Deepika Padukone: JNU ਪਹੁੰਚੀ ਬਾਲੀਵੁੱਡ ਸਟਾਰ, ਕਨ੍ਹੱਈਆ ਕੁਮਾਰ ਵੀ ਆਏ ਨਜ਼ਰ

ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਨਕਾਬਪੋਸ਼ਾਂ ਦੇ ਹਮਲੇ ਵਿੱਚ ਜ਼ਖ਼ਮੀ ਵਿਦਿਆਰਥੀਆਂ ਦੇ ਹੱਕ ਵਿਚ ਨਿੱਤਰਣ ਵਾਲੀ ਅਦਾਕਾਰਾ ਦੀਪਿਕਾ ਪਾਦੂਕੋਣ ਬਾਲੀਵੁੱਡ ਦੀ ਪਹਿਲੀ ਸੁਪਰ ਸਟਾਰ ਹੈ।

ਜੇਐੱਨਯੂ ਦਿੱਲੀ ਪਹੁੰਚ ਕੇ ਜਦੋਂ ਦੀਪਿਕਾ ਨੇ ਵਿਦਿਆਰਥੀ ਸੰਘ ਦੀ ਹਮਲੇ ਵਿੱਚ ਜ਼ਖਮੀ ਹੋਈ ਪ੍ਰਧਾਨ ਆਇਸ਼ੀ ਘੋਸ਼ ਨਾਲ ਮੁਲਾਕਾਤ ਕੀਤੀ ਤਾਂ ਸ਼ੋਸਲ ਮੀਡੀਆ ਉੱਤੇ ਉਸਦੇ ਨਾਂ ਦਾ ਟਰੈਂਡ ਛਾ ਗਿਆ।

ਜਿਸ ਸਮੇਂ ਦੀਪਿਕਾ ਉੱਥੇ ਪਹੁੰਚੀ ਤਾਂ ਤੇਜ਼ ਤਰਾਰ ਵਿਦਿਆਰਥੀ ਆਗੂ ਕਨ੍ਹੱਈਆ ਕੁਮਾਰ ਵੀ ਮੰਚ ਉੱਤੇ ਮੌਜੂਦ ਸਨ ਅਤੇ ਦੀਪਿਕਾ ਉਨ੍ਹਾਂ ਦੇ ਅਜ਼ਾਦੀ ਵਾਲੇ ਨਾਅਰਿਆਂ ਦੌਰਾਨ ਨਾਲ ਖੜੀ ਦਿਖੀ।

ਸੋਸ਼ਲ ਮੀਡੀਆ ਉੱਤੇ ਦੀਪਕਾ ਦੀਆਂ ਤਸਵੀਰਾਂ ਤੇ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਈ ਹੋਰ ਬਾਲੀਵੁੱਡ ਨਾਲ ਜੁੜੇ ਲੋਕਾਂ ਨੇ ਉਨ੍ਹਾਂ ਦੀ ਪ੍ਰਸ਼ੰਸ਼ਾ ਕੀਤੀ।

'ਛਪਾਕ' ਫਿਲਮ ਦੇ ਬਾਈਕਾਟ ਦਾ ਸੱਦਾ ਵੀ

ਦੀਪਿਕਾ ਪਾਦੂਕੋਣ ਦੀ ਨਵੀਂ ਫ਼ਿਲਮ ਛਪਾਕ 10 ਜਨਵਰੀ ਸ਼ੁੱਕਰਵਾਰ ਨੂੰ ਰਿਲੀਜ਼ ਹੋਣੀ ਹੈ। ਸ਼ੋਸ਼ਲ ਮੀਡੀਆ ਉੱਤੇ ਕੁਝ ਲੋਕ ਦੀਪਕਾ ਦੇ ਜੇਐੱਨਯੂ ਦੌਰੇ ਨੂੰ ਪਬਲੀਸਿਟੀ ਸਟੰਟ ਕਹਿ ਰਹੇ ਹਨ, ਅਤੇ ਉਨ੍ਹਾਂ ਖ਼ਿਲਾਫ਼ ਬਾਈਕਾਟ ਛਪਾਕ ਟਰੈਂਡ ਵੀ ਸ਼ੁਰੂ ਕਰ ਦਿੱਤਾ ਗਿਆ।

