ਇਸ ਕੁੜੀ ਨੇ ਪਿਤਾ ਨੂੰ ਮਾਰਨ ਵਾਲੇ ਪੁਲਿਸ ਵਾਲੇ ਆਖ਼ਰ ਮਾਫ਼ ਕਿਓਂ ਕੀਤਾ -5 ਅਹਿਮ ਖ਼ਬਰਾਂ

ਜਦੋਂ ਕੈਂਡਿਸ ਮਾਮਾ ਨੌਂ ਸਾਲਾਂ ਦੀ ਸੀ ਉਸਨੇ ਚੋਰੀ ਨਾਲ ਉਸ ਕਿਤਾਬ ਦਾ ਇੱਕ ਪੰਨਾਂ ਖੋਲ੍ਹਿਆ, ਜਿਸ ਕਿਤਾਬ ਵੱਲ ਦੇਖਣ ਦੀ ਵੀ ਉਸਨੂੰ ਇਜਾਜ਼ਤ ਨਹੀਂ ਸੀ।

ਉਸ ਵਿਚਲੀ ਤਸਵੀਰ ਵਿੱਚ ਜੋ ਉਸਨੇ ਦੇਖਿਆ ਉਹ ਭਿਆਨਕ ਸੀ। ਉਸਦੇ ਮ੍ਰਿਤਕ ਪਿਤਾ ਦੀ ਦੇਹ ਪਰ ਕਈ ਸਾਲ ਬਾਅਦ ਕੈਂਡਿਸ ਉਨ੍ਹਾਂ ਦੇ ਕਾਤਲ ਨੂੰ ਮਿਲਣ ਅਤੇ ਮੁਆਫ਼ ਕਰਨ ਲਈ ਗਈ।

ਉਸਦੇ ਪਿਤਾ ਗਲੈਨੈਕ ਮਾਸੀਲੋ ਮਾਮਾ ਦੀ ਉਦੋਂ ਮੌਤ ਹੋ ਗਈ ਜਦੋਂ ਕੈਂਡਿਸ ਸਿਰਫ਼ ਅੱਠ ਮਹੀਨਿਆਂ ਦੀ ਸੀ। ਇਸ ਤਰ੍ਹਾਂ ਉਸਨੇ ਹੋਰ ਲੋਕਾਂ ਦੀਆਂ ਯਾਦਾਂ ਦੀ ਮਦਦ ਨਾਲ ਆਪਣੇ ਪਿਤਾ ਦੀ ਸ਼ਕਲ ਉਲੀਕਦਿਆਂ ਆਪਣਾ ਬਚਪਨ ਕੱਢਿਆ ਸੀ।

ਇਹ ਵੀ ਪੜ੍ਹੋ-

ਕੈਂਡਿਸ ਨੂੰ ਹਮੇਸ਼ਾਂ ਤੋਂ ਪਤਾ ਸੀ ਕਿ ਉਸਦੇ ਪਿਤਾ ਦਾ ਕਤਲ ਹੋਇਆ ਸੀ। ਇੱਥੋਂ ਤੱਕ ਕਿ ਉਸਨੂੰ ਕਾਤਲ ਦਾ ਨਾਮ ਵੀ ਪਤਾ ਸੀ 'ਯੂਜੀਨ ਡੀ ਕੌਕ', ਵਲਾਕਪਲਾਸ ਪੁਲਿਸ ਯੂਨਿਟ ਦਾ ਇੱਕ ਬਦਨਾਮ ਕਮਾਂਡਰ। ਅਫ਼ਰੀਕੀ ਮੂਲ ਦੇ ਕਾਰਕੁਨਾਂ 'ਤੇ ਤਸ਼ੱਦਦ ਅਤੇ ਉਨ੍ਹਾਂ ਦੇ ਕਤਲ ਕਰਨ ਵਾਲੀ ਟੁਕੜੀ ਦਾ ਮੈਂਬਰ।

ਅਜਿਹਾ ਕੀ ਹੋਇਆ ਕਿ ਕੈਂਡਿਸ ਨੇ ਆਪਣੇ ਪਿਤਾ ਦੇ ਕਾਤਲ ਨੂੰ ਮੁਆਫ਼ ਕਰਨ ਦਾ ਫ਼ੈਸਲਾ ਲਿਆ, ਕੈਂਡਿਸ ਦੀ ਕਹਾਣੀ ਵਿਸਥਾਰ ਨਾਲ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੀ ਭਾਰਤ ਵਿੱਚ ਲੋਕਤੰਤਰ ਕਮਜ਼ੋਰ ਹੋ ਰਿਹਾ ਹੈ

