ਕੋਰੋਨਾਵਾਇਰਸ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾਉਣ ਪਿੱਛੇ ਟਰੰਪ ਦਾ ਕੀ ਮਕਸਦ ਹੋ ਸਕਦਾ ਹੈ

ਤਸਵੀਰ ਸਰੋਤ, Reuters/EPA
ਅਮਰੀਕਾ ਅਤੇ ਚੀਨ ਦਰਮਿਆਨ ਚੱਲ ਰਹੇ ਤਣਾਅ ਦੀ ਝਲਕ ਸੰਯੁਕਤ ਰਾਸ਼ਟਰ ਦੀ ਮਹਾਂਸਭਾ ਦੇ 75ਵੇਂ ਸੈਸ਼ਨ 'ਚ ਵੇਖਣ ਨੂੰ ਮਿਲੀ।
ਮਹਾਂਸਭਾ ਦੇ ਇਸ ਸੈਸ਼ਨ 'ਚ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਇੱਕ ਵਾਰ ਫਿਰ ਚੀਨ ਨੂੰ ਕੋਰੋਨਾਵਾਇਰਸ ਮਹਾਮਾਰੀ ਦੇ ਫੈਲਾਅ ਲਈ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ 'ਚੀਨ ਦੀ ਜਵਾਬਦੇਹੀ' ਤੈਅ ਕੀਤੀ ਜਾਣੀ ਚਾਹੀਦੀ ਹੈ।
ਦੂਜੇ ਪਾਸੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਚੀਨ 'ਨ ਕਿਸੇ ਵੀ ਦੇਸ਼ ਨਾਲ ਸ਼ੀਤ ਯੁੱਧ ਵਿੱਚ ਉਤਰਨ ਦਾ ਕੋਈ ਇਰਾਦਾ ਨਹੀਂ ਰੱਖਦਾ ਹੈ।'
ਇਹ ਵੀ ਪੜ੍ਹੋ-
ਅਮਰੀਕਾ ਅਤੇ ਚੀਨ ਦੋਵੇਂ ਹੀ ਵਿਸ਼ਵ ਦੀਆਂ ਵੱਡੀਆਂ ਸ਼ਕਤੀਆਂ ਹਨ, ਪਰ ਬੀਤੇ ਕੁਝ ਸਮੇਂ ਤੋਂ ਦੋਵਾਂ ਦਰਮਿਆਨ ਮੋਰਚਿਆਂ 'ਤੇ ਤਣਾਅ ਬਣਿਆ ਹੋਇਆ ਹੈ। ਇੱਥੋਂ ਤੱਕ ਕਿ ਕਈ ਮੁੱਦਿਆਂ 'ਤੇ ਚੀਨ ਅਤੇ ਅਮਰੀਕਾ ਇਕ ਦੂਜੇ ਨੂੰ ਧਮਕੀ ਤੱਕ ਦੇ ਚੁੱਕੇ ਹਨ।
ਸੰਯੁਕਤ ਰਾਸ਼ਟਰ ਮਹਾਂਸਭਾ ਦਾ ਇਹ ਸੈਸ਼ਨ ਨਿਊਯਾਰਕ ਵਿਖੇ ਵਰਚੁਅਲੀ ਆਯੋਜਿਤ ਕੀਤਾ ਗਿਆ ਹੈ, ਜਿਸ 'ਚ ਦੁਨੀਆਂ ਭਰ ਦੇ ਆਗੂਆਂ ਨੇ ਪਹਿਲਾਂ ਤੋਂ ਰਿਕਾਰਡ ਕਰਕੇ ਆਪੋ ਆਪਣੇ ਭਾਸ਼ਣ ਭੇਜੇ ਹਨ।

ਤਸਵੀਰ ਸਰੋਤ, EPA
ਸੰਯੁਕਤ ਰਾਸ਼ਟਰ ਦੀ ਸਾਲਾਨਾ ਬੈਠਕ 'ਚ ਜਿਸ ਤਰ੍ਹਾਂ ਦਾ 'ਭੂ-ਰਾਜਨੀਤਿਕ ਡਰਾਮਾ' ਹਰ ਸਾਲ ਦੇਖਣ ਨੂੰ ਮਿਲਕਦਾ ਹੈ, ਉਹ ਇਸ ਵਾਰ ਨਹੀਂ ਸੀ। ਹਰ ਦੇਸ਼ ਨੇ ਆਪਣਾ ਇੱਕ-ਇੱਕ ਨੁਮਾਇੰਦਾ ਹੀ ਇਸ ਸੈਸ਼ਨ 'ਚ ਹਾਜ਼ਰੀ ਭਰਨ ਲਈ ਭੇਜਿਆ ਹੈ।
