ਰਤਨ ਟਾਟਾ ਦੀ 27 ਸਾਲਾ ਮੁੰਡੇ ਨਾਲ ਇੰਝ ਪਈ ਪੱਕੀ ਯਾਰੀ

ਤਸਵੀਰ ਸਰੋਤ, Shantanu Naidu
- ਲੇਖਕ, ਆਕ੍ਰਿਤੀ ਥਾਪਰ
- ਰੋਲ, ਬੀਬੀਸੀ ਪੱਤਰਕਾਰ
ਇੰਸਟਾਗ੍ਰਾਮ ਉੱਤੇ ਬਜ਼ੁਰਗ ਬੰਦੇ ਹਰ ਰੋਜ ਵਾਇਰਲ ਨਹੀਂ ਹੁੰਦੇ। ਖ਼ਾਸ ਕਰਕੇ ਜਦੋਂ 80 ਤੋਂ 89 ਸਾਲਾ ਕੋਈ ਅਰਬਪਤੀ ਕਾਰੋਬਾਰੀ ਹੋਵੇ ਅਤੇ ਉਹ ਇਕੱਲੇ ਰਹਿਣ ਦੇ ਆਦੀ ਹੋ ਵਜੋਂ ਆਪਣਾ ਵੱਕਾਰ ਸਥਾਪਿਤ ਕਰ ਚੁੱਕਾ ਹੋਵੇ।
ਪਰ ਇਹ ਦੋਸਤੀ ਦੀ ਇੱਕ ਵਿਲੱਖਣ ਕਹਾਣੀ ਹੈ, ਜਿਸ ਕਾਰਨ ਰਤਨ ਟਾਟਾ ਭਾਰਤ ਦੇ ਨਵੇਂ ਸੋਸ਼ਲ ਮੀਡੀਆ ਸਟਾਰ ਵਜੋਂ ਉੱਭਰੇ ਹਨ।
ਦਰਅਸਲ, 27 ਸਾਲਾ ਸ਼ਾਂਤਨੂ ਨਾਇਡੂ ਦੀ ਮਦਦ ਦੇ ਬਿਨਾਂ ਦੁਨੀਆਂ ਇਸ ਨਵੇਂ 'ਮੈਨ ਕਰੱਸ਼' ਦੀ ਖੋਜ ਨਹੀਂ ਕਰ ਸਕਦੀ ਕਿਉਂਕਿ ਸ਼ਾਂਤਨੂ ਉਹ ਵਿਅਕਤੀ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਪੇਸ਼ ਕੀਤਾ ਅਤੇ ਉਨ੍ਹਾਂ ਨੂੰ ਹੈਸ਼ਟੈਗ ਅਤੇ ਟਰੈਂਡ ਬਾਰੇ ਸਿਖਾਇਆ।
ਇਹ ਵੀ ਪੜ੍ਹੋ-
ਨਾਇਡੂ ਹੁਣ ਉਨ੍ਹਾਂ ਦੇ ਸਭ ਤੋਂ ਨੇੜਲੇ ਮਿੱਤਰਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ।
ਨਾਇਡੂ ਨੂੰ ਉਮੀਦ ਹੈ ਕਿ ਜਿਸ ਵਿਅਕਤੀ ਨੇ 21 ਸਾਲਾਂ ਤੱਕ ਟਾਟਾ ਸਮੂਹ ਦੀ ਲੂਣ ਤੋਂ ਲੈ ਕੇ ਸੌਫਟਵੇਅਰ ਤੱਕ ਅਗਵਾਈ ਕੀਤੀ, ਦੀਆਂ ਪੁਰਾਣੀਆਂ ਪਰਿਵਾਰਕ ਤਸਵੀਰਾਂ ਲੋਕਾਂ ਨੂੰ ਇਸ ਧਨਾਢ ਸ਼ਖ਼ਸ ਦੀ ਜ਼ਿੰਦਗੀ ਦੀ ਝਲਕ ਦਿਖਾਉਣਗੀਆਂ।
ਇਨ੍ਹਾਂ ਵਿੱਚ ਕੁੱਤਿਆਂ ਦੀਆਂ ਤਸਵੀਰਾਂ ਅਤੇ ਮੋਗੁਲ ਦੇ ਬਚਪਨ ਦੇ ਦਿਨਾਂ ਦੀਆਂ ਤਸਵੀਰਾਂ, ਜਿਨ੍ਹਾਂ ਵਿੱਚ ਉਹ ਪੰਜ ਦਹਾਕੇ ਪੁਰਾਣੀ ਤਸਵੀਰ ਵੀ ਸ਼ਾਮਲ ਹੈ, ਜਿਸ ਨੂੰ ਅੱਧਾ ਮਿਲੀਅਨ ਲੋਕਾਂ ਨੇ ਪਸੰਦ ਕੀਤਾ ਹੈ।
ਅੱਜ ਕੱਲ੍ਹ ਇਹ ਦੋਵੇਂ ਇਕੱਠੇ ਸਭ ਕੁਝ ਕਰਦੇ ਹਨ-ਵਾਲ ਕਟਾਉਣ ਤੋਂ ਲੈ ਕੇ ਫ਼ਿਲਮਾਂ ਦੇਖਣ ਤੱਕ। ਉਨ੍ਹਾਂ ਦੀ ਇਹ 'ਅੰਤਰਪੀੜ੍ਹੀ ਵਾਲੀ ਦੋਸਤੀ' ਕਾਫ਼ੀ ਅਸਮਾਨ ਹੋ ਸਕਦੀ ਹੈ, ਪਰ ਨਾਇਡੂ ਦਾ ਕਹਿਣਾ ਹੈ, "ਇਹ ਵੀ ਬਹੁਤ ਖਾਸ ਹੈ।"
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਉਹ ਇੱਕ ਸ਼ਖ਼ਤ ਬੌਸ ਹਨ, ਇੱਕ ਵਧੀਆ ਸਲਾਹਕਾਰ ਅਤੇ ਇੱਕ ਸਮਝਦਾਰ ਦੋਸਤ ਹਨ।"

ਤਸਵੀਰ ਸਰੋਤ, Shantanu Naidu
ਵੱਡੀਆਂ ਅੱਖਾਂ ਅਤੇ ਘੁੰਗਰਾਲੇ ਵਾਲਾਂ ਵਾਲਾ ਇਹ ਸ਼ਖ਼ਸ ਕਿਵੇਂ ਭਾਰਤ ਦੇ ਵਿਸ਼ਵ ਪੱਧਰ ਦੇ ਉੱਘੇ ਕਾਰੋਬਾਰੀਆਂ ਵਿੱਚੋਂ ਇੱਕ ਦਾ ਕਾਰੋਬਾਰੀ ਸਲਾਹਕਾਰ ਤੇ ਵਧੀਆ ਦੋਸਤ ਬਣ ਗਿਆ?
