ਪੰਜਾਬ 'ਚ ਨਕਲੀ ਸ਼ਰਾਬ ਕਾਰੋਬਾਰ : ਸਾਡੇ ਪਿੰਡ ਕੋਰੋਨਾ ਨਾਲ ਨਹੀਂ ਨਕਲੀ ਸ਼ਰਾਬ ਨਾਲ ਕਹਿਰ ਵਾਪਰਿਆ ਹੈ- 5 ਅਹਿਮ ਖ਼ਬਰਾਂ

ਪੰਜਾਬ ਦੇ ਮਾਝੇ ਖਿੱਤੇ ਨਾਲ ਸਬੰਧਤ ਜ਼ਿਲ੍ਹਿਆ ਅੰਮ੍ਰਿਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਲਗਭਗ 100 ਮੌਤਾਂ ਦੀ ਘਟਨਾ ਨਾਲ ਸਿਆਸੀ ਮਾਹੌਲ ਵੀ ਭਖ਼ ਗਿਆ ਹੈ।

ਇਸ ਘਟਨਾਂ ਦੀ ਜਾਂਚ ਲਈ ਡਵੀਜ਼ਨਲ ਕਮਿਸ਼ਨਰ ਤੋਂ ਜੁਡੀਸ਼ੀਅਲ ਜਾਂਚ ਕਰਵਾਉਣ ਦੇ ਨਾਲ-ਨਾਲ ਮ੍ਰਿਤਕਾਂ ਦੇ ਵਾਰਿਸਾਂ ਨੂੰ 2-2 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ।

ਵਿਰੋਧੀ ਪਾਰਟੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਚੁੱਕੇ ਕਦਮਾਂ ਤੋਂ ਸੰਤੁਸ਼ਟ ਨਹੀਂ ਹਨ। ਕਾਂਗਰਸ ਇਸ ਨੂੰ ਤਰਾਸਦੀ ਦੱਸ ਰਹੀ ਹੈ ਅਤੇ ਅਕਾਲੀਆਂ ਵੇਲੇ ਵੀ ਹੋਈਆਂ ਘਟਨਾਵਾਂ ਨੂੰ ਯਾਦ ਕਰਵਾ ਰਹੀ ਹੈ।

2012 ਵਿਚ ਬਟਾਲਾ ਵਿੱਚ ਵੀ ਜ਼ਹਿਰੀਲੀ ਸ਼ਰਾਬ ਪੀਣ ਨਾਲ 16 ਮੌਤਾਂ ਹੋਈਆਂ ਸਨ। ਉਦੋਂ ਅਕਾਲੀ ਦਲ ਦੀ ਸਰਕਾਰ ਸੀ ਅਤੇ ਮ੍ਰਿਤਕਾਂ ਦੇ ਵਾਰਿਸਾਂ ਨੂੰ 5- 5 ਲੱਖ ਦਾ ਮੁਆਵਜ਼ਾ ਦੇਣ ਦਾ ਐਲਾਨ ਹੋਇਆ ਸੀ। ਉਦੋਂ ਵੀ ਸਰਕਾਰ ਨੇ ਆਈਜੀ ਪੱਧਰ ਦੇ ਅਧਿਕਾਰੀ ਤੋਂ ਜਾਂਚ ਕਰਵਾਈ ਸੀ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ

'ਸਾਡੇ ਪਿੰਡ ਕੋਰੋਨਾ ਨਹੀਂ ਸ਼ਰਾਬ ਦਾ ਕਹਿਰ ਹੈ'

ਮਾਝੇ ਵਿਚ ਲੋਕ ਨਕਲੀ ਸ਼ਰਾਬ ਦੇ ਕਾਰੋਬਾਰ ਪਿੱਛੇ ਸਿਆਸੀ ਤੇ ਪੁਲਿਸ ਦੀ ਮਿਲੀਭੁਗਤ ਦੇ ਇਲਜ਼ਾਮ ਲਗਾ ਰਹੇ ਹਨ।

ਕੰਗ ਪਿੰਡ ਵਿਚ ਲੋਕਾਂ ਨੇ ਬੀਬੀਸੀ ਨਾਲ ਗੱਲਾਬਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿਚ ਕੋਰੋਨਾ ਨਾਲ ਕੋਈ ਮੌਤ ਨਹੀਂ ਹੋਈ ਪਰ ਸ਼ਰਾਬ ਨੇ ਕਹਿਰ ਢਾਅ ਦਿੱਤਾ। ਇਕੱਲੇ ਕੰਗ ਪਿੰਡ ਵਿਚ 8 ਮੌਤਾਂ ਹੋਈਆਂ ਹਨ।

