ਕੋਰੋਨਾਵਾਇਰਸ: ਮੋਬਾਇਲ ਫੋਨ ਇੰਝ ਬਣ ਸਕਦਾ ਹੈ ਕੋਵਿਡ-19 ਖ਼ਿਲਾਫ਼ ਹਥਿਆਰ

ਆਰੋਗਿਆ ਸੇਤੂ ਐਪਲੀਕੇਸ਼ਨ

ਤਸਵੀਰ ਸਰੋਤ, Google play

ਤਸਵੀਰ ਕੈਪਸ਼ਨ, ਅਜਿਹੀਆਂ ਐਪਲੀਕੇਸ਼ਨਾਂ ਦੀ ਵਰਤੋਂ ਕਈ ਦੇਸ਼ਾਂ ਵਿੱਚ ਕੀਤੀ ਜਾ ਰਹੀ ਹੈ
    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਸਰਕਾਰ ਨੇ ਕੋਵਿਡ-19 ਮਹਾਂਮਾਰੀ ਖਿਲਾਫ ਲੜਾਈ ਵਿੱਚ ਤਕਨੀਕ ਦਾ ਇਸਤੇਮਾਲ ਕਰਦਿਆਂ ਇੱਕ ਮੋਬਾਈਲ ਐਪਲੀਕੇਸ਼ਨ ‘ਅਰੋਗਿਆ ਸੇਤੂ’ ਲਾਂਚ ਕੀਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਟਵਿੱਟਰ ਹੈਂਡਲ ਤੋਂ ਕਈ ਵਾਰ ਅਪੀਲ ਕਰ ਚੁੱਕੇ ਹਨ ਕਿ ਜ਼ਿਆਦਾ ਤੋਂ ਜ਼ਿਆਦਾ ਭਾਰਤੀ ਇਸ ਐਪਲੀਕੇਸ਼ਨ ਨੂੰ ਡਾਊਨਲੋਡ ਕਰਨ।

ਦਾਅਵਾ ਕੀਤਾ ਗਿਆ ਹੈ ਕਿ ਇਸ ਐਪਲੀਕੇਸ਼ਨ ਨਾਲ ਜੇ ਕੋਈ ਯੂਜ਼ਰ ਕੋਰੋਨਾ ਪੌਜ਼ੀਟਿਵ ਸ਼ਖਸ ਦੇ ਸੰਪਰਕ ਵਿੱਚ ਆਇਆ ਤਾਂ ਨੂੰ ਉਸ ਨੂੰ ਅਲਰਟ ਮਿਲ ਜਾਵੇਗਾ।

ਤੁਹਾਨੂੰ ਕੋਰੋਨਾ ਦਾ ਕਿੰਨਾ ਖ਼ਤਰਾ ਹੈ, ਇਹ ਵੀ ਇਸ ਐਪਲੀਕੇਸ਼ਨ ਜ਼ਰੀਏ ਜਾਣਕਾਰੀ ਮਿਲ ਜਾਏਗੀ।

ਕੋਰੋਨਾਵਾਇਰਸ
ਕੋਰੋਨਾਵਾਇਰਸ

ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦਾ ਸਟੇਟਸ ਖ਼ਤਰੇ ਆਦਿ ਵਿੱਚ ਦਿਖਾਵੇਗਾ ਉਨ੍ਹਾਂ ਨੂੰ ਸੂਬਿਆਂ ਦੇ ਕੋਰੋਨਾ ਸਬੰਧੀ ਹੈਲਪਲਾਈਨ ਨੰਬਰ ਵੀ ਦਿਖਾਈ ਦੇਣਗੇ।

ਯੂਜ਼ਰ ਲਈ ਇਸ ਮਹਾਂਮਾਰੀ ਦੌਰਾਨ ਆਪਣੇ ਬਚਾਅ ਲਈ ਹਦਾਇਤਾਂ ਵੀ ਇਸ ਐਪਲੀਕੇਸ਼ਨ ਵਿੱਚ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਇਹ ਐਪਲੀਕੇਸ਼ਨ ਉਦੋਂ ਜ਼ਿਆਦਾ ਪ੍ਰਭਾਵਸ਼ਾਲੀ ਹੋਏਗੀ ਜਦੋਂ ਵੱਧ ਤੋਂ ਵੱਧ ਲੋਕ ਇਸ ਨੂੰ ਡਾਊਨਲੋਡ ਕਰਨਗੇ।

ਕਿਵੇਂ ਡਾਊਨਲਾਊਡ ਹੁੰਦੀ ਹੈ ਐਪ?

ਇਹ ਐਪਲੀਕੇਸ਼ਨ ਐਂਡਰੌਈਡ ਮੋਬਾਈਲ ਫੋਨ ‘ਤੇ ਪਲੇਅ ਸਟੋਰ ਅਤੇ ਆਈ.ਓ.ਐਸ ਮੋਬਾਈਲ ਫੋਨ ‘ਤੇ ਐਪ ਸਟੋਰ ਤੋਂ ਡਾਊਨਲੋਡ ਹੋ ਜਾਏਗੀ।

