You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਸਾਡੀ ਨੀਂਦ 'ਤੇ ਕੀ ਅਸਰ ਪਾ ਰਿਹਾ ਹੈ - 5 ਅਹਿਮ ਖ਼ਬਰਾਂ
ਕੋਰੋਨਾਵਾਇਰਸ ਕਰਕੇ ਦੁਨੀਆਂ ਭਰ ਦੇ ਕਈ ਦੇਸਾਂ ਵਿੱਚ ਲੌਕਡਾਊਨ ਹੈ। ਇਸੇ ਲੌਕਡਾਊਨ ਕਰਕੇ ਲਗਾਤਾਰ ਘਰ ਬੈਠਣ ਨਾਲ, ਸਾਡੀਆਂ ਆਦਤਾਂ 'ਤੇ ਵੀ ਅਸਰ ਪੈ ਰਿਹਾ ਹੈ।
ਇਸ ਦਾ ਸਭ ਤੋਂ ਵੱਧ ਅਸਰ ਸਾਡੀਆਂ ਸੌਣ ਦੀਆਂ ਆਦਤਾਂ ਉੱਤੇ ਪੈਂਦਾ ਦਿਖ ਰਿਹਾ ਹੈ।
ਸਪੇਨ ਦੇ ਸੈਂਟਰ ਫਾਰ ਐਡਵਾਂਸਡ ਨਿਊਰੋਲੋਜੀ ਦੇ ਡਾ. ਹੇਰਨਾਂਡੋ ਪੇਰੇਜ਼ ਨੇ ਬੀਬੀਸੀ ਨੂੰ ਦੱਸਿਆ ਕਿ ਨੀਂਦ ਦੋ ਤਰੀਕਿਆਂ ਨਾਲ ਨਿਯਮਿਤ ਹੁੰਦੀ ਹੈ: ਚਾਨ੍ਹਣ ਤੇ ਹਨੇਰੇ ਨਾਲ ਤੇ ਥਕਾਨ ਨਾਲ।
ਡਾ.ਪੇਰੇਜ਼ ਅਨੁਸਾਰ ਨੀਂਦ ਨਾ ਆਉਣ ਦੀ ਬਿਮਾਰੀ ਤੋਂ ਠੀਕ ਹੋਏ ਮਰੀਜ਼ ਵੀ ਮੁੜ ਤੋਂ ਇਸ ਬਿਮਾਰੀ ਦਾ ਸ਼ਿਕਾਰ ਹੋਣ ਲੱਗੇ ਹਨ। ਵਧੇਰੇ ਜਾਣਕਾਰੀ ਲਈ ਕਲਿਕ ਕਰੋ।
ਕੋਰੋਨਾਵਾਇਰਸ ਦਾ ਇਲਾਜ ਦੱਸੀ ਜਾ ਰਹੀ ਡੈਕਸਾਮੀਥੇਸੋਨ ਦਵਾਈ ਕੀ ਹੈ
ਡੈਕਸਾਮੀਥੇਸੋਨ ਨਾਮ ਦੀ ਇੱਕ ਐਂਟੀ-ਇਨਫਲਾਮੈਟਰੀ ਦਵਾਈ ਹਸਪਤਾਲ ਵਿੱਚ ਗੰਭੀਰ ਤੌਰ 'ਤੇ ਬਿਮਾਰ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਲਾਹੇਵੰਦ ਸਾਬਿਤ ਹੋ ਰਹੀ ਹੈ।
ਬਰਤਾਨੀਆ ਵਿੱਚ ਕੀਤੇ ਗਏ ਟ੍ਰਾਇਲ ਵਿੱਚ ਦੇਖਿਆ ਗਿਆ ਹੈ ਕਿ ਇਹ ਦਵਾਈ ਜਾਨਾਂ ਬਚਾ ਸਕਦੀ ਹੈ, ਕੌਮਾਂਤਰੀ ਪੱਧਰ 'ਤੇ ਇਸ ਦੀ ਵਰਤੋਂ ਪਹਿਲਾਂ ਇਸ ਨੂੰ ਤੁਰੰਤ ਨੈਸ਼ਨਲ ਹੈਲਥ ਸਰਵਿਸ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ।
ਡੈਕਸਾਮੀਥੇਸੋਨ ਇੱਕ ਸਟੈਰੌਆਇਡ ਹੈ ਯਾਨਿ ਅਜਿਹੀ ਦਵਾਈ ਜੋ ਸਰੀਰ ਵੱਲੋਂ ਪੈਦਾ ਕੀਤੇ ਗਏ ਸੋਜਿਸ਼ ਵਿਰੋਧੀ ਹਾਰਮੋਨਜ਼ ਦੀ ਨਕਲ ਕਰਕੇ ਸੋਜ ਘੱਟ ਕਰਦੀ ਹੈ। ਵਧੇਰੇ ਜਾਣਕਾਰੀ ਲਈ ਕਲਿਕ ਕਰੋ।
ਕੋਰੋਨਾਵਾਇਰਸ ਪੌਜ਼ਿਟਿਵ ਮਾਵਾਂ ਦੇ ਨਵਜੰਮੇ ਬੱਚੇ ਨੂੰ ਦੁੱਧ ਚੁੰਘਾਉਣ ਬਾਰੇ WHO ਕੀ ਕਹਿੰਦਾ
