ਅਰਨਬ ਗੋਸਵਾਮੀ ਤੇ ਕੰਗਨਾ ਰਨੌਤ: ਮਹਾਰਾਸ਼ਟਰ ਅਸੰਬਲੀ 'ਚ ਵਿਸ਼ੇਸ਼ ਅਧਿਕਾਰ ਹਨਨ ਦਾ ਮਤਾ ਪੇਸ਼ - ਅੱਜ ਦੀਆਂ ਅਹਿਮ ਖ਼ਬਰਾਂ

ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਅਤੇ ਫਿਲਮ ਅਦਾਕਾਰਾ ਕੰਗਨਾ ਰਨੌਤ ਖ਼ਿਲਾਫ਼ ਮਹਾਰਾਸ਼ਟਰ ਵਿਧਾਨ ਸਭਾ ਦੇ ਚਾਲੂ ਮਾਨਸੂਨ ਇਜਲਾਸ ਦੌਰਾਨ ਵਿਸ਼ੇਸ਼ ਅਧਿਕਾਰ ਹਨਨ ਦਾ ਮਤਾ ਪੇਸ਼ ਕੀਤਾ ਗਿਆ ਹੈ। ਕੰਨਗਾ ਖ਼ਿਲਾਫ਼ ਇਹ ਮਤਾ ਮੁੰਬਈ ਦੀ ਤੁਲਨਾ ਪਾਕਿਸਤਾਨ ਨਾਲ ਕਰਨ ਕਰਕੇ ਸ਼ਿਵ ਸੈਨਾ ਦੇ ਵਿਧਾਇਕਾਂ ਵਲੋਂ ਪੇਸ਼ ਕੀਤਾ ਗਿਆ ਹੈ।

ਇਹ ਮਤੇ ਦਾ ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਵਿਰੋਧ ਕਰ ਰਹੇ ਹਨ ਅਤੇ ਇਸ ਨੂੰ ਲੈਕੇ ਸਦਨ ਵਿਚ ਜਬਰਦਸਤ ਹੰਗਾਮਾ ਵੀ ਹੋਇਆ।

ਸ਼ਿਵ ਸੈਨਾ ਦੇ ਵਿਧਾਇਕ ਪ੍ਰਤਾਪ ਸਰਨਾਇਕ ਨੇ ਵਿਸ਼ੇਸ਼ ਅਧਿਕਾਰ ਹਨਨ ਦਾ ਮਤਾ ਪੇਸ਼ ਕਰਦਿਆ ਕਿਹਾ ਕਿ ਅਰਨਬ ਗੋਸਵਾਮੀ ਨੇ ਵਿਚਾਰਾਂ ਦੇ ਪ੍ਰਗਟਾਵੇ ਦੇ ਅਧਿਕਾਰ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਅਤੇ ਸੰਸਦੀ ਮਾਮਲਿਆ ਦੇ ਮੰਤਰੀ ਅਨਿਲ ਪਰਾਬ ਦੇ ਖ਼ਿਲਾਫ਼ ਗੈਰ ਸੰਸਦੀ ਭਾਸ਼ਾ ਵਾਲੀਆਂ ਟਿੱਪਣੀਆਂ ਕੀਤੀਆਂ ਹਨ।

ਇਹ ਵੀ ਪੜ੍ਹੋ :

ਕੰਗਨਾ ਦੇ ਡਰੱਗਜ਼ ਕਨੈਕਸ਼ਨ ਦੀ ਜਾਂਚ ਹੋਵੇਗੀ

ਇਸੇ ਦੌਰਾਨ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਕਿਹਾ ਹੈ ਕਿ ਅਦਾਕਾਰਾ ਕੰਗਨਾ ਰਨੌਤ ਦੇ ਡਰੱਗਜ਼ ਕਨੈਕਸ਼ਨ ਦੀ ਮੁੰਬਈ ਪੁਲਿਸ ਜਾਂਚ ਕਰੇਗੀ।

