RCEP : ਸੰਸਾਰ ਦੇ ਸਭ ਤੋਂ ਵੱਡੇ ਵਪਾਰਕ ਸਮੌਝਤੇ ਤੋਂ ਮੋਦੀ ਸਰਕਾਰ ਦਾ ਬਾਹਰ ਰਹਿਣਾ ਕਿੰਨਾ ਸਹੀ - 5 ਅਹਿਮ ਖ਼ਬਰਾਂ

ਭਾਰਤ ਇਸ ਸਮਝੌਤੇ ਦਾ ਹਿੱਸਾ ਨਹੀਂ ਬਣਿਆ ਹੈ। ਸੌਦੇਬਾਜ਼ੀ ਦੇ ਸਮੇਂ ਭਾਰਤ ਆਰਸੀਈਪੀ 'ਚ ਸ਼ਾਮਲ ਸੀ ਪਰ ਪਿਛਲੇ ਸਾਲ ਹੀ ਭਾਰਤ ਇਸ ਤੋਂ ਬਾਹਰ ਹੋ ਗਿਆ ਸੀ।

ਉਸ ਸਮੇਂ ਭਾਰਤ ਸਰਕਾਰ ਨੇ ਦਲੀਲ ਦਿੱਤੀ ਸੀ ਕਿ 'ਇਸ ਨਾਲ ਦੇਸ 'ਚ ਸਸਤੇ ਚੀਨੀ ਸਮਾਨ ਦਾ ਹੜ੍ਹ ਆ ਜਾਵੇਗਾ ਅਤੇ ਭਾਰਤ 'ਚ ਛੋਟੇ ਪੱਧਰ 'ਤੇ ਨਿਰਮਾਣ ਕਰਨ ਵਾਲੇ ਕਾਰੋਬਾਰੀਆਂ ਲਈ ਉਸੇ ਮੁੱਲ 'ਤੇ ਸਮਾਨ ਦੇ ਪਾਉਣਾ ਮੁਸ਼ਕਿਲ ਹੋਵੇਗਾ, ਜਿਸ ਨਾਲ ਉਨ੍ਹਾਂ ਦੀ ਪਰੇਸ਼ਾਨੀ ਵਧੇਗੀ।'

ਪਰ ਐਤਵਾਰ ਨੂੰ ਹੋਏ ਇਸ ਸਮਝੌਤੇ 'ਚ ਸ਼ਾਮਲ ਹੋਣ ਵਾਲੇ ਆਸੀਆਨ ਦੇਸਾਂ ਦਾ ਕਹਿਣਾ ਹੈ ਕਿ ਭਾਰਤ ਦੇ ਲਈ ਇਸ ਵਿੱਚ ਸ਼ਾਮਲ ਹੋਣ ਲਈ ਦਰਵਾਜ਼ੇ ਹਮੇਸ਼ਾ ਹੀ ਖੁੱਲ੍ਹੇ ਰਹਿਣਗੇ। ਜੇਕਰ ਭਵਿੱਖ ਵਿੱਚ ਕਦੇ ਵੀ ਭਾਰਤ ਚਾਹੇ ਤਾਂ ਆਰਸੀਈਪੀ ਵਿੱਚ ਸ਼ਾਮਲ ਹੋ ਸਕਦਾ ਹੈ।

ਇਹ ਵੀ ਪੜ੍ਹੋ:

ਪਰ ਇੱਥੇ ਸਵਾਲ ਇਹ ਹੈ ਕਿ 'ਇਸ ਵਪਾਰ ਸਮੂਹ ਦਾ ਹਿੱਸਾ ਨਾ ਬਣਨ 'ਤੇ ਕੀ ਭਾਰਤ 'ਤੇ ਕੋਈ ਅਸਰ ਪੈ ਸਕਦਾ ਹੈ?

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

95% ਅਸਰਦਾਰ ਨਜ਼ਰ ਆਈ ਮੌਡਰਨਾਕੋਵਿਡ ਵੈਕਸੀਨਪਰ ਇਹ ਸਵਾਲ ਬਾਕੀ

ਅਮਰੀਕੀ ਦਵਾਈ ਨਿਰਮਾਤਾ ਕੰਪਨੀ ਮੌਡਰਨਾ ਦੇ ਡਾਟਾ ਮੁਤਾਬਕ ਉਨ੍ਹਾਂ ਵੱਲੋਂ ਕੋਵਿਡ ਤੋਂ ਬਚਾਉਣ ਲਈ ਬਣਾਈ ਇੱਕ ਵੈਕਸੀਨ ਨੂੰ ਕਰੀਬ 95 ਫੀਸਦ ਅਸਰਦਾਰ ਦੱਸਿਆ ਜਾ ਰਿਹਾ ਹੈ।

