰਕਾਲਾਂ ਵਰਗੇ ਭੂਰੇ ਰੰਗ ਦਾ ਹੈ। ਹੁਣ ਇੱਥੇ ਡਾਕੂਆਂ ਦਾ ਰਾਜ ਤਾਂ ਭਾਵੇਂ ਨਹੀਂ ਹੈ ਪਰ ਬੀਹੜ ਹਾਲੇ ਵੀ ਕਾਇਮ ਹੈ।

ਇੱਕੀਵੀਂ ਸਦੀ ਦੀ ਸ਼ੁਰੂਆਤ ਦੇ ਨਾਲ, ਇਥੇ ਵਿਕਾਸ ਦੇ ਕੁਝ ਕੰਮ ਹੋਏ ਹਨ। ਜਿਵੇਂ ਨਵੀਂਆਂ ਸੜਕਾਂ ਬਣੀਆਂ ਹਨ। ਪਰ, ਵਿਕਾਸ ਦੀਆਂ ਇਹ ਸਮਤਲ ਸੜਕਾਂ ਵੀ ਇਸ ਉਬੜ ਖਾਬੜ ਬੀਹੜ ਦੇ ਕਦੀ ਨਾ ਖ਼ਤਮ ਹੋਣ ਵਾਲੇ ਬੇਦਰਦ ਇਲਾਕੇ ਨੂੰ ਕਾਬੂ ਨਹੀਂ ਕਰ ਸਕੀਆਂ। ਫੂਲਨ ਦੇਵੀ ਦੇ ਪਿੰਡ ਬਾਰੇ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਕੋਰੋਨਾਵਾਇਰਸ: ਇੱਕ ਅਧਿਆਪਕ ਦੀ ਟਿਊਸ਼ਨ ਨਾਲ ਕਿਵੇਂ 'ਕੋਰੋਨਾ ਫੈਲਿਆ'

ਹਰਿਆਣਾ ਵਿੱਚ 150 ਵਿਦਿਆਰਥੀ ਕੋਰੋਨਾ ਲਾਗ ਨਾਲ ਪੀੜਤ ਪਾਏ ਜਾਣ ਤੋਂ ਬਾਅਦ ਸਿੱਖਿਆ ਵਿਭਾਗ ਨੇ ਸੂਬੇ ਦੇ ਸਕੂਲ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।

ਦਰਅਸਲ ਸੂਬਾ ਸਰਕਾਰ ਨੇ ਮਹਾਂਮਾਰੀ ਦੇ ਸਖ਼ਤ ਦਿਸ਼ਾ-ਨਿਰਦੇਸ਼ਾਂ ਨਾਲ ਸਕੂਲ ਖੋਲ੍ਹੇ ਸਨ ਅਤੇ ਵਿਦਿਆਰਥੀਆਂ ਨੂੰ ਸਕੂਲ ਆਉਣ ਦੀ ਆਗਿਆ ਦਿੱਤੀ ਸੀ।

ਸਕੂਲਾਂ ਮੁਤਾਬਕ ਇਸ ਦੌਰਾਨ ਸਕੂਲਾਂ ਵਿੱਚ ਨਿਰਦੇਸ਼ਿਤ ਨਿਯਮਾਂ ਦੀ ਪਾਲਣਾ ਵੀ ਹੋ ਰਹੀ ਸੀ

ਤਸਵੀਰ ਸਰੋਤ, SAT SINGH/BBC

ਤਸਵੀਰ ਕੈਪਸ਼ਨ, ਸਕੂਲਾਂ ਮੁਤਾਬਕ ਇਸ ਦੌਰਾਨ ਸਕੂਲਾਂ ਵਿੱਚ ਨਿਰਦੇਸ਼ਿਤ ਨਿਯਮਾਂ ਦੀ ਪਾਲਣਾ ਵੀ ਹੋ ਰਹੀ ਸੀ

ਝੱਜਰ ਦੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਸੁਨੀਲ ਲਾਕਰਾ ਦਾ ਕਹਿਣਾ ਹੈ ਕਿ ਵਧੇਰੇ ਵਿਦਿਆਰਥੀ ਜਿਨ੍ਹਾਂ ਦਾ ਟੈਸਟ ਪੌਜ਼ੀਟਿਵ ਆਇਆ ਹੈ, ਉਨ੍ਹਾਂ ਵਿੱਚ ਕੋਈ ਲੱਛਣ ਨਹੀਂ ਸਨ।