ਇਸ ਕਰਕੇ ਬਹੁਤ ਘੱਟ ਸੰਭਾਵਨਾ ਹੈ ਕਿ ਕੋਈ ਵੀ ਦੇਸ਼ ਕਿਸੇ ਮੁੱਦੇ 'ਤੇ ਫੌਰੀ ਤੌਰ 'ਤੇ ਸਾਹਮਣੇ ਵਾਲੇ ਦੇਸ਼ ਨੂੰ ਘੇਰੇ ਜਾਂ ਪਿਰ ਉਸ ਨੂੰ ਸਵਾਲ ਪੁੱਛੇ।
ਪਰ ਫਿਰ ਵੀ ਭਾਸ਼ਣਾਂ ਦੇ ਜ਼ਰੀਏ ਇਸ ਦੀ ਸੰਭਾਵਨਾ ਬਣੀ ਹੋਈ ਹੈ। ਮਿਸਾਲ ਦੇ ਤੌਰ 'ਤੇ ਮਹਾਂਸਭਾ ਸੈਸ਼ਨ 'ਚ ਆਪਣੇ ਭਾਸ਼ਣ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਆਪਣੀਆਂ ਪ੍ਰਾਪਤੀਆਂ ਦਾ ਵਰਣਨ ਕੀਤਾ ਅਤੇ ਨਾਲ ਹੀ ਆਪਣੇ ਵਿਰੋਧੀਆਂ 'ਤੇ ਸ਼ਬਦੀ ਵਾਰ ਵੀ ਕੀਤੇ।
ਚੀਨ ਨੇ 'ਪੂਰੀ ਦੁਨੀਆਂ ਨੂੰ ਸੰਕ੍ਰਮਿਤ ਕੀਤਾ: ਟਰੰਪ
ਰਾਸ਼ਟਰਪਤੀ ਟਰੰਪ ਨੇ ਆਪਣੇ ਭਾਸ਼ਣ 'ਚ ਖੁੱਲ੍ਹ ਕੇ ਕਿਹਾ ਕਿ , "ਚੀਨ, ਜੋ ਕਿ ਇਸ ਮਹਾਂਮਾਰੀ ਦੇ ਵਿਸ਼ਵ ਵਿਆਪੀ ਫੈਲਾਅ ਲਈ ਜ਼ਿੰਮੇਵਾਰ ਹੈ, ਇਸ ਲਈ ਸਾਨੂੰ ਉਸਦੀ ਜਵਾਬਦੇਹੀ ਤੈਅ ਕਰਨੀ ਚਾਹੀਦੀ ਹੈ।"
ਟਰੰਪ ਨੇ ਅੱਗੇ ਕਿਹਾ ਕਿ, "ਸ਼ੁਰੂਆਤੀ ਦਿਨਾਂ 'ਚ ਜਦੋਂ ਕੋਰੋਨਾ ਸੰਕ੍ਰਮਣ ਫੈਲਿਆ ਸੀ ਤਾਂ ਉਸ ਸਮੇਂ ਚੀਨ ਨੇ ਘਰੇਲੂ ਉਡਾਣਾਂ 'ਤੇ ਤਾਂ ਪਾਬੰਦੀ ਲਗਾ ਦਿੱਤੀ ਸੀ ਪਰ ਅੰਤਰਰਾਸ਼ਟਰੀ ਉਡਾਣਾਂ 'ਤੇ ਕੋਈ ਪਾਬੰਦੀ ਨਾ ਲਗਾਈ।ਹਵਾਈ ਉਡਾਣਾਂ ਚੀਨ ਤੋਂ ਬਾਹਰ ਉਡਾਣ ਭਰਦੀਆਂ ਰਹੀਆਂ ਅਤੇ ਦੁਨੀਆਂ ਇਸ ਮਹਾਮਾਰੀ ਦੀ ਮਾਰ ਹੇਠ ਆ ਗਈ।”

ਤਸਵੀਰ ਸਰੋਤ, Reuters
“ਚੀਨ ਨੇ ਮੇਰੇ ਵੱਲੋਂ ਆਪਣੇ 'ਤੇ ਲਗਾਈ ਗਈ ਯਾਤਰਾ ਪਾਬੰਦੀ ਦਾ ਵੀ ਖੰਡਣ ਕੀਤਾ। ਉਹ ਵੀ ਉਸ ਸਮੇਂ ਜਦੋਂ ਚੀਨ ਨੇ ਘਰੇਲੂ ਉਡਾਣਾਂ 'ਤੇ ਪਾਬੰਦੀ ਲਗਾਈ ਸੀ ਅਤੇ ਆਪਣੇ ਨਾਗਰਿਕਾਂ ਨੂੰ ਘਰਾਂ 'ਚ ਹੀ ਰਹਿਣ ਦਾ ਹੁਕਮ ਦਿੱਤਾ ਸੀ।"
