ਢਾਈ ਹਜ਼ਾਰ ਸਾਲ ਪੁਰਾਣੀ ਮਮੀ ਮਿਸਰ ਤੋਂ ਜੈਪੁਰ ਕਿਵੇਂ ਪਹੁੰਚੀ?

ਮੰਮੀ

ਤਸਵੀਰ ਸਰੋਤ, MOHAR SINGH MEENA/BBC

ਤਸਵੀਰ ਕੈਪਸ਼ਨ, ਅਲਬਰਟ ਹਾਲ ਦੇ ਦਸਤਾਵੇਜ਼ਾਂ ਮੁਤਾਬਕ, ਇਹ ਮੰਮੀ ਮਿਸਰ ਦੇ ਪੁਜਾਰੀਆਂ ਨਾਲ ਸਬੰਧਤ ਇੱਕ ਔਰਤ ਮੈਂਬਰ ਐਕਮੀਨ ਖੇਮ ਦੀ ਹੈ।
    • ਲੇਖਕ, ਮੋਹਰ ਸਿੰਘ ਮੀਣਾ
    • ਰੋਲ, ਜੈਪੁਰ ਤੋਂ ਬੀਬੀਸੀ ਲਈ

ਜੈਪੁਰ ਵਿੱਚ 14 ਅਗਸਤ ਨੂੰ ਭਾਰੀ ਬਰਸਾਤ ਕਾਰਨ ਅਲਬਰਟ ਹਾਲ ਵਿੱਚ ਪਾਣੀ ਭਰ ਜਾਣ ਕਾਰਨ ਸਖ਼ਤ ਮਿਹਨਤ ਤੋਂ ਬਾਅਦ ਇੱਥੇ ਰੱਖੀ ਗਈ ਇੱਕ 2400 ਸਾਲ ਪੁਰਾਣੀ ਮੰਮੀ ਨੂੰ ਬਚਾ ਲਿਆ ਗਿਆ।

ਇਹ ਮਮੀ ਮਿਸਰ ਦੇ ਪ੍ਰਾਚੀਨ ਸੂਬੇ ਪੈਨੋਪੋਲਿਸ ਵਿੱਚ ਐਕਮੀਨ ਨਾਲ ਸਬੰਧਤ ਹੈ, ਜੋ 322 ਤੋਂ 36ਵੀਂ ਈਸਵੀ ਤੱਕ ਦੀ ਹੈ। ਇਸ ਈਸਾ ਪੂਰਵ ਨੂੰ ਕਰੀਬ ਢਾਈ ਹਜ਼ਾਰ ਸਾਲ ਪਹਿਲਾਂ ਟੈਲੀਮਾਈਲ ਯੁੱਗ ਮੰਨਿਆ ਜਾਂਦਾ ਹੈ।

ਅਲਬਰਟ ਹਾਲ ਦੇ ਦਸਤਾਵੇਜ਼ਾਂ ਮੁਤਾਬਕ, ਇਹ ਮੰਮੀ ਮਿਸਰ ਦੇ ਪੁਜਾਰੀਆਂ ਨਾਲ ਸਬੰਧਤ ਇੱਕ ਔਰਤ ਮੈਂਬਰ ਐਕਮੀਨ ਖੇਮ ਦੀ ਹੈ।

ਜੈਪੁਰ ਦੇ ਇਤਿਹਾਸਕਾਰ ਪ੍ਰੋਫੈਸਰ ਆਰਪੀ ਖੰਗਾਰੋਤ ਨੇ ਕਿਹਾ ਹੈ ਕਿ 1883 ਵਿੱਚ ਸਵਾਈ ਮਾਧੋਸਿੰਘ (ਦੂਜੇ) ਨੇ ਬ੍ਰਿਟਿਸ਼ ਸਰਕਾਰ ਅਤੇ ਭਾਰਤੀ ਸੂਬਿਆਂ ਦੇ ਸਹਿਯੋਗ ਨਾਲ ਉਦਯੋਗਿਕ ਕਲਾ ਆਰਥਿਕ ਅਤੇ ਐਜੂਕੇਸ਼ਨਲ ਮਿਊਜ਼ੀਅਮ ਪ੍ਰਦਰਸ਼ਨੀ ਦਾ ਪ੍ਰਬੰਧ ਕੀਤਾ। ਇਸ ਪ੍ਰਦਰਸ਼ਨੀ ਲਈ ਇਸ ਮੰਮੀ ਨੂੰ ਵਿਸ਼ੇਸ਼ ਤੌਰ 'ਤੇ ਲਿਆਂਦਾ ਗਿਆ ਸੀ।

