ਦਿੱਲੀ ਹਿੰਸਾ ਬਾਰੇ ਸੂਬੇ ਦੇ ਘੱਟ ਗਿਣਤੀ ਕਮਿਸ਼ਨ ਦੀ ਰਿਪੋਰਟ: 'ਚੰਗੀ ਤਰ੍ਹਾਂ ਯੋਜਨਾਬੱਧ ਤੇ ‘ਇੱਕ ਪਾਸੜ' ਸੀ ਹਿੰਸਾ'- - 5 ਅਹਿਮ ਖ਼ਬਰਾਂ

ਦਿੱਲੀ ਦੇ ਘੱਟ ਗਿਣਤੀ ਕਮਿਸ਼ਨ ਨੇ ਸੂਬੇ ਵਿੱਚ ਹਿੰਸਾ ਬਾਰੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਇਹ ਹਿੰਸਾ "ਇੱਕ ਪਾਸੜ", "ਚੰਗੀ ਤਰ੍ਹਾਂ ਵਿਉਂਤਬੱਧ" ਸੀ ਅਤੇ "ਸਥਾਨਕ ਮਦਦ ਦੇ ਨਾਲ ਬਹੁਤਾ ਨੁਕਸਾਨ ਮੁਸਲਮਾਨਾਂ ਦੇ ਘਰਾਂ ਤੇ ਦੁਕਾਨਾਂ ਦਾ ਕੀਤਾ ਗਿਆ।"

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਕਮਿਸ਼ਨ ਨੇ ਆਪਣੀ ਰਿਪੋਰਟ ਇਲਾਕਾ ਨਿਵਾਸੀਆਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਖਾਜਪੁਰੀ ਇਲਾਕੇ ਵਿੱਚ ਹਿੰਸਾ 23 ਫ਼ਰਵਰੀ ਨੂੰ ਭਾਜਪਾ ਆਗੂ ਕਪਿਲ ਮਿਸ਼ਰਾ ਦੇ ਭਾਸ਼ਨ ਤੋਂ ਬਾਅਦ ਭੜਕੀ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਗਜ਼ਨੀ ਦਾ ਅਸਰ ਵਧਾਉਣ ਲ਼ਈ ਐੱਲਪੀਜੀ ਸਿਲੰਡਰਾਂ ਦੀ ਵਰਤੋਂ ਕੀਤੀ ਗਈ। ਦੁਕਾਨਾਂ ਨੂੰ ਲੁੱਟਣ ਤੋਂ ਬਾਅਦ ਅੱਗ ਦੇ ਹਵਾਲੇ ਕੀਤਾ ਗਿਆ।

ਅਖ਼ਬਾਰ ਮੁਤਾਬਕ ਰਿਪੋਰਟ ਵਿੱਚ ਦਿੱਲੀ ਪੁਲਿਸ ਦੀ ਸਮੇਂ ਮੁਤਾਬਕ ਕਾਰਵਾਈ ਦੀ ਵੀ ਸ਼ਲਾਘਾ ਕੀਤੀ ਗਈ ਹੈ। ਹਾਲਾਂਕਿ ਪੁਲਿਸ ਦੀ ਇਸ ਹਿੰਸਾ ਦੌਰਾਨ ਭੂਮਿਕਾ ਬਾਬਤ ਚੁਫੇਰਿਉਂ ਸਵਾਲ ਚੁੱਕੇ ਜਾ ਰਹੇ ਹਨ।

ਕਮਿਸ਼ਨ ਨੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਇਹ 2 ਸਫ਼ਿਆਂ ਦੀ ਰਿਪੋਰਟ ਤਿਆਰ ਕੀਤੀ ਹੈ।

ਇਸ ਦੇ ਸਿੱਟੇ ਵਿੱਚ ਲਿਖਿਆ ਗਿਆ ਹੈ ਕਿ ਪੀੜਤਾਂ ਦਾ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਉਹ ਖੁੱਲ੍ਹੀ ਮਦਦ ਤੋਂ ਬਿਨਾਂ ਇਹ ਲੋਕ ਆਪਣੇ ਘਰ-ਦੁਕਾਨਾਂ ਮੁੜ ਨਹੀਂ ਬਣਾ ਸਕਣਗੇ ਤੇ ਇਸ ਮੰਤਵ ਲਈ ਦਿੱਤੀ ਜਾ ਰਹੀ ਸਰਕਾਰੀ ਮਦਦ ਕਾਫ਼ੀ ਨਹੀਂ ਹੈ।

ਇਹ ਵੀ ਪੜ੍ਹੋ:

ਅਖ਼ਬਾਰ ਨੇ ਲਿਖਿਆ ਹੈ ਕਿ ਕਪਿਲ ਮਿਸ਼ਰਾ ਤੇ ਦਿੱਲੀ ਪੁਲਿਸ ਨੇ ਰਿਪੋਰਟ ਦੀਆਂ ਲੱਭਤਾਂ ਬਾਰੇ ਕੋਈ ਟਿੱਪਣੀ ਨਹੀਂ ਕੀਤੀ।

ਭਾਰਤ ਵਿੱਚ ਕੋਰੋਨਾ ਵਾਇਰਸ ਤੇ ਇਸ ਬਾਰੇ ਤਿਆਰੀਆਂ

ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਹੁਣ ਦੁਨੀਆਂ ਦੇ ਲਗਭਗ ਹਰ ਦੇਸ਼ ਵਿੱਚ ਪਹੁੰਚ ਚੁੱਕਿਆ ਹੈ, ਭਾਰਤ ਵਿੱਚ ਵੀ। ਕੋਰੋਨਾ ਵਾਇਰਸ ਨਾਲ ਹੁਣ ਤੱਕ ਦੁਨੀਆਂ ਭਰ ਵਿੱਚ 3,000 ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ।

ਭਰਤ ਵਿੱਚ ਵੀ ਇਸ ਬਾਰੇ ਡਰ ਫੈਲਿਆ ਹੋਇਆ ਹੈ। ਭਾਰਤ ਵਿੱਚ ਇਸ ਵਾਇਰਸ ਦਾ ਕੇਸ ਪਹਿਲੀ ਵਾਰ ਕੇਰਲ ਵਿੱਚ ਸਾਹਮਣੇ ਆਇਆ ਸੀ।

ਬੁੱਧਵਾਰ ਨੂੰ ਭਾਰਤ ਦੇ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਭਾਰਤ ਸਰਕਾਰ ਦੀਆਂ ਕੋਰੋਨਾ ਵਾਇਰਸ ਖ਼ਿਲਾਫ਼ ਭਾਰਤ ਸਰਕਾਰ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ। ਪੂਰੀ ਖ਼ਬਰ ਪੜ੍ਹੋ

ਹਾਇਮਨੋਪਲਾਸਿਟੀ ਕੀ ਹੈ?

ਹਾਇਮਨੋਪਲਾਸਿਟੀ ਇੱਕ ਉਹ ਓਪਰੇਸ਼ਨ ਹੈ ਜਿਸ ਵਿੱਚ ਸੈਕਸ ਕਰਨ ਮਗਰੋਂ ਹਾਇਮਨ ਦੁਬਾਰਾ ਠੀਕ ਕਰ ਦਿੱਤਾ ਜਾਂਦਾ ਹੈ।

ਡਾਕਟਰਾਂ ਅਨੁਸਾਰ ਹਾਇਮਨੋਪਲਾਸਟੀ ਪਿਛਲੇ 15 ਸਾਲਾਂ ਵਿੱਚ ਵਧੀ ਹੈ ਤੇ ਇਸ ਲਈ ਜ਼ਿਆਦਾਤਰ ਕੁਆਰੀਆਂ ਕੁੜੀਆਂ ਅੱਗੇ ਆ ਰਹੀਆਂ ਹਨ।

ਇਹ ਕੁੜੀਆਂ ਵਿਆਹ ਤੋਂ ਪਹਿਲਾਂ ਆਉਂਦੀਆਂ ਹਨ ਤੇ ਨਹੀਂ ਚਾਹੁੰਦੀਆਂ ਕਿ ਉਨ੍ਹਾਂ ਦੇ ਪਤੀ ਨੂੰ ਪਤਾ ਲੱਗੇ ਕਿ ਉਨਾਂ ਨੇ ਵਿਆਹ ਤੋਂ ਪਹਿਲਾਂ ਸੈਕਸ ਕੀਤਾ ਹੋਇਆ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਓਪਰੇਸ਼ਨ ਲਈ ਆਉਣ ਵਾਲੀਆਂ ਇਹ ਕੁੜੀਆਂ ਕਾਫ਼ੀ ਆਤਮਵਿਸ਼ਵਾਸ ਨਾਲ ਭਰੀਆਂ ਹੁੰਦੀਆਂ ਹਨ। ਪੂਰੀ ਖ਼ਬਰ ਪੜ੍ਹੋ

ਇਹ ਵੀ ਪੜ੍ਹੋ:

5 ਕਰੋੜ ਜਾਨਾਂ ਲੈਣ ਵਾਲਾ ਫਲੂ

ਸਾਲ ਪਹਿਲਾਂ, ਦੁਨੀਆ ਪਹਿਲੇ ਵਿਸ਼ਵ ਯੁੱਧ ਵਿੱਚ ਮਰਨ ਵਾਲੇ 2 ਕਰੋੜ ਲੋਕਾਂ ਦੇ ਦੁੱਖ ਤੋਂ ਉਭਰ ਹੀ ਰਹੀ ਸੀ ਕਿ ਉਸੇ ਵੇਲੇ ਉਨ੍ਹਾਂ ਨੂੰ ਇੱਕ ਹੋਰ ਮੁਸੀਬਤ ਦਾ ਸਾਹਮਣਾ ਕਰਨਾ ਪਿਆ। ਇਹ ਖ਼ਤਰਾਨਾਕ ਚੀਜ਼ ਸੀ: ਇੱਕ ਫਲੂ।

ਇਹ ਮਹਾਮਾਰੀ ਨੂੰ ਸਪੈਨਿਸ਼ ਫਲੂ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਮੰਨਿਆ ਜਾਂਦਾ ਹੈ ਕਿ ਇਸ ਫਲੂ ਦੀ ਸ਼ੁਰੂਆਤ ਭੀੜ-ਭੜਾਕੇ ਵਾਲੇ ਜੰਗ ਦੇ ਪੱਛਮੀ ਮੋਰਚੇ 'ਤੇ ਸਥਿਤ ਫ਼ੌਜੀ ਟ੍ਰੇਨਿੰਗ ਕੈਂਪਾਂ ਵਿੱਚ ਫੈਲੀ। ਪੜ੍ਹੋ ਅਸੀਂ ਪਹਿਲਾਂ ਹੋਈਆਂ ਮਹਾਮਾਰੀਆਂ ਤੋਂ ਕੀ ਸਿਖਿਆ ਹੈ।

ਸਿਰਸਾ 'ਚ 'ਮੁੱਲਾ ਬਾਹਰ ਨਿਕਲ' ਦੇ ਨਾਅਰੇ ਕਿਉਂ ਲੱਗੇ?

ਐਤਵਾਰ ਨੂੰ ਪੰਜਾਬ ਤੋਂ ਜਾ ਕੇ ਵਸੇ ਸਿਰਸਾ ਦੇ ਹਕੀਮ ਹਲੀਮ ਅਖ਼ਤਰ ਮਲਿਕ ਆਪਣਾ ਘਰੇ ਹੀ ਚਲਦਾ ਕਲੀਨਿਕ ਛੱਡ ਕੇ ਮਸਜਿਦ ਵਿੱਚ ਨਮਾਜ਼ ਪੜ੍ਹਨ ਗਏ ਹੋਏ ਸਨ ਕਿ ਅਚਾਨਕ ਉਨ੍ਹਾਂ ਦੀ ਘਰਵਾਲੀ ਦਾ ਫੋਨ ਆਇਆ।

ਬੇਗ਼ਮ ਨੇ ਘਬਰਾਹਟ ਵਿੱਚ ਹਲੀਮ ਨੂੰ ਦੱਸਿਆ ਕਿ ਉਨ੍ਹਾਂ ਦੇ ਘਰ ਤੇ ਕੁਝ ਲੋਕਾਂ ਨੇ ਗੰਡਾਸਿਆਂ ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ ਹੈ। ਉਹ 'ਜੈ ਸ਼੍ਰੀ ਰਾਮ' ਦੇ ਨਾਅਰੇ ਲਾ ਰਹੇ ਹਨ ਤੇ ਕਹਿ ਰਹੇ ਹਨ ਕਿ 'ਮੁੱਲਾ ਬਾਹਰ ਨਿਕਲ'। ਪੜ੍ਹੋ ਪੂਰਾ ਮਾਮਲਾ।

ਇਹ ਵੀ ਪੜ੍ਹੋ:

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡੀਓ: ‘ਮਾਂ ਨੂੰ ਲੱਭਣ ਗਿਆ ਸੀ ਪੁਲਿਸ ਨੇ ਕੁੱਟ ਕੇ ਕੌਮੀ ਗੀਤ ਗਵਾਇਆ’

ਵੀਡੀਓ: ਯੂਕੇ ਪਾਰਲੀਮੈਂਟ ਵਿੱਚ ਸਿੱਖ ਐੱਮਪੀ ਨੇ ਚੁੱਕਿਆ ਦਿੱਲੀ ਹਿੰਸਾ ਦਾ ਸਵਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)