ਐਪਲੀਕੇਸ਼ਨ ਇੰਸਟਾਲ ਕਰਨ ਵੇਲੇ ਤੁਹਾਡੇ ਤੋਂ ਜੈਂਡਰ (ਲਿੰਗ), ਨਾਮ, ਉਮਰ, ਕਿੱਤਾ, ਪਿਛਲੇ ਤੀਹ ਦਿਨਾਂ ਅੰਦਰ ਕੀਤੀ ਕਿਸੇ ਵਿਦੇਸ਼ ਯਾਤਰਾ ਦਾ ਬਿਓਰਾ, ਅਤੇ ਲੋੜ ਪੈਣ ਤੇ ਤੁਸੀਂ ਵਲੰਟੀਅਰ ਵਜੋਂ ਸੇਵਾ ਨਿਭਾਉਣ ਲਈ ਤਿਆਰ ਹੋ ਜਾਂ ਨਹੀਂ, ਆਦਿ ਪੁੱਛਿਆ ਜਾਏਗਾ।

ਆਰੋਗਿਆ ਸੇਤੂ ਐਪਲੀਕੇਸ਼ਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਹੁਤ ਸਾਰੇ ਦੇਸ਼ ਤਕਨੀਕ ਦੀ ਬਲੂਟੁੱਥ ਟੈਨੌਲੋਜੀ ਦੀ ਮਦਦ ਨਾਲ ਕੋਰੋਨਾਮਹਾਂਮਾਰੀ ਨੂੰ ਰੋਕਣ ਦੇ ਯਤਨ ਕੀਤੇ ਜਾ ਰਹੇ ਹਨ

ਇਹ ਐਪਲੀਕੇਸ਼ਨ ਇੰਸਟਾਲ ਕਰਨ ਤੋਂ ਬਾਅਦ ਮੋਬਾਈਲ ਦਾ ਬਲੂਟੁੱਥ ਅਤੇ ਲੋਕੇਸ਼ਨ ਹਮੇਸ਼ਾ ਚਾਲੂ ਰੱਖਣੀ ਹੋਏਗੀ।

ਇਹ ਬਲੂਟੁੱਥ ਅਤੇ ਲੋਕੇਸ਼ਨ ਜ਼ਰੀਏ ਬਣੇ ਸੋਸ਼ਲ ਗਰਾਫ਼ ਜ਼ਰੀਏ ਹੀ ਟਰੈਕ ਕਰੇਗੀ। ਇਹ ਐਪਲੀਕੇਸ਼ਨ ਦੋ ਅਪ੍ਰੈਲ ਨੂੰ ਲਾਂਚ ਕੀਤੀ ਗਈ ਸੀ। ਇਹ 11 ਭਾਸ਼ਾਵਾਂ ਵਿੱਚ ਕੰਮ ਕਰਦੀ ਹੈ। ਜਿਨ੍ਹਾਂ ਵਿੱਚੋਂ ਪੰਜਾਬੀ ਵੀ ਇੱਕ ਹੈ।

ਤੁਹਾਡੇ ਤੱਕ ਕਿਵੇਂ ਪਹੁੰਚੇਗਾ ਅਲਰਟ ?

ਇਹ ਜਾਣਨ ਲਈ ਬੀਬੀਸੀ ਪੰਜਾਬੀ ਨੇ ਇੱਕ ਮੋਬਾਈਲ ਐਪਲੀਕੇਸ਼ਨ ਡਿਜਾਇਨਰ ਦੀਪਕ ਅਰੋੜਾ ਅਤੇ ਸਾਈਬਰ ਐਕਸਪਰਟ ਦਿਵਿਆ ਬਾਂਸਲ ਨਾਲ ਗੱਲਬਾਤ ਕੀਤੀ।

ਆਰੋਗਿਆ ਸੇਤੂ ਐਪਲੀਕੇਸ਼ਨ

ਤਸਵੀਰ ਸਰੋਤ, Aarogya app

ਦੀਪਕ ਅਰੋੜਾ ਨੇ ਦੱਸਿਆ ਕਿ ਇਹ ਮੋਬਾਈਲ ਐਪਲੀਕੇਸ਼ਨ 6 ਫੁੱਟ ਦੇ ਘੇਰੇ ਅੰਦਰ ਜੇਕਰ ਤੁਸੀਂ ਕਿਸੇ ਕੋਰੋਨਾ ਪੌਜ਼ੀਟਿਵ ਮਰੀਜ਼ ਦੇ ਸੰਪਰਕ ਅੰਦਰ ਆਉਂਦੇ ਹੋ, ਇਸ ਬਾਰੇ ਅਲਰਟ ਭੇਜੇਗੀ।

ਉਹਨਾਂ ਕਿਹਾ, “ਮੰਨ ਲਓ ਆਦਮੀ A, ਆਦਮੀ B ਦੇ ਦਾਇਰੇ ਵਿੱਚ ਆਉਂਦਾ ਹੈ। ਇੱਕ ਦਿਨ ਬਾਅਦ ਜਾਂ ਇੱਕ ਹਫ਼ਤੇ ਬਾਅਦ ਆਦਮੀ B ਦੇ ਕੋਰੋਨਾ ਪੌਜ਼ੀਟਿਵ ਹੋਣ ਦੀ ਪੁਸ਼ਟੀ ਹੁੰਦੀ ਹੈ। ਆਦਮੀ B, ਜਿੰਨ੍ਹਾਂ ਲੋਕਾਂ ਦੇ ਸੰਪਰਕ ਵਿੱਚ ਪਿਛਲੇ ਤੈਅ ਸਮੇਂ ਦੌਰਾਨ ਆਇਆ ਹੋਏਗਾ, ਉਹਨਾਂ ਨੂੰ ਆਈਸੋਲੇਟ ਹੋਣ ਅਤੇ ਡਾਕਟਰ ਨੂੰ ਸੰਪਰਕ ਕਰਨ ਸਬੰਧੀ ਅਲਰਟ ਆ ਜਾਵੇਗਾ।”