ਰਾਸ਼ਟਰਪਤੀ ਟਰੰਪ ਆਪ ਵੀ ਕੋਰੋਨਾ ਵਾਇਰਸ 'ਤੇ ਕਾਬੂ ਪਾਉਣ ਲਈ ਸਵਾਲਾਂ ਦੇ ਘੇਰੇ 'ਚ ਹਨ ਅਤੇ ਅਮਰੀਕੀ ਚੋਣਾਂ ਸਿਰ 'ਤੇ ਹਨ।ਅਜਿਹੇ ਸਮੇਂ 'ਚ ਟਰੰਪ ਨੇ ਇਕ ਵਾਰ ਫਿਰ ਚੀਨ ਨੂੰ ਘੇਰਦਿਆਂ ਕਿਹਾ ਕਿ 'ਉਸ ਨੇ ਮਹਾਮਾਰੀ ਨਾਲ ਸਬੰਧਤ ਜਾਣਕਾਰੀ ਜਨਤਕ ਨਾ ਕਰਨ (ਲੁਕਾਉਣ ਦੇ) ਯਤਨ ਕੀਤੇ ਹਨ ।'
ਟਰੰਪ ਨੇ ਅੱਗੇ ਕਿਹਾ ਕਿ 'ਚੀਨ ਚਾਹੁੰਦਾ ਤਾਂ ਇਸ ਮਹਾਂਮਾਰੀ 'ਤੇ ਕੰਟਰੋਲ ਕੀਤਾ ਜਾ ਸਕਦਾ ਸੀ। ਪਰ ਦੂਜੇ ਪਾਸੇ ਚੀਨ ਨੇ ਆਪਣੇ 'ਤੇ ਲੱਗੇ ਇੰਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁੱਟਰੇਸ ਕੋਰੋਨਾ ਮਹਾਂਮਾਰੀ ਦੇ ਸਬੰਧ 'ਚ ਕਹਿ ਚੁੱਕੇ ਹਨ ਕਿ "ਮਹਾਮਾਰੀ ਦੇ ਇਸ ਸਮੇਂ 'ਚ ਸਵਾਰਥ, ਖੁਦਗਰਜ਼ੀ ਦੀ ਕੋਈ ਥਾਂ ਨਹੀਂ ਹੈ। ਲੋਕਾਂ ਨੂੰ ਆਪਣੇ ਪੱਖ 'ਚ ਕਰਨਾ ਅਤੇ ਰਾਸ਼ਟਰਵਾਦ ਅਸਫਲ ਹੀ ਰਹੇ ਹਨ। ਬਲਕਿ ਮਹਾਂਮਾਰੀ 'ਤੇ ਰੋਕ ਲਗਾਉਣ ਲਈ ਇੰਨ੍ਹਾਂ ਵਿਚਾਰਧਾਰਾਵਾਂ ਨੇ ਚੀਜ਼ਾਂ ਨੂੰ ਹੋਰ ਗੁੰਝਲਦਾਰ ਹੀ ਕੀਤਾ ਹੈ।"
ਪਰ ਰਾਸ਼ਟਰਪਤੀ ਟਰੰਪ ਨੇ ਆਪਣੇ ਭਾਸ਼ਣ 'ਚ ਗੁੱਟਰੇਸ ਦੇ ਬਿਆਨ ਦੇ ਉਲਟ ਕਿਹਾ ਕਿ " ਜਦੋਂ ਤੁਸੀਂ ਆਪਣੇ ਨਾਗਰਿਕਾਂ ਦੀ ਦੇਖਭਾਲ ਕਰਨ ਦੇ ਯੋਗ ਹੋਵੇਗੇ ਤਾਂ ਹੀ ਤੁਹਾਨੂੰ ਸਹਿਯੋਗ ਕਰਨ ਦਾ ਸਹੀ ਅਧਾਰ ਹਾਸਲ ਹੋਵੇਗਾ।"

ਤਸਵੀਰ ਸਰੋਤ, EPA
ਇਸ ਦੌਰਾਨ ਅਮਰੀਕਾ 'ਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 2 ਲੱਖ ਤੋਂ ਵੀ ਵੱਧ ਹੋ ਗਈ ਹੈ, ਜੋ ਕਿ ਦੁਨੀਆਂ ਦੇ ਕਿਸੇ ਵੀ ਦੇਸ਼ ਦੀ ਤੁਲਨਾ 'ਚ ਬਹੁਤ ਵਧੇਰੇ ਹੈ।
ਮਾਹਰਾਂ ਦਾ ਮੰਨਣਾ ਹੈ ਕਿ ਰਾਸ਼ਟਰਪਤੀ ਟਰੰਪ ਦੁਨੀਆਂ ਦੇ ਉਨ੍ਹਾਂ ਕੁਝ ਚੁਣਿਦਾ ਆਗੂਆਂ 'ਚੋਂ ਇੱਕ ਹਨ ਜਿੰਨ੍ਹਾਂ ਨੇ ਸ਼ੂਰੂਆਤ 'ਚ ਇਸ ਮਹਾਂਮਾਰੀ ਨੂੰ ਬਹੁਤ ਹੀ ਹਲਕੇ 'ਚ ਲਿਆ ਅਤੇ ਹੁਣ ਅਮਰੀਕੀ ਨਾਗਰਿਕ ਉਸ ਦੀ ਕੀਮਤ ਚੁੱਕਾ ਰਹੇ ਹਨ।
