ਪੰਜਾਬ ਦੇ ਇਸ ਜੋੜੇ ਨੂੰ ਵਿਆਹ ਸਮੇਂ ਮਾਸਕ ਨਾ ਪਾਉਣ ਕਰਕੇ 10,000 ਰੁਪਏ ਜੁਰਮਾਨਾ

ਤਸਵੀਰ ਸਰੋਤ, Getty Images/AFP
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
"ਮੈਂ ਮਾਸਕ ਤਾਂ ਪਾਉਂਦਾ ਹਾਂ ਪਰ ਵਿਆਹ ਕਰਕੇ ਇਸ ਦਾ ਧਿਆਨ ਨਹੀਂ ਰਿਹਾ।" ਇਹ ਕਹਿਣਾ ਹੈ ਪਵਨਦੀਪ ਸਿੰਘ ਦਾ, ਜਿਸ ਦਾ ਹੁਣੇ ਵਿਆਹ ਹੋਇਆ ਹੈ ਪਰ ਇਸ ਨਵ ਵਿਆਹੇ ਜੋੜੇ ਨੂੰ ਵਿਆਹ ਦੌਰਾਨ ਮਾਸਕ ਨਾ ਪਾਉਣ ਕਾਰਨ 10 ਹਜ਼ਾਰ ਰੁਪਏ ਜੁਰਮਾਨਾ ਲਾਇਆ ਗਿਆ ਹੈ।
ਦਰਅਸਲ ਰਿਸ਼ਤੇਦਾਰਾਂ ਤੋਂ ਜਾਨ ਦਾ ਖ਼ਤਰਾ ਹੋਣ 'ਤੇ ਸੁਰੱਖਿਆ ਲਈ ਅਦਾਲਤ ਪਹੁੰਚਿਆ ਇੱਕ ਜੋੜਾ ਇਹ ਭੁੱਲ ਗਿਆ ਕਿ ਮਾਸਕ ਨਾ ਪਾਉਣਾ ਵੀ ਉਨ੍ਹਾਂ ਲਈ ਖ਼ਤਰਾ ਹੋ ਸਕਦਾ ਹੈ। ਭਾਵੇਂ ਉਹ ਉਨ੍ਹਾਂ ਦੇ ਵਿਆਹ ਦਾ ਹੀ ਵੇਲਾ ਹੋਵੇ।
ਦੇਸ ਵਿੱਚ ਕੋਰੋਨਾਵਾਇਰਸ ਦੇ ਕਾਰਨ ਮਾਸਕ ਪਾਉਣਾ ਜ਼ਰੂਰੀ ਕੀਤਾ ਗਿਆ ਹੈ। ਪੰਜਾਬ ਦੇ ਨਵੇਂ ਵਿਆਹੇ ਇਸ ਜੋੜੇ ਨੂੰ ਵਿਆਹ ਦੌਰਾਨ ਮਾਸਕ ਨਾ ਪਾਉਣਾ ਕਾਫ਼ੀ ਮਹਿੰਗਾ ਪਿਆ।
ਦਰਅਸਲ ਇਹ ਜੋੜਾ ਚੰਡੀਗੜ੍ਹ ਵਿਖੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਆਇਆ ਸੀ।
ਕੁੜੀ ਗੁਰਦਾਸਪੁਰ ਦੀ ਰਹਿਣ ਵਾਲੀ ਸੀ ਤੇ ਉਸ ਦਾ ਪਤੀ ਪਵਨਦੀਪ ਸਿੰਘ ਹੁਸ਼ਿਆਰਪੁਰ ਦਾ। ਦੋਹਾਂ ਨੇ ਇੱਕ ਗੁਰਦੁਆਰੇ ਵਿੱਚ ਕਾਨੂੰਨੀ ਤੌਰ 'ਤੇ ਵਿਆਹ ਕੀਤਾ, ਜਿਸ ਵਿਚ ਕੁਝ ਹੋਰ ਲੋਕ ਵੀ ਪਹੁੰਚੇ ਸਨ।
ਜੋੜੇ ਮੁਤਾਬਕ ਉਨ੍ਹਾਂ ਦਾ ਪਰਿਵਾਰ ਇਸ ਵਿਆਹ ਤੋਂ ਖ਼ੁਸ਼ ਨਹੀਂ ਸੀ ਤੇ ਇਸ ਰਿਸ਼ਤੇ ਦਾ ਵਿਰੋਧ ਕਰ ਰਹੇ ਹਨ। ਪਵਨਦੀਪ ਨੇ ਦੱਸਿਆ ਕਿ ਉਹ ਖੇਤੀ ਦਾ ਕੰਮ ਕਰਦਾ ਹੈ।
ਉਸ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ਦੇ ਪਰਿਵਾਰ ਦੋਹਾਂ ਨੂੰ ਵੱਖ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਹਨ ਤੇ ਉਨ੍ਹਾਂ ਦੀ ਜਾਨ ਨੂੰ ਵੀ ਇਸ ਤੋਂ ਖ਼ਤਰਾ ਹੋ ਸਕਦਾ ਹੈ।
ਇਹ ਸਾਰਾ ਕੁੱਝ ਦੇਖਦੇ ਹੋਏ ਕੋਰਟ ਨੇ ਗੁਰਦਾਸਪੁਰ ਤੇ ਪੁਲਿਸ ਮੁਖੀ ਨੂੰ ਹੁਕਮ ਦਿੱਤੇ ਕਿ ਉਹ ਦੋਹਾਂ ਦੀ ਸੁਰੱਖਿਆ ਲਈ ਜ਼ਰੂਰੀ ਪ੍ਰਬੰਧ ਕਰਨ।

