ਈਰਾਨ ਹਵਾਈ ਹਾਦਸਾ : 170 ਵਿਚੋਂ ਕਿਸੇ ਮੁਸਾਫ਼ਰ ਦੇ ਬਚਣ ਦੀ ਖ਼ਬਰ ਨਹੀਂ

ਯੂਕਰੇਨ ਦੇ ਇੱਕ ਏਅਰਲਾਈਨ ਦਾ ਯਾਤਰੀ ਜਹਾਜ਼ ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ।

ਈਰਾਨ ਦੀ ਫਾਰਸ ਖ਼ਬਰ ਏਜੰਸੀ ਮੁਤਾਬਕ ਇਸ ਬੋਇੰਗ-737 ਉਡਾਣ ਵਿੱਚ 170 ਲੋਕ ਸਵਾਰ ਸਨ।

ਈਰਾਨ ਦੇ ਰੈੱਡ ਕਰੈਸੰਟ ਮੁਤਾਬਕ, ਕਿਸੇ ਯਾਤਰੀ ਦੇ ਜ਼ਿੰਦਾ ਬਚਣ ਦੀ ਉਮੀਦ ਘੱਟ ਹੈ।

ਇਮਾਮ ਖ਼ੋਮੇਨੀ ਏਅਰਪੋਰਟ ਸਿਟੀ ਕੰਪਨੀ ਦੇ ਅਲੀ ਕਸ਼ਾਨੀ ਨੇ ਖ਼ਬਰ ਏਜੰਸੀ ਨੂੰ ਦਿੱਸਿਆ ਕਿ ਹਾਦਸਾ ਤਹਿਰਾਨ ਦੇ ਦੱਖਣ-ਪੱਛਮ ਵਿੱਚ 60 ਕਿੱਲੋਮੀਟਰ ਦੂਰ "ਪਰਾਂਡ ਦੇ ਕੋਲ" ਵਾਪਰਿਆ।“

ਉਨ੍ਹਾਂ ਦੱਸਿਆ,"ਅਨੁਮਾਨ ਹੈ ਕਿ ਤਕਨੀਕੀ ਖ਼ਰਾਬੀਆਂ ਕਾਰਨ ਹਾਦਸਾ ਹੋਇਆ।"

ਖ਼ਬਰ ਏਜੰਸੀ ਇਰਨਾ ਮੁਤਾਬਕ ਇਹ ਜਹਾਜ਼ ਯੂਕਰੇਨ ਇੰਟਰਨੈਸ਼ਨਲ ਏਅਰਲਾਈਨਜ਼ ਦਾ ਸੀ ਜੋ ਕਿ ਤਹਿਰਾਨ ਤੋਂ ਕੀਵ ਜਾ ਰਿਹਾ ਸੀ।

ਹਾਲਾਂਕਿ ਹਾਲੇ ਤੱਕ ਇਹ ਸਾਫ਼ ਨਹੀਂ ਹੋ ਸਕਿਆ ਕਿ ਇਸ ਹਾਦਸੇ ਦਾ ਈਰਾਨ ਤੇ ਅਮਰੀਕਾ ਦੇ ਵਧਦੇ ਤਣਾਅ ਨਾਲ ਕੋਈ ਸੰਬਧ ਹੈ ਜਾਂ ਨਹੀਂ।

ਬਚਾਅ ਟੀਮਾਂ ਮੌਕੇ ’ਤੇ ਭੇਜ ਦਿੱਤੀਆਂ ਗਈਆਂ ਹਨ।

ਬਚਾਅ ਕਾਰਜ ਲਈ ਦਸਤੇ ਉਸ ਥਾਂ ਭੇਜੇ ਗਏ ਹਨ ਜਿੱਥੇ ਜਹਾਜ਼ ਕਰੈਸ਼ ਹੋਇਆ।

ਰੌਇਟਰਜ਼ ਖ਼ਬਰ ਏਜੰਸੀ ਮੁਤਾਬਕ, "ਈਰਾਨ ਦੀਆਂ ਐਮਰਜੈਂਸੀ ਸੇਵਾਵਾਂ ਦੇ ਮੁੱਖੀ ਪਿਰਹੋਸੇਨ ਕੋਲੀਵੰਦ ਨੇ ਈਰਾਨ ਦੇ ਸਰਕਾਰੀ ਟੀਵੀ ਨੂੰ ਦੱਸਿਆ, ਜਹਾਜ਼ ਵਿੱਚ ਅੱਜ ਲੱਗੀ ਹੋਈ ਹੈ, ਅਸੀਂ ਬਚਾਅ ਕਾਰਜ ਲਈ ਟੀਮ ਭੇਜੀ ਹੋਈ ਹੈ। ਹੋ ਸਕਦਾ ਹੈ ਅਸੀਂ ਕੁਝ ਯਾਤਰੀਆਂ ਨੂੰ ਬਚਾਅ ਸਕੀਏ।

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕਿਹਾ ਕਿ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਾਦਸਾ ਕਿਵੇਂ ਹੋਇਆ ਅਤੇ ਕਿੰਨੇਂ ਲੋਕਾਂ ਦੀ ਮੌਤ ਹੋਈ ਹੈ।

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)