Deepika Padukone: ਕਿਸੇ ਲਈ 'ਸ਼ੀ-ਹੀਰੋ', ਤਾਂ ਕੋਈ ਫ਼ਿਲਮ 'ਛਪਾਕ' ਦਾ ਕਰ ਰਿਹਾ ਹੈ ਬਾਈਕਾਟ

ਦੇਸ਼ ਦੇ ਗੰਭੀਰ ਮੁੱਦਿਆਂ 'ਤੇ ਬਾਲੀਵੁੱਡ ਫ਼ਿਲਮੀ ਸਿਤਾਰਿਆਂ ਦੀ ਚੁੱਪੀ ਕਦੇ ਸਭ ਨੂੰ ਖਟਕਦੀ ਹੈ, ਪਰ ਉਨ੍ਹਾਂ ਦਾ ਬੋਲਣਾ ਵੀ ਵਿਵਾਦਾਂ 'ਚ ਘਿਰ ਜਾਂਦਾ ਹੈ।

ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਨਕਾਬਪੋਸ਼ਾਂ ਦੇ ਹਮਲੇ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਪ੍ਰਦਰਸ਼ਨ ਚੱਲ ਰਹੇ ਹਨ। ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਇਸ ਪ੍ਰਦਰਸ਼ਨ ਦਾ ਹਿੱਸਾ ਬਣ ਕੇ ਸਭ ਨੂੰ ਹੈਰਾਨ ਕਰ ਦਿੱਤਾ।

ਅਦਾਕਾਰਾ ਦੀਪਿਕਾ ਪਾਦੂਕੋਣ ਬਾਲੀਵੁੱਡ ਦੀ ਪਹਿਲੀ ਸੁਪਰ ਸਟਾਰ ਹੈ ਜਿਸਨੇ ਇਸ ਪ੍ਰਦਰਸ਼ਨ ਦਾ ਹਿੱਸਾ ਬਨਣ ਦਾ ਹੌਸਲਾ ਵਿਖਾਇਆ ਹੈ।

ਜੇਐੱਨਯੂ ਦਿੱਲੀ ਪਹੁੰਚ ਕੇ ਜਦੋਂ ਦੀਪਿਕਾ ਨੇ ਵਿਦਿਆਰਥੀ ਸੰਘ ਦੀ ਹਮਲੇ ਵਿੱਚ ਜ਼ਖਮੀ ਹੋਈ ਪ੍ਰਧਾਨ ਆਇਸ਼ੀ ਘੋਸ਼ ਨਾਲ ਮੁਲਾਕਾਤ ਕੀਤੀ।

ਇਹ ਵੀ ਪੜੋ

ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਦੀਪਿਕਾ ਖੂਬ਼ ਟਰੈਂਡ ਕਰ ਰਹੀ ਹੈ।

ਜਿੱਥੇ ਕੁਝ ਲੋਕ ਦੀਪਿਕਾ ਦੀ ਬਹਾਦਰੀ ਦੇ ਕਸੀਦੇ ਪੜ੍ਹ ਰਹੇ ਨੇ, ਉੱਥੇ ਹੀ ਕੁਝ ਲੋਕ ਇਸ ਨੂੰ ਦੀਪਿਕਾ ਦਾ ਪਬਲਿਕ ਸਟੰਟ ਆਖ਼ ਕੇ #BoycottChappak ਵਰਗੀ ਮੁਹਿੰਮ ਚਲਾ ਰਹੇ ਹਨ।

ਸੋਸ਼ਲ ਮੀਡਿਆ 'ਚੇ ਦੀਪਿਕਾ ਬਣੀ 'ਸ਼ੀ-ਹੀਰੋ'

ਵਿਦਿਆਰਥੀਆਂ ਦੇ ਰੋਸ ਪ੍ਰਦਰਸ਼ਨ ਵਿੱਚ ਦੀਪਿਕਾ ਪਾਦੂਕੋਣ ਦੀ ਮੌਜੂਦਗੀ ਕਾਫ਼ੀ ਸਰਾਹੀ ਜਾ ਰਹੀ ਹੈ। ਕਈ ਬਾਲੀਵੁੱਡ ਸਟਾਰਸ ਦੀਪਿਕਾ ਦੀ ਹਿੰਮਤ ਦੀ ਦਾਦ ਦੇ ਰਹੇ ਹਨ ਅਤੇ #ISupportDeepikaPadukon ਵੀ ਟਵੀਟਰ 'ਤੇ ਕਾਫ਼ੀ ਟ੍ਰੈੰਡ ਕਰ ਰਿਹਾ ਹੈ।

