ਸਈਅਦ ਅਲ਼ੀ ਸ਼ਾਹ ਗਿਲਾਨੀ: ਕਸ਼ਮੀਰੀ ਵੱਖਵਾਦੀ ਆਗੂ ਨੇ ਹੁਰੀਅਤ ਨਾਲੋਂ ਨਾਤਾ ਤੋੜਿਆ

ਭਾਰਤ ਸਾਸ਼ਿਤ ਕਸ਼ਮੀਰ ਦੇ 91 ਸਾਲਾ ਵੱਖਵਾਦੀ ਨੇਤਾ ਸਈਅਦ ਅਲੀ ਗਿਲਾਨੀ ਘਾਟੀ ਦੇ ਵੱਖਵਾਦੀ ਬਾਗੀ ਸਿਆਸੀ ਗਰੁੱਪਾਂ ਦੇ ਗਠਜੋੜ ਹੁਰੀਅਤ ਕਾਨਫਰੰਸ ਤੋਂ ਵੱਖ ਹੋ ਗਏ ਹਨ।

ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ ਜਾਰੀ 47 ਸਕਿੰਟ ਦੇ ਇੱਕ ਆਡੀਓ ਕਲਿੱਪ ਵਿੱਚ ਗਿਲਾਨੀ ਨੇ ਕਿਹਾ, "ਹੁਰੀਅਤ ਕਾਨਫਰੰਸ ਦੇ ਅੰਦਰ ਬਣੇ ਹਾਲਾਤ ਕਾਰਨ ਮੈਂ ਪੂਰੇ ਤਰੀਕੇ ਨਾਲ ਵੱਖ ਹੁੰਦਾ ਹਾਂ।"

ਹੁਰੀਅਤ ਆਗੂਆਂ ਤੇ ਵਰਕਰਾਂ ਦੇ ਨਾਂ ਲਿਖੇ ਪੱਤਰ ਵਿੱਚ ਗਿਲਾਨੀ ਨੇ ਇਸ ਗੱਲ ਦਾ ਖੰਡਨ ਕੀਤਾ ਹੈ ਕਿ ਉਹ ਸਰਕਾਰ ਦੀ ਸਖ਼ਤ ਨੀਤੀ ਜਾਂ ਫਿਰ ਆਪਣੀ ਖ਼ਰਾਬ ਸਿਹਤ ਕਾਰਨ ਵੱਖ ਹੋ ਰਹੇ ਹਨ।

ਉਨ੍ਹਾਂ ਨੇ ਲਿਖਿਆ ਹੈ, "ਖਰਾਬ ਸਿਹਤ ਤੇ ਪਾਬੰਦੀਆਂ ਦੇ ਬਾਵਜੂਦ ਮੈਂ ਕਈ ਤਰੀਕਿਆਂ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਤੁਹਾਡੇ ਵਿੱਚੋਂ ਕੋਈ ਉਪਲੱਬਧ ਨਹੀਂ ਸੀ। ਜਦੋਂ ਤੁਹਾਨੂੰ ਲਗਿਆ ਕਿ ਤੁਹਾਡੀ ਜਵਾਬਦੇਹੀ ਤੈਅ ਕੀਤੀ ਜਾਵੇਗੀ ਅਤੇ ਫੰਡ ਦੇ ਗਲਤ ਇਸਤੇਮਾਲ ਉੱਤੇ ਸਵਾਲ ਉੱਠਣਗੇ ਤਾਂ ਤੁਸੀਂ ਖੁਦ ਅਗਵਾਈ ਦੇ ਖਿਲਾਫ਼ ਬਗਾਵਤ ਕਰ ਦਿੱਤੀ।"

ਗਿਲਾਨੀ ਨੇ ਇਹ ਗੱਲਾਂ ਉਸ ਮੀਟਿੰਗ ਨੂੰ ਲੈ ਕੇ ਕੀਤੀਆਂ, ਜਿਸ ਨੂੰ ਕਥਿਤ ਤੌਰ 'ਤੇ ਉਨ੍ਹਾਂ ਨੂੰ ਹੁਰੀਅਤ ਮੁਖੀ ਦੇ ਅਹੁਦੇ ਤੋਂ ਹਟਾਉਣ ਲਈ ਸੱਦਿਆ ਗਿਆ ਸੀ।

ਇਹ ਵੀ ਪੜ੍ਹੋ :

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)