  • ਮਾਝੇ ਦੇ ਤਿੰਨ ਜਿਲ੍ਹਿਆਂ ਤਰਨ ਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ 'ਜ਼ਹਿਰੀਲੀ ਸ਼ਰਾਬ' ਦਾ ਕਹਿਰ, ਹੁਣ ਤੱਕ ਘੱਟੋ-ਘੱਟ 98 ਮੌਤਾਂ।
  • ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਦਸੇ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਹਨ।
  • ਮਾਝੇ ਦੇ ਲੋਕ ਨਕਲੀ ਸ਼ਰਾਬ ਦੇ ਇਸ ਕਾਰੋਬਾਰ ਨੂੰ ਸਿਆਸੀ ਤੇ ਪੁਲਿਸ ਸਰਪ੍ਰਸਤੀ ਦੇ ਇਲਜ਼ਾਮ ਲਾ ਰਹੇ ਹਨ।
  • ਮੁੱਖ ਮੰਤਰੀ ਨੇ ਪੀੜਤ ਪਰਿਵਾਰਾਂ ਲਈ 2 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਹੈ।

ਪੂਰੀ ਖ਼ਬਰ ਇੱਥੇ ਪੜ੍ਹੋ

ਬਾਬਰ ਅਯੁੱਧਿਆ ਕੀ ਕਰਨ ਜਾਂਦਾ ਸੀ, ਬਾਬਰਨਾਮਾ 'ਚ ਹੈ ਜ਼ਿਕਰ

ਉੱਤਰ ਪ੍ਰਦੇਸ਼ 'ਚ ਅਯੁੱਧਿਆ ਵਿਖੇ ਵਿਵਾਦਿਤ ਬਾਬਰੀ ਮਸਜਿਦ-ਰਾਮ ਜਨਮ ਭੂਮੀ ਦਾ ਢਾਂਚਾ ਮੌਜੂਦ ਸੀ, ਜਿਸ ਦਾ ਨਿਰਮਾਣ ਸਾਲ 1528 'ਚ ਹੋਇਆ ਸੀ।

ਹਿੰਦੂ ਸੰਗਠਨਾਂ ਦਾ ਸ਼ੂਰੂ ਤੋਂ ਹੀ ਦਾਅਵਾ ਰਿਹਾ ਹੈ ਕਿ ਇਸ ਮਸਜਿਦ ਦਾ ਨਿਰਮਾਣ ਰਾਮ ਦੇ ਜਨਮ ਅਸਥਾਨ 'ਤੇ ਬਣੇ ਮੰਦਿਰ ਨੂੰ ਤੋੜ ਕੇ ਕੀਤਾ ਗਿਆ ਹੈ।

ਜਦਕਿ ਮਸਜਿਦ ਦੇ ਦਸਤਾਵੇਜਾਂ ਤਹਿਤ ਮੁਗ਼ਲ ਸ਼ਾਸਕ ਬਾਬਰ ਦੇ ਇੱਕ ਜਰਨੈਲ ਮੀਰ ਬਾਕੀ ਨੇ ਇਸ ਦਾ ਨਿਰਮਾਣ ਕਰਵਾਇਆ ਸੀ।

ਖੈਰ, ਬਾਬਰੀ ਮਸਜਿਦ ਸਾਲ 1992 'ਚ ਢਾਹ ਦਿੱਤੀ ਗਈ ਸੀ, ਪਰ ਇਸ ਖੇਤਰ 'ਚ ਤਿੰਨ ਹੋਰ ਅਜਿਹੀਆਂ ਹੀ ਮਸਜਿਦਾਂ ਮੌਜੂਦ ਹਨ।ਇੰਨ੍ਹਾਂ ਬਾਰੇ ਦੱਸਿਆ ਜਾਂਦਾ ਹੈ ਕਿ ਇਹ ਵੀ ਬਾਬਰ ਕਾਲ ਨਾਲ ਹੀ ਸਬੰਧਤ ਹਨ।

ਪੂਰੀ ਖ਼ਬਰ ਇੱਥੇ ਕਲਿੱਕ ਕਰਕੇ ਪੜ੍ਹੋ

ਰਾਮ ਮੰਦਰ: 'ਤੁਰਕੀ ਤੇ ਪਾਕਿਸਤਾਨ ਦੇਸ਼ਾਂ ਦੇ ਨਕਸ਼ੇ ਕਦਮ 'ਤੇ ਭਾਰਤ' - ਨਜ਼ਰੀਆ

ਜਦੋਂ 1951 ਵਿੱਚ ਗੁਜਰਾਤ ਵਿੱਚ ਮੁੜ ਬਣਾਏ ਗਏ ਸੋਮਨਾਥ ਮੰਦਿਰ ਦਾ ਉਦਘਾਟਨ ਕਰਨਾ ਸੀ ਅਤੇ ਇਸ ਲਈ ਭਾਰਤ ਦੇ ਰਾਸ਼ਟਰਪਤੀ ਨੂੰ ਸੱਦਾ ਦਿੱਤਾ ਗਿਆ, ਤਾਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇਸ ਦੇ ਮਾਮਲਿਆਂ ਤੋਂ ਧਰਮ ਨੂੰ ਵੱਖ ਰੱਖਣਾ ਚਾਹੁੰਦੇ ਸਨ।