line

ਇਹ ਵੀ ਪੜ੍ਹੋ-

line

ਪ੍ਰੋਫੈਸਰ ਖੰਗਾਰੋਤ ਨੇ ਆਪਣੀ ਪੁਸਤਕ ਏ ਡਰੀਮ ਇਨ ਦਿ ਡੈਜ਼ਰਟ ਵਿੱਚ ਅਜਿਹਾ ਕਰਨ ਦਾ ਦਾਅਵਾ ਕੀਤਾ ਹੈ। ਹਾਲਾਂਕਿ ਖਰੀਦੀ ਗਈ ਕੀਮਤ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਮਿਊਜੀਅਮ ਦੇ ਨਿਗਰਾਨ ਰਾਕੇਸ਼ ਚੋਲਕ ਮੁਤਾਬਕ, ਮੰਮੀ ਨੂੰ ਖਰੀਦਿਆ ਗਿਆ, ਇੱਕ ਤੋਹਫੇ ਵਜੋਂ ਮਿਲੀ ਜਾਂ ਕਿਸੇ ਇਕਰਾਰਨਾਮੇ ਦੇ ਤਹਿਤ ਜੈਪੁਰ ਵਿੱਚ ਲਿਆਂਦੀ, ਅਜਿਹੇ ਕੋਈ ਦਸਤਾਵੇਜ਼ ਨਹੀਂ ਹਨ ਜੋ ਇਸ ਦੀ ਤਸਦੀਕ ਕਰਦੇ ਹੋਣ।

ਜੈਪੁਰ ਵਿੱਚ 14 ਅਗਸਤ ਨੂੰ ਇੰਨਾ ਮੀਂਹ ਹੋਇਆ ਕਿ ਮੰਮੀ ਨੂੰ ਬੇਸਮੈਂਟ ਵਿੱਚ ਆਏ ਪਾਣੀ ਤੋਂ ਬਚਾਉਣ ਲਈ ਸ਼ੋਅਕੇਸ ਦੇ ਕੱਚ ਨੂੰ ਤੋੜ ਦਿੱਤਾ ਗਿਆ।

ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਮਮੀ ਨੂੰ ਸ਼ੋਅ ਕੇਸ ਤੋਂ ਬਾਹਰ ਕੱਢਿਆ ਗਿਆ ਹੋਵੇ।

ਡਾ. ਰਾਕੇਸ਼ ਚੋਲਕ ਦਾ ਕਹਿਣਾ ਹੈ, "ਅਲਬਰਟ ਹਾਲ ਦੇ ਗਰਾਊਂਡ ਫਲੋਰ 'ਤੇ ਮਮੀ ਨੂੰ ਸ਼ੋਅਕੇਸ ਵਿੱਚ ਰੱਖਿਆ ਗਿਆ ਸੀ। ਹਾਲਾਂਕਿ, ਇਸ ਨੂੰ ਅਪ੍ਰੈਲ 2017 ਵਿੱਚ ਬੇਸਮੈਂਟ ਵਿੱਚ ਸ਼ਿਫ਼ਟ ਕੀਤਾ ਗਿਆ ਸੀ ਅਤੇ ਮੰਮੀ ਨੂੰ ਵੀ ਸ਼ੋਅਕੇਸ ਤੋਂ ਬਾਹਰ ਕੱਢ ਦਿੱਤਾ ਗਿਆ ਸੀ।"