ਡਾਇਰੈਕਟਰ ਅਨੁਰਾਗ ਕਸ਼ੱਯਪ ਨੇ ਦੀਪਿਕਾ ਪਾਦੂਕੋਣ ਦੀ ਕਾਫ਼ੀ ਤਾਰੀਫ਼ ਕੀਤੀ ਅਤੇ ਸਭ ਨੂੰ ਛਪਾਕ ਫ਼ਿਲਮ ਵੇਖਣ ਲਈ ਕਿਹਾ।

ਬਾਲੀਵੁੱਡ ਸੇਲੀਬ੍ਰਿਟੀ ਸਿਮੀ ਗਰੇਵਾਲ ਨੇ ਦੀਪਿਕਾ ਪਾਦੂਕੋਣ ਨੂੰ 'ਹੀਰੋ' ਆਖ਼ਿਆ।

ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਵੀ ਇਸ ਮੁੱਦੇ 'ਤੇ ਖੁੱਲ੍ਹ ਕੇ ਬੋਲ ਰਹੀ ਹੈ। ਸ਼ਬਾਨਾ ਨੇ ਦੀਪਿਕਾ ਦੀ ਤਾਰੀਫ਼ 'ਚ ਕੀਤੇ ਟਵੀਟ ਨੂੰ ਸ਼ੇਅਰ ਕੀਤਾ।

ਇਨ੍ਹਾਂ ਪ੍ਰਦਰਸ਼ਨਾਂ 'ਚ ਖੁੱਲ੍ਹ ਕੇ ਸਾਹਮਣੇ ਆ ਰਹੀ ਸਵਰਾ ਭਾਸਕਰ ਨੇ ਵੀ ਦੀਪਿਕਾ ਦੀ ਹਿੰਮਤ ਦੀ ਖੂਬ਼ ਤਾਰੀਫ਼ ਕੀਤੀ।

ਸੀਪੀਆਈ (ਐੱਮ) ਯਾਨਿ ਕਮਿਉਨਿਸਟ ਪਾਰਟੀ ਆਫ਼ ਇੰਡਿਆ ਨੇ ਆਪਣੇ ਔਫ਼ਿਸ਼ਿਅਲ ਟਵੀਟਰ ਹੈਂਡਲ 'ਤੇ ਦੀਪਿਕਾ ਦੀ ਫੋਟੋ ਸ਼ੇਅਰ ਕਰਦਿਆਂ ਦੀਪਿਕਾ ਦੀ ਹੌਂਸਲਾ ਅਫ਼ਜ਼ਾਈ ਕੀਤੀ।

ਦੀਪਿਕਾ ਦੀ ਫ਼ਿਲਮ 'ਛਪਾਕ' ਦੇ ਬਾਈਕਾਟ ਦਾ ਸੱਦਾ

ਦੀਪਿਕਾ ਪਾਦੂਕੋਣ ਦੀ ਨਵੀਂ ਫ਼ਿਲਮ ਛਪਾਕ 10 ਜਨਵਰੀ, ਸ਼ੁੱਕਰਵਾਰ ਨੂੰ ਰਿਲੀਜ਼ ਹੋਣੀ ਹੈ। ਸ਼ੋਸ਼ਲ ਮੀਡੀਆ ਉੱਤੇ ਕੁਝ ਲੋਕ ਦੀਪਕਾ ਦੇ ਜੇਐੱਨਯੂ ਦੌਰੇ ਨੂੰ ਪਬਲੀਸਿਟੀ ਸਟੰਟ ਕਹਿ ਰਹੇ ਹਨ, ਅਤੇ ਉਨ੍ਹਾਂ ਖ਼ਿਲਾਫ਼ ਬਾਈਕਾਟ ਛਪਾਕ ਟਰੈਂਡ ਵੀ ਸ਼ੁਰੂ ਕਰ ਦਿੱਤਾ ਗਿਆ।

