You’re viewing a text-only version of this website that uses less data. View the main version of the website including all images and videos.
ਖ਼ੇਤੀ ਕਾਨੂੰਨਾਂ ਦਾ ਵਿਰੋਧ: ਬੀਜੇਪੀ ਨੇ ਸੰਨੀ ਦਿਓਲ ਨੂੰ ਕਿਉਂ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਅੱਗੇ ਨਹੀਂ ਕੀਤਾ - ਪ੍ਰੈੱਸ ਰਿਵੀਊ
ਸੰਨੀ ਦਿਓਲ ਜਿਨ੍ਹਾਂ ਨੂੰ ਲੋਕਸਭਾ ਚੋਣਾਂ ਵੇਲੇ ਭਾਜਪਾ ਨੇ ਐਕਟਰ ਜਾਂ ਐਕਟਰ ਦਾ ਪੁੱਤਰ ਕਹਿ ਕਿ ਨਹੀਂ ਸੰਬੋਧਿਤ ਕੀਤਾ ਬਲਕਿ ਕਿਸਾਨ ਦਾ ਪੁੱਤਰ ਆਖਿਆ ਅਤੇ ਉਨ੍ਹਾਂ ਦਾ ਇਹ ਪੈਂਤੜਾ ਕੰਮ ਵੀ ਆਇਆ।
ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਹੁਣ ਸਵਾਲ ਇਹ ਚੁੱਕੇ ਜਾ ਰਹੇ ਹਨ ਕਿ ਕਿਉਂ ਭਾਜਪਾ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਸੰਨੀ ਦਿਓਲ ਨੂੰ ਅੱਗੇ ਨਹੀਂ ਕੀਤਾ। ਪੰਜਾਬ ਵਿੱਚ ਕਿਸਾਨਾਂ ਵੱਲੋਂ ਖ਼ੇਤੀ ਕਾਨੂੰਨਾਂ ਖ਼ਿਲਾਫ਼ ਕੀਤਾ ਜਾ ਰਿਹਾ ਰੋਸ ਪ੍ਰਦਰਸ਼ਨ ਦਿਨੋਂ-ਦਿਨ ਸਖ਼ਤ ਹੁੰਦਾ ਜਾ ਰਿਹਾ ਹੈ।
ਨਾ ਤਾਂ ਸੰਨੀ ਦਿਓਲ ਨੂੰ ਪਾਰਟੀ ਨੇ ਕੋਰ ਕਮੇਟੀ 'ਚ ਰੱਖਿਆ ਹੈ ਅਤੇ ਨਾ ਹੀ ਪਾਰਟੀ ਨੇ ਉਨ੍ਹਾਂ ਨੂੰ ਪੰਜਾਬ ਜਾ ਕੇ ਕਿਸਾਨਾਂ ਨਾਲ ਰਾਬਤਾ ਕਾਇਮ ਕਰਨ ਲਈ ਕਿਹਾ ਹੈ।
ਇਹ ਵੀ ਪੜ੍ਹੋ
ਸੰਨੀ ਦਿਓਲ ਕੇਂਦਰ ਸਰਕਾਰ ਵੱਲੋਂ ਖ਼ੇਤੀ ਕਾਨੂੰਨਾਂ ਬਾਬਤ ਬਣਾਈ ਗਈ ਕਮੇਟੀ 'ਚ ਵੀ ਸ਼ਾਮਲ ਨਹੀਂ ਹਨ।
ਜਦਕਿ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਸੋਮ ਪ੍ਰਕਾਸ਼ ਲਗਾਤਾਰ ਇਸ ਪੂਰੇ ਮੁੱਦੇ 'ਤੇ ਆਪਣੀ ਰਾਇ ਰੱਖ ਰਹੇ ਹਨ ਅਤੇ ਕਿਸਾਨ ਜਥੇਬੰਦੀਆਂ ਨਾਲ ਵੀ ਰਾਬਤਾ ਬਣਾ ਰਹੇ ਹਨ।
ਸੰਨੀ ਦਿਓਲ ਨੇ ਹੁਣ ਤੱਕ ਸਿਰਫ਼ ਇਸ ਮੁੱਦੇ 'ਤੇ ਤਿੰਨ ਟਵੀਟ ਕੀਤੇ ਹਨ।
ਕਿਸਾਨ ਜਥੇਬੰਦੀਆਂ ਕੇਂਦਰ ਨਾਲ ਗੱਲਬਾਤ ਬਾਰੇ ਅੱਜ ਕਰਨਗੀਆਂ ਫੈਸਲਾ
ਪੰਜਾਬ 'ਚ ਕਿਸਾਨ ਅੰਦੋਲਨ 50ਵੇਂ ਦਿਨ ਵਿੱਚ ਪਹੁੰਚ ਗਿਆ ਹੈ ਅਤੇ ਖ਼ੇਤੀ ਕਾਨੂੰਨਾਂ ਖ਼ਿਲਾਫ਼ 50 ਤੋਂ ਵੱਧ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।
ਦਿ ਟ੍ਰਿਬਿਊਨ ਅਖ਼ਬਾਰ ਮੁਤਾਬਕ, ਦਿੱਲੀ ਵਿੱਚ ਕੇਂਦਰੀ ਮੰਤਰੀ ਪਿਯੂਸ਼ ਗੋਇਲ ਅਤੇ ਨਰਿੰਦਰ ਤੋਮਰ ਵੱਲੋਂ 13 ਨਵੰਬਰ ਨੂੰ ਬੁਲਾਈ ਗਈ ਮੀਟਿੰਗ ਵਿੱਚ ਸ਼ਮੂਲਿਅਤ ਨੂੰ ਲੈਕੇ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਮੀਟਿੰਗ ਸੱਦੀ ਗਈ ਹੈ।
ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਜੋ 30 ਕਿਸਾਨ ਜਥੇਬੰਦੀਆਂ ਨਾਲੋਂ ਵੱਖਰੇ ਤੌਰ 'ਤੇ ਸੰਘਰਸ਼ ਕਰ ਰਹੀ ਹੈ, ਦੇ ਆਗੂ ਵੀ ਅੱਜ ਦਿੱਲੀ ਜਾਣ ਸੰਬੰਧੀ ਅੱਜ ਫੈਸਲਾ ਕਰਨਗੇ।
ਇਸ ਦੇ ਨਾਲ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਰੇਲ ਰੋਕੋ ਅੰਦੋਲਨ ਦੌਰਾਨ ਸੰਘਰਸ਼ ਕਮੇਟੀ ਨੇ 'ਕਾਲੀ ਦਿਵਾਲੀ' ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।
ਬਿਹਾਰ ਚੋਣਾਂ: ਪੀਐੱਮ ਮੋਦੀ ਨੇ ਨਿਤੀਸ਼ ਕੁਮਾਰ ਨੂੰ ਫਿਰ ਤੋਂ ਮੁੱਖਮੰਤਰੀ ਵਜੋਂ ਪੇਸ਼ ਕੀਤਾ
ਬਿਹਾਰ ਚੋਣਾਂ 'ਚ ਹੋਈ ਜਿੱਤ ਤੋਂ ਬਾਅਦ, ਪਾਰਟੀ ਵਰਕਰਾਂ ਨੂੰ ਜਿੱਤ ਦੇ ਜਸ਼ਨ ਦੌਰਾਨ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੇਡੀਯੂ ਨੇਤਾ ਨਿਤੀਸ਼ ਕੁਮਾਰ ਨੂੰ ਐਨਡੀਏ ਦਾ ਲੀਡਰ ਆਖਿਆ।
ਦਿ ਟ੍ਰਿਬਿਊਨ ਅਖ਼ਬਾਰ ਮੁਤਾਬਕ, ਪੀਐੱਮ ਮੋਦੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ, "ਬਿਹਾਰ 'ਚ ਨਿਤੀਸ਼ ਕੁਮਾਰ ਜੀ ਦੀ ਅਗਵਾਈ ਹੇਠਾਂ ਅਸੀਂ ਬਿਹਾਰ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਕੋਈ ਵੀ ਕਸਰ ਨਹੀਂ ਛੱਡਾਂਗੇ।"
ਰਿਪੋਰਟ ਮੁਤਾਬਕ ਮੋਦੀ ਸਰਕਾਰ ਬਿਹਾਰ ਵਿੱਚ ਆਪਣੀ ਮੁੜ ਬਣੀ ਸਰਕਾਰ 'ਚ ਕੋਈ ਜ਼ਿਆਦਾ ਬਦਲਾਅ ਨਹੀਂ ਲਿਆਉਣਗੇ ਚਾਹੇ ਬੀਜੇਪੀ ਬਿਹਾਰ 'ਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ।
ਦਿਵਾਲੀ ਤੋਂ ਬਾਅਦ ਬਿਹਾਰ 'ਚ ਸਰਕਾਰ ਬਨਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ।
ਤੁਸੀਂ ਇਹ ਵੀ ਪੜ੍ਹ ਸਕਦੇ ਹੋ
70 ਫ਼ੀਸਦੀ ਯਾਤਰੀਆਂ ਨਾਲ ਭਰੀਆਂ ਜਾ ਸਕਣਗੀਆਂ ਉਡਾਣਾਂ: ਹਰਦੀਪ ਪੂਰੀ
ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੂਰੀ ਨੇ ਕਿਹਾ ਹੈ ਕਿ ਹੁਣ ਘਰੇਲੂ ਉਡਾਣਾਂ 70 ਫ਼ੀਸਦ ਯਾਤਰੀਆਂ ਨਾਲ ਜਹਾਜ਼ ਭਰ ਸਕਣਗੀਆਂ।
ਬਿਜ਼ਨੇਸ ਸਟੈਂਡਰਡ ਦੀ ਰਿਪੋਰਟ ਮੁਤਾਬਕ, ਪਹਿਲਾਂ ਕੋਰੋਨਾ ਮਹਾਂਮਾਰੀ ਦੇ ਚਲਦਿਆਂ 50 ਫ਼ੀਸਦ ਸਮਰਥਾਂ ਨਾਲ ਉਡਾਣਾਂ ਭਰਨ ਦੀ ਇਜਾਜ਼ਤ ਸੀ। ਪਰ ਹੁਣ ਇਸ ਗਿਣਤੀ ਨੂੰ ਵਧਾ ਦਿੱਤਾ ਗਿਆ ਹੈ।
ਨਾਲ ਹੀ ਹਰਦੀਪ ਪੂਰੀ ਨੇ ਦੱਸਿਆ ਕਿ ਯਾਤਰਾ ਦੇ ਕਿਰਾਏ ਵਿੱਚ ਫਿਲਹਾਲ ਕੋਈ ਵੱਡੀ ਤਬਦੀਲੀ ਨਹੀਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ: