You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ 'ਤੇ ਦਿਲਜੀਤ ਦੋਸਾਂਝ ਤੇ ਕਪਿਲ ਸ਼ਰਮਾ ਨੇ ਕਿਸ ਤਰ੍ਹਾਂ ਦਾ ਸੁਝਾਅ ਤੇ ਸੰਦੇਸ਼ ਦਿੱਤਾ- ਸੋਸ਼ਲ
ਕੋਰੋਨਾ ਵਾਇਰਸ ਨੂੰ ਵਿਸ਼ਵ ਸਿਹਤ ਸੰਗਠਨ ਮਹਾਂਮਾਰੀ ਐਲਾਨ ਚੁੱਕਿਆ ਹੈ। ਭਾਰਤ ਨੇ ਇਸ ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਲਈ ਕਈ ਕਦਮ ਚੁੱਕੇ ਹਨ।
ਇਸ ਸਭ ਦੇ ਵਿਚਕਾਰ ਕੁਝ ਕਲਾਕਾਰ ਵੀ ਆਪਣੇ ਪ੍ਰਸ਼ੰਸਕਾਂ ਨੂੰ ਇਸ ਬਿਮਾਰੀ ਤੋਂ ਬਚਣ ਲਈ ਸਾਵਧਾਨ ਰਹਿਣ ਦੀ ਸਲਾਹ ਦੇ ਰਹੇ ਹਨ ਅਤੇ ਆਪਣੇ ਤਜ਼ਰਬੇ ਸਾਂਝੇ ਕਰ ਰਹੇ ਹਨ।
ਦਿਲਜੀਤ, ਦੋਸਾਂਝ ਤੇ ਕਪਿਲ ਸ਼ਰਮਾ ਸਣੇ ਕਈਆਂ ਦਾ ਸੁਝਾਅ
ਗਾਇਕ ਦਿਲਜੀਤ ਦੋਸਾਂਝ ਨੇ ਦੋ ਨੌਜਵਾਨਾਂ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਨੌਜਵਾਨ ਕੋਰੋਨਾ ਵਾਇਰਸ ਤੇ ਗੀਤ ਬਣਾ ਕੇ ਗਾ ਰਹੇ ਹਨ।
ਵੀਡੀਓ ਸ਼ੇਅਰ ਕਰਦਿਆਂ ਦਿਲਜੀਤ ਨੇ ਇਨ੍ਹਾਂ ਵਿੱਚੋਂ ਇੱਕ ਗੀਤ ਦੇ ਬੋਲ ਲੈ ਕੇ ਲਿਖਿਆ, "ਪਰ੍ਹੇ ਹੋ ਕੇ ਖੰਘ ਸੋਹਣਿਆ, ਐਵੇਂ ਕਰ ਨਾ ਦੇਵੀਂ ਕੋਰੋਨਾ। ਆਪਣਾ ਖਿਆਲ ਰੱਖੋ ਸਾਰੇ..ਤੁਸੀਂ ਸਿਆਣੇ ਹੋ ਸਭ ਨੂੰ ਪਤਾ ਕੀ ਕਰਨਾ, ਸਿਆਣੇ ਕਹਿੰਦੇ ਆ ਇਲਾਜ ਨਾਲੋਂ ਪਰਹੇਜ਼ ਚੰਗਾ..ਬਾਬਾ ਭਲੀ ਕਰੇ।"
ਪੰਜਾਬੀ ਮਾਡਲ ਤੇ ਐਕਟਰ ਸਾਰਾ ਗੁਰਪਾਲ ਨੇ ਲਿਖਿਆ, "ਅਸੀਂ ਸਭ ਇਸ ਵਿੱਚੋਂ ਨਿੱਕਲ ਜਾਵਾਂਗੇ! ਡਰ ਨਹੀਂ, ਦਿਆਲਤਾ ਫੈਲਾਓ! ਆਓ ਸਭ ਨੂੰ ਯਾਦ ਕਰਾਈਏ ਕਿ ਹਰ ਹਾਲ ਵਿੱਚ ਅਸੀਂ ਇਕੱਠੇ ਹਾਂ… ਇੱਕ ਦੂਜੇ ਦੇ ਚੰਗੇ ਅਤੇ ਦੁਨੀਆਂ ਦੀ ਖੁਸ਼ਹਾਲੀ ਲਈ ਦੁਆ ਕਰੀਏ " ਤਕੜੇ ਰਹੋ! ਸਭ ਠੀਕ ਹੋ ਜਾਏਗਾ।"
ਐਕਟਰ ਅਤੇ ਗੁਰਦਾਸ ਮਾਨ ਦੀ ਨੂੰਹ ਸਿਮਰਨ ਕੌਰ ਮੁੰਡੀ ਨੇ ਫਲਾਈਟ ਵਿੱਚੋਂ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਵਿੱਚ ਉਹਨਾਂ ਨੇ ਮਾਸਕ ਪਾਇਆ ਹੋਇਆ ਸੀ।