ਮਮੀ ਨੂੰ ਅਲਬਰਟ ਹਾਲ ਵਿਚ ਰੱਖਿਆ ਗਿਆ ਹੈ

ਤਸਵੀਰ ਸਰੋਤ, MOHAR SINGG MEENA/BBC

ਤਸਵੀਰ ਕੈਪਸ਼ਨ, ਮਮੀ ਨੂੰ ਅਲਬਰਟ ਹਾਲ ਵਿਚ ਰੱਖਿਆ ਗਿਆ ਹੈ

ਉਨ੍ਹਾਂ ਨੇ ਕਿਹਾ, "ਇਹ 2005 ਅਤੇ 2007 ਵਿਚਾਲੇ ਵੀ ਸ਼ੋਅਕੇਸ ਤੋਂ ਬਾਹਰ ਰੱਖਿਆ ਗਿਆ ਸੀ, ਉੱਥੇ ਹੀ 2012 ਵਿੱਚ ਵੀ 4 ਦਿਨਾਂ ਲਈ ਸ਼ੋਅਕੇਸ ਤੋਂ ਬਾਹਰ ਕੱਢਿਆ ਗਿਆ ਸੀ।"

"2012 ਵਿੱਚ ਮਮੀ ਦੀ ਸੁਰੱਖਿਆ ਜਾਂਚ ਲਈ ਮਿਸਰ ਤੋਂ ਤਿੰਨ ਮਾਹਿਰਾਂ ਨੂੰ ਸੱਦਿਆ ਗਿਆ ਸੀ। ਉਸ ਵੇਲੇ ਮਮੀ ਦੀ ਸੁਰੱਖਿਆ ਜਾਂਚ ਲਈ ਮੰਮੀ ਨੂੰ ਵਧੇਰੇ ਚਾਰ ਦਿਨਾਂ ਲਈ ਸ਼ੋਅ ਕੇਸ ਤੋਂ ਬਾਹਰ ਕੱਢਿਆ ਗਿਆ ਸੀ।"

ਜੈਪੁਰ ਵਿੱਚ ਕਈ ਘੰਟਿਆਂ ਦੇ ਮੀਂਹ ਨਾਲ ਅਲਬਰਟ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਮਹੱਤਵਪੂਰਨ ਦਸਤਾਵੇਜ਼ ਅਤੇ ਸਰਕਾਰੀ ਫਾਈਲਾਂ ਪਾਣੀ ਵਿੱਚ ਡੁੱਬ ਗਈਆਂ।

ਇਹ ਵੀ ਪੜ੍ਹੋ-

ਪਾਣੀ ਲੱਕ-ਲੱਕ ਭਰਨ ਕਾਰਨ ਬੇਸਮੈਂਟ ਵਿੱਚ ਸ਼ੋਅਕੇਸ ਦੀ ਸਤਹਿ ਤੱਕ ਪਹੁੰਚ ਗਿਆ ਸੀ।

ਹਾਲਾਂਕਿ, ਕਰਮੀਆਂ ਦੇ ਮਨੋਬਲ ਨੂੰ ਵਧਾਉਂਦੇ ਹੋਏ ਨਿਗਰਾਨ ਨੇ ਕੱਚ ਨੂੰ ਤੁੜਵਾ ਦਿੱਤਾ ਅਤੇ ਮਮੀ ਨੂੰ ਸੁਰੱਖਿਅਤ ਕਰਨ ਲਈ ਸਖ਼ਤ ਮਿਹਨਤ ਕੀਤੀ।

