ਅਸਮਾਨੀ ਬਿਜਲੀ : ਭਾਰਤ 'ਚ ਇੰਨੀਆਂ ਮੌਤਾਂ ਕਿਉਂ ਹੁੰਦੀਆਂ ਹਨ ਤੇ ਬਚਾਅ ਦੇ ਇਹ ਹਨ 7 ਤਰੀਕੇ

ਤਸਵੀਰ ਸਰੋਤ, MOHAR SINGH MEENA
ਰਾਜਸਥਾਨ ਦੀ ਰਾਜਧਾਨੀ ਜੈਪੁਰ ਸਣੇ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਐਤਵਾਰ ਨੂੰ ਤੇਜ਼ ਮੀਂਹ ਪਿਆ ਅਤੇ ਇਸ ਦੌਰਾਨ ਅਸਮਾਨੀ ਬਿਜਲੀ ਡਿੱਗਣ ਕਾਰਨ ਸੂਬੇ ਵਿੱਚ ਘੱਟੋ-ਘੱਟ 20 ਲੋਕਾਂ ਦੀ ਮੌਤ ਗਈ ਹੈ।
ਜੈਪੁਰ ਦੇ ਉੱਤਰ ਵਿੱਚ 11 ਲੋਕਾਂ ਦੀ ਮੌਤ ਉਸ ਵੇਲੇ ਹੋਈ ਜਦੋਂ ਉਹ ਸੈਲਫੀ ਲੈ ਰਹੇ ਸਨ। ਇਸ ਹਾਦਸੇ ਵਿਚ ਮਰਨ ਵਾਲਿਆਂ ਵਿਚ ਪੰਜਾਬ ਦੇ ਅੰਮ੍ਰਿਤਸਰ ਨਾਲ ਸਬੰਧਤ ਦੋ ਸਕੇ ਭੈਣ ਭਰਾ ਵੀ ਸ਼ਾਮਲ ਹਨ।
ਜਿਸ ਥਾਂ ਇਹ ਹਾਦਸਾ ਆਮੇਰ ਕਿਲ੍ਹੇ ਦਾ ਵੌਚ ਟਾਵਰ ਉੱਤੇ ਵਾਪਰਿਆ, ਇਹ ਲੋਕ ਇੱਥੇ ਸੈਲਫੀ ਲੈ ਰਹੇ ਸਨ। ਜਦੋਂ ਇਹ ਘਟਨਾ ਹੋਈ ਤਾਂ ਕਰੀਬ 27 ਲੋਕ ਕਿਲ੍ਹੇ ਦੇ ਮਿਨਾਰ ਅਤੇ ਦੀਵਾਰ 'ਤੇ ਸਨ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਵਧੇਰੇ ਨੌਜਵਾਨ ਸਨ ।
ਇਹ ਵੀ ਪੜ੍ਹੋ-
ਅਸਮਾਨੀ ਬਿਜਲੀ ਤੋਂ ਬਚਣ ਲਈ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ...
- ਜੇ ਕਿਸੇ ਵਿਅਕਤੀ ਦੇ ਉੱਪਰ ਬਿਜਲੀ ਡਿੱਗ ਜਾਵੇ ਤਾਂ ਤੁਰੰਤ ਡਾਕਟਰੀ ਸਹਾਇਤਾ ਲਓ। ਮਰੀਜ਼ ਨੂੰ ਛੂਹਣ ਨਾਲ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਵੇਗਾ।
- ਜੇ ਕਿਸੇ ਉੱਪਰ ਬਿਜਲੀ ਡਿੱਗੀ ਹੈ ਤਾਂ ਫੌਰਨ ਨਬਜ਼ ਦੀ ਜਾਂਚ ਕਰੋ ਅਤੇ ਜੇ ਹੋ ਸਕੇ ਤਾਂ ਮੁਢਲੀ ਸਹਾਇਤਾ ਦਿਓ।
- ਬਿਜਲੀ ਡਿੱਗਣ ਨਾਲ ਆਮ ਤੌਰ ’ਤੇ ਦੋ ਥਾਵਾਂ ਸੜਦੀਆਂ ਹਨ-ਜਿੱਥੇ ਬਿਜਲੀ ਡਿੱਗੀ ਸੀ ਅਤੇ ਪੈਰਾਂ ਦੀਆਂ ਤਲੀਆਂ। ਜਿੱਥੋਂ ਬਿਜਲੀ ਬਾਹਰ ਨਿਕਲਦੀ ਹੈ।ਹੋ ਸਕਦਾ ਹੈ ਮਰੀਜ਼ ਦੀਆਂ ਹੱਡੀਆਂ ਟੁੱਟ ਗਈਆਂ ਹੋਣ ਜਾਂ ਉਸਦੇ ਦੇਖਣ, ਸੁਣਨ ਦੀ ਸ਼ਕਤੀ ਚਲੀ ਗਈ ਹੋਵੇ। ਇਸ ਦੀ ਜਾਂਚ ਕਰ ਲਓ।