ਰੇਵਾੜੀ ਜ਼ਿਲ੍ਹੇ ਦੇ ਪਬਲਿਕ ਰਿਲੇਸ਼ਨ ਅਧਿਕਾਰੀ ਜੇਪੀ ਯਾਦਵ ਨੇ ਕਿਹਾ ਕਿ ਜ਼ਿਲ੍ਹਾ ਸਿਹਤ ਵਿਭਾਗ ਨੇ ਸਕੂਲਾਂ ਵਿੱਚ ਮਿਲੇ ਪੌਜ਼ੀਟਿਵ ਲੋਕਾਂ ਦੀ ਟ੍ਰੇਸਿੰਗ ਤੋਂ ਪਤਾ ਲਗਾਉਂਦਿਆ ਦੇਖਿਆ ਹੈ ਕਿ ਇੱਕ ਅਧਿਆਪਕ ਕੋਵਿਡ-19 ਨਾਲ ਪੀੜਤ ਸੀ ਤੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਟਿਊਸ਼ਨ ਪੜਾਉਂਦਾ ਸੀ। ਪੂਰੀ ਜਾਣਕਾਰੀ ਲਈ ਕਲਿੱਕ ਕਰੋ।

ਜੇ ਬੈਂਕ ਡੁੱਬ ਜਾਵੇ ਤਾਂ ਤੁਹਾਡੀ ਜਮ੍ਹਾ ਰਕਮ ਬਦਲੇ ਕਿੰਨਾ ਪੈਸਾ ਮਿਲੇਗਾ

ਕੇਂਦਰ ਸਰਕਾਰ ਨੇ ਲਕਸ਼ਮੀ ਵਿਲਾਸ ਬੈਂਕ ਤੋਂ ਜਮ੍ਹਾਂ ਰਕਮ ਵਾਪਸ ਲੈਣ ਲਈ ਇਕ ਹੱਦ ਨਿਰਧਾਰਤ ਕੀਤੀ ਹੈ। 16 ਦਸੰਬਰ 2020 ਤੱਕ, ਬੈਂਕ ਖਾਤਾ ਧਾਰਕ ਇਕ ਖਾਤੇ ਵਿਚੋਂ ਵੱਧ ਤੋਂ ਵੱਧ 25,000 ਰੁਪਏ ਵਾਪਸ ਲੈ ਸਕਦੇ ਹਨ।

ਰਿਜ਼ਰਵ ਬੈਂਕ ਨੇ ਲਕਸ਼ਮੀ ਵਿਲਾਸ ਬੈਂਕ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਜਗ੍ਹਾ ਪ੍ਰਸ਼ਾਸਕ ਦੀ ਨਿਯੁਕਤੀ ਕੀਤੀ ਹੈ।

ਪੈਸਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੇ ਕੋਈ ਪ੍ਰਾਈਵੇਟ ਵਿਅਕਤੀ ਹੈ ਜੋ ਬੈਂਕ ਨੂੰ ਚਲਾਉਂਦਾ ਹੈ ਤਾਂ ਇਸ ਦੀਆਂ ਆਪਣੀਆਂ ਸੀਮਾਵਾਂ ਹਨ

ਰਿਜ਼ਰਵ ਬੈਂਕ ਦੇ ਅਨੁਸਾਰ, "ਲਕਸ਼ਮੀ ਵਿਲਾਸ ਬੈਂਕ ਲਿਮਟਿਡ ਆਪਣੀ ਵਿੱਤੀ ਸਥਿਤੀ ਵਿੱਚ ਨਿਰੰਤਰ ਗਿਰਾਵਟ ਵਿੱਚ ਰਿਹਾ ਹੈ। ਬੈਂਕ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਘਾਟੇ ਦਾ ਸਾਹਮਣਾ ਕਰ ਰਿਹਾ ਹੈ। ਇਸਦੀ ਨੈੱਟ ਵਰਥ ਵਿੱਚ ਕਮੀ ਆਈ ਹੈ। ਇੱਕ ਯੋਗ ਰਣਨੀਤਕ ਯੋਜਨਾ ਦੀ ਘਾਟ ਅਤੇ ਵਧ ਰਹੀ ਨੌਨ-ਪਰਫਾਰਮਿੰਗ ਐਸੇਟ ਦੀ ਘਾਟ ਜਾਰੀ ਰਹਿਣ ਦੀ ਸੰਭਾਵਨਾ ਹੈ। "

ਅਜਿਹੀ ਸਥਿਤੀ ਵਿੱਚ, ਸਵਾਲ ਇਹ ਉੱਠਦਾ ਹੈ ਕਿ ਬੈਂਕਾਂ ਵਿੱਚ ਜਮ੍ਹਾ ਪੈਸਾ ਕਿੰਨਾ ਕੁ ਸੁਰੱਖਿਅਤ ਹੈ? ਇਸ ਬਾਰੇ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)