ਤਾਂ ਕਰੀਬ ਢਾਈ ਹਜ਼ਾਰ ਸਾਲ ਪੁਰਾਣੀ ਮੰਮੀ ਅਜੇ ਵੀ ਅਲਬਰਟ ਹਾਲ ਵਿੱਚ ਸੁਰੱਖਿਅਤ ਹੈ।

ਮੰਮੀ ਸਿਰਜਨਾ

ਅਲਬਰਟ ਹਾਲ ਵਿੱਚ ਮਮੀ ਦੇ ਕਵਰ 'ਤੇ ਪ੍ਰਾਚੀਨ ਮਿਸਰ ਦੇ ਬੀਟਲ ਦਾ ਸੰਕੇਤ ਹੈ, ਜਿਸ ਦੇ ਖੰਭ ਹਨ।

ਇਹ ਚੰਗੀ ਕਿਸਮਤ ਦਾ ਪ੍ਰਤੀਕ ਹੈ, ਮੌਤ ਤੋਂ ਬਾਅਦ ਪੁਨਰ ਜਨਮ ਦਾ ਸੰਕੇਤ ਹੈ। ਗਰਦਨ ਤੋਂ ਕਮਰ ਤੱਕ ਮੋਤੀਆਂ ਦੀ ਮਾਲਾ ਨੂੰ ਸਜਾਇਆ ਗਿਆ ਹੈ ਅਤੇ ਖੰਭਾਂ ਵਾਲੀ ਦੇਵੀ ਦੇ ਨਿਸ਼ਾਨ ਇਸ ਲਾਸ਼ ਦੀ ਸੁਰੱਖਿਆ ਲਈ ਹੈ।

ਮੰਮੀ

ਤਸਵੀਰ ਸਰੋਤ, MOHAR SINGH MEENA/BBC

ਤਸਵੀਰ ਕੈਪਸ਼ਨ, ਮਿਊਜ਼ੀਅਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਮੀ ਨੂੰ ਚੰਗੀ ਤਰ੍ਹਾਂ ਰੱਖਿਆ ਗਿਆ ਹੈ।

ਇਸ ਦੇ ਹੇਠਾਂ ਤਿੰਨ ਪੈਨਲ ਹਨ, ਜਿਨ੍ਹਾਂ ਵਿੱਚੋਂ ਇੱਕ ਵਿੱਚ ਚੀਤਾ ਅਤੇ ਬਿਸਤਰ 'ਤੇ ਲਾਸ਼ ਦੇ ਦੋਵੇਂ ਪਾਸੇ ਔਰਤਾਂ ਹਨ।

ਤੀਜੇ ਪੈਨਲ ਵਿੱਚ ਭਗਵਾਨ ਹੋਰਸ ਦੇ ਚਾਰ ਪੁੱਤਰ ਹਨ, ਜਿਨ੍ਹਾਂ ਦੇ ਮੂੰਹ ਮਨੁੱਖ, ਲੂੰੜਈ, ਬਾਂਦਰ ਅਤੇ ਇੱਲ ਵਾਂਗ ਹਨ।

ਮਿਸਰ ਦੇ ਮਾਹਿਰਾਂ ਨੇ ਮੰਮੀ ਨੂੰ ਸੁਰੱਖਿਅਤ ਮੰਨਿਆ

ਜਦੋਂ ਮੀਂਹ ਕਾਰਨ ਮਿਊਜ਼ੀਅਮ ਵਿੱਚ ਮੰਮੀ ਨੂੰ ਕਿਸੇ ਹੋਰ ਥਾਂ ਸ਼ਿਫਟ ਕਰਨ ਦੀ ਗੱਲ ਆਈ ਤਾਂ ਇਸ ਦੀ ਸੁਰੱਖਿਆ ਵੀ ਸਵਾਲਾਂ ਦੇ ਘੇਰੇ ਵਿੱਚ ਸੀ।

ਹਾਲਾਂਕਿ, ਮਿਊਜ਼ੀਅਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਮੀ ਨੂੰ ਚੰਗੀ ਤਰ੍ਹਾਂ ਰੱਖਿਆ ਗਿਆ ਹੈ।

ਮਮੀ ਨੂੰ ਮਜਬੂਤ ਸ਼ੀਸ਼ੇ ਵਿੱਚ ਰੱਖਿਆ ਗਿਆ ਹੈ। ਇਹ ਵਿਸ਼ੇਸ਼ ਤੌਰ 'ਤੇ ਸੁਰੱਖਿਅਤ ਹੈ ਤਾਂ ਜੋ ਮਮੀ ਨੂੰ ਨੁਕਸਾਨ ਨਾ ਪਹੁੰਚੇ। ਹਾਲਾਂਕਿ, ਵਰਤਮਾਨ ਵਿੱਚ ਮਮੀ ਨੂੰ ਖੱਲ੍ਹ ਵਿੱਚ ਰੱਖਿਆ ਗਿਆ ਹੈ।