ਵਿਸ਼ਵ ਸਿਹਤ ਸੰਗਠਨ ਦੇ ਮੁਖੀ ਡਾ. ਟੈਡਰੋਸ ਐਡਹਾਨੋਮ ਗਿਬਰਿਏਸੋਸ ਅਦਾਨੋਮ ਨੇ ਕੋਰੋਨਾ ਪੌਜ਼ਿਟੀਵ ਮਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਨਵਜੰਮੇ ਬੱਚਿਆਂ ਨੂੰ ਦੁੱਧ ਚੁੰਘਾਉਣਾ ਜਾਰੀ ਰੱਖਣ।
ਜਿਨੇਵਾ ਵਿੱਚ ਪ੍ਰੈੱਸ ਕਾਨਫ਼ਰੰਸ ਵਿੱਚ ਉਨ੍ਹਾਂ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਨੇ ਇਸ ਮਾਮਲੇ ਦਾ ਅਧਿਐਨ ਕੀਤਾ ਹੈ ਅਤੇ ਪਾਇਆ ਹੈ ਕਿ ਵਾਇਰਸ ਦੀ ਲਾਗ ਦੇ ਖ਼ਤਰੇ ਦੀ ਤੁਲਨਾ ਵਿੱਚ ਬੱਚੇ ਲਈ ਮਾਂ ਦੇ ਦੁੱਧ ਦੇ ਫ਼ਾਇਦੇ ਜ਼ਿਆਦਾ ਹਨ।
ਇਸ ਤੋਂ ਇਲਾਵਾ ਸਬੰਧੀ ਮਾਹਰ ਹੋਰ ਕੀ ਕਹਿੰਦੇ ਹਨ, ਇਹ ਵਿਸਥਾਰ ਵਿੱਚ ਜਾਣਨ ਲਈ ਇੱਥੇ ਕਲਿੱਕ ਕਰੋ।
ਕੋਰੋਨਾਵਾਇਰਸ ਇਲਾਜ: 6 ਦਵਾਈਆਂ ਜੋ ਦੁਨੀਆਂ ਨੂੰ ਮਹਾਮਾਰੀ ਤੋਂ ਬਚਾ ਸਕਦੀਆਂ ਹਨ
ਕੋਰੋਨਾਵਾਇਰਸ ਮਹਾਮਾਰੀ ਤੋਂ ਬਚਣ ਲਈ ਵਿਸ਼ਵ ਭਰ ਵਿਚ ਵਿਗਿਆਨਕ ਵੈਕਸੀਨ ਤਿਆਰ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਨ।
ਨਵੀਆਂ ਦਵਾਈਆਂ ਤੇ ਵੈਕਸੀਨ ਦੀ ਖੋਜ ਲਈ ਕਈ-ਕਈ ਸਾਲ ਤੇ ਦਹਾਕੇ ਵੀ ਲੱਗ ਜਾਂਦੇ ਹਨ, ਪਰ ਕੋਰੋਨਾਵਾਇਰਸ ਉੱਤੇ ਵੈਕਸੀਨ ਦੀ ਖੋਜ ਦੀ ਜਿੰਨੀ ਤੇਜ਼ ਰਫ਼ਤਾਰ ਹੈ, ਉਹ ਬਹੁਤ ਹੀ ਹੈਰਾਨੀਜਨਕ ਹੈ।
ਇਬੋਲਾ ਵਾਇਰਸ ਦਵਾਈ ਦੀ ਖੋਜ ਦੀ ਮਿਸਾਲ ਦੇਖੀ ਜਾ ਸਕਦੀ ਹੈ, ਜਿਸ ਨੂੰ ਖੋਜਣ ਲਈ 16 ਸਾਲ ਦਾ ਸਮਾਂ ਲੱਗ ਗਿਆ। ਪੂਰੀ ਜਾਣਕਾਰੀ ਲਈ ਕਲਿਕ ਕਰੋ।
ਕੈਂਸਰ ਪੀੜਤ ਸਿਹਤ ਮੁਲਾਜ਼ਮ ਜੋ ਆਪਣੀ ਪਰਵਾਹ ਕੀਤੇ ਬਿਨਾਂ ਲੋਕਾਂ ਨੂੰ ਕੋਰੋਨਾਵਾਇਰਸ ਬਾਰੇ ਜਾਗਰੂਕ
ਰਮਾ ਸਾਹੁ ਉਹ ਔਰਤ ਹੈ ਜਿਸ ਨੂੰ ਭਾਰਤ ਸਰਕਾਰ ਇੱਕ "ਕੋਰੋਨਾ ਯੋਧਾ" ਕਹਿੰਦੀ ਹੈ। ਰਮਾ ਇੱਕਸਿਹਤ ਕਰਮਚਾਰੀ ਹੈ ਜੋ ਮਹਾਂਮਾਰੀ ਨਾਲ ਲੜਨ ਵਿੱਚ ਸਹਾਇਤਾ ਕਰ ਰਹੀ ਹੈ। ਬੀਬੀਸੀ ਹਿੰਦੀ ਦੀ ਸੁਸ਼ੀਲਾ ਸਿੰਘ ਦੀ ਰਿਪੋਰਟ ਅਨੁਸਾਰ, ਉਹ ਕੈਂਸਰ ਨਾਲ ਵੀ ਜੂਝ ਰਹੀ ਹੈ।
ਉਸ ਦੀ ਪੂਰੀ ਕਹਾਣੀ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀਡੀਓ ਵੀ ਦੇਖੋ