You’re viewing a text-only version of this website that uses less data. View the main version of the website including all images and videos.
Coronavirus: ਭਾਰਤ ਵਿੱਚ ਕਿੱਥੇ-ਕਿੱਥੇ ਪਹੁੰਚਿਆ ਤੇ ਕੀ ਹਨ ਤਿਆਰੀਆਂ
ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਹੁਣ ਦੁਨੀਆਂ ਦੇ ਲਗਭਗ ਹਰ ਦੇਸ਼ ਵਿੱਚ ਪਹੁੰਚ ਚੁੱਕਿਆ ਹੈ, ਭਾਰਤ ਵਿੱਚ ਵੀ।
ਭਾਰਤ ਵਿੱਚ ਇਸ ਵਾਇਰਸ ਦਾ ਕੇਸ ਪਹਿਲੀ ਵਾਰ ਕੇਰਲ ਵਿੱਚ ਸਾਹਮਣੇ ਆਇਆ ਸੀ।
ਪੀਆਈਬੀ ਦੀ ਵੈਬਸਾਈਟ 'ਤੇ ਮੈਜੂਦ ਜਾਣਕਾਰੀ ਮੁਤਾਬਕ, ਸ਼ੁਰੂਆਤ ਵਿੱਚ ਕੇਰਲ ਵਿੱਚ ਤਿੰਨ ਲੋਕਾਂ ਦੇ ਵਾਇਰਸ ਤੋਂ ਪ੍ਰਭਾਵਿਤ ਹੋਣ ਦਾ ਪਤ ਲੱਗਿਆ ਸੀ। ਉਨ੍ਹਾਂ ਦੇ ਟੈਸਟਾਂ ਦੇ ਨਤੀਜੇ ਪਾਜ਼ਟਿਵ ਆਏ ਸਨ। ਇਨ੍ਹਾਂ ਤਿੰਨਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਸੀ।
ਇਸ ਤੋਂ ਬਾਅਦ ਤਿੰਨ ਹੋਰ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ। ਜਦਕਿ ਛੇ ਜਣੇ ਨਿਗਰਾਨੀ ਹੇਠ ਰੱਖੇ ਗਏ ਹਨ। ਇਨ੍ਹਾਂ ਦੀਆਂ ਰਿਪੋਰਟਾਂ ਦੀ ਉਡੀਕ ਕੀਤੀ ਜਾ ਰਹੀ ਹੈ। ਇਨ੍ਹਾਂ ਸਾਰਿਆਂ ਨੂੰ ਆਈਸੋਲੇਸ਼ਨ-ਸੈਂਟਰ ਵਿੱਚ ਰੱਖਿਆ ਗਿਆ ਹੈ।
ਇਨ੍ਹਾਂ ਵਿੱਚੋਂ ਇੱਕ ਕੇਸ ਦਿੱਲੀ ਦਾ ਹੈ। ਜਦਕਿ ਇੱਕ ਮਾਮਲਾ ਤੇਲੰਗਾਨਾ ਸੂਬੇ ਵਿੱਚ ਪਾਇਆ ਗਿਆ ਹੈ। ਤੀਜਾ ਕੇਸ ਜੈਪੁਰ ਵਿੱਚ ਇੱਕ ਇਤਲਾਵੀ ਨਾਗਰਿਕ ਦਾ ਹੈ।