ਚੀਨ ਅਤੇ ਅਮਰੀਕਾ ਦਰਮਿਆਨ ਵੈਸੇ ਤਾਂ ਕਈ ਮੁੱਦਿਆਂ ਨੂੰ ਲੈ ਕੇ ਤਣਾਅ ਦੀ ਸਥਿਤੀ ਬਣੀ ਹੋਈ ਹੈ, ਪਰ ਅਮਰੀਕਾ ਨੇ ਵਪਾਰ, ਤਕਨਾਲੋਜੀ, ਹਾਂਗਕਾਂਗ ਅਤੇ ਚੀਨ ਦੇ ਸ਼ਿਨਜਿਆਂਗ ਸੂਬੇ 'ਚ ਰਹਿੰਦੇ ਘੱਟ ਗਿਣਤੀ ਮੁਸਲਮਾਨਾਂ ਦੇ ਮੁੱਦੇ 'ਤੇ ਖੁੱਲ੍ਹ ਕੇ ਆਪਣੇ ਵਿਚਾਰ ਰੱਖੇ ਹਨ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਟਰੰਪ ਦੇ ਜਵਾਬ 'ਤੇ ਕੀ ਕਿਹਾ ਚੀਨ ਨੇ..
ਅਮਰੀਕੀ ਰਾਸ਼ਟਰਪਤੀ ਟਰੰਪ ਦੇ ਰਿਕਾਰਡ ਕੀਤੇ ਭਾਸ਼ਣ ਦੇ ਖ਼ਤਮ ਹੋਣ ਤੋਂ ਤੁਰੰਤ ਬਾਅਦ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਭਾਸ਼ਣ ਚਾਲੂ ਕੀਤਾ ਗਿਆ। ਉਨ੍ਹਾਂ ਨੇ ਆਪਣੇ ਭਾਸ਼ਣ 'ਚ 'ਦੋ ਸਭਿਅਤਾਵਾਂ ਦੇ ਟਕਰਾਅ ਨਾਲ ਜੁੜੇ ਜੋਖਮ ਸਬੰਧੀ ਚੇਤਾਵਨੀ ਪੇਸ਼ ਕੀਤੀ।'
ਰਾਸ਼ਟਰਪਤੀ ਸ਼ੀ ਨੇ ਜ਼ੋਰ ਦੇ ਕੇ ਕਿਹਾ ਕਿ ਦੋਵਾਂ ਵਿਚਾਲੇ ਇਹ ਟਕਰਾਅ ਗੰਭੀਰ ਸਥਿਤੀ ਨੂੰ ਜਨਮ ਦੇ ਸਕਦਾ ਹੈ ਅਤੇ ਇਸ ਦਾ ਅੰਜਾਮ ਬਹੁਤ ਬੁਰਾ ਨਿਕਲ ਕੇ ਆਵੇਗਾ।
"ਅਸੀਂ ਗੱਲਬਾਤ ਜ਼ਰੀਏ ਆਪਣੇ ਮਤਭੇਦਾਂ ਅਤੇ ਵਿਵਾਦਾਂ ਨੂੰ ਹੱਲ ਕਰਨ ਦੇ ਯਤਨ ਕਰਦੇ ਰਹਾਂਗੇ। ਅਸੀਂ ਸਿਰਫ ਆਪਣੇ ਵਿਕਾਸ ਬਾਰੇ ਨਹੀਂ ਸੋਚਦੇ ਹਾਂ ਅਤੇ ਵਿਵਾਦਾਂ ਦੇ ਕਾਰਨ ਕਿਸੇ ਜੰਗ ਦਾ ਸ਼ਿਕਾਰ ਵੀ ਨਹੀਂ ਹੋਣਾ ਚਾਹੁੰਦੇ ਹਾਂ।"

ਤਸਵੀਰ ਸਰੋਤ, Reuters
ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੇ ਭਾਸ਼ਣ ਦੀ ਸ਼ੂਰੂਆਤ ਕਰਨ ਤੋਂ ਪਹਿਲਾਂ ਟਿੱਪਣੀ ਕੀਤੀ, "ਕਿਸੇ ਵੀ ਦੇਸ਼ ਨੂੰ ਇਹ ਅਧਿਕਾਰ ਹਾਸਲ ਨਹੀਂ ਕਿ ਉਹ ਵਿਸ਼ਵਵਿਆਪੀ ਮਾਮਲਿਆਂ 'ਚ ਆਪਣੇ ਦਬਾਅ ਨੂੰ ਕਾਇਮ ਕਰਨ ਅਤੇ ਦੂਜਿਆਂ ਦੀ ਕਿਸਮਤ ਨੂੰ ਆਪਣੀ ਮੁੱਠੀ 'ਚ ਬੰਦ ਕਰੇ ਜਾਂ ਵਿਕਾਸ ਦੇ ਸਾਰੇ ਮੌਕੇ ਅਤੇ ਉਨ੍ਹਾਂ ਤੋਂ ਹਾਸਲ ਹੋਣ ਵਾਲੇ ਫਾਇਦੇ ਸਿਰਫ ਆਪਣੇ ਲਈ ਹੀ ਰੱਖੇ।"
ਹਾਲਾਂਕਿ ਬਹੁਤ ਸਾਰੇ ਆਲੋਚਕ ਅਜਿਹੇ ਹਨ, ਜੋ ਕਿ ਚੀਨ 'ਤੇ ਹਾਵੀ ਹੋਣ ਦਾ ਦੋਸ਼ ਲਗਾਉਂਦੇ ਹਨ।
ਰਾਸ਼ਟਰਪਤੀ ਸ਼ੀ ਨੇ ਆਪਣੇ ਭਾਸ਼ਣ 'ਚ ਇਹ ਵੀ ਕਿਹਾ, "ਚੀਨ ਜੋ ਕਿ ਗ੍ਰੀਨਹਾਊਸ ਗੈਸਾਂ ਦਾ ਦੁਨੀਆਂ ਦਾ ਸਭ ਤੋਂ ਵੱਡਾ ਸਰੋਤ ਹੈ ਅਤੇ ਉਸ ਦਾ ਟੀਚਾ 2060 ਤੱਕ ਕਾਰਬਨਨਿਊਟਰਲ ਹੋਣ ਦਾ ਹੈ।"
ਇਹ ਵੀ ਪੜ੍ਹੋ-
ਕੀ ਇੱਕ ਨਵੀਂ ਹੋਰ ਕੋਲਡ ਵਾਰ ਵੱਲ ਵੱਧ ਰਹੀ ਹੈ ਦੁਨੀਆਂ?
ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁੱਟਰੇਸ ਨੇ ਮਹਾਂਸਭਾ ਨੂੰ ਚਰਚਾ ਲਈ ਖੋਲ੍ਹਿਆ ਸੀ।ਉਸ ਸਮੇਂ ਉਨ੍ਹਾਂ ਨੇ ਚੀਨ ਅਤੇ ਅਮਰੀਕਾ ਦਾ ਨਾਮ ਲਏ ਬਿਨ੍ਹਾਂ ਹੀ ਚੇਤਾਵਨੀ ਦਿੱਤੀ ਸੀ।
ਉਨ੍ਹਾਂ ਕਿਹਾ, "ਅਸੀਂ ਬਹੁਤ ਹੀ ਮੰਦਭਾਗੀ ਦਿਸ਼ਾ ਵੱਲ ਵੱਧ ਰਹੇ ਹਾਂ। ਇਹ ਦੁਨੀਆਂ ਦੋ ਵਿਸ਼ਵਵਿਆਪੀ ਸ਼ਕਤੀਆਂ ਦੇ ਟਕਰਾਅ ਨੂੰ ਸਹਿਣ ਕਰਨ ਲਈ ਤਿਆਰ ਨਹੀਂ ਹੈ।”
“ਇਸ ਲਈ ਸਾਨੂੰ ਹਰ ਉਹ ਕੋਸ਼ਿਸ਼ ਕਰਨੀ ਚਾਹੀਦੀ ਹੈ, ਤਾਂ ਜੋ ਇਸ ਨਵੀਂ ਕੋਲਡ ਵਾਰ ਤੋਂ ਬਚਿਆ ਜਾ ਸਕੇ।"
ਹੁਣ ਕਈ ਹੋਰ ਆਲਮੀ ਆਗੂਆਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਚੀਨ ਅਤੇ ਅਮਰੀਕਾ ਦਰਮਿਆਨ ਜੋ ਤਣਾਅ ਦੀ ਸਥਿਤੀ ਬਣੀ ਹੋਈ ਹੈ, ਉਹ ਕੌਮਾਂਤਰੀ ਸਥਿਰਤਾ ਲਈ ਖ਼ਤਰਾ ਬਣ ਸਕਦੀ ਹੈ।

ਤਸਵੀਰ ਸਰੋਤ, EPA