ਛਪਾਕ ਫਿਲਮ ਤੇਜ਼ਾਬ ਹਮਲੇ ਦੀ ਪੀੜ੍ਹਤ ਕੁੜੀ ਦੀ ਇੱਕ ਅਸਲ ਕਹਾਣੀ ਉੱਤੇ ਅਧਾਰਤ ਹੈ ਅਤੇ ਇਹ ਫਿਲਮ ਤੇਜ਼ਾਬ ਹਮਲਿਆਂ ਤੋਂ ਬਾਅਦ ਕੁੜੀਆਂ ਦਾ ਬਦਤਰ ਜ਼ਿੰਦਗੀ ਅਤੇ ਦੁਸ਼ਵਾਰੀਆਂ ਨੂੰ ਪੇਸ਼ ਕਰਦੀ ਹੈ।

JNU ਦਿੱਲੀ ਵਿੱਚ 5 ਜਨਵਰੀ ਦੀ ਸ਼ਾਮ ਨੂੰ ਕੁਝ ਅਣਪਛਾਤੇ ਲੋਕਾਂ ਵੱਲੋਂ ਕੈਂਪਸ ਵਿੱਚ ਹਮਲਾ ਤੇ ਹੰਗਾਮਾ ਕੀਤਾ ਗਿਆ ਸੀ। ਜਿਸ ਵਿੱਚ 34 ਦੇ ਕਰੀਬ ਵਿਦਿਆਰਥੀ ਜ਼ਖ਼ਮੀ ਹੋਏ ਸਨ। ਇਸ ਮਾਮਲੇ ਵਿਚ ਪੁਲਿਸ ਨੇ ਭਾਵੇਂ ਐਫ਼ਆਈਆਰ ਦਰਜ ਕਰ ਲਈ ਹੈ ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਦਿੱਲੀ ਪੁਲਿਸ ਨੇ ਜ਼ਖ਼ਮੀ ਆਇਸ਼ੀ ਖ਼ਿਲਾਫ਼ ਯੂਨੀਵਰਸਿਟ ਪ੍ਰਸ਼ਾਸ਼ਨ ਖ਼ਿਲਾਫ਼ ਐੱਫਆਈਆਰ ਜਰੂਰ ਦਰਜ ਕਰ ਲਈ ਹੈ। ਜਿਸ ਦੀ ਜਾਵੇਦ ਅਖ਼ਤਰ ਨੇ ਕਾਫ਼ੀ ਵਿਅੰਗਮਈ ਅੰਦਾਜ਼ ਵਿਚ ਆਲੋਚਨਾ ਕੀਤੀ ਹੈ।

ਜਾਵੇਦ ਅਖ਼ਤਰ ਦਾ ਵਿਅੰਗ

ਆਪਣੇ ਟਵੀਟ ਵਿਚ ਜਾਵੇਦ ਅਖ਼ਤਰ ਨੇ ਕਿਹਾ, ''ਜੇਐੱਨਯੂ ਦੀ ਪ੍ਰਧਾਨ ਖ਼ਿਲ਼ਾਫ਼ ਐੱਫਆਈਆਰ ਸਮਝ ਤੋਂ ਬਾਹਰ ਹੈ। ਉਸ ਨੇ ਦੇਸ਼ ਪ੍ਰੇਮੀ ਤੇ ਰਾਸ਼ਟਰਵਾਦੀ ਰਾਡ ਨੂੰ ਆਪਣੇ ਸਿਰ ਨਾਲ ਰੋਕਣ ਦੀ ਕੋਸ਼ਿਸ਼ ਕਿਵੇਂ ਕੀਤੀ।ਇਹ ਦੇਸਧ੍ਰੋਹੀ ਗੁੰਡਿਆਂ ਨੂੰ ਲਾਠੀਆਂ ਵੀ ਚੰਗੀ ਤਰ੍ਹਾਂ ਨਹੀਂ ਘੁੰਮਾਉਣ ਦੇ ਰਹੇ ਅਤੇ ਆਪਣੇ ਸਰੀਰ ਅੱਗੇ ਫਸਾ ਦਿੰਦੇ ਹਨ। ਮੈਨੂੰ ਪਤਾ ਹੈ ਕਿ ਉਹ ਜ਼ਖ਼ਮੀ ਹੋਣਾ ਕਿੰਨਾ ਪਸੰਦ ਕਰਦੇ ਹਨ''।