ਦਿੱਲੀ ਦਾ ਵਿੱਅਕਤੀ ਇਟਲੀ ਤੋਂ ਪਰਤਿਆ ਹੈ। ਇਸ ਦੇ ਸੰਪਰਕ ਵਿੱਚ ਆਉਣ ਵਾਲੇ ਆਗਰੇ ਦੇ 6 ਲੋਕਾਂ ਨੂੰ ਨਿਗਰਾਨੀ ਵਿੱਚ ਰੱਖਿਆ ਗਿਆ ਹੈ। ਤੇਲੰਗਾਨਾ ਵਾਲ ਬੰਦਾ ਦੁਬਈ ਤੋਂ ਪਰਤਿਆ ਸੀ।
ਦਿੱਲੀ ਵਿੱਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਨੋਇਡਾ ਵਿੱਚ ਦੋ ਨਿੱਜੀ ਸਕੂਲਾਂ ਨੂੰ ਅਗਲੇ ਕੁਝ ਦਿਨਾਂ ਲਈ ਬੰਦ ਕਰਦਿੱਤਾ ਗਿਆ ਹੈ। ਸਕੂਲ ਪ੍ਰਸ਼ਾਸਨ ਮੁਤਾਬਕ ਅਹਿਤਿਆਤ ਵਜੋਂ ਇਹ ਕਦਮ ਲਿਆ ਗਿਆ ਹੈ।
ਕੋਰੋਨਾ ਵਾਇਰਸ ਨਾਲ ਹੁਣ ਤੱਕ ਦੁਨੀਆਂ ਭਰ ਵਿੱਚ 3,000 ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਸ ਤੋਂ ਪ੍ਰਭਾਵਿਤ ਹਨ। ਇਸੇ ਕਾਰਨ ਭਰਤ ਵਿੱਚ ਵੀ ਇਸ ਬਾਰੇ ਡਰ ਫੈਲਿਆ ਹੋਇਆ ਹੈ।
ਸਿਹਤ ਮੰਤਾਰਾਲਾ ਵੱਲੋਂ ਕੀ ਤਿਆਰੀਆ ਹਨ?
ਬੁੱਧਵਾਰ ਨੂੰ ਭਾਰਤ ਦੇ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਭਾਰਤ ਸਰਕਾਰ ਦੀਆਂ ਕੋਰੋਨਾ ਵਾਇਰਸ ਖ਼ਿਲਾਫ਼ ਭਾਰਤ ਸਰਕਾਰ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਇਟਲੀ ਦੇ ਨਾਗਰਿਕ ਜੋ ਭਾਰਤ ਘੁੰਮਣ ਆਏ ਸਨ, ਉਹ ਪਾਜੇਟਿਵ ਸਨ ਅਤੇ ਉਨ੍ਹਾਂ ਨਾਲ ਰਿਹਾ ਡਰਾਈਵਰ ਭਾਰਤੀ ਨਾਗਰਿਕ ਵੀ ਲਾਗ ਦਾ ਸ਼ਿਕਾਰ ਹੋ ਗਿਆ।
ਇਸ ਤਰ੍ਹਾਂ ਇੱਕ ਮਾਮਲਾ ਦਿੱਲੀ ਵਿਚ ਸਾਹਮਣੇ ਆਇਆ, ਜਿਸ ਕਾਰਨ ਉਸ ਦੇ ਆਗਰਾ ਵਿਚ 5 ਰਿਸ਼ਤੇਦਾਰ ਇਸ ਤੋਂ ਪੀੜ੍ਹਤ ਹੋ ਗਏ।
12 ਭਾਰਤੀਆਂ ਜਿੰਨ੍ਹਾਂ ਵਿਚ ਇਸ ਬਿਮਾਰੀ ਦੇ ਲ਼ੱਛਣ ਪਾਏ ਗਏ ਸਨ ਕਿ ਕੇਰਲ ਵਿਚ ਜੋ ਪਹਿਲਾਂ 3 ਕੇਸ ਸਾਹਮਣੇ ਆਏ ਸਨ ਉਹ ਠੀਕ ਹੋ ਚੁੱਕੇ ਹਨ।
