You’re viewing a text-only version of this website that uses less data. View the main version of the website including all images and videos.
Delhi Violence: ਦਿੱਲੀ ਹਿੰਸਾ 'ਤੇ ਮੋਦੀ ਵੱਲੋਂ ਦੇਰੀ ਨਾਲ ਅਮਨ ਦੀ ਅਪੀਲ ਕਿਸੇ ਵੀ ਤਰ੍ਹਾਂ ਭਰਪਾਈ ਨਹੀਂ ਕਰ ਸਕਦੀ- ਕੌਮਾਂਤਰੀ ਪ੍ਰੈੱਸ
ਕੌਮਾਂਤਰੀ ਮੀਡੀਆ ਨੇ ਨਰਿੰਦਰ ਮੋਦੀ ਸਰਕਾਰ ਦੀ ਦਿੱਲੀ ਹਿੰਸਾ ਰੋਕਣ ਵਿੱਚ ਨਾਕਾਮ ਰਹਿਣ ਕਾਰਨ ਤਿੱਖੀ ਆਲੋਚਨਾ ਕੀਤੀ ਹੈ।
24 ਤੋਂ 28 ਫ਼ਰਵਰੀ ਦੌਰਾਨ ਫੈਲੀ ਫਿਰਕੂ ਹਿੰਸਾ ਵਿੱਚ ਹੁਣ ਤੱਕ 39 ਮੌਤਾਂ ਹੋਈਆਂ ਹਨ ਅਤੇ ਸੈਂਕੜੇ ਲੋਕ ਫੱਟੜ ਹਨ।
ਇਹ ਹਿੰਸਾ ਨਾਗਰਿਕਤਾ ਸੋਧ ਕਾਨੂੰਨ ਦੇ ਪੱਖੀਆਂ ਤੇ ਵਿਰੋਧੀਆਂ ਵਿਚਾਲੇ ਪੱਥਰਬਾਜ਼ੀ ਤੋਂ ਸ਼ੁਰੂ ਹੋਈ ਅਤੇ ਇਸ ਨੇ ਜਲਦੀ ਹੀ ਫਿਰਕੂ ਰੰਗਤ ਅਖ਼ਤਿਆਰ ਕਰ ਲਿਆ।
ਇਹ ਵੀ ਪੜ੍ਹੋ:
ਭਾਰਤ ਵਿੱਚ ਕਈ ਥਾਈਂ ਇਸ ਕਾਨੂੰਨ ਖਿਲਾਫ਼ ਮੁਜਾਹਰੇ ਹੋ ਰਹੇ ਹਨ। ਕਾਨੂੰਨ ਦਾ ਵਿਰੋਧ ਕਰਨ ਵਾਲੇ ਇਹ ਕਹਿ ਰਹੇ ਹਨ ਕਿ ਇਹ ਕਾਨੂੰਨ ਉਨ੍ਹਾਂ ਨਾਲ ਧਾਰਮਿਕ ਵਿਤਕਰਾ ਕਰਦਾ ਹੈ।
ਜਦੋਂ ਦਿੱਲੀ ਵਿੱਚ ਇਹ ਹਿੰਸਾ ਹੋ ਰਹੀ ਸੀ ਉਸ ਸਮੇਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਭਾਰਤ ਫੇਰੀ 'ਤੇ ਆਏ ਹੋਏ ਸਨ।
ਨਿਊਯਾਰਕ ਟਾਈਮਜ਼ ਨੇ ਲਿਖਿਆ ਕਿ ਟਰੰਪ ਨੇ "ਮੋਦੀ ਨੂੰ ਜੱਫ਼ੀ" ਉਸ ਸਮੇਂ ਪਾਈ ਹੈ ਜਦੋਂ "ਨਾਗਰਿਕਤਾ ਕਾਨੂੰਨ ਬਾਰੇ ਵਿਰੋਧ ਸੜਕੀ ਹਿੰਸਾ ਦਾ ਰੂਪ ਧਾਰ ਗਿਆ ਸੀ।"
ਦਿ ਡੇਲੀ ਨੇ ਲਿਖਿਆ, "ਸਰਕਾਰ ਨੇ ਕਸ਼ਮੀਰ ਤੋਂ ਸੂਬੇ ਦਾ ਦਰਜਾ ਖੋਹ ਲਿਆ ਹੈ ਜੋ ਕਿ ਇੱਕ ਮੁਸਲਿਮ ਬਹੁਗਿਣਤੀ ਵਾਲਾ ਇਲਾਕਾ ਹੈ। ਉੱਥੇ ਮੁਸਲਿਮ ਆਗੂਆਂ ਨੂੰ ਨਜ਼ਰਬੰਦ ਕੀਤਾ। ਸਰਕਾਰ ਨੇ ਗੈਰ-ਮੁਸਲਿਮ ਹਿਜਰਤੀਆਂ ਨੂੰ ਨਾਗਰਿਕਤਾ ਵਿੱਚ ਪਹਿਲ ਦੇਣ ਵਾਲਾ ਕਾਨੂੰਨ ਪਾਸ ਕੀਤਾ।"