ਫਰਾਂਸ ਦੇ ਰਾਸ਼ਟਰਪਤੀ ਅਮੈਨੁਅਲ਼ ਮੈਕਰੋਨ ਨੇ ਜਿਸ ਢੰਗ ਨਾਲ ਇਸ ਸਥਿਤੀ 'ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਉਸ ਤੋਂ ਸਹਿਜ 'ਚ ਪਤਾ ਚੱਲਦਾ ਹੈ ਕਿ ਇਹ ਸਥਿਤੀ ਕਿੰਨ੍ਹਾਂ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ।
ਉਨ੍ਹਾਂ ਕਿਹਾ ਕਿ " ਅੱਜ ਦੁਨੀਆਂ ਨੂੰ ਚੀਨ ਅਤੇ ਅਮਰੀਕਾ ਵਿਚਾਲੇ ਚੱਲ ਰਹੇ ਟਕਰਾਅ ਲਈ ਛੱਡਿਆ ਜਾ ਸਕਦਾ ਹੈ।"
ਅੰਤਰਰਾਸ਼ਟਰੀ ਰਾਜਨੀਤਿਕ ਵਿਸ਼ਲੇਸ਼ਕਾਂ ਦੀ ਰਾਏ ਹੈ ਕਿ 'ਇਸ ਸਮੇਂ ਬਹੁਪੱਖੀਵਾਦ ਸਭ ਤੋਂ ਗੰਭੀਰ ਪੜਾਅ 'ਤੇ ਹੈ।'
ਅਜਿਹੇ 'ਚ ਰਾਸ਼ਟਰਪਤੀ ਟਰੰਪ ਨੇ ਆਪਣੇ ਸ਼ਬਦਾਂ ਦੇ ਜਾਲ ਦੇ ਹੁਨਰ ਦੀ ਵਰਤੋਂ ਕਰਦਿਆਂ ਮਹਾਂਸਭਾ ਵਰਗੇ ਅੰਤਰਰਾਸ਼ਟਰੀ ਮੰਚ 'ਤੇ ਇੱਕ ਵਾਰ ਫਿਰ ਚੀਨ ਨੂੰ ਨਿਸ਼ਾਨੇ 'ਤੇ ਲਿਆ।
'ਟਰੰਪ ਨੇ ਅਮਰੀਕੀ ਵੋਟਰਾਂ ਨੂੰ ਬਣਾਇਆ ਨਿਸ਼ਾਨਾ'
ਬੀਬਸਿੀ ਦੀ ਸੀਨੀਅਰ ਪੱਤਰਕਾਰ ਲਾਰਾ ਟ੍ਰੇਵੇਲੀਆਨ ਨੇ ਆਪਣੇ ਵਿਸ਼ਲੇਸ਼ਣ 'ਚ ਲਿਖਿਆ ਹੈ ਕਿ ਅਮਰੀਕਾ 'ਚ ਰਾਸ਼ਟਰਪਤੀ ਅਹੁਦੇ ਦੀ ਚੋਣ ਨੂੰ ਹੁਣ 40 ਦਿਨਾਂ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ ਅਤੇ ਚੀਨ ਨੂੰ ਇਸ ਤਰ੍ਹਾਂ ਨਿਸ਼ਾਨੇ 'ਤੇ ਲੈਣਾ ਅਤੇ ਚੀਨ ਨੂੰ ਬੁਰਾ ਭਲਾ ਕਹਿਣਾ ਟਰੰਪ ਦੀ ਚੋਣ ਮੁਹਿੰਮ ਦਾ ਹੀ ਹਿੱਸਾ ਹੈ।

ਤਸਵੀਰ ਸਰੋਤ, Reuters
ਅਜਿਹਾ ਲਗ ਰਿਹਾ ਹੈ ਕਿ ਉਹ ਮਹਾਮਾਰੀ ਦੇ ਫੈਲਾਅ ਲਈ ਚੀਨ ਨੂੰ ਪੂਰੀ ਤਰ੍ਹਾਂ ਨਾਲ ਦੋਸ਼ੀ ਠਹਿਰਾ ਕੇ ਅਮਰੀਕਾ 'ਚ ਮਹਾਂਮਾਰੀ 'ਤੇ ਕੰਟਰੋਲ ਕਰਨ 'ਚ ਆਪਣੇ ਪ੍ਰਸ਼ਾਸਨ ਦੀਆਂ ਕਮੀਆਂ ਨੂੰ ਲੁਕਾਉਣਾ ਚਾਹੁੰਦੇ ਹਨ।