ਰਤਨ ਟਾਟਾ ਤੇ ਨਾਇਡੂ ਦੀ ਦੋਸਤੀ
ਦਰਅਸਲ, ਨਾਇਡੂ ਪੰਜਵੀਂ ਪੀੜ੍ਹੀ ਦੇ ਟਾਟਾ ਕਰਮਚਾਰੀ ਹਨ। ਬੇਸ਼ੱਕ ਉਨ੍ਹਾਂ ਦੇ ਪਰਿਵਾਰ ਦਾ ਟਾਟਾ ਬਰਾਂਡ ਨਾਲ ਗਹਿਰਾ ਰਿਸ਼ਤਾ ਹੈ, ਪਰ ਉਨ੍ਹਾਂ ਨੇ ਇਹ ਕਦੇ ਵੀ ਨਹੀਂ ਸੋਚਿਆ ਸੀ ਕਿ ਉਹ ਇਸ ਬਰਾਂਡ ਦੇ ਕਰਤਾ-ਧਰਤਾ ਸ਼ਖ਼ਸ ਨਾਲ ਮਿਲ ਕੇ ਕੰਮ ਕਰਨਗੇ।
ਇਹ ਕੁੱਤਿਆਂ ਪ੍ਰਤੀ ਆਪਸੀ ਪ੍ਰੇਮ ਸੀ ਜਿਸ ਨੇ ਦੋਵਾਂ ਨੂੰ ਇਕੱਠੇ ਕਰ ਦਿੱਤਾ, ਉਦੋਂ ਇਹ ਨੌਜਵਾਨ ਪੱਛਮੀ ਭਾਰਤ ਵਿੱਚ ਪੂਣੇ ਵਿਖੇ ਰਤਨ ਟਾਟਾ ਦੀ ਇੱਕ ਕੰਪਨੀ ਲਈ ਕੰਮ ਕਰ ਰਿਹਾ ਸੀ।
ਉਸ ਸਮੇਂ ਨਾਇਡੂ 'ਮੋਟੋਪਾਜ਼' (Motopaws) ਨਾਂ ਦੀ ਇੱਕ ਸਮਾਜਕ ਐੱਨਜੀਓ ਚਲਾ ਰਹੇ ਸਨ ਜੋ ਆਵਾਰਾ ਕੁੱਤਿਆਂ ਲਈ ਹਨੇਰੇ ਵਿੱਚ ਚਮਕਣ ਵਾਲੇ ਕਾਲਰ ਬਣਾਉਂਦੀ ਹੈ।
ਕੰਪਨੀ ਦੇ ਨਿਊਜ਼ਲੈਟਰ ਵਿੱਚ ਉਨ੍ਹਾਂ ਦੇ ਕਾਰਜ 'ਤੇ ਰੌਸ਼ਨੀ ਪਾਈ ਗਈ ਅਤੇ ਟਾਟਾ ਨੇ ਉਸ ਨੂੰ ਚਿੱਠੀ ਮੁੰਬਈ ਆਉਣ ਲਈ ਆਖਿਆ।
ਟਾਟਾ ਨੇ ਬੀਬੀਸੀ ਨੂੰ ਕੀਤੀ ਇੱਕ ਈਮੇਲ ਵਿੱਚ ਦੱਸਿਆ, "ਸ਼ਾਂਤਨੂ ਅਤੇ ਮੈਂ ਆਵਾਰਾ ਕੁੱਤਿਆਂ ਪ੍ਰਤੀ ਆਪਣੀ ਚਿੰਤਾ ਅਤੇ ਪਿਆਰ ਕਾਰਨ ਮਿਲੇ ਸਨ। ਉਨ੍ਹਾਂ ਨੇ ਕਾਲਜਾਂ ਦੇ ਨੌਜਵਾਨ ਵਿਦਿਆਰਥੀਆਂ ਦੀ ਇੱਕ ਟੀਮ ਦੀ ਅਗਵਾਈ ਕੀਤ, ਜਿਨ੍ਹਾਂ ਇਨ੍ਹਾਂ ਕੁੱਤਿਆਂ ਨੂੰ 'ਅਪਣਾਉਣ', ਉਨ੍ਹਾਂ ਨੂੰ ਪਿਆਰ ਕਰਨ, ਭੋਜਨ ਦੇਣ, ਉਨ੍ਹਾਂ ਲਈ ਘਰ ਲੱਭਣ ਅਤੇ ਉਨ੍ਹਾਂ ਨੂੰ ਆਪਣੇਪਣ ਦਾ ਅਹਿਸਾਸ ਦਿਵਾਇਆ ਹੈ।"