ਸਿਮਰਨ ਨੇ ਲਿਖਿਆ, "ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਇੰਨੇ ਖਾਲੀ ਏਅਰਪੋਰਟ ਅਤੇ ਫਲਾਈਟਸ ਨਹੀਂ ਦੇਖੀਆਂ। ਮੇਰੀ ਫਲਾਈਟ ਵਿੱਚ 80 ਫੀਸਦੀ ਮੁਸਾਫ਼ਰਾਂ ਨੇ ਮਾਸਕ ਪਾਏ ਹੋਏ ਹਨ। ਮਾਸਕ ਦਾ ਅਸਰਦਾਰ ਹੋਣਾ ਜਾਂ ਨਾ ਹੋਣਾ ਬਹਿਸ ਦਾ ਮਸਲਾ ਹੈ, ਪਰ ਆਰਾਮ ਦੀ ਗੱਲ ਮੇਰੇ ਮੁਤਾਬਕ ਇਹ ਵਿਚਾਰ ਹੈ ਕਿ ਘੱਟੋ-ਘੱਟ ਕਹਿਣ ਲਈ ਅਸੀਂ ਕੁਝ ਕਰ ਰਹੇ ਹਾਂ। ਅਤੇ ਹਾਂ, ਬਚਾਅ ਹਮੇਸ਼ਾ ਇਲਾਜ ਨਾਲੋਂ ਬਿਹਤਰ ਹੈ।"
ਕਾਮੇਡੀਅਨ ਕਪਿਲ ਸ਼ਰਮਾ ਨੇ ਵੀ ਫਲਾਈਟ ਵਿੱਚੋਂ ਮਾਸਕ ਵਾਲੀ ਤਸਵੀਰ ਸਾਂਝੀ ਕਰਦਿਆਂ ਲਿਖਿਆ," ਸਾਵਧਾਨੀ ਵਿੱਚ ਹੀ ਸੁਰੱਖਿਆ ਹੈ, #saynotohandshake"
ਭਾਰਤ ਵਿੱਚ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਈ ਕਦਮ ਚੁੱਕੇ ਗਏ ਹਨ, ਜਿੰਮ ਵੀ ਬੰਦ ਰੱਖਣ ਨੂੰ ਕਿਹਾ ਗਿਆ ਹੈ।
ਅਦਾਕਾਰਾ ਕੈਟਰੀਨਾ ਕੈਫ ਨੇ ਆਪਣੀਆਂ ਘਰ ਵਿੱਚ ਵਰਕਆਊਟ ਕਰਦਿਆਂ ਦੀਆਂ ਵੀਡੀਓਜ਼ ਸ਼ੇਅਰ ਕੀਤੀਆਂ ਅਤੇ ਲਿਖਿਆ, "ਜਿਮ ਨਹੀਂ ਜਾ ਸਕਦੇ ਇਸ ਲਈ ਵਰਕਾਊਟ ਦੀਆਂ ਵੀਡੀਓਜ਼ ਸ਼ੇਅਰ ਕਰ ਰਹੇ ਹਾਂ ਜੋ ਮੈਂ ਅਤੇ ਯੈਸ ਨੇ ਘਰੇ ਕੀਤਾ।"
ਕ੍ਰਿਕਟਰ ਸੁਰੇਸ਼ ਰੈਣਾ ਨੇ ਮਾਸਕ ਪਹਿਨੇ ਇੱਕ ਤਸਵੀਰ ਸ਼ੇਅਰ ਕੀਤੀ ਅਤੇ ਲਿਖਿਆ, "ਬਹੁਤ ਅਹਿਮ ਹੈ ਕਿ ਅਸੀਂ ਸੋਸ਼ਲ ਆਈਸੋਲੇਸ਼ਨ ਦੀ ਲੋੜ ਨੂੰ ਸਮਝੀਏ ਤਾਂ ਜੋ ਲੜੀ ਤੋੜੀ ਜਾ ਸਕੇ, ਗੈਰ-ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਨਾ ਫੈਲਾਓ ਅਤੇ ਸਿਹਤ ਸਬੰਧੀ ਹਦਾਇਤਾਂ ਨੂੰ ਅਣਗੌਲਿਆਂ ਨਾ ਕਰੋ ਤੇ ਸਾਫ਼-ਸਫਾਈ ਦਾ ਜ਼ਰੂਰ ਧਿਆਨ ਰੱਖੋ। #coronavirus "