ਉਨ੍ਹਾਂ ਨੇ ਰਾਸ਼ਟਰਪਤੀ ਰਾਜੇਂਦਰ ਪ੍ਰਸਾਦ ਨੂੰ ਲਿਖਿਆ, ''ਬਿਹਤਰ ਹੋਵੇਗਾ ਜੇ ਤੁਸੀਂ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਨਾ ਕਰੋ।''

ਜਦੋਂ ਤੱਕ ਮੁਗਲ ਰਾਜਾ ਔਰੰਗਜੇਬ ਨੇ ਸੋਮਨਾਥ ਮੰਦਿਰ ਨੂੰ ਢਾਹ ਨਾ ਦਿੱਤਾ, ਉਦੋਂ ਤੱਕ ਕਈ ਮੁਸਲਮਾਨ ਰਾਜਿਆਂ ਵੱਲੋਂ ਇਸਦਾ ਕਾਫ਼ੀ ਨੁਕਸਾਨ ਕੀਤਾ ਜਾ ਚੁੱਕਾ ਸੀ।

ਇਸਦੀ ਮੁੜ ਉਸਾਰੀ 250 ਸਾਲ ਬਾਅਦ ਸ਼ੁਰੂ ਹੋਈਆ ਜਦੋਂ 1947 ਵਿੱਚ ਸਰਦਾਰ ਪਟੇਲ ਨੇ ਇਸਦਾ ਦੌਰਾ ਕੀਤਾ ਸੀ।

ਨਹਿਰੂ ਕਿਸੇ ਅਜਿਹੀ ਸਰਗਰਮੀ ਨੂੰ ਸਰਕਾਰ ਦੀ ਸਰਪ੍ਰਸਤੀ ਦੇਣ ਬਾਰੇ ਫਿਰਕਮੰਦ ਸਨ ਜੋ ਦੇਸ ਦੀ ਵੰਡ ਦੇ ਸੰਦਰਭ ਵਿੱਚ ਫੌਰੀ ਡੂੰਘੇ ਪਾੜੇ ਪਾਉਣ ਲਈ ਵਰਤੀ ਜਾਣੀ ਸੀ।

''ਅਫ਼ਸੋਸ ਦੀ ਗੱਲ ਹੈ ਕਿ ਇਸਦੇ ਕਈ ਸਿੱਟੇ ਨਿਕਲਣੇ ਸਨ। ਮੈਨੂੰ ਲੱਗਿਆ ਕਿ ਇਹ ਸੋਮਨਾਥ ਵਿੱਚ ਵੱਡੇ ਪੱਧਰ 'ਤੇ ਸੰਚਾਲਨ 'ਤੇ ਜ਼ੋਰ ਦੇਣ ਦਾ ਸਮਾਂ ਨਹੀਂ।''

ਦਿ ਇੰਡੀਅਨ ਐਕਸਪ੍ਰੈੱਸ ਦੀ ਸਾਬਕਾ ਡਿਪਟੀ ਐਡੀਟਰ ਸੀਮਾ ਚਿਸ਼ਤੀ ਦਾ ਨਜ਼ਰੀਆ ਇੱਥੇ ਪੜ੍ਹੋ

ਕੋਰੋਨਾਵਾਇਰਸ ਬਾਰੇ ਸ਼ੰਕਾਵਾਂ: ਤੁਹਾਡੇ 13 ਸਵਾਲਾਂ ਦੇ ਜਾਣੋ ਜਵਾਬ

ਕੋਰੋਨਾ ਦਾ ਕਹਿਰ ਪੰਜਾਬ ਸਣੇ ਭਾਰਤ ਅਤੇ ਪੂਰੀ ਦੁਨੀਆਂ ਵਿੱਚ ਹੈ।

ਕੋਰੋਨਾ ਸੰਕਟ ਵਿਚ ਘਿਰੇ ਲੋਕਾਂ ਦੇ ਮਨਾਂ ਵਿਚ ਬਹੁਤ ਸਾਰੇ ਸਵਾਲ ਹੋਣਗੇ।

ਇੱਥੇ ਅਸੀਂ ਤੁਹਾਡੇ ਮਨ ਦੀਆਂ ਕੁਝ ਦੁਬਿਧਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।

ਕੋਰੋਨਾਵਾਇਰਸ ਕੀ ਹੈ ਤੇ ਇਸ ਦੇ ਲ਼ੱਛਣ ਕੀ ਹਨ, ਇਸ ਤੋਂ ਇਲਾਵਾ ਕੀ ਬੱਚਿਆਂ ਵਿੱਚ ਵੱਖਰੇ ਤਰ੍ਹਾਂ ਦੇ ਲੱਛਣ ਹੁੰਦੇ ਹਨ?

ਇਨ੍ਹਾਂ ਸਾਰੇ ਅਹਿਮ ਸਵਾਲਾਂ ਦੇ ਜਵਾਬ ਇੱਥੇ ਕਲਿੱਕ ਕਰਕੇ ਜਾਣੋ

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)