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਨਾਇਡੂ ਨੇ ਕਿਹਾ, "ਜਦੋਂ 'ਮੋਟੋਪਾਜ਼' ਆਪਣਾ ਦਾਇਰਾ ਵਧਾ ਰਿਹਾ ਸੀ ਤਾਂ ਅਸੀਂ ਨਜ਼ਦੀਕ ਆ ਗਏ। ਕੰਮਕਾਜ ਨਾਲ ਸਬੰਧਿਤ ਈਮੇਲਾਂ ਹੌਲੀ-ਹੌਲੀ ਇੱਕ ਦੂਜੇ ਬਾਰੇ ਸਵਾਲ ਪੁੱਛਣ ਵਿੱਚ ਬਦਲਣ ਲੱਗੀਆਂ। "
ਪਰ ਜਲਦੀ ਹੀ ਉਨ੍ਹਾਂ ਦੀ ਦੋਸਤੀ ਖਟਤਮ ਹੋ ਗਈ, ਨਾਇਡੂ ਨੂੰ ਅਮਰੀਕਾ ਵਿੱਚ ਯੂਨੀਵਰਸਿਟੀ ਜਾਣ ਲਈ ਭਾਰਤ ਛੱਡਣਾ ਪਿਆ।
ਉਨ੍ਹਾਂ ਨੇ ਕਿਹਾ, "ਮੈਂ ਸੱਚਮੁੱਚ ਬਹੁਤ ਦੁਖੀ ਸੀ ਕਿਉਂਕਿ ਮੈਨੂੰ ਲੱਗਿਆ ਕਿ ਮੈਂ ਟਾਟਾ ਵਿੱਚ ਇੱਕ ਚੰਗੇ ਦੋਸਤ ਨੂੰ ਮਿਲ ਗਿਆ ਸੀ।"
ਪਰ ਦੋਵਾਂ ਦੇ ਸਬੰਧ ਮਜ਼ਬੂਤ ਹੋਏ। ਨਾਇਡੂ ਕੋਰਨੈੱਲ ਯੂਨੀਵਰਸਿਟੀ ਵਿੱਚ ਪੜ੍ਹ ਕੇ ਟਾਟਾ ਦੇ ਅਲਮਾ ਮੈਟਰ ਬਣੇ ਗਏ, ਯਾਨਿ ਰਤਨ ਟਾਟਾ ਨੇ ਵੀ ਆਪਣੀ ਪੜ੍ਹਾਈ ਇਥੋਂ ਹੀ ਕੀਤੀ ਸੀ।
ਕਾਰੋਬਾਰੀ ਸਲਾਹਕਾਰ
ਨਾਇਡੂ ਨੇ ਜਲਦੀ ਹੀ ਉਨ੍ਹਾਂ ਨੇ ਮੁੰਬਈ ਵਿੱਚ ਇੱਕ ਪਸ਼ੂਆਂ ਦੇ ਹਸਪਤਾਲ ਦਾ ਨਿਰਮਾਣ ਕਰਦੇ ਹੋਏ ਕਾਰੋਬਾਰੀ ਦੇ ਰੂਪ ਵਿੱਚ ਆਪਣੇ ਡਰੀਮ ਪ੍ਰਾਜੈਕਟ 'ਤੇ ਕੰਮ ਸ਼ੁਰੂ ਕੀਤਾ। ਇਸ ਹਸਪਤਾਲ ਦਾ ਨਿਰਮਾਣ ਇਸ ਸਾਲ ਦੇ ਅੰਤ ਵਿੱਚ ਸ਼ੁਰੂ ਹੋਣ ਵਾਲਾ ਹੈ।
ਰਤਨ ਟਾਟਾ ਉਨ੍ਹਾਂ ਦੀ ਗ੍ਰੈਜੂਏਸ਼ਨ ਵਿੱਚ ਵੀ ਸ਼ਾਮਲ ਹੋਏ ਸਨ।
ਇਹ ਵੀ ਪੜ੍ਹੋ-
ਨਾਇਡੂ ਨੇ ਕਿਹਾ, "ਮੈਂ ਇਸ ਲਈ ਉਨ੍ਹਾਂ ਨੂੰ ਕਿਹਾ ਸੀ ਤੇ ਉਨ੍ਹਾਂ ਨੇ 'ਹਾਂ' ਕਰ ਦਿੱਤੀ ਅਤੇ ਉਸ ਦਿਨ ਉਹ ਉੱਥੇ ਪਹੁੰਚੇ ਵੀ ਸਨ।"
