ਦਲਿਤ ਕਿਸਾਨ ਜੋੜੇ ਦੇ ਜ਼ਹਿਰ ਖਾਣ ਪਿੱਛੇ ਕੀ ਹੈ ਪੂਰਾ ਮਾਮਲਾ: ਜਾਣੋ ਜ਼ਮੀਨੀ ਹਕੀਕਤ

    • ਲੇਖਕ, ਸ਼ੁਰਿਹ ਨਿਆਜ਼ੀ
    • ਰੋਲ, ਭੋਪਾਲ ਤੋਂ, ਬੀਬੀਸੀ ਲਈ

ਮੱਧ ਪ੍ਰਦੇਸ਼ ਦੇ ਗੁਨਾ ਵਿੱਚ ਇੱਕ ਦਲਿਤ ਕਿਸਾਨ ਜੋੜੇ ਦੀ ਪੁਲਿਸ ਨੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਤਾਂ ਜੋ ਉਨ੍ਹਾਂ ਨੂੰ ਸਰਕਾਰੀ ਜ਼ਮੀਨ ਦੇ ਇੱਕ ਟੁਕੜੇ ਨੂੰ ਹਟਾਇਆ ਜਾ ਸਕੇ, ਜਿੱਥੇ ਉਨ੍ਹਾਂ ਦੀ ਫ਼ਸਲ ਖੜੀ ਸੀ।

ਇਸ ਤੋਂ ਬਾਅਦ ਜੋੜੇ ਨੇ ਕੀਟਨਾਸ਼ਕ ਪੀ ਕੇ ਆਪਣੀ ਜੀਵਨ ਲੀਲਾ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਤੀ ਅਤੇ ਪਤਨੀ ਫਿਲਹਾਲ ਹਸਪਤਾਲ ਵਿੱਚ ਹਨ, ਜਿੱਥੇ ਪਤਨੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਮੰਗਲਵਾਰ ਨੂੰ ਹੋਈ ਇਸ ਘਟਨਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਹੈ। ਉੱਥੇ ਹੀ ਵੀਡੀਓ ਵਿੱਚ ਦੇਖਿਆ ਗਿਆ ਹੈ ਕਿ ਇਸ ਜੋੜੇ ਨੇ 7 ਬੱਚੇ ਵੀ ਘਟਨਾ ਦੌਰਾਨ ਰੋਂਦੇ-ਚੀਕਦੇ ਰਹੇ ਪਰ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨੂੰ ਜ਼ਰਾ ਵੀ ਤਰਸ ਨਹੀਂ ਆਇਆ।

ਇਹ ਵੀ ਪੜ੍ਹੋ-

ਬੱਚਿਆਂ ਦੇ ਚੀਕ-ਚਿਹਾੜੇ ਦੇ ਬਾਵਜੂਦ ਜੋੜੇ 'ਤੇ ਪੁਲਿਸ ਦਾ ਜ਼ੁਲਮ ਜਾਰੀ ਰਿਹਾ।

ਵੀਡੀਓ ਵਾਇਰਸ ਹੋਣ ਤੋਂ ਬਾਅਦ ਦੇਰ ਰਾਤ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਜ਼ਿਲ੍ਹਾ ਅਧਿਕਾਰੀ ਅਤੇ ਐੱਸਪੀ ਨੂੰ ਅਹੁਦੇ ਨੂੰ ਹਟਾ ਦਿੱਤਾ ਹੈ।

ਜ਼ਿਲ੍ਹਾ ਅਧਿਕਾਰੀ ਐੱਸ ਵਿਸ਼ਵਨਾਥ ਅਤੇ ਐੱਸਪੀ ਤਰੁਣ ਨਾਇਕ ਨੂੰ ਅਹੁਦੇ ਤੋਂ ਹਟਾਉਣ ਤੋਂ ਬਾਅਦ ਮੁੱਖ ਮੰਤਰੀ ਨੇ ਜਾਂਚ ਦਾ ਐਲਾਨ ਕਰ ਦਿੱਤਾ ਹੈ।

ਇਹ ਮਾਮਲਾ ਸ਼ਹਿਰ ਦੇ ਕੈਂਟ ਥਾਣਾ ਖੇਤਰ ਦਾ ਹੈ। ਸ਼ਹਿਰ ਦੇ ਸਭ ਡਿਵੀਜ਼ਨਲ ਮੈਜਿਸਟ੍ਰੇਟ ਦੀ ਅਗਵਾਈ ਵਿੱਚ ਇੱਕ ਟੀਮ ਕਬਜ਼ਾ ਹਟਾਉਣ ਲਈ ਉੱਥੇ ਪਹੁੰਚੀ ਸੀ।

ਜਿਸ ਜ਼ਮੀਨ ਨੂੰ ਲੈ ਵਿਵਾਦ ਹੋਇਆ, ਉਸ 'ਤੇ ਰਾਜਕੁਮਾਰ ਅਹਿਰਵਾਰ ਨੇ ਫ਼ਸਲ ਬੀਜੀ ਹੋਈ ਸੀ। ਪੁਲਿਸ ਦਸਤੇ ਨੇ ਜੇਸੀਬੀ ਮਸ਼ੀਨ ਨਾਲ ਇਸ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ।

ਸੂਬਾ ਸਰਕਾਰ ਦੀ ਆਲੋਚਨਾ

ਇਸ ਘਟਨਾ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਸ਼ਿਵਰਾਜ ਸਿੰਘ ਸਰਕਾਰ 'ਤੇ ਨਿਸ਼ਾਨਾ ਸਾਧਿਆ।

ਉਨ੍ਹਾਂ ਨੇ ਟਵੀਟ ਵਿੱਚ ਕਿਹਾ, "ਇਹ ਸ਼ਿਵਰਾਜ ਸਰਕਾਰ ਪ੍ਰਦੇਸ਼ ਨੂੰ ਕਿੱਥੇ ਲੈ ਕੇ ਜਾ ਰਹੀ ਹੈ? ਇਹ ਕਿਹੋ-ਜਿਹਾ ਜੰਗਲਰਾਜ ਹੈ? ਗੁਨਾ ਵਿੱਚ ਕੈਂਟ ਥਾਣਾ ਇਲਾਕੇ ਵਿੱਚ ਇੱਕ ਦਲਿਤ ਕਿਸਾਨ ਜੋੜੇ 'ਚੇ ਵੱਡੀ ਗਿਣਤੀ ਵਿੱਚ ਪੁਲਿਸ ਕਰਮੀਆਂ ਵੱਲੋਂ ਇਸ ਤਰ੍ਹਾਂ ਬੇਰਹਿਮੀ ਨਾਲ ਲਾਠੀ ਚਾਰਜ।"

ਇਹ ਵੀ ਪੜ੍ਹੋ-

ਉਨ੍ਹਾਂ ਨੇ ਕਿਹਾ, "ਜੇਕਰ ਪੀੜਤ ਨੌਜਵਾਨ ਦਾ ਜ਼ਮੀਨ ਸਬੰਧੀ ਕੋਈ ਵਿਵਾਦ ਹੈ ਤਾਂ ਵੀ ਇਸ ਨੂੰ ਕਾਨੂੰਨੀ ਤੌਰ 'ਤੇ ਹੱਲ ਕੀਤਾ ਜਾ ਸਕਦਾ ਹੈ ਪਰ ਇਸ ਤਰ੍ਹਾਂ ਕਾਨੂੰਨ ਹੱਥ ਵਿੱਚ ਲੈ ਕੇ ਉਸ ਦੀ, ਉਸ ਦੀ ਪਤਨੀ ਦੀ, ਪਰਿਵਾਰ ਵਾਲਿਆਂ ਦੀ ਤੇ ਮਾਸੂਮ ਬੱਚਿਆਂ ਤੱਕ ਦੀ ਇੰਨੀ ਬੇਰਹਿਮੀ ਨਾਲ ਕੁੱਟਮਾਰ. ਇਹ ਕਿਥੋਂ ਦਾ ਨਿਆਂ ਹੈ? ਕੀ ਇਹ ਸਭ ਇਸ ਲਈ ਕਿ ਉਹ ਇੱਕ ਦਲਿਤ ਪਰਿਵਾਰ ਤੋਂ ਹਨ, ਗਰੀਬ ਕਿਸਾਨ ਹਨ?"