ਦੁਨੀਆਂ ਦੇ ਸਭ ਤੋਂ ਵੱਡੇ ਜਮਹੂਰੀ ਦੇਸ਼ਾਂ ਵਿੱਚੋਂ ਇੱਕ ਕਹੇ ਜਾਣ ਵਾਲੇ ਭਾਰਤ ਵਿੱਚ ਲੋਕਤੰਤਰ ਕਮਜ਼ੋਰ ਪੈ ਰਿਹਾ ਹੈ, ਸਵੀਡਨ ਸਥਿਤ ਇੱਕ ਸੰਸਥਾ 'ਵੀ-ਡੈਮ ਇੰਸਟੀਚਿਊਟ' ਨੇ ਆਪਣੀ ਰਿਪੋਰਟ ਵਿੱਚ ਕੁਝ ਅਜਿਹੇ ਹੀ ਸੰਕੇਤ ਦਿੱਤੇ ਹਨ।

ਵੀ-ਡੈਮ ਇੰਸਟੀਚਿਊਟ ਦੀ '2020 ਦੀ ਲੋਕਤੰਤਰ ਰਿਪੋਰਟ' ਕੇਵਲ ਭਾਰਤ ਬਾਰੇ ਨਹੀਂ ਹੈ, ਇਸ ਰਿਪੋਰਟ 'ਚ ਦੁਨੀਆਂ ਭਰ ਦੇ ਕਈ ਦੇਸ਼ ਸ਼ਾਮਲ ਹਨ, ਜਿਨ੍ਹਾਂ ਬਾਰੇ ਇਹ ਰਿਪੋਰਟ ਦਾਅਵਾ ਕਰਦੀ ਹੈ ਕਿ ਉੱਥੇ ਲੋਕਤੰਤਰ ਕਮਜ਼ੋਰ ਪੈਂਦਾ ਜਾ ਰਿਹਾ ਹੈ।

ਇਸ ਰਿਪੋਰਟ ਨੂੰ ਤਿਆਰ ਕਰਨ ਵਾਲੀ ਸਵੀਡਨ ਦੀ ਗੋਟੇਨਬਰਗ ਯੂਨੀਵਰਸਿਟੀ ਨਾਲ ਜੁੜੀ ਸੰਸਥਾ ਵੀ-ਡੈਮ ਇੰਸਟੀਚਿਊਟ ਦੇ ਅਧਿਕਾਰੀ ਕਹਿੰਦੇ ਹਨ ਕਿ ਭਾਰਤ ਵਿੱਚ ਲੋਕਤੰਤਰ ਦੀ ਵਿਗੜਦੀ ਸਥੀਤੀ ਦੀ ਉਨ੍ਹਾਂ ਨੂੰ ਚਿੰਤਾ ਹੈ।

ਰਿਪੋਰਟ ਵਿੱਚ 'ਉਦਾਰ ਲੋਕਤੰਤਰ ਇੰਡੈਕਸ' ਵਿੱਚ ਭਾਰਤ ਨੂੰ 179 ਦੇਸ਼ਾਂ ਵਿਚੋਂ 90ਵਾਂ ਸਥਾਨ ਮਿਲਿਆ ਹੈ ਅਤੇ ਡੈਨਮਾਰਕ ਨੂੰ ਪਹਿਲਾਂ।

ਭਾਰਤ ਦਾ ਗੁਆਂਢੀ ਦੇਸ਼ ਸ਼੍ਰੀਲੰਕਾ 70ਵੇਂ ਨੰਬਰ 'ਤੇ ਹੈ ਜਦ ਕਿ ਨੇਪਾਲ 72ਵੇਂ 'ਤੇ ਹੈ। ਇਸ ਸੂਚੀ ਵਿੱਚ ਭਾਰਤ ਤੋਂ ਹੇਠਾਂ ਪਾਕਿਸਤਾਨ 126ਵੇਂ ਨੰਬਰ 'ਤੇ ਅਤੇ ਬੰਗਲਾਦੇਸ਼ 154ਵੇਂ ਸਥਾਨ 'ਤੇ ਹੈ। ਤਫਸੀਲ 'ਚ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਗੁਰਕੀਰਤ ਮਾਨ ਤੋਂ ਕਿਉਂ ਖਫ਼ਾ ਹੋ ਗਏ RCB ਫੈਨਜ਼