ਸੀਐੱਐੱਨ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਲਿਆਂਦੇ ਨਾਗਰਿਕਤਾ ਕਾਨੂੰਨ ਨੂੰ ਹਿੰਸਾ ਲਈ ਜ਼ਿੰਮੇਵਾਰ ਠਹਿਰਾਇਆ। "ਟਰੰਪ ਦੀ ਸਰਕਾਰੀ ਫ਼ੇਰੀ ਤੋਂ ਕੌਮਾਂਤਰੀ ਮੰਚ 'ਤੇ ਭਾਰਤ ਦੇ ਮਹੱਤਵ ਨੂੰ ਉਭਾਰਨ ਦੀ ਉਮੀਦ ਕੀਤੀ ਜਾ ਰਹੀ ਸੀ। ਜਦਕਿ ਇਸ ਨੇ ਮਹੀਨਿਆਂ ਤੋਂ ਚੱਲੇ ਆ ਰਹੇ ਫ਼ਿਰਕੂ ਤਣਾਅ ਨੂੰ ਉਜਾਗਰ ਕਰ ਦਿੱਤਾ।"
ਵੀਡੀਓ: ਦਿੱਲੀ ਦੀ ਹਿੰਸਾ ਵਿੱਚ ਬੀਬੀਸੀ ਪੱਤਰਕਾਰ ਦੇ 5 ਘੰਟੇ
ਦਿ ਵਾਸ਼ਿੰਗਟਨ ਪੋਸਟ ਦੀ ਇੱਕ ਖ਼ਬਰ ਵਿੱਚ ਸਾਲ 2002 ਦੇ ਗੁਜਰਾਤ ਦੰਗਿਆਂ ਦਾ ਜ਼ਿਕਰ ਕਰਦਿਆਂ ਲਿਖਿਆ ਕਿ ਦਿੱਲੀ ਹਿੰਸਾ ਨੇ ਦਰਸਾਇਆ ਹੈ ਕਿ "ਮੋਦੀ ਨੇ ਸਿਆਸੀ ਜੀਵਨ ਵਿੱਚ ਦੂਜੀ ਵਾਰ ਫ਼ਿਰਕੂ ਹਿੰਸਾ ਦੀ ਇੱਕ ਹੋਰ ਮਹੱਤਵਪੂਰਨ ਕੜੀ ਦੀ ਅਗਵਾਈ ਕੀਤੀ ਹੈ।" ਉਸ ਸਮੇਂ ਵਰਤਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ।
ਗਾਰਡੀਅਨ ਨੇ ਵੀ ਆਪਣੀ ਸੰਪਾਦਕੀ ਵਿੱਚ ਮੋਦੀ ਦੀ ਆਲੋਚਨਾ ਕੀਤੀ ਹੈ। ਅਖ਼ਬਾਰ ਨੇ ਲਿਖਿਆ ਹੈ, "ਬਹੁਤ ਦੇਰੀ ਨਾਲ ਦਿੱਤਾ ਗਿਆ "ਅਮਨ ਤੇ ਭਾਈਚਾਰੇ ਦਾ ਬਿਆਨ" ਇੰਨੇ ਦਿਨਾਂ ਦੀ ਚੁੱਪੀ ਦੀ ਕਿਸੇ ਵੀ ਤਰ੍ਹਾਂ ਭਰਪਾਈ ਨਹੀਂ ਹੋ ਸਕਦੀ।"
27 ਫ਼ਰਵਰੀ ਨੂੰ ਦਿ ਇੰਡੀਪੈਂਡੈਂਟ ਨੇ ਲਿਖਿਆ, "ਮੋਦੀ ਦੀ ਦੰਗਿਆਂ ਨੂੰ ਨਿੰਦਣ ਵਿੱਚ ਆਪਣੀ ਨਾਕਾਮੀ ਲਈ ਵੀ ਆਲੋਚਨਾ ਹੋਈ ਸੀ। ਮਲਬੇ ਨਾਲ ਭਰੀਆਂ ਸੜਕਾਂ ਵਿੱਚੋ ਲੰਘ ਰਹੇ ਕੁਝ ਲੋਕ ਉਨ੍ਹਾਂ ਦੇ ਨਾਂਅ ਦੇ ਨਾਅਰੇ ਲਾ ਰਹੇ ਸਨ।"
ਇਹ ਵੀ ਪੜ੍ਹੋ:
ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ
ਵੀਡੀਓ: 1984 ਕਤਲੇਆਮ ਬਾਰੇ ਮਨਮੋਹਨ ਸਿੰਘ ਨੇ ਕਿਹਾ: 'ਇਹ ਰੁਕ ਜਾਂਦਾ ਜੇਕਰ ਗੁਜਰਾਲ ਦੀ ਮੰਨ ਲੈਂਦੇ’
ਵੀਡੀਓ: ਸੱਜਣ ਕੁਮਾਰ ਨੂੰ ਸਜ਼ਾ ਦੇਣ ਵਾਲਾ ਜੱਜ ਦਿੱਲੀ ਹਿੰਸਾ ਬਾਰੇ ਵੀ ਰਿਹਾ ਸਖ਼ਤ