ਕਮਲਨਾਥ ਨੇ ਕਿਹਾ, "ਅਜਿਹੀ ਘਟਨਾ ਬਰਦਾਸ਼ਤ ਨਹੀਂ ਕੀਤੀ ਸਕਦੀ ਹੈ। ਇਸ ਲਈ ਦੋਸ਼ੀਆਂ 'ਤੇ ਤਤਕਾਲ ਸਖ਼ਤ ਕਾਰਵਾਈ ਹੋਵੇ, ਨਹੀਂ ਤਾਂ ਕਾਂਗਰਸ ਚੁੱਪ ਨਹੀਂ ਬੈਠੇਗੀ।"

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਘਟਨਾ ਦਾ ਵੀਡੀਓ ਟਵੀਟ ਕਰ ਕੇ ਲਿਖਿਆ, "ਸਾਡੀ ਲੜਾਈ ਇਸੇ ਸੋਚ ਅਤੇ ਅਨਿਆਂ ਦੇ ਖ਼ਿਲਾਫ਼ ਹੈ।"

ਉੱਥੇ ਹੀ ਬਸਪਾ ਮੁਖੀ ਮਾਇਆਵਤੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਇੱਕ ਪਾਸੇ ਭਾਜਪਾ ਅਤੇ ਉਨ੍ਹਾਂ ਦੀ ਸਰਕਾਰ ਦਲਿਤਾਂ ਨੂੰ ਵਸਾਉਣ ਦਾ ਰਾਗ ਅਲਾਪ ਰਹੀ ਹੈ ਜਦ ਕਿ ਦੂਜੇ ਪਾਸੇ ਉਨ੍ਹਾਂ ਨੂੰ ਉਜਾੜਨ ਦੀਆਂ ਘਟਨਾਵਾਂ ਉਸੇ ਤਰ੍ਹਾਂ ਹੀ ਆਮ ਹਨ, ਜਿਸ ਤਰ੍ਹਾਂ ਪਹਿਲਾਂ ਕਾਂਗਰਸ ਪਾਰਟੀ ਦੇ ਸ਼ਾਸਨ ਵਿੱਚ ਹੁੰਦੀਆਂ ਸਨ, ਤਾਂ ਫਿਰ ਦੋਵਾਂ ਸਰਕਾਰਾਂ ਵਿੱਚ ਕੀ ਫਰਕ ਹੈ? ਖ਼ਾਸ ਕਰਕੇ ਦਲਿਤਾਂ ਨੂੰ ਇਸ ਬਾਰੇ ਵੀ ਜ਼ਰੂਰ ਸੋਚਣਾ ਚਾਹੀਦਾ ਹੈ।"

ਕੀ ਹੈ ਪੂਰਾ ਮਾਮਲਾ?

ਅਧਿਕਾਰੀਆਂ ਮੁਤਾਬਕ ਇਹ ਜ਼ਮੀਨ ਪਹਿਲਾ ਹੀ ਆਦਰਸ਼ ਯੂਨੀਵਰਸਿਟੀ ਲਈ ਅਲਾਟ ਕੀਤੀ ਗਈ ਹੈ। ਉੱਥੇ ਹੀ ਸਥਾਨਕ ਲੋਕਾਂ ਮੁਤਾਬਕ ਇਸ ਜ਼ਮੀਨ 'ਤੇ ਇੱਕ ਸਾਬਕਾ ਕੌਂਸਲਰ ਦਾ ਕਬਜ਼ਾ ਰਿਹਾ ਹੈ ਅਤੇ ਉਨ੍ਹਾਂ ਨੇ ਇਹ ਜ਼ਮੀਨ ਰਾਜਕੁਮਾਰ ਅਹਿਰਵਾਨ ਨੂੰ ਪੈਸੇ ਲੈ ਕੇ ਖੇਤੀ ਕਰਨ ਲਈ ਦਿੱਤੀ ਸੀ।

ਸਥਾਨਰ ਲੋਕਾਂ ਦਾ ਕਹਿਣਾ ਹੈ ਕਿ ਇਸ ਜ਼ਮੀਨ 'ਤੇ ਫ਼ਸਲ ਲਗਾਉਣ ਲਈ ਰਾਜਕੁਮਾਰ ਨੇ ਕਰੀਬ 2 ਲੱਖ ਰੁਪਏ ਉਧਾਰ ਲਿਆ ਸੀ। ਪਰਿਵਾਰ ਦੇ ਗੁਜ਼ਰ-ਬਸਰ ਲਈ ਇਸ ਜ਼ਮੀਨ 'ਤੇ ਹੋਣ ਵਾਲੀ ਫ਼ਸਲ ਦਾ ਹੀ ਸਹਾਰਾ ਸੀ।