ਆਈਪੀਐੱਲ (IPL) 2020 ਦੇ ਦੂਜੇ ਮੁਕਾਬਲੇ 'ਚ ਰੌਇਲ ਚੈਲੇਂਜਰਜ਼ ਬੈਂਗਲੌਰ (RCB) ਤੇ ਸਨਰਾਈਜ਼ਰਜ਼ ਹੈਦਰਾਬਾਦ (Sunrisers Hyderabad) ਵਿਚਾਲੇ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿੱਚ ਮੈਚ ਚੱਲ ਰਿਹਾ ਸੀ।

ਮੈਚ ਦੇ ਆਖ਼ਰੀ ਓਵਰਾਂ 'ਚ ਗੁਰਕੀਰਤ ਸਿੰਘ ਮਾਨ ਨੇ ਟੀਮ ਦੇ ਸਕੋਰ ਨੂੰ 120 ਦੌੜਾਂ ਤੱਕ ਪਹੁੰਚਾਇਆ। ਗੁਰਕੀਰਤ ਨੇ 24 ਗੇਂਦਾਂ 'ਤੇ 15 ਦੌੜਾਂ ਦੀ ਪਾਰੀ ਖੇਡੀ।

15 ਦੌੜਾਂ ਬਣਾ ਕੇ ਆਊਟ ਹੋਏ ਮੁਕਤਸਰ ਦੇ ਮੁੰਡੇ ਗੁਰਕੀਰਤ ਸਿੰਘ ਮਾਨ ਬਾਰੇ ਸੋਸ਼ਲ ਮੀਡੀਆ ਉੱਤੇ ਪ੍ਰਤੀਕੀਰਿਆਵਾਂ ਆਉਣ ਲੱਗੀਆਂ।

ਦਰਅਸਲ RCB ਪ੍ਰਸ਼ੰਸਕਾਂ ਦਾ ਗੁੱਸਾ ਇਸ ਕਰਕੇ ਸੀ ਕਿ ਸ਼ਿਵਮ ਦੂਬੇ ਦੀ ਥਾਂ 'ਤੇ ਪਹਿਲਾਂ ਗੁਰਕੀਰਤ ਸਿੰਘ ਨੂੰ ਮੈਦਾਨ 'ਤੇ ਖੇਡਣ ਲਈ ਕਿਉਂ ਭੇਜਿਆ ਗਿਆ। ਪੂਰੀ ਖ਼ਬਰ ਪੜ੍ਹੋ

ਨਿਕਿਤਾ ਤੋਮਰ ਕਤਲ ਕੇਸ: 'ਲਵ ਜਿਹਾਦ' ਦਾ ਐਂਗਲ

ਸੋਮਵਾਰ ਦੀ ਦੁਪਹਿਰ ਨੂੰ ਬੱਲਭਗੜ੍ਹ ਦੇ ਅਗਰਵਾਲ ਕਾਲਜ ਦੇ ਬਾਹਰ ਜਿਸ 21 ਸਾਲਾਂ ਵਿਦਿਆਰਥਣ ਨੂੰ ਗੋਲੀ ਮਾਰ ਦਿੱਤੀ ਗਈ ਸੀ, ਉਸ ਦਾ ਨਾਂ ਨਿਕਿਤਾ ਤੋਮਰ ਸੀ।

ਉਸ ਦਿਨ ਨਿਕਿਤਾ ਜਿਵੇਂ ਹੀ ਕਾਲਜ ਦੇ ਬਾਹਰ ਨਿਕਲੀ, ਉਦੋਂ ਹੀ ਤੌਸੀਫ਼ ਨਾਂ ਦੇ ਨੌਜਵਾਨ ਨੇ ਕਥਿਤ ਤੌਰ 'ਤੇ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤੀ। ਨਿਕਿਤਾ, ਤੌਸੀਫ਼ ਨੂੰ ਜਾਣਦੀ ਸੀ। ਦੋਵੇਂ ਫਰੀਦਾਬਾਦ ਦੇ ਰਾਵਲ ਇੰਟਰਨੈਸ਼ਨਲ ਸਕੂਲ ਵਿੱਚ ਇਕੱਠੇ ਪੜ੍ਹਦੇ ਸਨ।