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਆਦਮੀ B ਕੋਰੋਨਾ ਪੌਜ਼ੀਟਿਵ ਹੋਣ ਤੋਂ ਬਾਅਦ ਹਸਪਤਾਲ ਵਿੱਚ ਹੋਏਗਾ।

ਉਸ ਦੇ ਮੋਬਾਈਲ ਨੰਬਰ ਨਾਲ ਉਸ ਦਾ ਕੋਰੋਨਾ ਸਟੇਟਸ ਕੇਂਦਰੀ ਸਰਵਰ ਵਿੱਚ ਅਪਡੇਟ ਕੀਤਾ ਜਾਏਗਾ।

ਉਹ ਮੋਬਾਈਲ ਨੰਬਰ ਪਿਛਲੇ ਦਿਨਾਂ ਵਿੱਚ ਜਿਸ ਦੇ ਸੰਪਰਕ ਵਿੱਚ ਆਇਆ ਹੋਵੇਗਾ, ਉਹਨਾਂ ਨੂੰ ਅਲਰਟ ਭੇਜਿਆ ਜਾਏਗਾ।

ਕੋਰੋਨਾ ਪੌਜ਼ੀਟਿਵ ਪਾਏ ਜਾਣ ਬਾਅਦ ਉਹੀ ਮੋਬਾਈਲ ਨੰਬਰ ਦਰਜ ਕਰਾਉਣਾ ਹੋਏਗਾ, ਜਿਸ ਮੋਬਾਈਲ ਨੰਬਰ ਤੋਂ ‘ਅਰੋਗਿਆ ਸੇਤੂ’ ਐਪਲੀਕੇਸ਼ਨ ਚੱਲ ਰਹੀ ਹੋਵੇ।“

ਕੋਰੋਨਾਵਾਇਰਸ
ਕੋਰੋਨਾਵਾਇਰਸ

ਦੀਪਕ ਅਰੋੜਾ ਨੇ ਕਿਹਾ ਕਿ, ਕੀ ਕੋਰੋਨਾ ਪੌਜ਼ੀਟਿਵ ਆਦਮੀ ਖੁਦ ਵੀ ਆਪਣੇ ਫੋਨ ਵਿੱਚ ਡਾਊਨਲੋਡ ਐਪਲੀਕੇਸ਼ਨ 'ਤੇ ਆਪਣਾ ਕੋਰੋਨਾ ਸਟੇਟਸ ਅਪਡੇਟ ਕਰ ਸਕਦਾ ਹੈ ਜਾਂ ਨਹੀਂ, ਇਹ ਫਿਲਹਾਲ ਸਪਸ਼ਟ ਨਹੀਂ ਹੈ।

ਸਾਈਬਰ ਐਕਸਪਰਟ ਦਿਵਿਆ ਬਾਂਸਲ ਨੇ ਦੱਸਿਆ, “ਕਿਸੇ ਸ਼ਖਸ ਦੇ ਕੋਰੋਨਾ ਪੌਜ਼ੀਟਿਵ ਹੋਣ ਦੀ ਪੁਸ਼ਟੀ ਹਸਪਤਾਲ ਵਿੱਚ ਜਾ ਕੇ ਹੋਏਗੀ, ਇਸ ਲਈ ਮਰੀਜ਼ ਦਾ ਕੋਰੋਨਾ ਸਟੇਟਸ ਅਤੇ ਬੇਸਿਕ ਪ੍ਰੋਫਾਈਲ ਜਿਸ ਵਿੱਚ ਮੋਬਾਈਲ ਨੰਬਰ ਵੀ ਹੈ।”

“ਉਹ ਉੱਥੋਂ ਹੀ ਕੇਂਦਰੀ ਸਰਵਰ ਵਿੱਚ ਅਪਡੇਟ ਹੋਣ ਦੀ ਸ਼ੁਰੂਆਤ ਹੋਏਗੀ। ਉਸ ਮੋਬਾਈਲ ਡਿਵਾਇਸ ਦੇ ਘੇਰੇ (Proximity) ਅੰਦਰ ਜੋ ਲੋਕ ਪਿਛਲੇ ਦਿਨਾਂ ਵਿੱਚ ਆਏ ਹੋਣਗੇ, ਉਹਨਾਂ ਨੂੰ ਅਲਰਟ ਭੇਜਿਆ ਜਾਏਗਾ।”

ਭਾਰਤ ਵਿੱਚ ਕੋਰੋਨਵਾਇਰਸ ਦੇ ਹੌਟਸਪੋਟ ਜ਼ਿਲ੍ਹਿਆਂ ਬਾਰੇ ਜਾਣੋ

Sorry, your browser cannot display this map

ਇਹ ਐਪਲੀਕੇਸ਼ਨ ਤਾਂ ਹੀ ਪ੍ਰਭਾਵਸ਼ਾਲੀ ਹੋਏਗੀ ਜੇਕਰ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਨੂੰ ਇੰਸਟਾਲ ਕਰਕੇ ਸਹੀ ਜਾਣਕਾਰੀ ਭਰਨਗੇ।

