India China Border: ਹੁਣ ਸਖ਼ਤ ਕਦਮ ਚੁੱਕਣ ਦਾ ਵੇਲਾ ਆ ਗਿਆ -ਕੈਪਟਨ

ਪੂਰਬੀ ਲੱਦਾਖ ਖੇਤਰ ਵਿਚ ਭਾਰਤ ਅਤੇ ਚੀਨੀ ਫੌਜ ਵਿਚਾਲੇ ਹੋਈਆਂ ਝੜਪਾਂ ਵਿਚ ਇੱਕ ਭਾਰਤੀ ਅਫ਼ਸਰ ਤੇ ਦੋ ਜਵਾਨਾਂ ਸਣੇ 3 ਜਣੇ ਮਾਰੇ ਗਏ ਹਨ। ਭਾਵੇਂ ਕਿ ਚੀਨ ਦਾ ਵੀ ਜਾਨੀ ਨੁਕਸਾਨ ਦੀਆਂ ਚੀਨੀ ਮੀਡੀਆ ਵਿਚ ਰਿਪੋਰਟਾਂ ਹਨ ਪਰ ਮਾਰੇ ਗਏ ਜਾਂ ਜ਼ਖ਼ਮੀ ਹੋਏ ਫੌਜੀਆਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।

ਭਾਰਤ ਵਿਚ ਸਿਆਸੀ ਤੇ ਮੀਡੀਆ ਹਲਕਿਆਂ ਵਿਚ ਇਨ੍ਹਾਂ ਝੜਪਾਂ ਨੂੰ ਲੈਕੇ ਤਿੱਖੇ ਪ੍ਰਤੀਕਰਮ ਆ ਰਹੇ ਹਨ।

ਭਾਰਤ ਚੁੱਕੇ ਸਖ਼ਤ ਕਦਮ -ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ-ਚੀਨ ਸਰਹੱਦ ਦੇ ਮਾਮਲੇ ਬਾਰੇ ਟਵੀਟ ਕਰਕੇ ਦੁੱਖ ਜ਼ਾਹਿਰ ਕੀਤਾ ਅਤੇ ਭਾਰਤ ਸਰਕਾਰ ਨੂੰ ਸਖ਼ਤ ਕਦਮ ਚੁੱਕਣ ਲਈ ਕਿਹਾ।

ਉਨ੍ਹਾਂ ਕਿਹਾ, "ਇਹ ਗਲਵਾਨ ਘਾਟੀ ਵਿੱਚ ਜੋ ਵਾਪਰ ਰਿਹਾ ਹੈ। ਉਹ ਚੀਨ ਦੁਆਰਾ ਲਗਾਤਾਰ ਕੀਤੀ ਜਾ ਰਹੀ ਉਲੰਘਣਾ ਦਾ ਹਿੱਸਾ ਹੈ। ਹੁਣ ਸਮਾਂ ਆ ਗਿਆ ਹੈ ਕਿ ਦੇਸ ਇਨ੍ਹਾਂ ਹਮਲਿਆਂ ਖਿਲਾਫ਼ ਖੜ੍ਹਾ ਹੋਵੇ। ਸਾਡੇ ਜਵਾਨ ਕੋਈ ਖੇਡ ਨਹੀਂ ਹਨ ਜੋ ਹਰ ਦਿਨ ਸਾਡੀ ਸਰਹੱਦ ਦਾ ਬਚਾਅ ਕਰਨ ਵੇਲੇ ਮਾਰੇ ਜਾ ਰਹੇ ਹਨ ਅਤੇ ਜ਼ਖਮੀ ਹੋ ਰਹੇ ਹਨ।"

"ਹੁਣ ਸਮਾਂ ਆ ਗਿਆ ਹੈ ਕਿ ਭਾਰਤ ਸਰਕਾਰ ਕੁਝ ਸਖ਼ਤ ਕਦਮ ਚੁੱਕੇ। ਸਾਡੇ ਹਿੱਸੇ ਵਿਚ ਕਮਜ਼ੋਰੀ ਦਾ ਹਰੇਕ ਸੰਕੇਤ ਚੀਨੀ ਪ੍ਰਤੀਕਰਮ ਨੂੰ ਹੋਰ ਹਮਲਾਵਰ ਬਣਾਉਦਾ ਹੈ। ਮੈਂ ਆਪਣੇ ਬਹਾਦਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਿੱਚ ਦੇਸ ਨਾਲ ਹਾਂ। ਦੇਸ ਤੁਹਾਡੀ ਸੋਗ ਦੀ ਘੜੀ ਵਿੱਚ ਤੁਹਾਡੇ ਨਾਲ ਖੜ੍ਹਾ ਹੈ।"

