ਪੰਜਾਬੀ ਖਿਡਾਰੀ ਗੁਰਕੀਰਤ ਮਾਨ ਤੋਂ ਕਿਉਂ ਖਫ਼ਾ ਹੋ ਗਏ ਬੈਂਗਲੌਰ ਦੇ ਫੈਨਜ਼

ਆਈਪੀਐੱਲ (IPL) 2020 ਦੇ ਦੂਜੇ ਮੁਕਾਬਲੇ 'ਚ ਰੌਇਲ ਚੈਲੇਂਜਰਜ਼ ਬੈਂਗਲੌਰ (RCB) ਤੇ ਸਨਰਾਈਜ਼ਰਜ਼ ਹੈਦਰਾਬਾਦ (Sunrisers Hyderabad) ਵਿਚਾਲੇ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿੱਚ ਮੈਚ ਚੱਲ ਰਿਹਾ ਸੀ।

ਮੈਚ ਦੇ ਆਖ਼ਰੀ ਓਵਰਾਂ 'ਚ ਗੁਰਕੀਰਤ ਸਿੰਘ ਮਾਨ ਨੇ ਟੀਮ ਦੇ ਸਕੋਰ ਨੂੰ 120 ਦੌੜਾਂ ਤੱਕ ਪਹੁੰਚਾਇਆ। ਗੁਰਕੀਰਤ ਨੇ 24 ਗੇਂਦਾਂ ’ਤੇ 15 ਦੌੜਾਂ ਦੀ ਪਾਰੀ ਖੇਡੀ।

15 ਦੌੜਾਂ ਬਣਾ ਕੇ ਆਊਟ ਹੋਏ ਮੁਕਤਸਰ ਦੇ ਮੁੰਡੇ ਗੁਰਕੀਰਤ ਸਿੰਘ ਮਾਨ ਬਾਰੇ ਸੋਸ਼ਲ ਮੀਡੀਆ ਉੱਤੇ ਪ੍ਰਤੀਕੀਰਿਆਵਾਂ ਆਉਣ ਲੱਗੀਆਂ।

ਇਹ ਵੀ ਪੜ੍ਹੋ:

ਦਰਅਸਲ RCB ਪ੍ਰਸ਼ੰਸਕਾਂ ਦਾ ਗੁੱਸਾ ਇਸ ਕਰਕੇ ਸੀ ਕਿ ਸ਼ਿਵਮ ਦੂਬੇ ਦੀ ਥਾਂ 'ਤੇ ਪਹਿਲਾਂ ਗੁਰਕੀਰਤ ਸਿੰਘ ਨੂੰ ਮੈਦਾਨ 'ਤੇ ਖੇਡਣ ਲਈ ਕਿਉਂ ਭੇਜਿਆ ਗਿਆ।

ਪ੍ਰਸ਼ੰਸਕ ਖਾਸ ਤੌਰ 'ਤੇ ਗੁਰਕੀਰਤ ਦੀ ਬੱਲੇਬਾਜੀ ਤੋਂ ਬਹੁਤੇ ਖੁਸ਼ ਨਜ਼ਰ ਨਹੀਂ ਆਏ ਅਤੇ ਉਹ 24 ਗੇਂਦਾਂ ਵਿੱਚ 15 ਦੌੜਾਂ ਬਣਾ ਕੇ ਆਊਟ ਹੋ ਗਏ।

ਬੀਬੀਸੀ ਪੰਜਾਬੀ ਦੀ ਵੈੱਬਸਾਈਟ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਕੌਣ ਹਨ ਗੁਰਕੀਰਤ ਸਿੰਘ ਮਾਨ?

ਗੁਰਕੀਰਤ ਸਿੰਘ ਮਾਨ ਪੰਜਾਬ ਦੇ ਸ਼ਹਿਰ ਸ੍ਰੀ ਮੁਕਸਤਰ ਸਾਹਿਬ ਦੇ ਰਹਿਣ ਵਾਲੇ ਹਨ। ਅੱਜ ਕੱਲ੍ਹ ਉਨ੍ਹਾਂ ਦਾ ਪਰਿਵਾਰ ਮੋਹਾਲੀ ਵਿੱਚ ਰਹਿੰਦਾ ਹੈ।

9 ਸਾਲ ਦੀ ਉਮਰ ਵਿੱਚ ਮੋਹਾਲੀ ਦੇ ਪੀਸੀਏ ਸਟੇਡੀਅਮ ਕੋਲ ਰਹਿੰਦੇ ਗੁਰਕੀਰਤ ਨੂੰ ਬੱਲੇ ਉੱਤੇ ਗੇਂਦ ਦੀ ਆਵਾਜ਼ ਨੇ ਪ੍ਰਭਾਵਿਤ ਕੀਤਾ ਅਤੇ ਇਸ ਤਰ੍ਹਾਂ ਕ੍ਰਿਕਟ ਵਿੱਚ ਆਉਣ ਦਾ ਉਨ੍ਹਾਂ ਦਾ ਸੁਪਨਾ ਸ਼ੁਰੂ ਹੋ ਗਿਆ ਹੈ।

