ਸੁਸ਼ਾਂਤ ਸਿੰਘ ਰਾਜਪੂਤ ਕੇਸ: ਰਿਆ ਨੇ ਕਿਹਾ, 'ਮੈਂ ਸੁਸ਼ਾਂਤ ਦੇ ਪੈਸਿਆਂ ਉੱਪਰ ਨਹੀਂ ਜਿਊਂ ਰਹੀ ਸੀ'

ਰਿਆ ਚੱਕਰਵਰਤੀ ਅਤੇ ਸੁਸ਼ਾਂਤ ਸਿੰਘ

ਤਸਵੀਰ ਸਰੋਤ, RHEA CHAKRABORTY INSTA

ਤਸਵੀਰ ਕੈਪਸ਼ਨ, ਸੁਸ਼ਾਂਤ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਮੁੰਬਈ ਪੁਲਿਸ, ਬਿਹਾਰ ਪੁਲਿਸ, ਸਾਬੀਆ, ਆਈਬੀ ਵਰਗੀਆਂ ਏਜੰਸੀਆਂ ਕੰਮ ਕਰ ਰਹੀਆਂ ਹਨ

ਇੱਕ ਵੀਡੀਓ ਬਿਆਨ ਜਾਰੀ ਕਰਕੇ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਨੇ ਕਿਹਾ ਹੈ ਕਿ ਰਿਆ ਚੱਕਰਵਰਤੀ ਉਨ੍ਹਾਂ ਦੇ ਪੁੱਤਰ ਦੀ 'ਕਾਤਲ' ਹੈ ਤੇ ਜਾਂਚ ਏਜੰਸੀ ਨੂੰ ਰਿਆ ਨੂੰ ਫੌਰਨ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ।

ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਦਾ ਇਹ ਬਿਆਨ ਐੱਨਸੀਬੀ (ਨੈਸ਼ਨਲ ਨਾਰਕੋਟਿਸ ਬਿਊਰੋ) ਵੱਲੋਂ ਰਿਆ ਖਿਲਾਫ਼ ਐੱਨਡੀਪੀਐੱਸ ਦੀ ਧਾਰਾ 27 ਤੇ 29 ਤਹਿਤ ਮਾਮਲਾ ਦਰਜ ਹੋਣ ਤੋਂ ਠੀਕ ਇੱਕ ਦਿਨ ਬਾਅਦ ਆਇਆ ਹੈ।

ਇਨ੍ਹਾਂ ਧਾਰਾਵਾਂ ਤਹਿਤ ਮਾਮਲਾ ਉਦੋਂ ਦਰਜ ਕੀਤਾ ਜਾਂਦਾ ਹੈ ਜਦੋਂ ਕੋਈ ਨਾਰਕੋਟਿਕ ਡਰੱਗ ਜਾਂ ਸਾਈਕੋਪੈਥਿਕ ਡਰੱਗ ਦਾ ਸੇਵਨ ਕਰਦਾ ਹੈ। ਧਾਰਾ 29 ਅਪਰਾਧਿਕ ਸਾਜ਼ਿਸ਼ ਲਈ ਲਗਾਈ ਜਾਂਦੀ ਹੈ।

ਖ਼ਬਰ ਏਜੰਸੀ ਏਐੱਨਆਈ ਅਨੁਸਾਰ ਐੱਨਸੀਬੀ ਦੇ ਡਾਇਰੈਕਟਰ ਨੇ ਇਸ ਮਾਮਲੇ ਦੀ ਜਾਂਚ ਲਈ ਟੀਮ ਬਣਾ ਦਿੱਤੀ ਹੈ।

ਉੱਧਰ ਰਿਆ ਨੇ ਇੰਡੀਆ ਟੂਡੇ ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ ਸੁਸ਼ਾਂਤ ਦੀ ਮਾਨਸਿਕ ਹਾਲਤ ਖ਼ਰਾਬ ਹੋਣ ਬਾਰੇ ਜ਼ਿਕਰ ਕੀਤਾ ਹੈ।

ਇਹ ਵੀ ਪੜ੍ਹੋ:

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ 14 ਜੂਨ ਨੂੰ ਆਪਣੇ ਘਰ ਵਿੱਚ ਮ੍ਰਿਤ ਮਿਲੇ ਸਨ। ਪਹਿਲਾਂ ਇਸ ਮਾਮਲੇ ਦੀ ਜਾਂਚ ਮੁੰਬਈ ਪੁਲਿਸ ਕਰ ਰਹੀ ਸੀ।

ਸ਼ੁਰੂ ਵਿੱਚ ਸੁਸ਼ਾਂਤ ਦੀ ਮੌਤ ਨੂੰ ‘ਖੁਦਕੁਸ਼ੀ’ ਕਿਹਾ ਗਿਆ ਸੀ। ਫਿਰ ਸੁਪਰੀਮ ਕੋਰਟ ਵਿੱਚ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਗਈ ਸੀ।

ਸੁਸ਼ਾਂਤ ਸਿੰਘ ਦੇ ਪਿਤਾ ਵਕੀਲ ਵਿਕਾਸ ਸਿੰਘ

ਤਸਵੀਰ ਸਰੋਤ, HINDUSTAN TIMES

ਤਸਵੀਰ ਕੈਪਸ਼ਨ, ਸੁਸ਼ਾਂਤ ਸਿੰਘ ਦੇ ਪਿਤਾ ਵਕੀਲ ਵਿਕਾਸ ਸਿੰਘ ਨੇ ਰਿਆ ਉੱਪਰ ਇਲਜ਼ਾਮ ਲਾਉਣੇ ਸ਼ੁਰੂ ਕੀਤੇ ਸਨ

19 ਅਗਸਤ ਨੂੰ ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਸੀ।

ਬੀਤੇ ਕੁਝ ਹਫ਼ਤਿਆਂ ਤੋਂ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਦੀ ਟੀਵੀ ਚੈਨਲਾਂ ਤੇ ਸੋਸ਼ਲ ਮੀਡੀਆ ਉੱਤੇ ਵੱਡੇ ਪੱਧਰ 'ਤੇ ਕਵਰੇਜ ਹੋਈ ਹੈ।

ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ ਨਾਲ ਕਈ ਏਜੰਸੀਆਂ ਜੁੜਦੀਆਂ ਰਹੀਆਂ ਹਨ। ਮਹਾਰਾਸ਼ਟਰ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਮੁੰਬਈ ਪੁਲਿਸ ਤੇ ਕੂਪਰ ਹਸਪਤਾਲ ਨੂੰ ਨੋਟਿਸ ਜਾਰੀ ਕੀਤਾ ਹੈ।

ਇਸ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਜਿਸ ਮੁਰਦਾ ਘਰ ਵਿੱਚ ਸੁਸ਼ਾਂਤ ਦੀ ਲਾਸ਼ ਸੀ, ਉੱਥੇ ਰਿਆ ਚੱਕਰਬਰਤੀ ਨੂੰ ਜਾਣ ਦੀ ਇਜਾਜ਼ਤ ਕਿਉਂ ਦਿੱਤੀ ਗਈ ਸੀ।

ਰਿਆ ਚੱਕਰਵਰਤੀ

ਤਸਵੀਰ ਸਰੋਤ, @TWEET2RHEA

ਤਸਵੀਰ ਕੈਪਸ਼ਨ, ਰਿਆ ਨੇ ਕਿਹਾ ਕਿ ਉਹ ਸੁਸ਼ਾਂਤ ਦੇ ਪੈਸਿਆਂ ਉੱਪਰ ਨਹੀਂ ਜਿਊਂ ਰਹੀ ਸੀ ਸਗੋਂ ਸੁਸ਼ਾਂਤ ਹੀ ਆਲੀਸ਼ਾਨ ਜ਼ਿੰਦਗੀ ਜਿਊਣ ਦਾ ਸ਼ੌਕੀਨ ਸੀ।