ਫਾਈਜ਼ਰ ਤੋਂ ਅਜਿਹੇ ਹੀ ਸਾਰਥਕ ਸਿੱਟੇ ਮਿਲ ਰਹੇ ਹਨ ਅਤੇ ਇਸ ਨਾਲ ਆਤਮ ਵਿਸ਼ਵਾਸ ਵਧਦਾ ਹੈ ਕਿ ਇਹ ਟੀਕੇ ਮਹਾਮਾਰੀ ਨੂੰ ਖ਼ਤਮ ਵਿੱਚ ਮਦਦਗਾਰ ਹੋ ਸਕਦੇ ਹਨ।

ਦੋਵੇਂ ਕੰਪਨੀਆਂ ਨੇ ਆਪਣੇ ਟੀਕਿਆਂ ਨੂੰ ਡਿਜ਼ਾਈਨ ਕਰਨ ਲਈ ਇੱਕ ਵਧੇਰੇ ਪ੍ਰਗਤੀਸ਼ੀਲ ਅਤੇ ਪ੍ਰਯੋਗਾਤਮਕ ਦ੍ਰਿਸ਼ਟੀਕੋਣ ਦੀ ਵਰਤੋਂ ਕਰ ਰਹੀਆਂ ਹਨ।

ਫਿਰ ਵੀ ਕੁਝ ਅਜਿਹੇ ਸਵਾਲ ਹਨ ਜੋ ਇਨ੍ਹਾਂ ਦਵਾਈਆਂ ਬਾਰੇ ਮਿਲਣੇ ਬਾਕੀ ਹਨ।

ਕੀ ਹਨ ਉਹ ਸਵਾਲ ਜਾਣਨ ਲਈ ਇੱਥੇ ਕਲਿੱਕ ਕਰੋ।

ਭਾਰਤ ਨੂੰ ਗੁਲਾਮ ਬਣਾਉਣ ਵਾਲੀ ਈਸਟ ਇੰਡੀਆ ਕੰਪਨੀ ਦਾ ਆਖ਼ਰ ਕੀ ਬਣਿਆ

ਜਦੋਂ ਈਸਟ ਇੰਡੀਆ ਕੰਪਨੀ ਭਾਰਤ ਵਿੱਚ ਆਈ ਤਾਂ ਦੁਨੀਆਂ ਦੇ ਕੁੱਲ ਉਤਪਾਦਨ ਦਾ ਇੱਕ ਚੌਥਾਈ ਇੱਥੇ ਹੀ ਹੁੰਦਾ ਸੀ। ਜਦਕਿ ਪਿੱਛੇ ਬ੍ਰਿਟੇਨ ਵਿੱਚ ਦੁਨੀਆਂ ਦੇ ਕੁੱਲ ਉਤਪਾਦਨ ਦਾ ਮਹਿਜ਼ ਤਿੰਨ ਫ਼ੀਸਦੀ ਤਿਆਰ ਹੁੰਦਾ ਸੀ ਅਤੇ ਉਹ ਇੱਕ ਖੇਤੀ ਪ੍ਰਧਾਨ ਅਰਥਚਾਰਾ ਸੀ।

ਭਾਰਤ ਵਿੱਚ ਉਸ ਸਮੇਂ ਮੁਗਲ ਬਾਦਸ਼ਾਹ ਅਕਬਰ ਦਾ ਰਾਜ ਸੀ ਤੇ ਭਾਰਤ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ। ਦੂਜੇ ਪਾਸੇ ਯੂਰਪ ਦੀਆਂ ਮੁੱਖ ਤਾਕਤਾਂ ਪੁਰਤਗਾਲ ਅਤੇ ਸਪੇਨ ਵਪਾਰ ਵਿੱਚ ਬਰਤਾਨੀਆਂ ਨੂੰ ਪਿੱਛੇ ਛੱਡ ਚੁੱਕੀਆਂ ਸਨ।

ਜਦੋਂ ਈਸਟ ਇੰਡੀਆ ਕੰਪਨੀ ਇੱਥੇ ਆਈ ਤਾਂ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਹੋਣਾ ਕਿ ਕੰਪਨੀ ਆਪਣੇ ਦੇਸ਼ ਤੋਂ ਵੀਹ ਗੁਣਾ ਵੱਡੇ, ਦੁਨੀਆਂ ਦੇ ਸਭ ਤੋਂ ਧਨੀ ਦੇਸਾਂ ਵਿੱਚੋਂ ਇੱਕ ਅਤੇ ਤਕਰੀਬਨ ਉਸ ਦੀ ਇੱਕ ਚੌਥਾਈ ਆਬਾਦੀ 'ਤੇ ਸਿੱਧੇ ਤੌਰ 'ਤੇ ਸ਼ਾਸਨ ਕਰਨ ਵਾਲੀ ਹੈ।