ਉਨ੍ਹਾਂ ਕਿਹਾ ਕਿ ਅਧਯਨ ਸੁਮਨ ਨੇ ਇਲਜ਼ਾਮ ਲਗਾਏ ਸਨ ਕਿ ਕੰਗਨਾ ਡਰੱਗਜ਼ ਦੀ ਵਰਤੋੰ ਕਰਦੀ ਹੈ। ਮਹਾਰਾਸ਼ਟਰ ਵਿਧਾਨ ਸਭਾ ਵਿੱਚ ਸ਼ਿਵ ਸੈਨਾ ਦੇ ਦੋ ਵਿਧਾਇਕਾ ਨੇ ਜਾਂਚ ਦੀ ਸਿਫਾਰਿਸ਼ ਕੀਤੀ ਹੈ।

ਅਨਿਲ ਦੇਸ਼ਮੁਖ ਨੇ ਕਿਹਾ ਕਿ ਵਿਧਾਇਕ ਸੁਨੀਲ ਪ੍ਰਭੂ ਅਤੇ ਪ੍ਰਤਾਪ ਸਰਨਾਈਕ ਨੇ ਵਿਧਾਨ ਸਭਾ ਵਿੱਚ ਮੈਨੂੰ ਗੁਜ਼ਾਰਿਸ਼ ਕੀਤੀ ਹੈ। ਕੰਗਨਾ ਰਨੌਤ ਕੁਝ ਸਾਲ ਪਹਿਲਾਂ ਸ਼ੇਖਰ ਸੁਮਨ ਦੇ ਮੁੰਡੇ ਅਧਯਨ ਸੁਮਨ ਨਾਲ ਰਿਸ਼ਤੇ ਵਿੱਚ ਸੀ। ਅਧਯਨ ਸੁਮਨ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਕੰਗਨਾ ਡਰੱਗਜ਼ ਲੈੰਦੀ ਹੈ।

2. ਸੁਸ਼ਾਂਤ ਦੀਆਂ ਭੈਣਾਂ ਖਿਲਾਫ਼ ਕੇਸ

ਸੁਸ਼ਾਂਤ ਸਿੰਘ ਰਾਜਪੂਤ ਦੀਆਂ ਦੋਵੇਂ ਭੈਣਾਂ ’ਤੇ ਖੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ

ਮੁੰਬਈ ਪੁਲਿਸ ਨੇ ਸੁਸ਼ਾਂਤ ਸਿੰਘ ਰਾਜਪੂਤ ਦੀਆਂ ਦੋਵੇਂ ਭੈਣਾਂ ਉੱਤੇ ਖੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕੀਤਾ ਹੈ।

ਸੋਮਵਾਰ ਨੂੰ ਰਿਆ ਚਕਰਬਰਤੀ ਨੇ ਮੁੰਬਈ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਇਸ ਸ਼ਿਕਾਇਤ ਵਿੱਚ ਉਨ੍ਹਾਂ ਨੇ ਸੁਸ਼ਾਂਤ ਸਿੰਘ ਰਾਜਪੂਤ ਦੀਆਂ ਭੈਣਾਂ ਉੱਤੇ ਨਕਲੀ ਡਾਕਟਰੀ ਪ੍ਰਿਸਕ੍ਰਿਪਸ਼ਨ ਬਣਾਉਣ ਦਾ ਇਲਜ਼ਾਮ ਲਗਾਇਆ ਸੀ।

ਉਨ੍ਹਾਂ ਦਾ ਇਲਜ਼ਾਮ ਸੀ ਕਿ ਜੋ ਦਵਾਈਆਂ ਉਸ ਡਾਕਟਰੀ ਸਲਾਹ ਵਿੱਚ ਵਟਸਐੱਪ ਉੱਤੇ ਦਿੱਤੀਆਂ ਗਈਆਂ ਸਨ, ਉਹ ਗ਼ੈਰ-ਕਾਨੂੰਨੀ ਸੀ।

ਇਸ ਮਾਮਲੇ ਨੂੰ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਸੀਬੀਆਈ ਨੂੰ ਟਰਾਂਸਫਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ

3. ਡਰੱਗ ਲੈਣ ਵਾਲਿਆਂ ਨੂੰ ਨਹੀਂ, ਵੇਚਣ ਵਾਲਿਆਂ ਨੂੰ ਫੜੋ - ਨਵਜੋਤ ਕੌਰ ਸਿੱਧੂ

ਮੀਡੀਆ ਵਲੋਂ ਰਿਆ ਚਕੱਰਵਤੀ ਨਾਲ ਹੋਈ ਧੱਕਾ ਮੁੱਕੀ ਦੀਆਂ ਤਸਵੀਰਾਂ ਆਪਣੇ ਟਵੀਟਰ ਹੈਂਡਲ 'ਤੇ ਸ਼ੇਅਰ ਕਰਦਿਆਂ ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਡਰੱਗ ਲੈਣ ਵਾਲਿਆਂ ਨੂੰ ਨਹੀਂ, ਵੇਚਣ ਵਾਲਿਆਂ ਨੂੰ ਫੜੋ।

ਉਨ੍ਹਾਂ ਆਪਣੇ ਟ੍ਵੀਟ 'ਚ ਕਿਹਾ, "ਕੀ ਕੁੜੀਆਂ ਨਾਲ ਅਜਿਹਾ ਵਰਤਾਰਾ ਕਰਨਾ ਸਹੀ ਹੈ? ਕੀ ਸ਼ੁਸ਼ਾਂਤ ਆਪਣੀ ਜ਼ਿੰਦਗੀ ਨੂੰ ਹੈਂਡਲ ਕਰਨ ਲਈ ਮਿਚਿਓਰ ਨਹੀਂ ਸੀ? ਭਾਰਤ 'ਚ ਕਿਨ੍ਹੇਂ ਲੋਕ ਡਰੱਗ ਲੈਂਦੇ ਹਨ। ਡਰੱਗ ਵੇਚਣ ਵਾਲਿਆਂ ਨੂੰ ਫੜੋ, ਨਾ ਕਿ ਲੈਣ ਵਾਲਿਆਂ ਨੂੰ, ਜਿਨ੍ਹਾਂ ਨੂੰ ਮਿਸਗਾਈਡ ਕੀਤਾ ਜਾਂਦਾ ਹੈ ਅਤੇ ਜੋ ਨਹੀਂ ਜਾਣਦੇ ਕਿ ਇਸ ਪ੍ਰੈਸ਼ਰ ਨੂੰ ਕਿਵੇਂ ਹੈਂਡਲ ਕੀਤਾ ਜਾ ਸਕਦਾ ਹੈ। ਮੀਡੀਆ ਕੌਣ ਹੁੰਦਾ ਹੈ ਉਸ ਨੂੰ ਹਰ ਦਿਨ ਸਜ਼ਾ ਦੇਣ ਵਾਲਾ?

ਨਾਲ ਹੀ ਦੱਸ ਦੇਇਏ ਕਿ ਰਿਆ ਚੱਕਰਵਰਤੀ ਦੀ ਸ਼ਿਕਾਇਤ ਤੋਂ ਬਾਅਦ ਮੁੰਬਈ ਪੁਲਿਸ ਨੇ ਸੁਸ਼ਾਂਤ ਦੀ ਭੈਣ ਪ੍ਰਿਯੰਕਾ ਸਿੰਘ ਅਤੇ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਡਾ. ਤਰੁਣ ਕੁਮਾਰ ਸਮੇਤ ਕੁਝ ਹੋਰ ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਬਾਂਦਰਾ ਥਾਣੇ ਵਿਚ ਸੁਸ਼ਾਂਤ ਨੂੰ ਖੁਦਕੁਸ਼ੀ ਲਈ ਉਕਸਾਉਣ, ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦਾ ਕੇਸ ਦਰਜ ਕੀਤਾ ਗਿਆ ਹੈ।