ਇਹ ਵੀ ਪੜ੍ਹੋ:

ਕ੍ਰਿਕਟਰ ਹਰਭਜਨ ਸਿੰਘ ਨੇ ਵਿਰੋਧ ਜਤਾਇਆ

ਕ੍ਰਿਕਟ ਖਿਡਾਰੀ ਹਰਭਜਨ ਸਿੰਘ ਨੇ ਟਵੀਟ ਕਰਕੇ ਚੀਨ ਦੇ ਸਾਰੇ ਉਤਪਾਦਾਂ ਦਾ ਬਾਈਕਾਟ ਕਰਨ ਲਈ ਕਿਹਾ ਹੈ।

ਕਾਂਗਰਸ ਆਗੂ ਮਨੀਸ਼ ਤਿਵਾੜੀ ਨੇ ਫੌਜ ਵੱਲੋਂ ਬਿਆਨ ਵਿੱਚ ਤਬਦੀਲੀ ਕਰਨ ਤੇ ਸਵਾਲ ਚੁੱਕਿਆ।

ਉਨ੍ਹਾਂ ਨੇ ਕਿਹਾ, "ਇਹ ਬਹੁਤ ਹੈਰਾਨੀ ਦੀ ਗੱਲ ਹੈ। ਇਸ ਤਰ੍ਹਾਂ ਦੇ ਸੰਵੇਦਨਸ਼ੀਲ ਮੁੱਦੇ ਤੇ ਅਧਿਕਾਰਤ ਬਿਆਨ ਨੂੰ 16 ਮਿੰਟ ਵਿੱਚ ਹੀ ਬਦਲਣਾ ਪਿਆ ਹੈ। ਕੀ ਇਹ ਬਿਆਨ AHQ ਅਤੇ ਰੱਖਿਆ ਮੰਤਰਾਲੇ ਵੱਲੋਂ ਪਾਸ ਨਹੀਂ ਕੀਤਾ ਗਿਆ ਸੀ?"

ਮਹਿਬੂਬਾ ਮੁਫ਼ਤੀ ਦਾ ਸਵਾਲ

ਪੀਡੀਪੀ ਆਗੂ ਮਹਿਬੂਬਾ ਮੁਫ਼ਤੀ ਨੇ ਟਵੀਟ ਕਰਕੇ ਕਿਹਾ, "ਲੱਗਦਾ ਹੈ ਕਿ ਚੀਨ ਨੇ ਹਮਲਾਵਰ ਫ਼ੌਜੀ ਤਰੀਕਾ 'ਘਰੇ ਵੜ ਕੇ ਮਾਰਾਂਗੇ' ਨੂੰ ਹਾਈਜੈਕ ਕਰ ਲਿਆ ਹੈ। ਦੇਸ ਨੂੰ ਇਹ ਜਾਣਨ ਦਾ ਹੱਕ ਹੈ ਕਿ ਤਿੰਨ ਭਾਰਤੀ ਫੌਜ ਦੇ ਜਵਾਨਾਂ ਦੀ ਮੌਤ ਦਾ ਬਦਲਾ ਲੈਣ ਲਈ ਬਦਲੇ ਦੀ ਗੱਲ ਕਿਉਂ ਨਹੀਂ ਕੀਤੀ ਜਾ ਰਹੀ!"

ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲ੍ਹਾ ਨੇ ਟਵੀਟ ਕਰਕੇ ਕਿਹਾ, "ਜੇ ਚੀਨ ਨੇ ਭਾਰਤੀ ਫੌਜ ਦੇ ਕਰਨਲ ਅਤੇ ਦੋ ਜਵਾਨਾਂ ਨੂੰ ਪਿੱਛੇ ਹਟਣ ਦੀ ਪ੍ਰਕਿਰਿਆ ਦੌਰਾਨ ਮਾਰ ਦਿੱਤਾ ਤਾਂ ਇਹ ਸੋਚੋ ਕਿ ਹਾਲਾਤ ਕਿੰਨੇ ਮਾੜੇ ਹੋਣਗੇ। ਇਹ ਉਦੋਂ ਹੁੰਦਾ ਜਦੋਂ ਮੀਡੀਆ ਸਰਕਾਰ ਨੂੰ ਉਕਸਾਉਂਦਾ ਹੈ ਕਿ ਸਵਾਲ ਪੁੱਛਣਾ ਐਂਟੀ-ਨੈਸ਼ਨਲ ਹੈ।"

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)