ਪਰ ਈਸਟ ਇੰਡੀਆ ਕੰਪਨੀ ਦਾ ਆਖ਼ਰ ਬਣਿਆ ਕੀ, ਜਾਣਨ ਲਈ ਇੱਥੇ ਕਲਿੱਕ ਕਰੋ।

5 ਚੁਣੌਤੀਆਂ ਜਿਨ੍ਹਾਂ ਨਾਲ ਜੋਅ ਬਾਇਡਨ ਨੂੰ ਨਜਿੱਠਣਾ ਵੇਗਾ

ਕੋਰੋਨਾਵਾਇਰਸ ਮਹਾਂਮਾਰੀ ਦੇ ਦੌਰ ਵਿੱਚ ਹੋਈਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਡੋਨਲਡ ਟਰੰਪ ਨੂੰ ਹਰਾ ਕੇ ਜੋਅ ਬਾਇਡਨ ਦੇਸ ਦੇ 46ਵੇਂ ਰਾਸ਼ਟਰਪਤੀ ਬਣਨ ਦੀ ਤਿਆਰੀ ਕਰ ਰਹੇ ਹਨ।

ਅਗਲੇ ਚਾਰ ਸਾਲਾਂ ਵਿੱਚ ਉਨ੍ਹਾਂ ਦੇ ਸਾਹਮਣੇ ਜੋ ਕਈ ਚੁਣੌਤੀਆਂ ਪੇਸ਼ ਆਉਣ ਵਾਲੀਆਂ ਹਨ। ਉਨ੍ਹਾਂ ਲਈ ਸਭ ਤੋਂ ਵੱਡੀ ਚੁਣੌਤੀ ਹੋਵੇਗੀ ਕਾਂਗਰਸ ਵਿੱਚ ਰਿਪਬਲੀਕਨ ਆਗੂਆਂ ਨੂੰ ਮਨਾਉਣਾ। ਕਾਂਗਰਸ ਵਿੱਚ ਕਈ ਰਿਪਬਲੀਕਨ ਆਗੂ ਹਨ।

ਅਹੁਦੇ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਉਨ੍ਹਾਂ ਦੇ ਸਾਹਮਣੇ ਵਿਦੇਸ਼ ਨੀਤੀ, ਕੋਰੋਨਾ ਮਹਾਂਮਾਰੀ ਦੇ ਇਲਾਵਾ ਅਮਰੀਕੀ ਅਰਥਵਿਵਸਥਾ ਨੂੰ ਫਿਰ ਤੋਂ ਮਜ਼ਬੂਤ ਕਰਨ ਵਰਗੇ ਮੁੱਦੇ ਹਨ। ਅਰਥਵਿਵਸਥਾ ਦੇ ਮਾਮਲੇ ਵਿੱਚ ਉਨ੍ਹਾਂ ਸਾਹਮਣੇ ਪੰਜ ਮਹੱਤਵਪੂਰਨ ਸਵਾਲ ਹੋਣਗੇ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਓਬਾਮਾ ਨੇ ਕਿਸ ਅਧਾਰ 'ਤੇ ਕਿਹਾ, 'ਅਮਰੀਕਾ ਵੰਡਿਆ ਗਿਆ'

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਤੇ ਡੇਮੋਕਰੇਟ ਨੇਤਾ ਬਰਾਕ ਓਬਾਮਾ ਨੇ ਕਿਹਾ ਹੈ ਕਿ ਅਮਰੀਕਾ ਅੱਜ ਚਾਰ ਸਾਲ ਪਹਿਲਾਂ ਤੋਂ ਵੀ ਵੱਧ ਪਾੜਾ ਪੈ ਗਿਆ ਹੈ, ਜਿਸ ਵੇਲੇ ਟਰੰਪ ਰਾਸ਼ਟਰਪਤੀ ਬਣੇ ਸੀ।

ਓਬਾਮਾ ਦਾ ਕਹਿਣਾ ਹੈ ਕਿ ਜੋਅ ਬਾਇਡਨ ਦੀ ਜਿੱਤ ਇਸ ਵੰਡ ਨੂੰ ਘੱਟ ਕਰਨ ਦੀ ਸ਼ੁਰੂਆਤ ਹੈ।

ਪਰ ਕੇਵਲ ਇੱਕ ਚੋਣ ਨਾਲ ਇਸ ਵਧਦੇ ਟਰੈਂਡ ਨੂੰ ਦੂਰ ਨਹੀਂ ਕੀਤਾ ਜਾ ਸਕੇਗਾ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)