ਅਲਬਰਟ ਹਾਲ ਦੇ ਸੁਪਰੀਡੇਂਟੈਂਡ ਰਾਕੇਸ਼ ਚੋਲਕ ਦਾ ਕਹਿਣਾ ਹੈ ਕਿ ਡਾਂਚ ਦੌਰਾਨ ਮਾਹਿਰਾਂ ਦੀ ਦੇਖਰੇਖ ਵਿੱਚ 2012 ਵਿੱਚ ਮਮੀ ਦੇ ਉਪਰ ਦੀ ਪਰਤ ਨੂੰ ਹਟਾ ਦਿੱਤਾ ਗਿਆ ਸੀ।

ਅਲਬਰਟ ਹਾਲ ਦੇ ਸੁਪਰੀਡੇਟੈਂਡ ਡਾ. ਰਾਕੇਸ਼ ਚੋਲਕ

ਤਸਵੀਰ ਸਰੋਤ, MOHAR SINGH MEENA/BBC

ਤਸਵੀਰ ਕੈਪਸ਼ਨ, ਅਲਬਰਟ ਹਾਲ ਦੇ ਸੁਪਰੀਡੇਟੈਂਡ ਡਾ. ਰਾਕੇਸ਼ ਚੋਲਕ

ਹਾਲਾਂਕਿ, ਇਸ ਦੀ ਸਕਰੀਨ ਦੀ ਸੁਰੱਖਿਆ ਲਈ ਤੀਜੀ ਪਰਤ ਨੂੰ ਨਹੀਂ ਹਟਾਇਆ ਗਿਆ ਸੀ।

ਰਾਕੇਸ਼ ਚੋਲਕ ਦਾ ਕਹਿਣਾ ਹੈ ਕਿ ਜੈਪੁਰ, ਲਖਨਊ, ਕੋਲਕਾਤਾ, ਵਡੋਦਰਾ, ਗੋਆ ਸਹਿਤ ਭਾਰਤ ਵਿੱਚ 7 ਮਮੀਆਂ ਹਨ। 6 ਮਿਸਰ ਤੋਂ ਹਨ, ਜਦ ਕਿ ਗੋਆ ਵਿੱਚ ਰੱਖੀ ਮਮੀ ਬਹੁਤ ਪੁਰਾਣੀ ਨਹੀਂ ਹੈ।

ਉਹ ਕਹਿੰਦੇ ਹਨ, "ਮਮੀ ਦੀ ਸੁਰੱਖਿਆ ਦੀ ਜਾਂਚ 2012 ਵਿੱਚ ਮਿਸਰ ਦੇ ਤਿੰਨ ਮਾਹਰਾਂ ਦੀ ਇੱਕ ਟੀਮ ਨੇ ਕੀਤੀ ਸੀ।"

"ਉਸ ਵੇਲੇ ਮਮੀ ਦੀ ਤਿੰਨ-ਤਿੰਨ ਸੁਰੱਖਿਆਤਮਕ ਪਰਤਾਂ ਨੂੰ ਹਟਾ ਕੇ ਅਤੇ ਪੂਰੀ ਮਮੀ ਦੀ ਜਾਂਚ ਕਰ ਕੇ ਐਕਸ-ਰੇ ਕੀਤਾ ਗਿਆ ਸੀ।"

ਡਾ. ਚੋਲਕ ਦਾ ਕਹਿਣਾ ਹੈ ਕਿ ਮਿਸਰ ਦੇ ਮਾਹਿਰਾਂ ਨੇ ਇੱਕ ਜਾਂਚ ਤੋਂ ਬਾਅਦ ਜੈਪੁਰ ਦੀ ਮਮੀ ਨੂੰ ਸਭ ਤੋਂ ਸੁਰੱਖਿਅਤ ਪਾਇਆ ਸੀ।

ਇਹ ਵੀਡੀਓ ਵੀ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)