ਦੀਪਿਕਾ ਪਾਦੂਕੋਣ ਦੀਆਂ ਫੋਟੋਆ ਟਵੀਟ ਕਰਦਿਆਂ ਅਗੰਮ ਸ਼ਾਹ ਨਾਂ ਦੇ ਟਵਿੱਟਰ ਹੈਂਡਲਰ ਨੇ ਲ਼ਿਖਿਆ ਹੈ ਕਿ ਮੈਨੂੰ ਇਹ ਨਾ ਕਹਿਣਾ ਕਿ ਖਾਨ ਆਪਣੇ ਕਰੀਅਰ, ਪ੍ਰਸ਼ੰਸਕਾਂ ਦੀ ਨਰਾਜ਼ਗੀ ਅਤੇ ਸਰਕਾਰੀ ਮਾਣ ਤਾਣ ਖੁੱਸਣ ਦੇ ਡਰੋ ਨਹੀਂ ਬੋਲ ਰਹੇ। ਜੇਕਰ ਇਹ ਬੋਲ ਸਕਦੀ ਹੈ ਤਾਂ ਉਹ ਕਿਉ ਨਹੀਂ , ਇਸ ਲਈ ਰੀੜ ਦੀ ਹੱਡੀ ਦੀ ਲੋੜ ਪੈਂਦੀ ਹੈ।

ਟਵਿੱਟਰ 'ਤੇ ਬਕਾਇਦਾ #DeepikaPadukone ਇਸ ਵੇਲੇ ਟਰੈਂਡਿਗ ਵਿੱਚ ਹੈ ਅਤੇ ਲੋਕ ਆਪੋ-ਆਪਣੀ ਰਾਇ ਵੀ ਰੱਖ ਰਹੇ ਹਨ।

ਦੀਪਿਕਾ ਪਾਦੂਕੋਣ ਦੇ JNU ਵਿੱਚ ਪਹੁੰਚਣ ਤੋਂ ਬਾਅਦ ਕਈ ਜਾਣੇ ਪਛਾਣੇ ਲੋਕ ਆਪਣੇ ਟਵੀਟ ਵੀ ਸ਼ੇਅਰ ਕਰ ਰਹੇ ਹਨ

ਦੀਪਿਕਾ ਪਾਦੂਕੋਣ ਤੋਂ ਪਹਿਲਾਂ ਫਿਲਮ ਡਾਇਰੈਕਟਰ ਵਿਸ਼ਾਲ ਭਾਰਦਵਾਜ ਦੀ ਮੁੰਬਈ ਵਿਚ ਜੇਐੱਨਯੂ ਹਿੰਸਾ ਖ਼ਿਲਾਫ਼ ਚੱਲ ਰਹੇ ਮੁਜ਼ਾਹਰੇ ਦੌਰਾਨ ਪੜ੍ਹੀ ਗਈ ਕਵਿਤਾ ਵੀ ਸ਼ੋਸ਼ਲ ਮੀਡੀਆ ਉੱਤੇ ਖੂਬ ਛਾਈ।

ਵਿਸ਼ਾਲ ਦੀ ਕਵਿਤਾ 'ਸੱਚ ਭੀ ਇਤਨਾ ਝੂਠਾ ਲਗਨੇ ਲਗਤਾ ਹੈ, ਝੂਠ ਭੀ ਇਤਨੀ ਸੱਚਾਈ ਸੇ ਬੋਲਤੇ ਹੋ!, ਨੂੰ ਲੋਕ ਸ਼ੋਸਲ ਮੀਡੀਆ ਉੱਤੇ ਸ਼ੇਅਰ ਕਰ ਰਹੇ ਹਨ ਅਤੇ ਵਿਦਿਆਰਥੀਆਂ ਦੇ ਹੱਕ ਵਿਚ ਅੱਗੇ ਆ ਰਹੇ ਹਨ।

ਇਹ ਵੀਡੀਓਜ਼ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)