4. ਗੋਲੀਆਂ ਅਸੀਂ ਨਹੀਂ ਚੀਨੀ ਫੌਜ ਨੇ ਚਲਾਈਆਂ ਸਨ-ਭਾਰਤੀ ਫੌਜ

ਭਾਰਤੀ ਫੌਜ ਨੇ ਐੱਲਏਸੀ 'ਤੇ ਚੀਨੀ ਫੌਜ 'ਤੇ ਗੋਲੀਬਾਰੀ ਕਰਨ ਦਾ ਇਲਜ਼ਾਮ ਲਗਾਇਆ ਹੈ। ਭਾਰਤੀ ਫੌਜ ਨੇ ਇਲਜ਼ਾਮ ਲਗਾਇਆ ਹੈ ਕਿ ਚੀਨ ਦੀ ਫੌਜ ਖੁੱਲ੍ਹੇ ਤੌਰ 'ਤੇ ਸਮਝੌਤਿਆਂ ਦੀ ਉਲੰਘਣਾ ਕਰ ਰਹੀ ਹੈ।

ਫੌਜ ਨੇ ਆਪਣੇ ਬਿਆਨ ਵਿੱਚ ਕਿਹਾ, "ਸੱਤ ਸਿਤੰਬਰ, ਸੋਮਵਾਰ ਨੂੰ ਚੀਨੀ ਫੌਜ ਦੇ ਫੌਜੀ ਐੱਲਏਸੀ 'ਤੇ ਭਾਰਤ ਦੀ ਇੱਕ ਪੌਜ਼ੀਸ਼ਨ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਸੀ।"

"ਉਸ ਵੇਲੇ ਸਾਡੇ ਫੌਜੀਆਂ ਨੇ ਉਨ੍ਹਾਂ ਨੂੰ ਭਜਾਇਆ ਤਾਂ ਉਨ੍ਹਾਂ ਨੇ ਹਵਾ ਵਿੱਚ ਕਈ ਰਾਊਂਡ ਫਾਇਰ ਕੀਤੇ ਅਤੇ ਸਾਡੇ ਫੌਜੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ।"

ਫੌਜ ਨੇ ਕਿਹਾ ਕਿ ਭਾਰਤੀ ਫੌਜ ਨੇ ਇਸ ਭੜਕਾਉਣ ਵਾਲੀ ਹਰਕਤ ਵੇਲੇ ਸਬਰ ਬਰਤਿਆ ਤੇ ਜ਼ਿੰਮੇਵਾਰ ਰਵੱਈਆ ਆਪਣਾਇਆ।

ਫੌਜ ਨੇ ਇਲਜ਼ਾਮ ਲਗਾਇਆ ਕਿ ਚੀਨ ਦੇ ਵੈਸਟਰਨ ਥਿਏਟਰ ਕਮਾਂਡ ਨੇ ਆਪਣੇ ਬਿਆਨ ਨਾਲ ਆਪਣੇ ਦੇਸ ਤੇ ਕੌਮਾਂਤਰੀ ਜਗਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ।

ਇਸ ਤੋਂ ਪਹਿਲਾਂ ਚੀਨ ਨੇ ਦਾਅਵਾ ਕੀਤਾ ਸੀ ਕਿ ਸੋਮਵਾਰ ਨੂੰ ਐੱਲਏਸੀ 'ਤੇ ਤਾਇਨਾਤ ਭਾਰਤੀ ਫੌਜੀਆਂ ਨੇ ਇੱਕ ਵਾਰ ਫਿਰ ਗ਼ੈਰ-ਕਾਨੂੰਨੀ ਤਰੀਕੇ ਨਾਲ ਐੱਲਏਸੀ ਨੂੰ ਪਾਰ ਕੀਤਾ ਅਤੇ ਸਰਹੱਦ 'ਤੇ ਤਾਇਨਾਤ ਫੌਜੀਆਂ 'ਤੇ ਵਾਰਨਿੰਗ ਸ਼ੌਟਸ ਫਾਇਰ ਕੀਤੇ।

ਇਹ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)