ਪਾਇਲ ਰੋਹਤਗੀ ਨੇ ਆਪਣੇ ਟਵੀਟਰ ਹੈਂਡਲ 'ਤੇ ਦੀਪਿਕਾ ਦੀ ਫ਼ਿਲਮ ਛਪਾਕ ਦਾ ਬਾਈਕਾਟ ਕਰਨ ਦੀ ਗੱਲ ਕਹੀ।

ਵੀਐੱਚਪੀ ਕਾਰਜਕਰਤਾ ਅਭਿਸ਼ੇਕ ਮਿਸ਼ਰਾ ਨੇ ਦੀਪਿਕਾ ਪਾਦੂਕੋਣ ਨੂੰ ਸੋਸ਼ਲ ਮੀਡਿਆ 'ਤੇ ਅਨ-ਫਾਲੋ ਕਰਨ ਲਈ ਕਿਹਾ।

ਇੱਕ ਨਿਜੀ ਅਖ਼ਬਾਰ ਦੇ ਇੰਟਰਟੇਨਮੇੰਟ ਐਡੀਟਰ ਸੁਧੀਰ ਸ਼੍ਰੀਨਿਵਾਸਨ ਨੇ ਇਸਨੂੰ ਦੀਪਿਕਾ ਦਾ 'ਪ੍ਰਮੋਸ਼ਨ' ਸਟੰਟ ਆਖ਼ਿਆ।

ਦੱਸ ਦੇਇਏ ਕਿ ਛਪਾਕ ਫ਼ਿਲਮ ਤੇਜ਼ਾਬ ਹਮਲੇ ਦੀ ਪੀੜ੍ਹਤ ਕੁੜੀ ਦੀ ਇੱਕ ਅਸਲ ਕਹਾਣੀ ਉੱਤੇ ਅਧਾਰਤ ਹੈ ਅਤੇ ਇਹ ਫਿਲਮ ਤੇਜ਼ਾਬ ਹਮਲਿਆਂ ਤੋਂ ਬਾਅਦ ਕੁੜੀਆਂ ਦੀ ਬਦਤਰ ਜ਼ਿੰਦਗੀ ਅਤੇ ਦੁਸ਼ਵਾਰੀਆਂ ਨੂੰ ਪੇਸ਼ ਕਰਦੀ ਹੈ।

ਆਖ਼ਰ ਕਿਉਂ ਹੋ ਰਹੇ ਹਨ ਰੋਸ ਪ੍ਰਦਰਸ਼ਨ?

ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ 5 ਜਨਵਰੀ ਦੀ ਸ਼ਾਮ ਨੂੰ ਕੁਝ ਅਣਪਛਾਤੇ ਲੋਕਾਂ ਵੱਲੋਂ ਕੈਂਪਸ ਵਿੱਚ ਹਮਲਾ ਤੇ ਹੰਗਾਮਾ ਕੀਤਾ ਗਿਆ ਸੀ। ਜਿਸ ਵਿੱਚ 34 ਦੇ ਕਰੀਬ ਵਿਦਿਆਰਥੀ ਜ਼ਖ਼ਮੀ ਹੋਏ ਸਨ। ਇਸ ਮਾਮਲੇ ਵਿਚ ਪੁਲਿਸ ਨੇ ਭਾਵੇਂ ਐਫ਼ਆਈਆਰ ਦਰਜ ਕਰ ਲਈ ਹੈ ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਦਿੱਲੀ ਪੁਲਿਸ ਨੇ ਜ਼ਖ਼ਮੀ ਵਿਦਿਆਰਥੀ ਸੰਘ ਦੀ ਪ੍ਰਧਾਨ ਆਇਸ਼ੀ ਖ਼ਿਲਾਫ਼ ਐੱਫਆਈਆਰ ਜਰੂਰ ਦਰਜ ਕਰ ਲਈ ਹੈ, ਜਿਸ ਦੀ ਜਾਵੇਦ ਅਖ਼ਤਰ ਸਣੇ ਕਈ ਲੋਕਾਂ ਨੇ ਆਲੋਚਨਾ ਕੀਤੀ ਹੈ।

ਇਹ ਵੀ ਪੜੋ

ਇਹ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)