- ਬਿਜਲੀ ਡਿੱਗਣ ਤੋਂ ਤੁਰੰਤ ਮਗਰੋਂ ਬਾਹਰ ਨਾ ਨਿਕਲੋ। ਜ਼ਿਆਦਾਤਰ ਮੌਤਾਂ ਤੂਫ਼ਾਨ ਦੇ ਲੰਘਣ ਤੋਂ ਅੱਧੇ ਘੰਟੇ ਬਾਅਦ ਬਿਜਲੀ ਡਿੱਗਣ ਨਾਲ ਹੁੰਦੀਆਂ ਹਨ।
- ਜੇ ਬੱਦਲ ਗਰਜ ਰਹੇ ਹੋਣ ਤੇ ਰੋਂਗਟੇ ਖੜ੍ਹੇ ਹੋ ਰਹੇ ਹੋਣ ਤਾਂ ਇਹ ਸੰਕੇਤ ਹੈ ਕਿ ਬਿਜਲੀ ਡਿੱਗ ਸਕਦੀ ਹੈ। ਹੇਠਾਂ, ਪੈਰਾਂ ਭਾਰ ਹੱਥ ਗੋਡਿਆਂ ਉੱਪਰ ਰੱਖ ਕੇ ਬੈਠ ਜਾਓ। ਸਿਰ ਗੋਡਿਆਂ ਵਿੱਚ ਦੇ ਲਓ। ਇਸ ਤਰ੍ਹਾਂ ਸਰੀਰ ਦਾ ਜ਼ਮੀਨ ਨਾਲ ਸੰਪਰਕ ਘੱਟ ਤੋਂ ਘੱਟ ਰਹੇਗਾ।
- ਛਤਰੀ ਜਾਂ ਮੋਬਾਈਲ ਦੀ ਵਰਤੋ ਨਾ ਕਰੋ। ਧਾਤ ਰਾਹੀਂ ਬਿਜਲੀ ਤੁਹਾਡੇ ਸਰੀਰ ਵਿੱਚ ਦਾਖ਼ਲ ਹੋ ਸਕਦੀ ਹੈ। ਬ੍ਰਿਟਿਸ਼ ਮੈਡੀਕਲ ਜਨਰਲ ਵਿੱਚ ਛਪੀ ਜਾਣਕਾਰੀ ਮੁਤਾਬਕ ਇੱਕ 15 ਸਾਲਾ ਕੁੜੀ ਉੱਪਰ ਉਸ ਸਮੇਂ ਬਿਜਲੀ ਡਿੱਗੀ ਜਦੋਂ ਉਹ ਮੋਬਾਈਲ ਉੱਪਰ ਗੱਲ ਕਰ ਰਹੀ ਸੀ ਅਤੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ।
- ਇਹ ਗਲਤ ਧਾਰਣਾ ਹੈ ਕਿ ਬਿਜਲੀ ਇੱਕੋ ਥਾਂ ਦੋ ਵਾਰ ਨਹੀਂ ਡਿਗਦੀ।

ਤਸਵੀਰ ਸਰੋਤ, GETTY IMAGES
ਭਾਰਤ ਵਿਚ ਇੰਨੀਆਂ ਮੌਤਾਂ ਕਿਉਂ
ਬੀਬੀਸੀ ਵੈਦਰ ਸੈਂਟਰ ਦੇ ਹੇਲੇਨ ਵੇਲੇਨ ਦੀ ਰਿਪੋਰਟ ਮੁਤਾਬਕ ਭਾਰਤ ਵਿਚ ਹਰ ਸਾਲ ਬਿਜਲੀ ਦੀ ਵਜ੍ਹਾ ਨਾਲ ਬਹੁਤ ਸਾਰੇ ਲੋਕ ਮਰਦੇ ਹਨ। ਇਹ ਮੌਤਾਂ ਖ਼ਾਸਕਰ ਉੱਤਰੀ ਭਾਰਤ ਦੇ ਰਾਜਾਂ ਵਿੱਚ ਹੁੰਦੀਆਂ ਹਨ।
ਭਾਰਤ ਵਿੱਚ ਇੱਕ ਸਾਲ ਵਿੱਚ ਬਿਜਲੀ ਡਿੱਗਣ ਕਾਰਨ ਦੋ ਹਜ਼ਾਰ ਲੋਕਾਂ ਦੀ ਮੌਤ ਹੋਣ ਦੀਆਂ ਰਿਪੋਰਟਾਂ ਹਨ।
ਇਹ ਸਪੱਸ਼ਟ ਹੈ ਕਿ ਬਿਜਲੀ ਵੀ ਵਿਸ਼ਵ ਦੇ ਹੋਰ ਹਿੱਸਿਆਂ ਵਿੱਚ ਵੀ ਪੈਂਦੀ ਹੈ, ਤਾਂ ਭਾਰਤ ਵਿੱਚ ਸਭ ਤੋਂ ਵੱਧ ਮੌਤਾਂ ਕਿਉਂ ਹੁੰਦੀਆਂ ਹਨ?
ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਮਰੀਕਾ ਅਤੇ ਬ੍ਰਿਟੇਨ ਵਰਗੇ ਦੇਸ਼ਾਂ ਵਿਚ ਚੇਤਾਵਨੀ ਦੇਣ ਦੀ ਪ੍ਰਣਾਲੀ ਬਿਹਤਰ ਹੈ, ਲੋਕਾਂ ਨੂੰ ਸਮੇਂ ਤੋਂ ਪਹਿਲਾਂ ਦੱਸਿਆ ਜਾਂਦਾ ਹੈ ਕਿ ਇਨ੍ਹਾਂ ਖੇਤਰਾਂ ਵਿਚ ਮੌਸਮ ਖ਼ਰਾਬ ਹੋ ਸਕਦਾ ਹੈ, ਬਿਜਲੀ ਡਿੱਗ ਸਕਦੀ ਹੈ। ਭਾਰਤ ਵਿਚ ਅਜਿਹਾ ਨਹੀਂ ਹੈ।
ਬੀਬੀਸੀ ਨਿਊਜ਼ ਪੰਜਾਬੀ ਨੂੰ ਆਪਣੇ ਫੋਨ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਤੋਂ ਇਲਾਵਾ, ਜੂਨ ਤੋਂ ਸਤੰਬਰ ਦੇ ਮਹੀਨਿਆਂ ਵਿਚ ਚੱਲਦੀਆਂ ਮੌਨਸੂਨ ਦੀਆਂ ਹਵਾਵਾਂ ਭਾਰਤ ਦੀ ਭੂਗੋਲਿਕ ਸਥਿਤੀ ਦੇ ਕਾਰਨ, ਭਾਰੀ ਮਾਤਰਾ ਵਿਚ ਭਾਰਤ ਵਿਚ ਪਹੁੰਚ ਜਾਂਦੀਆਂ ਹਨ।
ਅਰਬ ਸਾਗਰ ਵਿਚ ਭਾਰਤ ਦਾ ਅੱਧਾ ਹਿੱਸਾ ਇਕ ਪ੍ਰਾਇਦੀਪ ਦੀ ਤਰ੍ਹਾਂ ਹੈ। ਇਸ ਲਈ ਇਹ ਮੌਨਸੂਨ ਹਵਾਵਾਂ ਭਾਰਤ ਦੇ ਵੱਡੇ ਹਿੱਸੇ ਨੂੰ ਪ੍ਰਭਾਵਤ ਕਰਦੀਆਂ ਹਨ।
ਇਸ ਦਾ ਅਰਥ ਹੈ ਕਿ ਇਹ ਭਾਰਤ ਵਿਚ ਬਹੁਤ ਮੀਂਹ ਪੈਂਦਾ ਹੈ। ਉੱਤਰ ਪੂਰਬੀ ਰਾਜਾਂ ਵਿੱਚ ਮੌਨਸੂਨ ਦੀਆਂ ਹਵਾਵਾਂ ਤੇਜ਼ ਰਫ਼ਤਾਰ ਨਾਲ ਪਹੁੰਚ ਜਾਂਦੀਆਂ ਹਨ, ਅਜਿਹੀਆਂ ਥਾਵਾਂ ਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ, ਭਾਰਤ ਵਿਚ ਬਹੁਤ ਸਾਰੇ ਲੋਕ ਖੇਤੀਬਾੜੀ ਦੇ ਕੰਮਾਂ ਲਈ ਆਪਣੇ ਘਰਾਂ ਤੋਂ ਬਾਹਰ ਜਾਂਦੇ ਹਨ ਅਤੇ ਵਿਸ਼ਵ ਦੇ ਮੁਕਾਬਲੇ ਉਨ੍ਹਾਂ ਦੇ ਬਿਜਲੀ ਡਿੱਗਣ ਦਾ ਸ਼ਿਕਾਰ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ।
ਇਹ ਵੀ ਪੜ੍ਹੋ:
ਇਹ ਵੀ ਵੇਖੋ-
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