ਪਰ ਸਵਾਲ ਇਹ ਹੈ ਕਿ ਕੀ ਇੱਕ ਦੋ-ਧਰੁਵੀ ਦੁਨੀਆਂ 'ਚ ਜਿਸ 'ਚ ਅਮਰੀਕਾ ਅਤੇ ਚੀਨ ਦੋਵੇਂ ਹੀ ਆਪਣਾ ਦਬਦਬਾ ਚਾਹੁੰਦੇ ਹਨ, ਉਹ ਇੱਕ ਫੌਜੀ ਟਕਰਾਅ ਦਾ ਰੂਪ ਧਾਰਨ ਕਰੇਗੀ? ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਵੀ ਇਸ ਸਬੰਧੀ ਚਿੰਤਾ ਪ੍ਰਗਟ ਕੀਤੀ ਹੈ।
ਇਸ ਟਕਰਾਅ ਦੇ ਨਤੀਜਿਆਂ 'ਤੇ ਖੁੱਲੀ ਚਰਚਾ ਤੋਂ ਪਤਾ ਚੱਲਦਾ ਹੈ ਕਿ ਦੁਨੀਆ ਕਿੰਨੀ ਤੇਜ਼ੀ ਨਾਲ ਬਦਲ ਰਹੀ ਹੈ ਅਤੇ ਸਥਿਤੀ ਨੂੰ ਕਾਇਮ ਰੱਖਣ ਲਈ ਕੂਟਨੀਤਿਕ ਕਿਸ ਤਰ੍ਹਾਂ ਨਾਲ ਕੋਸ਼ਿਸ਼ਾਂ ਕਰ ਰਹੇ ਹਨ।
ਚੀਨ ਦੇ ਰਾਸ਼ਟਰਪਤੀ ਨੇ ਆਪਣੇ ਭਾਸ਼ਣ 'ਚ ਸਾਫ਼ ਤੌਰ 'ਤੇ ਕਿਹਾ ਕਿ "ਕਿਸੇ ਵੀ ਤਰ੍ਹਾਂ ਦੀ ਜੰਗ 'ਚ ਉਤਰਨ ਦਾ ਚੀਨ ਦਾ ਕੋਈ ਇਰਾਦਾ ਨਹੀਂ ਹੈ।"
ਇਹ ਆਪਣੇ ਆਪ 'ਚ ਇੱਕ ਸਪੱਸ਼ਟ ਸੁਨੇਹਾ ਹੈ । ਪਰ ਫਿਰ ਵੀ ਸਾਰੀਆਂ ਘਟਨਾਵਾਂ ਇਸ ਤਣਾਅ ਨੂੰ ਕਿਸ ਦਿਸ਼ਾ ਵੱਲ ਲੈ ਜਾ ਰਹੀਆਂ ਹਨ ਅਤੇ ਇਸ ਦੇ ਕੀ ਨਤੀਜੇ ਹੋਣਗੇ, ਇੰਨ੍ਹਾਂ ਬਾਰੇ ਕੁੱਝ ਵੀ ਕਹਿਣਾ ਬਹੁਤ ਮੁਸ਼ਕਲ ਹੈ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਸੰਯੁਕਤ ਰਾਸ਼ਟਰ ਮਹਾਂਸਭਾ ਦੀ ਬੈਠਕ ਬਹੁਤ ਹੀ ਰਚਨਾਤਮਕ ਹੋਇਆ ਕਰਦੀ ਸੀ।ਜਿਸ 'ਚ ਵੱਡੇ-ਵੱਡੇ ਅੰਤਰਰਾਸ਼ਟਰੀ ਆਗੂ ਕੂਟਨੀਤਕ ਢੰਗ ਨਾਲ ਵਿਚਾਰ ਵਟਾਂਦਰਾ ਕਰਦੇ ਸਨ।
ਪਰ ਹੁਣ ਅਜਿਹਾ ਕੁੱਝ ਵੀ ਵੇਖਣ ਨੂੰ ਨਹੀਂ ਮਿਲਦਾ ਹੈ।ਵਧੇਰੇਤਰ ਆਗੂ ਤਾਂ ਸੌੜੇ ਹਿੱਤਾਂ ਤੋਂ ਅਗਾਂਹ ਦੀ ਗੱਲ ਵੀ ਕਰਨ 'ਚ ਅਸਮਰਥ ਹੁੰਦੇ ਹਨ।
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਗੁਟਰੇਸ ਨੇ ਕੋਰੋਨਾ ਕਾਲ ਦੌਰਾਨ ਕਿਹਾ ਹੈ ਕਿ 'ਇਹ ਸਮਾਂ ਮਿਲ ਕੇ ਕੰਮ ਕਰਨ ਦਾ ਹੈ।