ਕਿਉਂਕਿ ਜੇਕਰ ਤੁਸੀਂ ਕਿਸੇ ਅਜਿਹੇ ਸ਼ਖਸ ਦੇ ਸੰਪਰਕ ਵਿੱਚ ਆਏ ਹੋ ਜਿਸ ਕੋਲ ਇਹ ਐਪਲੀਕੇਸ਼ਨ ਨਹੀਂ ਹੈ, ਤਾਂ ਤੁਹਾਨੂੰ ਅਲਰਟ ਨਹੀਂ ਮਿਲੇਗਾ।

ਉਹਨਾਂ ਕਿਹਾ, “ਅਜਿਹੀ ਕਿਸੇ ਐਪਲੀਕੇਸ਼ਨ ਦੇ ਸਫ਼ਲ ਹੋਣ ਲਈ ਘੱਟੋ-ਘੱਟ 60 ਫੀਸਦੀ ਲੋਕਾਂ ਵੱਲੋਂ ਇਹ ਐਪਲੀਕੇਸ਼ਨ ਇੰਸਟਾਲ ਹੋਣੀ ਚਾਹੀਦੀ ਹੈ।”

ਜੇਕਰ ਤੁਹਾਡਾ ਜਾਂ ਤੁਹਾਡੇ ਸੰਪਰਕ ਵਿੱਚ ਆਉਣ ਵਾਲੇ ਦਾ ਬਲੂਟੁੱਥ ਅਤੇ ਲੋਕੇਸ਼ਨ ਆਨ ਨਹੀਂ ਹੈ, ਫਿਰ ਵੀ ਅਲਰਟ ਨਹੀਂ ਆਏਗਾ।

ਆਰੋਗਿਆ ਸੇਤੂ ਐਪਲੀਕੇਸ਼ਨ

ਤਸਵੀਰ ਸਰੋਤ, Arogya App

ਹੋਰ ਕੀ ਕੁਝ ਹੈ ‘ਅਰੋਗਿਆ ਸੇਤੂ’ ਐਪ ਵਿੱਚ ?

  • ਇਸ ਐਪਲੀਕੇਸ਼ਨ ਜ਼ਰੀਏ ਤੁਸੀਂ ਕੁਝ ਸਵਾਲਾਂ ਦੇ ਜਵਾਬ ਦੇ ਕੇ ਦੇਖ ਸਕਦੇ ਹੋ ਕਿ ਤੁਹਾਨੂੰ ਕੋਰੋਨਾ ਵਾਇਰਸ ਦਾ ਕਿੰਨਾ ਕੁ ਖ਼ਤਰਾ ਹੈ।
  • ਇਹ ਸਵਾਲ ਹਨ-ਕੀ ਤੁਹਾਨੂੰ ਖੰਘ, ਜੁਕਾਮ ਜਾਂ ਬੁਖਾਰ ਰਿਹਾ ਹੈ ਜਾਂ ਨਹੀਂ। ਤੁਸੀਂ ਵਿਦੇਸ਼ ਦੀ ਯਾਤਰਾ ਤਾਂ ਨਹੀਂ ਕੀਤੀ ਆਦਿ।
  • ਜਵਾਬ ਤੇ ਅਧਾਰਤ ਐਪਲੀਕੇਸ਼ਨ ਸੁਰੱਖਿਅਤ ਹੋਣ ਜਾਂ ਖ਼ੁਦ ਨੂੰ ਕੁਆਰੰਟੀਨ ਕਰਨ ਦੀ ਲੋੜ ਬਾਰੇ ਦੱਸੇਗੀ।
  • ਸੋਸ਼ਲ ਡਿਸਟੈਂਸਿੰਗ ਅਤੇ ਇਸ ਹਾਲਾਤ ਦੌਰਾਨ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ, ਇਹ ਵੀ ਜਾਣਕਾਰੀ ਹੈ।
  • ਲਾਂਚ ਹੋਣ ਤੋਂ ਬਾਅਦ ਇਸ ਐਪਲੀਕੇਸ਼ਨ ਵਿੱਚ ਲੌਕਡਾਊਨ ਦੌਰਾਨ ਈ-ਪਾਸ ਹਾਸਲ ਕਰਨ ਦਾ ਵਿਕਲਪ ਵੀ ਆ ਗਿਆ ਹੈ, ਹਾਲਾਂਕਿ ਖ਼ਬਰ ਲਿਖੇ ਜਾਣ ਤੱਕ ਇਹ ਐਕਟਿਵ ਨਹੀਂ ਹੋਇਆ ਸੀ।
  • ਦੇਸ਼ ਅਤੇ ਹੋਰ ਸੂਬਿਆਂ ਵਿੱਚ ਕੋਰੋਨਾ ਦੇ ਕਿੰਨੇ ਕੇਸ ਆਏ ਹਨ, ਕਿੰਨੇ ਠੀਕ ਹੋਏ ਅਤੇ ਕਿੰਨੀਆਂ ਮੌਤਾਂ ਹੋਈਆਂ ਇਹ ਜਾਣਕਾਰੀ ਵੀ ਦਿੱਤੀ ਗਈ ਹੈ।

ਸਾਈਬਰ ਐਕਸਪਰਟ ਦਿਵਿਆ ਬਾਂਸਲ ਨੇ ਕਿਹਾ, “ਇਸ ਐਪਲੀਕੇਸ਼ਨ ਜ਼ਰੀਏ ਲੋਕਾਂ ਤੱਕ ਪਹੁੰਚਾਈ ਜਾਣਕਾਰੀ ਫੇਕ ਨਿਊਜ਼ ਨੂੰ ਵੀ ਠੱਲ੍ਹ ਪਾਉਣ ਵਿੱਚ ਮਦਦਗਾਰ ਹੋ ਸਕਦੀ ਹੈ।”

ਇਸ ਦੇ ਜ਼ਰੀਏ ਪ੍ਰਧਾਨ ਮੰਤਰੀ ਕੇਅਰ ਫੰਡ ਵਿੱਚ ਦਾਨ ਕਰਨ ਦਾ ਵੀ ਵਿਕਲਪ ਹੈ।

ਤੁਹਾਡੀ ਨਿੱਜਤਾ ਨੂੰ ਖ਼ਤਰਾ ਤਾਂ ਨਹੀਂ ?

ਸਾਈਬਰ ਐਕਸਪਰਟ ਦਿਵਿਆ ਬਾਂਸਲ ਨੇ ਕਿਹਾ ਕਿ ਅਜਿਹੀ ਮਹਾਂਮਾਰੀ ਦੇ ਸਮੇਂ ਸਰਕਾਰ ਨੂੰ ਹੱਕ ਹੈ ਕਿ ਉਹ ਕੋਰੋਨਾ ਪੌਜ਼ੀਟਿਵ ਮਰੀਜਾਂ ਦੀ ਜਾਣਕਾਰੀ ਕੇਂਦਰੀ ਡਾਟਾਬੇਸ ਵਿੱਚ ਰੱਖ ਕੇ ਉਸ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਅਲਰਟ ਭੇਜੇ।

ਉਨ੍ਹਾਂ ਨੇ ਕਿਹਾ, “ਸਰਕਾਰ ਕਿਸੇ ਦਾ ਨਾਮ ਜਾਂ ਹੋਰ ਜਾਣਕਾਰੀਆਂ ਸਾਂਝੀਆਂ ਨਹੀਂ ਕਰ ਰਹੀ, ਸਿਰਫ ਇਹੀ ਅਲਰਟ ਭੇਜੇਗੀ ਕਿ ਤੁਸੀਂ ਕੋਰੋਨਾ ਪੌਜ਼ੀਟਿਵ ਦੇ ਸੰਪਰਕ ਵਿੱਚ ਰਹਿ ਚੁੱਕੇ ਹੋ ਅਤੇ ਉਚਿਤ ਕਦਮ ਚੁੱਕਣ ਲਈ ਜਾਣਕਾਰੀ ਭੇਜੇਗੀ।”

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਸਾਈਬਰ ਕਾਨੂੰਨ ਮਾਹਿਰ ਪਵਨ ਦੁੱਗਲ ਕਹਿੰਦੇ ਹਨ ਕਿ ਕੋਰੋਨਾ ਵਾਇਰਸ ਕਾਰਨ ਲੋਕ ਡਰੇ ਹੋਏ ਹਨ ਇਸ ਲਈ ਫਿਲਹਾਲ ਉਹ ਨਿੱਜਤਾਦਾ ਮਸਲਾ ਨਹੀਂ ਚੁੱਕ ਰਹੇ।

ਇਸੇ ਕਾਰਨ ਭਾਰਤ ਹੀ ਨਹੀਂ, ਪੂਰੀ ਦੁਨੀਆਂ ਦੇ ਸ਼ਾਸਕਾਂ ਨੂੰ ਅਜਿਹੀ ਤਾਕਤ ਮਿਲ ਰਹੀ ਹੈ ਜੋ ਅੱਗੇ ਜਾ ਕੇ ਜਨਤਾ ਖਿਲਾਫ਼ ਇਸਤੇਮਾਲ ਹੋ ਸਕਦੀ ਹੈ।

ਇੰਟਰਨੈਟ ਫ੍ਰੀਡਮ ਫਾਊਂਡੇਸ਼ਨ ਦੇ ਐਗਜਿਕਿਊਟਿਵ ਡਾਇਰੈਕਟਰ ਅਪਾਰ ਗੁਪਤਾ ਕਹਿੰਦੇ ਹਨ ਕਿ ਇਸ ਨਾਲ ਜੋ ਨੁਕਸਾਨ ਹੋ ਸਕਦੇ ਹਨ ਉਹਨਾਂ ਵਿੱਚ ਸਭ ਤੋਂ ਮੁੱਖ ਇਹ ਹੈ ਕਿ ਸਰਕਾਰ ਜੋ ਡਾਟਾ ਲੈ ਰਹੀ ਹੈ ਉਹ ਬਿਨ੍ਹਾਂ ਕਿਸੇ ਕਾਨੂੰਨ ਦੇ ਦਾਇਰੇ ਵਿੱਚ ਲੈ ਰਹੀ ਹੈ। ਅਜਿਹੇ ਵਿੱਚ ਇਸ ਦਾ ਇਸਤੇਮਾਲ ਉਹ ਕਦੋਂ ਕਰਦੀ ਹੈ ਅਤੇ ਕਦੋਂ ਤੱਕ ਕਰਦੀ ਹੈ ਕਿਸੇ ਨੂੰ ਪਤਾ ਨਹੀਂ।

  • ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ, ਐਪ ਵਿੱਚ ਮੌਜੂਦ ਤੁਹਾਡੀ ਨਿੱਜੀ ਜਾਣਕਾਰੀ ਅਤੇ ਡਾਟਾ ਦਾ ਇਸਤੇਮਾਲ ਭਾਰਤ ਸਰਕਾਰ ਕਰੇਗੀ ਤਾਂ ਕਿ ਕੋਰੋਨਾ ਸਬੰਧੀ ਡਾਟਾਬੇਸ ਤਿਆਰ ਕੀਤਾ ਜਾ ਸਕੇ ਅਤੇ ਇਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
  • ਸਾਰੀ ਜਾਣਕਾਰੀ ਕਲਾਊਡ ਵਿੱਚ ਅਪਲੋਡ ਕੀਤੀ ਜਾਏਗੀ ਜਿਸ ਜ਼ਰੀਏ ਤੁਹਾਨੂੰ ਲਗਾਤਾਰ ਕੋਰੋਨਾ ਵਾਇਰਸ ਸਬੰਧੀ ਸੂਚਨਾਵਾਂ ਵੀ ਦਿੱਤੀਆਂ ਜਾਣਗੀਆਂ।
  • ਸਰਕਾਰ ਦਾ ਦਾਅਵਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੀ ਵਰਤੋਂ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਤੋਂ ਇਲਾਵਾ ਹੋਰ ਕਿਸੇ ਮੰਤਵ ਲਈ ਨਹੀਂ ਹੋਏਗੀ।
  • ਜੇ ਤੁਸੀਂ ਐਪਲੀਕੇਸ਼ਨ ਡਿਲੀਟ ਕਰਦੇ ਹੋ ਤਾਂ ਤੀਹ ਦਿਨਾਂ ਦੇ ਅੰਦਰ ਤੁਹਾਡਾ ਡਾਟਾ ਕਲਾਊਡ ਤੋਂ ਹਟਾ ਦਿੱਤਾ ਜਾਏਗਾ।

ਕਿਤੇ ਹੋਰ ਵੀ ਇਸਤੇਮਾਲ ਹੋ ਰਹੀ ਹੈ ਅਜਿਹੀ ਤਕਨੀਕ ?

ਇਸ ਤੋਂ ਇਲਾਵਾ ਖ਼ਬਰ ਏਜੰਸੀ ਰੌਇਟਰਜ਼ ਨੇ ਆਪਣੇ ਇੱਕ ਆਰਟੀਕਲ ਵਿੱਚ ਦੱਸਿਆ ਹੈ ਕਿ ਸਿੰਗਾਪੁਰ ਵਿੱਚ ਟਰੇਸ ਟੂਗੈਦਰ (Trace Together) ਨਾਮ ਦੀ ਕੰਟੈਕਟ ਟਰੇਸਿੰਗ ਐਪਲੀਕੇਸ਼ਨ ਵਰਤੀ ਜਾ ਰਹੀ ਹੈ, ਜੋ ਕਿ ਬਲੂਟੁੱਥ ਜ਼ਰੀਏ ਹੀ ਕੰਮ ਕਰਦੀ ਹੈ।

ਇਜਾਰਾਈਲ ਅਜਿਹੀ ਹੀ ਇੱਕ ਮੋਬਾਈਲ ਐਪਲੀਕੇਸ਼ਨ ਵਰਤ ਰਿਹਾ ਹੈ, ਜਿਸ ਦਾ ਨਾਮ ਦਿ ਸ਼ੀਲਡ(The Shield) ਹੈ।

ਚੀਨ ਵਿੱਚ ਕਾਫੀ ਸਾਰੀਆਂ ਕੰਟੈਕਟ ਟਰੇਸਿੰਗ ਮੋਬਾਈਲ ਐਪਲੀਕੇਸ਼ਨਜ਼ ਇਸਤੇਮਾਲ ਹੋ ਰਹੀਆਂ ਹਨ।

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

ਮੋਬਾਈਲ ਐਪਲੀਕੇਸ਼ਨ ਡਿਜਾਇਨਰ ਦੀਪਕ ਅਰੋੜਾ ਨੇ ਦੱਸਿਆ ਕਿ ਚੀਨ ਵਿੱਚ Alipay ਨਾਮ ਦੀ ਮੋਬਾਈਲ ਐਪਲੀਕੇਸ਼ਨ ਜ਼ਰੀਏ ਸਕੈਨ ਕੀਤੇ ਬਿਨ੍ਹਾਂ ਕਿਸੇ ਇਮਾਰਤ ਅੰਦਰ ਦਾਖਲ ਨਹੀਂ ਹੋ ਸਕਦੇ।

ਐਪਲੀਕੇਸ਼ਨ ਵਿੱਚ ਮੌਜੂਦ ਯੂਜ਼ਰ ਦੀ ਸਿਹਤ ਸਬੰਧੀ ਜਾਣਕਾਰੀ, ਲੋਕੇਸ਼ਨ, ਟਰੈਵਲ ਹਿਸਟਰੀ ਵਗੈਰਾ ਦੇ ਅਧਾਰਤ ਤੇ ਯੂਜ਼ਰ ਨੂੰ ਹਰਾ, ਪੀਲਾ ਜਾਂ ਲਾਲ ਸਿਗਨਲ ਮਿਲਦਾ ਹੈ। ਹਰੇ ਸਿਗਨਲ ਵਾਲੇ ਇਮਾਰਤ ਵਿੱਚ ਦਾਖ਼ਲ ਹੋ ਸਕਦੇ ਹਨ। ਇਸ ਜ਼ਰੀਏ ਕੰਟੈਕਟ ਟਰੇਸਿੰਗ ਦਾ ਵੀ ਦਾਅਵਾ ਹੈ।

ਰੌਇਟਰਜ਼ ਮੁਤਾਬਕ, ਸਾਊਥ ਕੋਰੀਆ ਮੋਬਾਈਲ ਫੋਨ ਲੋਕੇਸ਼ਨ ਦੇ ਡਾਟਾ ਦਾ ਇਸਤੇਮਾਲ ਕੰਟੈਕਟ ਟਰੇਸਿੰਗ ਲਈ ਕਰ ਰਿਹਾ ਹੈ।

ਤਾਇਵਾਨ ਵੀ ਇੱਕ ਅਜਿਹੀ ਮੋਬਾਈਲ ਐਪਲੀਕੇਸ਼ਨ ਤਿਆਰ ਕਰ ਰਿਹਾ ਹੈ।

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

ਜਰਮਨੀ ਇੱਕ ਅਜਿਹੀ ਮੋਬਾਈਲ ਐਪਲੀਕੇਸ਼ਨ ਲਾਂਚ ਕਰਨ ਦੀ ਤਿਆਰੀ ਵਿੱਚ ਹੈ, ਜੋ ਯੂਰਪੀ -ਯੂਨੀਅਨ ਦੇ 27 ਦੇਸ਼ਾਂ ਵਿੱਚ ਕੰਟੈਕਟ ਟਰੇਸਿੰਗ ਵਿੱਚ ਮਦਦਗਾਰ ਹੋਵੇ।

ਹਾਲਾਂਕਿ ਯੂਰਪੀ -ਯੂਨੀਅਨ ਦੇ ਕਈ ਦੇਸ਼ ਜਿਵੇਂ ਕਿ ਬ੍ਰਿਟੇਨ ਆਪਣੀ ਵੱਖਰੀ ਮੋਬਾਈਲ ਐਪਲੀਕੇਸ਼ਨ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਭਾਰਤ ਵਿੱਚ ਅਰੋਗਿਆ ਸੇਤੂ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਗਈ ਮੋਬਾਈਲ ਐਪਲੀਕੇਸ਼ਨ ਹੈ।

ਪਰ ਕਈ ਸੂਬੇ ਆਪਣੇ ਪੱਧਰ ‘ਤੇ ਵੀ ਅਜਿਹੀਆਂ ਐਪਲੀਕੇਸ਼ਨ ਜਾਰੀ ਕਰ ਚੁੱਕੇ ਹਨ ਜਿਨ੍ਹਾਂ ਵਿੱਚ ਪੰਜਾਬ ਦੀ COVA Punjab ਵੀ ਸ਼ਾਮਿਲ ਹੈ।

ਐਪਲ ਅਤੇ ਗੂਗਲ ਵੀ ਵਿਕਸਿਤ ਕਰ ਰਹੇ ਤਕਨੀਕ

ਐਪਲ ਅਤੇ ਗੂਗਲ ਵੀ ਰਲ ਕੇ ਅਜਿਹੀ ਤਕਨੀਕ ਵਿਕਸਿਤ ਕਰ ਰਹੇ ਹਨ ਜੋ ਲੋਕਾਂ ਨੂੰ ਕਿਸੇ ਕਿਸੇ ਕੋਰੋਨਾ ਪੌਜ਼ੀਟਿਵ ਮਰੀਜ਼ ਦੇ ਸੰਪਰਕ ਵਿੱਚ ਆਉਣ ‘ਤੇ ਅਲਰਟ ਕਰੇਗੀ।

ਸ਼ੁਰੂਆਤ ਵਿੱਚ ਉਹ ਥਰਡ ਪਾਰਟੀ ਐਪਲੇਕੇਸ਼ਨਾਂ ਨੂੰ ਚੰਗੀ ਤਰ੍ਹਾਂ ਚੱਲਣ ਵਿੱਚ ਮਦਦ ਕਰਨਗੇ ਪਰ ਉਨ੍ਹਾਂ ਦਾ ਟੀਚਾ ਇੱਕ ਡੇਡੀਕੇਟਿਡ ਐਪਲੀਕੇਸ਼ਨ ਡਾਊਨਲੋਡ ਤੋਂ ਛੁਟਕਾਰਾ ਦਵਾਉਣ ਦਾ ਹੈ।

ਖ਼ਬਰ ਏਜੰਸੀ ਰੌਇਟਰਜ਼ ਦੇ ਇੱਕ ਆਰਟੀਕਲ ਮੁਤਾਬਕ ਦੋਵੇਂ ਵੱਡੀਆਂ ਕੰਪਨੀਆਂ ਪਹਿਲਾਂ ਅਜਿਹਾ ਹੱਲ ਲੱਭ ਰਹੀਆਂ ਹਨ ਜਿਸ ਜ਼ਰੀਏ ਦੋ ਵੱਖਰੀ-ਵੱਖਰੀਆਂ ਮੋਬਾਈਲ ਐਪਲੀਕੇਸ਼ਨਜ਼ ਇਸ਼ਤੇਮਾਲ ਕਰ ਰਹੇ ਯੂਜ਼ਰ ਵੀ ਸੰਪਰਕ ਵਿੱਚ ਆਏ ਕਿਸੇ ਕੋਰੋਨਾ ਪੌਜ਼ੀਟਿਵ ਯੂਜ਼ਰ ਤੋੰ ਅਲ਼ਰਟ ਹਾਸਿਲ ਕਰ ਸਕਣ।