ਨਾਇਡੂ ਨੇ ਭਾਰਤ ਵਾਪਸ ਆ ਕੇ ਟਾਟਾ ਦੇ ਕਾਰੋਬਾਰੀ ਸਲਾਹਕਾਰ ਵਜੋਂ ਵਿੱਚ ਨੌਕਰੀ ਸ਼ੁਰੂ ਕੀਤੀ।
ਉਨ੍ਹਾਂ ਕਿਹਾ, "ਇੱਕ ਮਿੰਟ ਵਿੱਚ ਹੀ ਮੇਰਾ ਸਭ ਕੁਝ ਬਦਲ ਗਿਆ। ਮੈਂ ਕਦੇ ਵੀ ਨਹੀਂ ਸੋਚਿਆ ਸੀ ਕਿ ਮੇਰੀ ਜ਼ਿੰਦਗੀ ਇਸ ਤਰ੍ਹਾਂ ਬਦਲ ਜਾਵੇਗੀ।"
ਟਾਟਾ ਨੇ ਬੀਬੀਸੀ ਨੂੰ ਦੱਸਿਆ,"ਮੈਨੂੰ ਸ਼ਾਂਤਨੂ ਦੀ ਫੁਰਤੀ ਅਤੇ ਉਸ ਦੇ ਸਰੋਕਾਰ ਦੇਖ ਕੇ ਬਹੁਤ ਮਜ਼ਾ ਆਉਂਦਾ ਹੈ। ਅਸੀਂ ਇਸ ਦੁਨੀਆ ਵਿੱਚ 'ਕੁੱਤੇ ਦਾ ਕੁੱਤਾ ਵੈਰੀ' ਵਾਲੀ ਗੱਲ ਅਜੇ ਤੱਕ ਵੀ ਬਹੁਤੀ ਨਹੀਂ ਦੇਖੀ।"
ਟਾਟਾ ਦੇ ਕਾਰੋਬਾਰੀ ਸਲਾਹਕਾਰ ਦੇ ਰੂਪ ਵਿੱਚ ਇੱਕ ਆਮ ਦਿਨ ਕਿਵੇਂ ਦਾ ਲੱਗਦਾ ਹੈ?

ਤਸਵੀਰ ਸਰੋਤ, Shantanu Naidu
ਨਾਇਡੂ ਨੇ ਦੱਸਿਆ "ਮੀਟਿੰਗਾਂ ਵਿੱਚ ਮੈਂ ਬਹੁਤ ਨੋਟਿਸ ਲੈਂਦਾ ਹਾਂ ਅਤੇ ਭਵਿੱਖ ਦੀਆਂ ਚਰਚਾਵਾਂ ਲਈ ਰਿਕਾਰਡ ਰੱਖਦਾ ਹਾਂ। ਜਿਵੇਂ ਜਿਵੇਂ ਟਾਟਾ ਅੱਗੇ ਵਧਦੇ ਹਨ, ਮੈਂ ਉਨ੍ਹਾਂ ਨੂੰ ਦਿਨ ਦੀਆਂ ਘਟਨਾਵਾਂ ਬਾਰੇ ਸੰਖੇਪ ਵਿੱਚ ਦੱਸਣ ਲਈ ਉੱਥੇ ਹੁੰਦਾ ਹਾਂ।"
"ਉਹ ਮੈਨੂੰ ਆਪਣੀਆਂ ਯੋਜਨਾਵਾਂ ਦੱਸਦੇ ਹਨ ਅਤੇ ਅਸੀਂ ਇੱਕ-ਇੱਕ ਕਰਕੇ ਉਸ 'ਤੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਾਂ। ਉਹ ਬਹੁਤ ਕੇਂਦਰਿਤ ਕਰਤਾ ਹਨ-ਬਿਨਾਂ ਰੁਕੇ ਚੱਲਣ ਵਾਲੇ।"
ਟਾਟਾ ਗਰੁੱਪ ਨੂੰ ਓਲਾ ਤੋਂ ਲੈ ਕੇ 73 ਤੋਂ ਜ਼ਿਆਦਾ ਭਾਰਤੀ ਸਟਾਰਟ-ਅਪਸ ਵਿੱਚ ਨਿਵੇਸ਼ ਕਰਨ ਲਈ ਜਾਣਿਆ ਜਾਂਦਾ ਹੈ।
ਇੰਸਟਾਗ੍ਰਾਮ 'ਤੇ ਟਾਟਾ