ਹਵਾਈ ਅੱਡਿਆਂ, ਬੰਦਰਗਾਹਾਂ ਅਤੇ ਨੇਪਾਲ ਦੀ ਸਰਹੱਦ ਨਾਲ 5 ਲੱਖ 89 ਹਜ਼ਾਰ ਲੋਕਾਂ ਦੀ ਸਕਰੀਨਿੰਗ ਕੀਤੀ ਹੈ।
ਇਰਾਨ ਦੀ ਮਦਦ ਲਈ ਅਤੇ ਉੱਥੇ ਫ਼ਸੇ ਭਾਰਤੀਆਂ ਦੀ ਮਦਦ ਲਈ 4 ਵਿਗਿਆਨੀ ਭੇਜੇ ਜਾ ਰਹੇ ਹਨ ਅਤੇ ਉੱਥੇ ਵੀ ਲੈਬੋਰਟਰੀ ਸਥਾਪਿਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।
ਸਿਹਤ ਮੰਤਰੀ ਦੀਆਂ ਟਿਪਸ
- ਭਾਰਤੀ ਵਿਚ ਟੈਸਟਿੰਗ ਲਈ 19 ਲੈਬੋਟਰੀਜ਼ ਸਥਾਪਿਤ ਕੀਤੀਆਂ ਗਈਆਂ ਹਨ
- ਲੋਕ ਵੱਡੇ ਇਕੱਠਾ ਵਿਚ ਜਾਣ ਤੋਂ ਬਚਣ
- ਹੱਥ ਮਿਲਾਉਣ ਦੀ ਥਾਂ ਨਮਸਤੇ ਕਰੋ
- ਕੋਰੋਨਾ ਵਾਇਰਸ ਹੋਣ ਉੱਤੇ ਪਾਣੀ ਜ਼ਿਆਦਾ ਪੀਓ
- ਬੱਚਿਆਂ ਨੂੰ ਸਕੂਲ ਭੇਜਣ ਤੋਂ ਨਾ ਰੋਕੋ
- ਮੂੰਹ ਨੂੰ ਵਾਰ-ਵਾਰ ਹੱਥ ਨਾਲ ਨਾਲ ਛੂਹੋ
ਆਪਣੇ ਆਪ ਨੂੰ ਵੱਖਰੇ ਕਿਵੇਂ ਰੱਖੀਏ?
- ਘਰੇ ਰਹੋ
- ਦਫ਼ਤਰ, ਸਕੂਲ ਜਾਂ ਹੋਰ ਜਨਤਕ ਥਾਵਾਂ 'ਤੇ ਨਾ ਜਾਓ
- ਆਵਾਜਾਈ ਦੇ ਜਨਤਕ ਸਾਧਨਾਂ ਦੀ ਵਰਤੋਂ ਨਾ ਕਰੋ
- ਘਰ ਵਿੱਚ ਮਹਿਮਾਨ ਨਾ ਬੁਲਾਓ
- ਕੋਸ਼ਿਸ਼ ਕਰੋ ਕਿ ਘਰ ਦਾ ਸਮਾਨ ਕਿਸੇ ਬਾਹਰਲੇ ਤੋਂ ਮੰਗਾਓ
- ਵੱਖਰੇ ਕਮਰੇ ਵਿੱਚ ਰਹੋ ਤੇ ਸਾਂਝੀ ਰਸੋਈ ਤੇ ਗ਼ੁਸਲਖਾਨੇ ਨੂੰ ਲਗਾਤਾਰ ਸਾਫ਼ ਕਰਦੇ ਰਹੋ।
ਇਹ ਵੀ ਪੜ੍ਹੋ:
ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ
ਵੀਡੀਓ: 1984 ਕਤਲੇਆਮ ਬਾਰੇ ਮਨਮੋਹਨ ਸਿੰਘ ਨੇ ਕਿਹਾ: 'ਇਹ ਰੁਕ ਜਾਂਦਾ ਜੇਕਰ ਗੁਜਰਾਲ ਦੀ ਮੰਨ ਲੈਂਦੇ’
ਵੀਡੀਓ: ਸੱਜਣ ਕੁਮਾਰ ਨੂੰ ਸਜ਼ਾ ਦੇਣ ਵਾਲਾ ਜੱਜ ਦਿੱਲੀ ਹਿੰਸਾ ਬਾਰੇ ਵੀ ਰਿਹਾ ਸਖ਼ਤ