ਪਰ ਅਮਰੀਕੀ ਰਾਸ਼ਟਰਪਤੀ ਵੱਲੋਂ ਕੁੱਝ ਹੀ ਘੰਟਿਆਂ 'ਚ ਉਨ੍ਹਾਂ ਦੇ ਬਿਆਨ ਨੂੰ ਪਲਟਦਿਆਂ ਕਿਹਾ ਗਿਆ ਕਿ ਸਾਰੇ ਹੀ ਆਲਮੀ ਆਗੂਆਂ ਨੂੰ ਉਨ੍ਹਾਂ ਦੀ ਤਰ੍ਹਾਂ ਸਭ ਤੋਂ ਪਹਿਲਾਂ ਆਪਣੇ ਦੇਸ਼ ਅਤੇ ਨਾਗਰਿਕਾਂ ਨੂੰ ਮਹੱਤਵ ਦੇਣਾ ਚਾਹੀਦਾ ਹੈ। ਇਹ ਦੋਵੇਂ ਬਿਆਨ ਇਕ ਦੂਜੇ ਦੇ ਵਿਰੋਧੀ ਨਜ਼ਰੀਏ ਨੂੰ ਪੇਸ਼ ਕਰਦੇ ਹਨ।
ਬੀਬੀਸੀ ਪੱਤਰਕਾਰ ਲਾਰਾ ਨੇ ਲਿਖਿਆ ਹੈ ਕਿ ਜੇਕਰ ਟਰੰਪ ਮੁੜ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਉਨ੍ਹਾਂ ਦਾ ਇਕਪਾਸੜਵਾਦ ਦੀ ਵਿਚਾਰਧਾਰਾ ਹੋਰ ਸਪੱਸ਼ਟ ਹੋ ਜਾਵੇਗੀ ਅਤੇ ਨਾਲ ਹੀ ਸੰਯੁਕਤ ਰਾਸ਼ਟਰ ਨੂੰ ਅਮਰੀਕਾ ਵੱਲੋਂ ਹਾਸ਼ੀਏ 'ਤੇ ਪਾ ਦਿੱਤਾ ਜਾਵੇਗਾ।
ਕੀ ਇਸ ਨਾਲ ਨਾਟੋ 'ਚ ਵੀ ਅਮਰੀਕਾ ਦੀ ਵਚਨਬੱਧਤਾ 'ਤੇ ਅਸਰ ਪਵੇਗਾ? ਇਸ ਸਵਾਲ ਦੇ ਜਵਾਬ 'ਚ ਲਾਰਾ ਨੇ ਕਿਹਾ ਕਿ "ਜੇਕਰ ਬਾਈਡਨ ਅਮਰੀਕਾ ਦੇ ਰਾਸ਼ਟਰਪਤੀ ਬਣੇ ਤਾਂ ਅਮਰੀਕਾ ਅਤੇ ਚੀਨ ਦਰਮਿਆਨ ਚੱਲ ਰਹੇ ਇਸ ਤਣਾਅ ਨੂੰ ਕੁੱਝ ਠੱਲ ਜ਼ਰੂਰ ਪਵੇਗੀ।
ਪਰ ਫਿਰ ਵੀ ਦੋਵਾਂ ਦੇਸ਼ਾਂ ਵਿਚਾਲੇ ਮੂਲ ਅਮਰੀਕਾ-ਚੀਨ ਵਾਲੀ ਦੁਸ਼ਮਣੀ ਜਾਰੀ ਰਹੇਗੀ।"
ਇਹ ਕਹਿਣਾ ਅਥਕਥਨੀ ਨਹੀਂ ਹੋਵੇਗਾ ਕਿ ਦੁਨੀਆ 'ਚ ਇੱਕ ਨਵਾਂ ਗਲੋਬਲ ਆਰਡਰ ਤੈਅ ਹੋ ਰਿਹਾ ਹੈ।ਇਹ ਵਿਸ਼ਵ ਇੱਕ ਵਾਰ ਫਿਰ ਨਵੇਂ ਸਿਰੇ ਤੋਂ ਸੰਗਠਿਤ ਹੋ ਰਿਹਾ ਹੈ, ਜਿਸ 'ਚ ਚੀਜ਼ਾਂ ਬਦਲ ਰਹੀਆਂ ਹਨ।
ਅਜਿਹੇ 'ਚ ਸਵਾਲ ਇਹ ਉੱਠਦਾ ਹੈ ਕਿ ਪੁਰਾਣੀ ਬਹੁਪੱਖੀ ਪ੍ਰਣਾਲੀ ਇਸ ਨਵੇਂ ਢਾਂਚੇ ਨੂੰ ਕਿਵੇਂ ਸਵੀਕਾਰ ਕਰਦੀ ਹੈ? ਇਸ ਦੇ ਨਾਲ ਹੀ ਇਸ ਨਾਲ ਆਪਣਾ ਮੇਲ ਕਿਵੇਂ ਸਥਾਪਤ ਕਰਦੀ ਹੈ? ਕਿਉਂਕਿ ਇਸ ਤੋਂ ਹੀ ਤੈਅ ਹੋਵੇਗਾ ਕਿ ਆਖ਼ਰਕਾਰ ਅਗਵਾਈ ਕਿਸ ਦੇ ਹੱਥ ਆਵੇਗੀ।
ਇਹ ਵੀ ਪੜ੍ਹੋ-
ਇਹ ਵੀ ਵੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4