ਸੁਸ਼ਾਂਤ ਦੀ ਮਾਨਸਿਕ ਹਾਲਤ ਬਾਰੇ ਯੂਰਪ ਟੂਰ ’ਤੇ ਪਤਾ ਲਗਿਆ-ਰਿਆ

ਰਿਆ ਚੱਕਰਬਰਤੀ ਨੇ ਇੰਡੀਆ ਟੂਡੇ ਦੇ ਰਾਜਦੀਪ ਸਰਦੇਸਾਈ ਨਾਲ ਗੱਲਬਾਤ ਦੌਰਾਨ ਕਿਹਾ, “ਜਦੋਂ ਮੈਂ ਤੇ ਸੁਸ਼ਾਂਤ ਸਿੰਘ ਅਕਤੂਬਰ 2019 ਵਿੱਚ ਇੱਕ ਯੂਰਪ ਦੇ ਟੂਰ ’ਤੇ ਗਏ ਹੋਏ ਸੀ ਤਾਂ ਮੈਨੂੰ ਸੁਸ਼ਾਂਤ ਦੀ ਮਾਨਸਿਕ ਸਿਹਤ ਦੇ ਠੀਕ ਨਾ ਹੋਣ ਦਾ ਪਤਾ ਲੱਗਿਆ ਸੀ।

ਰਿਆ ਨੇ ਇਹ ਵੀ ਕਿਹਾ ਕਿ ਉਹ ਸੁਸ਼ਾਂਤ ਦੇ ਪੈਸਿਆਂ ਉੱਪਰ ਨਹੀਂ ਜਿਊਂ ਰਹੀ ਸੀ ਸਗੋਂ ਸੁਸ਼ਾਂਤ ਹੀ ਆਲੀਸ਼ਾਨ ਜ਼ਿੰਦਗੀ ਜਿਊਣ ਦਾ ਸ਼ੌਕੀਨ ਸੀ।

ਸੁਸ਼ਾਂਤ ਦੀ ਮਾਨਸਿਕ ਪੀੜਾ ਦਾ ਪਤਾ ਲੱਗਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਰਿਆ ਨੇ ਕਿਹਾ, "ਜਦੋਂ ਅਸੀਂ ਯੂਰਪ ਲਈ ਨਿਕਲ ਰਹੇ ਸੀ ਤਾਂ ਸੁਸ਼ਾਂਤ ਨੇ ਦੱਸਿਆ ਕਿ ਉਸ ਨੂੰ ਉਡਾਣ ਵਿੱਚ ਘੁਟਣ ਮਹਿਸੂਸ ਹੁੰਦੀ ਹੈ। ਉਸ ਨੇ ਬਿਨਾਂ ਕਿਸੇ ਪ੍ਰਿਸਕ੍ਰਿਪਸ਼ਨ ਦੇ ਹੀ ਮੋਡਾਫਿਨਲ ਦਵਾਈ ਖਾ ਲਈ। ਜਦੋਂ ਅਸੀਂ ਪੈਰਿਸ ਪਹੁੰਚੇ ਤਾਂ ਉਹ ਤਿੰਨ ਦਿਨ ਆਪਣੇ ਕਮਰੇ ਤੋਂ ਬਾਹਰ ਹੀ ਨਹੀਂ ਨਿਕਲਿਆ।”

”ਟਰਿਪ ਤੋਂ ਪਹਿਲਾਂ ਉਸ ਨੇ ਕਿਹਾ ਸੀ ਕਿ ਉਹ ਬਹੁਤ ਖ਼ੁਸ਼ ਸੀ। ਉਸ ਨੇ ਮੈਨੂੰ ਕਿਹਾ ਸੀ ਕਿ ਉਹ ਬਹੁਤ ਉਤਸ਼ਾਹਿਤ ਹੈ ਤੇ ਟਰਿਪ ਦੌਰਾਨ ਉਹ ਮੈਨੂੰ ਆਪਣਾ ਅਸਲੀ ਪੱਖ ਦਿਖਾਵੇਗਾ। ਉਹ ਸੜਕਾਂ 'ਤੇ ਘੁੰਮਦਿਆਂ ਉਸ ਨਾਲ ਮਜ਼ਾ ਕਰੇਗਾ ਜੋ ਉਹ ਭਾਰਤ ਵਿੱਚ ਨਹੀਂ ਕਰ ਸਕਦਾ। ਅਸੀਂ ਬਹੁਤ ਖ਼ੁਸ਼ ਸੀ। ਮੈ ਹੈਰਾਨ ਸੀ ਕਿ ਕੀ ਹੋਇਆ।"

ਇਹ ਵੀਡੀਓ ਵੀ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)