ਟਾਟਾ ਹੁਣ ਇੰਸਟਾਗ੍ਰਾਮ ਪ੍ਰੋਫਾਇਲ ਦੀ ਵਰਤੋਂ ਕਰਦੇ ਹਨ। ਨਾਇਡੂ ਨੇ ਨੌਜਵਾਨਾਂ ਨਾਲ ਜੁੜਨ ਵਿੱਚ ਉਨ੍ਹਾਂ ਦੀ ਮਦਦ ਕੀਤੀ ਅਤੇ ਸਫ਼ਲ ਸਟਾਰਟ-ਅਪ ਆਧਾਰ ਲਈ ਇੱਕ 'ਨੁਸਖ਼ਾ' ਵੀ ਸਾਂਝਾ ਕੀਤਾ।
ਉਸ ਨੇ ਇਸ 82 ਸਾਲਾ ਵਿਅਕਤੀ ਦੀਆਂ 20 ਸਾਲ ਦੀ ਉਮਰ ਵਾਲੀਆਂ ਤਸਵੀਰਾਂ ਨੂੰ 'ਥ੍ਰੋਬੈਕ ਥਰਸਡੇਅ' ਦੀ ਵਰਤੋਂ ਕਰਕੇ ਸਾਂਝਾ ਕੀਤਾ ਤਾਂ ਕਿ ਉਹ ਇੰਟਰਨੈੱਟ ਦੀ ਦੁਨੀਆਂ ਵਿੱਚ ਚਮਕ ਜਾਣ।
ਇਸ ਲੇਖ ਵਿੱਚ Instagram ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Instagram ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of Instagram post
ਪਰ ਇਹ ਸਿਰਫ਼ ਕਾਰੋਬਾਰ ਹੀ ਨਹੀਂ ਹੈ, ਬਲਕਿ ਦੋਵੇਂ ਬਹੁਤ ਚੰਗੇ ਦੋਸਤ ਬਣੇ ਹੋਏ ਹਨ।
ਨਾਇਡੂ ਹੁਣ ਅਕਸਰ ਰਤਨ ਟਾਟਾ ਦੇ ਨਾਲ ਹੀ ਰਹਿੰਦੇ ਹਨ। 'ਵੀਕਐਂਡ ਡਿਨਰ ਇੱਕ ਰਵਾਇਤ ਬਣ ਗਿਆ ਹੈ ਜਿੱਥੇ ਉਹ ਖੁੱਲ੍ਹ ਕੇ ਗੱਲਾਂ ਕਰਦੇ ਹਨ। ਕਈ ਵਾਰ ਅਸੀਂ ਫ਼ਿਲਮਾਂ ਦੇਖਦੇ ਹਾਂ-ਵਿਸ਼ਵ ਯੁੱਧ 'ਤੇ ਕੁਝ ਵੀ ਜੋ ਮਨਪਸੰਦ ਹੁੰਦਾ ਹੈ।"
ਉਨ੍ਹਾਂ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਐਕਸ਼ਨ ਕਾਮੇਡੀ ਫ਼ਿਲਮਾਂ ਵੀ ਪਸੰਦ ਹਨ ਜਿਵੇਂ 'ਦਿ ਅਦਰ ਗਾਇਜ਼' ਅਤੇ 'ਦਿ ਲੋਨ ਰੇਂਜਰ'।
ਨਾਇਡੂ ਨੇ ਦੱਸਿਆ ਕਿ ਇਹ ਇਜ਼ਰਾਇਲ ਦੇ ਸੁਰੱਖਿਆ ਬਲ ਜਿਸ ਨੂੰ 'ਫੌਦਾ' ਕਹਿੰਦੇ ਹਨ, ਉਸ ਦੇ ਅਨੁਭਵ ਬਾਰੇ ਇੱਕ ਨੈੱਟਫਲਿੱਕਸ ਸੀਰੀਜ਼ ਹੈ ਜਿਸਨੂੰ ਟਾਟਾ ਬਹੁਤ ਪਸੰਦ ਕਰਦੇ ਹਨ।