ਇਹ ਮੋਬਾਈਲ ਐਪਲੀਕੇਸ਼ਨ ਇੰਟਰਫੇਸ ਮਈ ਦੇ ਮੱਧ ਵਿੱਚ ਆ ਜਾਣ ਦਾ ਦਾਅਵਾ ਕੀਤਾ ਗਿਆ ਹੈ।

ਇਸ ਦਾ ਦੂਜਾ ਪੜਾਅ ਹੋਏਗਾ ਜਦੋਂ ਐਪਲ ਅਤੇ ਐਂਡਰਾਇਡ ਫੋਨ ਯੂਜ਼ਰਜ਼ ਨੂੰ ਕਿਸੇ ਵੱਖਰੀ ਐਪਲੀਕੇਸ਼ਨ ਦੀ ਲੋੜ ਨਹੀਂ ਪਵੇਗੀ।

Skip YouTube post, 5
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 5

ਮੋਬਾਈਲ ਫੋਨ ਵਿੱਚ ਹੀ ਇਸ ਸੁਵਿਧਾ ਨੂੰ ਇਨੇਬਲ ਜਾਂ ਡਿਸੇਬਲ ਕਰ ਸਕਣਗੇ ਜਿਸ ਤਰੀਕੇ ਨਾਲ ਅਸੀਂ ਵਾਈ-ਫਾਈ ਜਾਂ ਬਲੂਟੁੱਥ ਜਾਂ ਹੋਰ ਸੇਵਾਵਾਂ ਕਰਦੇ ਹਾਂ।

ਹਾਂ ਜੋ ਸ਼ਖਸ ਕੋਰੋਨਾ ਪੌਜ਼ੀਟਿਵ ਆਇਆ ਹੈ, ਉਸ ਨੂੰ ਜ਼ਰੂਰ ਐਪਲੀਕੇਸ਼ਨ ਇੰਸਟਾਲ ਕਰਕੇ ਉਸ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਨੋਟੀਫਿਕੇਸ਼ਨ ਭੇਜਣੀ ਪਵੇਗੀ।

ਪਰ ਅਲਰਟ ਹਾਸਿਲ ਕਰਨ ਵਾਲੇ ਬਿਨ੍ਹਾਂ ਕਿਸੇ ਐਪਲੀਕੇਸ਼ਨ ਦੇ ਅਲਰਟ ਹਾਸਿਲ ਕਰ ਸਕਣਗੇ। ਇਸ ਤਕਨੀਕ ਦੇ ਵਿਕਸਿਤ ਹੋਣ ਨੂੰ ਹਾਲੇ ਸਮਾਂ ਲੱਗੇਗਾ।

ਇਹ ਤਰੀਕਾ ਸਮਾਰਟਫੋਨਾਂ ਦੇ ਬਲੂਟੁੱਥ ਸਿਗਨਲਾਂ ਦੀ ਮਦਦ ਨਾਲ ਹੀ ਭਾਂਪੇਗਾ ਕਿ ਕੌਣ ਕਿੰਨਾ ਸਮਾਂ ਕਿਸੇ ਦੇ ਸੰਪਰਕ ਵਿੱਚ ਰਿਹਾ ਅਤੇ ਬਾਅਦ ਵਿੱਚ ਜੇਕਰ ਕੋਈ ਸ਼ਖਸ ਕੋਰੋਨਾ ਦਾ ਪੌਜ਼ੀਟਿਵ ਆਇਆ ਤਾਂ ਉਸ ਜੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਅਲਰਟ ਜਾਏਗਾ।

ਦਾਅਵਾ ਕੀਤਾ ਗਿਆ ਹੈ ਕਿ ਯੂਜ਼ਰਜ ਦੀ ਨਿੱਜਤਾ ਨੂੰ ਚੋਟ ਨਹੀਂ ਪਹੁੰਚੇਗੀ।

ਜੀਪੀਐਸ ਲੋਕੇਸ਼ਨ ਅਤੇ ਨਿੱਜੀ ਜਾਣਕਾਰੀ ਰਿਕਾਰਡ ਨਾ ਕਰਨ ਦਾ ਦਾਅਵਾ ਵੀ ਕੀਤਾ ਗਿਆ ਹੈ। ਨਿੱਜਤਾ, ਪਾਰਦਰਸ਼ਤਾ ਅਤੇ ਸਹਿਮਤੀ ਨੂੰ ਅਹਿਮੀਅਤ ਦੇਣ ਦਾ ਦਾਅਵਾ ਐਪਲ ਅਤੇ ਗੂਗਲ ਨੇ ਕੀਤਾ ਹੈ।

ਦਾਅਵਾ ਹੈ ਕਿ ਜੇਕਰ ਕਿਸੇ ਨੂੰ ਕੁਆਰੰਟੀਨ ਵਿੱਚ ਜਾਣ ਬਾਰੇ ਜਾਂ ਕੋਈ ਹੋਰ ਅਲਰਟ ਜਾਰੀ ਹੋਏਗਾ ਤਾਂ ਸਿਰਫ ਉਸੇ ਸ਼ਖਸ ਕੋਲ ਹੀ ਪਹੁੰਚੇਗਾ ਜਿਸ ਲਈ ਇਹ ਅਲਰਟ ਹੈ ਹੋਰ ਕਿਸੇ ਨਾਲ ਇਹ ਜਾਣਕਾਰੀ ਸਾਂਝੀ ਨਹੀਂ ਹੋਵੇਗੀ।

ਕੋਰੋਨਾਵਾਇਰਸ
ਹੈਲਪਲਾਈਨ ਨੰਬਰ
ਕੋਰੋਨਾਵਾਇਰਸ

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)