ਨਿਕਿਤਾ ਦੇ ਪਰਿਵਾਰ ਨੇ ਸਾਲ 2018 ਵਿੱਚ ਤੌਸੀਫ਼ ਖਿਲਾਫ਼ ਕੀਤੀ ਗਈ ਇੱਕ ਸ਼ਿਕਾਇਤ ਨੂੰ ਵਾਪਸ ਲੈ ਲਿਆ ਸੀ। ਇਸ ਵਿੱਚ ਉਨ੍ਹਾਂ ਨੇ ਤੌਸੀਫ਼ 'ਤੇ ਨਿਕਿਤਾ ਨੂੰ ਅਗਵਾ ਕਰਨ ਦਾ ਇਲਜ਼ਾਮ ਲਗਾਇਆ ਸੀ।

ਬਾਅਦ ਵਿੱਚ ਦੋਵੇਂ ਪਰਿਵਾਰਾਂ ਵਿਚਕਾਰ ਇੱਕ ਸਮਝੌਤਾ ਹੋਇਆ ਜਿਸ ਵਿੱਚ ਤੈਅ ਕੀਤਾ ਗਿਆ ਕਿ ਤੌਸੀਫ਼ ਹੁਣ ਨਿਕਿਤਾ ਨੂੰ ਪਰੇਸ਼ਾਨ ਨਹੀਂ ਕਰੇਗਾ, ਪਰ ਤੌਸੀਫ਼ ਦੀਆਂ ਹਰਕਤਾਂ ਬੰਦ ਨਹੀਂ ਹੋਈਆਂ। ਇੱਥੇ ਕਲਿੱਕ ਕਰਕੇ ਪੂਰੀ ਖ਼ਬਰ ਪੜ੍ਹੋ।

Kings XI Punjab: ਕਿਹੜਾ ਗਲਤ ਫੈਸਲਾ ਟੀਮ ਨੂੰ ਭਾਰੀ ਪਿਆ

ਕਿੰਗਸ ਇਲੈਵਨ ਪੰਜਾਬ ਆਈਪੀਐੱਲ ਤੋਂ ਤਕਰੀਬਨ ਬਾਹਰ ਹੋ ਗਈ ਹੈ...ਦੀਪਕ ਹੁੱਡਾ ਨੇ ਜਦੋਂ ਫਾ ਡੂ ਪਲੈਸੀ ਦਾ ਕੈਚ ਛੱਡਿਆ ਤਾਂ ਉਸ ਵੇਲੇ ਲੱਗਿਆ ਉਨ੍ਹਾਂ ਨੇ ਕਿੰਗਸ ਇਲੈਵਨ ਪੰਜਾਬ ਲਈ ਆਪੀਐੱਲ ਦੇ ਖਿਤਾਬ ਨੂੰ ਹੀ ਛੱਡ ਦਿੱਤਾ।

ਚੇਨੱਈ ਸੂਪਰਕਿੰਗਸ ਨੇ ਕਿੰਗਸ ਇਲੈਵਨ ਪੰਜਾਬ ਨੂੰ 9 ਵਿਕਟਾਂ ਨਾਲ ਹਰਾ ਦਿੱਤਾ ਹੈ। ਹੁਣ ਕਿੰਗਸ ਇਲੈਵਨ ਪੰਜਾਬ ਦੀਆਂ ਪਲੇਆਫ ਤੱਕ ਪਹੁੰਚਣ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ ਹੈ।

ਕਿੰਗਜ਼ ਇਲੈਵਨ ਪੰਜਾਬ ਦਾ ਟੌਪ ਆਡਰ ਪੂਰੇ ਟੂਰਨਾਮੈਂਟ ਵਿੱਚ ਚੰਗਾ ਪ੍ਰਦਰਸ਼ਨ ਕਰਦਾ ਰਿਹਾ...ਪਰ ਲੀਗ ਸਟੇਜ ਦੇ ਆਖਰੀ ਤੇ ਅਹਿਮ ਮੈਚ ਵਿੱਚ ਕੁਝ ਖ਼ਾਸ ਨਹੀਂ ਕਰ ਸਕਿਆ।

ਕਪਤਾਨ ਕੇਐੱਲ ਰਾਹੁਲ ਤੇ ਮਯੰਕ ਅਗਰਵਾਲ ਨੇ ਸ਼ਾਨਦਾਰ ਸ਼ੂਰੂਆਤ ਤਾਂ ਦਿੱਤੀ ਪਰ ਦੋਵੇਂ ਸਕੋਰ ਨੂੰ ਵੱਡਾ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੇ। ਵਿਸਥਾਰ 'ਚ ਪੜ੍ਹਨ ਲਈ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)