ਕੋਰੋਨਾਵਾਇਰਸ ਨਾਲ ਜੁੜੀਆਂ ਹੋਰ ਖ਼ਬਰਾਂ-

ਵਿਆਹ ਦੀ ਫੋਟੋ ਦੇਖ ਕੇ ਜੱਜ ਨੇ ਲਾਇਆ ਜੁਰਮਾਨਾ
ਜੋੜੇ ਦੇ ਵਕੀਲ ਗੁਰਮੀਤ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ "ਜਦੋਂ ਜੱਜ ਨੇ ਅਰਜ਼ੀ ਦਾ ਪੰਨਾ ਨੰਬਰ 22 ਵੇਖਿਆ ਤਾਂ ਉੱਥੇ ਜੋੜੇ ਦੇ ਵਿਆਹ ਦੀਆਂ ਫੋਟੋਆਂ ਲੱਗੀਆਂ ਸਨ, ਜਿਸ ਵਿੱਚ ਕੁਝ ਹੋਰ ਵੀ ਲੋਕ ਮੌਜੂਦ ਸਨ ਪਰ ਕਿਸੇ ਨੇ ਮੂੰਹ 'ਤੇ ਮਾਸਕ ਨਹੀਂ ਲਾਇਆ ਹੋਇਆ ਸੀ।"
ਜੱਜ ਨੇ ਹੁਕਮ ਦਿੱਤਾ ਕਿ ਵਿਆਹ ਦੇ ਦੌਰਾਨ ਨਾ ਤਾਂ ਜੋੜੇ ਨੇ ਅਤੇ ਨਾ ਹੀ ਵਿਆਹ ਵਿੱਚ ਮੌਜੂਦ ਲੋਕਾਂ ਨੇ ਮਾਸਕ ਪਾਇਆ ਹੋਇਆ ਸੀ ਜੋ ਕਿ ਕੋਰੋਨਾਵਾਇਰਸ ਤੋਂ ਬਚਣ ਲਈ ਜ਼ਰੂਰੀ ਕੀਤਾ ਗਿਆ ਹੈ।
ਇਸ ਕਰਕੇ ਪਟੀਸ਼ਨਕਰਤਾ ਨੂੰ ਹੁਕਮ ਦਿੱਤਾ ਜਾਂਦਾ ਹੈ ਕਿ ਉਹ 10 ਹਜ਼ਾਰ ਰੁਪਏ 15 ਦਿਨਾਂ ਦੇ ਅੰਦਰ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚ ਜਮ੍ਹਾ ਕਰਾਉਣ।
ਇਸ ਪੈਸੇ ਨੂੰ ਲੋਕਾਂ ਵਾਸਤੇ ਮਾਸਕ ਖ਼ਰੀਦਣ ਲਈ ਇਸਤੇਮਾਲ ਕੀਤਾ ਜਾਏਗਾ।