ਪਤੀ-ਪਤਨੀ ਵੱਲੋਂ ਕੀਟਨਾਸ਼ਕ ਪੀ ਲੈਣ ਤੋਂ ਬਾਅਦ ਵੀ ਪੁਲਿਸ-ਪ੍ਰਸ਼ਾਸਨ ਨੇ ਉਨ੍ਹਾਂ ਸੁਧ ਨਹੀਂ ਲਈ ਸੀ ਬਲਕਿ ਉਨ੍ਹਾਂ ਦੇ ਬੱਚੇ ਹੀ ਉਨ੍ਹਾਂ ਨੂੰ ਉਠਾਉਣ ਦੀ ਕੋਸ਼ਿਸ਼ ਕਰ ਰਹੇ ਸਨ।

ਜਦੋਂ ਰਾਜਕੁਮਾਰ ਦਾ ਭਰਾ ਮੌਕੇ 'ਤੇ ਪਹੁੰਚਿਆ ਤਾਂ ਪੁਲਿਸ ਦਲ ਨੇ ਉਸ ਨਾਲ ਵੀ ਕੁੱਟਮਾਰ ਕੀਤੀ।

ਪੁਲਿਸ ਨੇ ਰਾਜਕੁਮਾਰ ਅਤੇ ਉਨ੍ਹਾਂ ਦੀ ਪਤਨੀ ਸਾਵਿੱਤਰੀ ਦੇ ਖ਼ਿਲਾਫ਼ ਕੇਸ ਵੀ ਦਰਜ ਕਰ ਲਿਆ ਹੈ। ਪੁਲਿਸ ਨੇ ਘਟਨਾ ਵੇਲੇ ਮੌਕੇ 'ਤੇ ਮੌਜੂਦ ਕਈ ਲੋਕਾਂ ਦੇ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਹੈ।

ਉੱਥੇ ਹੀ ਘਟਨਾ ਵਾਲੀ ਥਾਂ 'ਤੇ ਪਹੁੰਚੇ ਤਹਿਸੀਲਦਾਰ ਨਿਰਮਲ ਰਾਠੌਰ ਨੇ ਇਲਜ਼ਾਮ ਲਗਾਇਆ ਹੈ ਕਿ ਪਹਿਲਾਂ ਪਰਿਵਾਰ ਨੇ ਹੀ ਮਹਿਲਾ ਪੁਲਿਸ ਨਾਲ ਦੁਰਵਿਹਾਰ ਕੀਤਾ ਅਤੇ ਉਸ ਤੋਂ ਬਾਅਦ ਥੋੜ੍ਹੀ ਸਖ਼ਤੀ ਕੀਤੀ ਗਈ।

ਇਹ ਵੀਡੀਓ ਪੂਰਾ ਦਿਨ ਟਵਿੱਟਰ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵੀ ਸ਼ੇਅਰ ਕੀਤਾ ਜਾਂਦਾ ਰਿਹਾ। ਲੋਕ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਅਸਤੀਫੇ ਤੱਕ ਦੀ ਮੰਗ ਕਰ ਰਹੇ ਹਨ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੁਲਿਸ ਨੇ ਕਿਸੇ ਕਿਸਾਨ 'ਤੇ ਇਸ ਤਰ੍ਹਾਂ ਦੀ ਬੇਰਹਿਮੀ ਕੀਤੀ ਹੋਵੇ। ਇਸ ਤਰ੍ਹਾਂ ਦੇ ਵੀਡੀਓ ਸਾਹਮਣੇ ਆਉਂਦੇ ਰਹੇ ਹਨ ਪਰ ਅਜੇ ਤੱਕ ਕਿਸੇ ਮਾਮਲੇ ਵਿੱਚ ਪੁਲਿਸ 'ਤੇ ਸਖ਼ਤ ਕਾਰਵਾਈ ਦੀ ਮਿਸਾਲ ਪੇਸ਼ ਨਹੀਂ ਕੀਤੀ ਗਈ ਹੈ।

ਕੁਝ ਦੇਰ ਦੀ ਚਰਚਾ ਤੋਂ ਬਾਅਦ, ਆਮਤੌਰ 'ਤੇ ਅਜਿਹੇ ਮਾਮਲੇ ਰਫ਼ਾ-ਦਫ਼ਾ ਕਰ ਦਿੱਤੇ ਜਾਂਦੇ ਹਨ।

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)