ਗੁਰਕੀਰਤ ਨੇ ਪੰਜਾਬ ਦੇ ਅੰਡਰ-19 ਅਤੇ ਅੰਡਰ-22 ਮੁਕਾਬਲਿਆਂ ਵਿੱਚ ਹਿੱਸਾ ਲਿਆ। ਉਹ ਅੰਡਰ-22 ਵਿੱਚ ਸੀਕੇ ਨਾਇਡੂ ਦੀ ਜੇਤੂ ਟੀਮ ਦਾ ਹਿੱਸਾ ਸਨ।

ਜਿਵੇਂ-ਜਿਵੇਂ ਗੁਰਕੀਰਤ ਦੀ ਪਰਫਾਰਮੈਂਸ ਵਿੱਚ ਨਿਖਾਰ ਆਉਂਦਾ ਗਿਆ, ਤਾਂ ਸਮਾਂ ਆਈਪੀਐਲ ਦਾ ਆਇਆ ਤਾਂ ਉਨ੍ਹਾਂ ਨੂੰ 2011-2012 ਵਿੱਚ ਕਿੰਗਜ਼ ਇਲੈਵਨ ਪੰਜਾਬ ਵੱਲੋਂ ਖੇਡਣ ਦਾ ਮੌਕਾ ਮਿਲਿਆ।

ਇਹ ਵੀ ਪੜ੍ਹੋ:

2015 ਵਿੱਚ ਉਨ੍ਹਾਂ ਦੀ ਚੋਣ ODI ਟੀਮ ਵਿੱਚ ਹੋਈ। ਉਨ੍ਹਾਂ ਨੇ ਭਾਰਤ ਲਈ ਆਪਣਾ ਪਹਿਲਾ ਮੈਚ ਆਸਟਰੇਲੀਆ ਦੇ ਮੈਲਬੌਰਨ ਵਿੱਚ ਖੇਡਿਆ।

ਭਾਰਤ ਦੇ ਚੀਫ਼ ਸਿਲੈਕਟਰ ਸੰਦੀਪ ਪਾਟਿਲ ਨੇ ਗੁਰਕੀਰਤ ਦੀ ਚੋਣ ਕਰਦਿਆਂ ਪੰਜਾਬ ਦੇ ਇਸ ਗੱਭਰੂ ਦੀ ਕਾਬਲੀਅਤ ਦੀ ਤਾਰੀਫ਼ ਕੀਤੀ ਸੀ।

IPL ਦਾ ਸਫ਼ਰ

ਗੁਰਕੀਰਤ ਦਾ ਆਈਪੀਐਲ ਦਾ ਸਫ਼ਰ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨਾਲ 2012 ਵਿੱਚ ਸ਼ੁਰੂ ਹੋਇਆ। ਦੂਜੇ ਹੀ ਮੈਚ ਵਿੱਚ ਗੁਰਕੀਰਤ ਨੇ ਆਪਣੀ ਪਛਾਣ ਕਾਇਮ ਕਰ ਲਈ ਸੀ। ਉਨ੍ਹਾਂ ਨੇ ਡੈਕਨ ਚਾਰਜਰਜ਼ ਖਿਲਾਫ 12 ਗੇਂਦਾਂ ’ਤੇ 29 ਦੌੜਾਂ ਦੀ ਪਾਰੀ ਖੇਡੀ।

ਗੁਰਕੀਰਤ ਦਾ ਆਉਣਾ ਚੰਗੀ ਤਰ੍ਹਾਂ ਤੇ ਬਾਲ ਨੂੰ ਦੂਰ ਤੱਕ ਹਿੱਟ ਕਰਨਾ, ਫੀਲਡ ਵਿੱਚ ਕੰਮ ਕਰਨ ਦੇ ਤਰੀਕੇ ਨਾਲ ਕਿੰਗਜ਼ ਇਲੈਵਨ ਪੰਜਾਬ ਲਈ ਇੱਕ ਚੰਗੇ ਪੈਕੇਜ ਦੇ ਤੌਰ 'ਤੇ ਫਾਇਦੇਮੰਦ ਰਿਹਾ।

2013 ਵਿੱਚ ਗੁਰਕੀਰਤ ਵੱਲੋਂ ਰੋਸ ਟੇਅਲਰ ਦਾ ਕੈਚ ਲੈਣਾ 'ਕੈਚ ਆਫ਼ ਦਿ ਟੂਰਨਾਮੈਂਟ' ਬਣ ਗਿਆ।

5 ਸਾਲ ਤੱਕ ਕਿੰਗਜ਼ ਇਲੈਵਨ ਪੰਜਾਬ ਨਾਲ ਜੁੜੇ ਗੁਰਕੀਰਤ ਨੂੰ 2018 ਵਿੱਚ ਦਿੱਲੀ ਡੇਅਰਡੇਵਿਲਜ਼ ਟੀਮ ਨੇ ਖਰੀਦ ਲਿਆ ਸੀ।

2019 ਵਿੱਚ ਉਨ੍ਹਾਂ ਨੂੰ ਰੌਇਲ ਚੈਲੇਂਜਰਜ਼ ਬੈਂਗਲੌਰ ਨੇ 50 ਲੱਖ ਰੁਪਏ ਵਿੱਚ ਖਰੀਦਿਆ ਸੀ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)