ਪਿਛਲੇ ਸਾਲ ਬੀਬੀਸੀ ਦੀ ਇੱਕ ਰੇਡਿਓ ਇੰਟਰਵਿਊ ਦੌਰਾਨ ਮੈਨੂੰ ਟਾਟਾ ਅਤੇ ਨਾਇਡੂ ਨਾਲ ਮਿਲਣ ਦਾ ਮੌਕਾ ਮਿਲਿਆ।
ਦੋਵਾਂ ਵਿਚਕਾਰ ਬਹੁਤ ਸਾਂਝ ਸੀ, ਟਾਟਾ ਨੇ ਆਪਣੀਆਂ ਰਿਟਾਇਰਮੈਂਟ ਯੋਜਨਾਵਾਂ ਅਤੇ ਕੁੱਤਿਆਂ ਪ੍ਰਤੀ ਪਿਆਰ ਬਾਰੇ ਗੱਲਾਂ ਕੀਤੀਆਂ ਸਨ।
ਇਹ ਵੀ ਪੜ੍ਹੋ-
ਅੱਜਕੱਲ੍ਹ ਨਾਇਡੂ ਨੇ ਉਨ੍ਹਾਂ ਪ੍ਰਾਜੈਕਟਾਂ 'ਤੇ ਵੀ ਕੰਮ ਕਰਨਾ ਸ਼ੁਰੂ ਕੀਤਾ ਹੋਇਆ ਹੈ ਜੋ ਟਾਟਾ ਅਤੇ ਉਨ੍ਹਾਂ ਨੇ ਪਹਿਲੀ ਵਾਰ ਤੈਅ ਕੀਤੇ ਸਨ।
ਮੋਟੋਪਾਜ਼ ਦਾ ਸਾਲਾਂ ਤੋਂ ਵਿਸਥਾਰ ਕੀਤਾ ਗਿਆ ਹੈ ਅਤੇ ਹੁਣ ਇਸ ਦਾ ਸੰਚਾਲਨ ਚਾਰ ਦੇਸ਼ਾਂ ਵਿੱਚੋਂ ਹੋ ਰਿਹਾ ਹੈ, ਪਰ ਇਹ ਸਿਰਫ਼ ਗ਼ੈਰ-ਮੁਨਾਫ਼ਾਕਾਰੀ ਕੰਮ ਨਹੀਂ ਹੈ ਜੋ ਵਿਕਸਤ ਹੋ ਰਿਹਾ ਹੈ।
ਨਾਇਡੂ ਮੁਸਕਰਾਉਂਦੇ ਹੋਏ ਦੱਸਦੇ ਹਨ, "ਜੇਕਰ ਮੈਂ ਕਿਸੇ ਕਾਰਨ ਪਰੇਸ਼ਾਨ ਹੁੰਦਾ ਹਾਂ ਜਾਂ ਮੈਨੂੰ ਕੋਈ ਖੁਸ਼ੀ ਹੁੰਦੀ ਹੈ ਤਾਂ ਉਹ ਪਹਿਲੇ ਵਿਅਕਤੀ ਹੋਣਗੇ ਜਿਨ੍ਹਾਂ ਨਾਲ ਮੈਂ ਗੱਲ ਕਰਾਂਗਾ।"
"ਬੁਨਿਆਦ ਉੱਥੇ ਹੈ, ਪਰ ਇਹ ਲਗਾਤਾਰ ਖਿੜਨ ਵਾਲੇ ਦਰੱਖਤ ਦੀ ਵਾਂਗ ਹੈ। ਟਾਟਾ ਹਮੇਸ਼ਾ ਮੇਰੇ ਲਈ ਉਪਲੱਬਧ ਰਹੇ ਹਨ ਅਤੇ ਮੈਂ ਉਨ੍ਹਾਂ ਲਈ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕਰਦਾ ਹਾਂ।"
ਇਹ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4