ਤਸਵੀਰ ਸਰੋਤ, Getty Images
"ਬਾਕੀ ਲੋਕਾਂ ਨੇ ਤਾਂ ਫੋਟੋਆਂ ਖਿਚਾਉਣ ਕਾਰਨ ਉਤਾਰ ਲਏ ਸਨ। ਇੰਨਾ ਧਿਆਨ ਨਹੀਂ ਰਿਹਾ ਕਿ ਮਾਸਕ ਹਰ ਵਕਤ ਜ਼ਰੂਰੀ ਹਨ। ਹੁਣ ਅਸੀਂ ਇਸ ਗਲ ਦਾ ਧਿਆਨ ਰੱਖਾਂਗੇ।"
ਉਨ੍ਹਾਂ ਨੇ ਇਹ ਵੀ ਦੱਸਿਆ ਕਿ "ਘਰ ਦੇ ਇਸ ਕਰਕੇ ਵਿਆਹ ਦੇ ਖ਼ਿਲਾਫ਼ ਸੀ ਕਿਉਂਕਿ ਉਹ ਦੋਵੇਂ ਵੱਖ-ਵੱਖ ਜਾਤਾਂ ਦੇ ਹਨ। ਕੁੜੀ ਦੇ ਘਰ ਵਾਲੇ ਚਾਹੁੰਦੇ ਸਨ ਕਿ ਉਹ ਆਪਣੀ ਜਾਤ ਦੇ ਮੁੰਡੇ ਨਾਲ ਹੀ ਵਿਆਹ ਕਰੇ।"
ਵਕੀਲ ਗੁਰਮੀਤ ਸਿੰਘ ਨੇ ਕਿਹਾ ਕਿ ਮਾਸਕ ਨਾ ਪਾਉਣਾ ਜੋੜੇ ਲਈ ਮਹਿੰਗਾ ਤਾਂ ਪਿਆ ਹੈ ਪਰ ਇਸ ਹੁਕਮ ਨਾਲ ਜੋੜੇ ਨੂੰ ਆਮ ਜਨਤਾ ਵਿੱਚ ਵੀ ਇਹ ਸੁਨੇਹਾ ਜਾਏਗਾ ਕਿ ਕੋਵਿਡ-19 ਤੋਂ ਬਚਣ ਲਈ ਮਾਸਕ ਪਾਉਣਾ ਬਹੁਤ ਜ਼ਰੂਰੀ ਹੈ।
ਪੰਜਾਬ ਤੇ ਚੰਡੀਗੜ੍ਹ ਵਿੱਚ ਕਾਨੂੰਨੀ ਤੌਰ 'ਤੇ ਮਾਸਕ ਪਾਉਣਾ ਜ਼ਰੂਰੀ ਕੀਤਾ ਗਿਆ ਹੈ। ਚੰਡੀਗੜ੍ਹ ਵਿੱਚ ਮਾਸਕ ਨਾ ਪਾਉਣ ਤੇ 500 ਰੁਪਏ ਦਾ ਚਲਾਨ ਕੱਟਿਆ ਜਾਂਦਾ ਹੈ।

ਇਹ ਵੀਡੀਓਜ਼ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3