You’re viewing a text-only version of this website that uses less data. View the main version of the website including all images and videos.
Deepika Padukone: ਉਸ ਕੁੜੀ ਦੀ ਹੱਡਬੀਤੀ ਜਿਸ 'ਤੇ ਬਣੀ ਹੈ ਫ਼ਿਲਮ 'ਛਪਾਕ'
"ਮੈਂ ਜਿਵੇਂ ਹੀ ਗਈ ਉਸ ਔਰਤ ਨੇ ਮੇਰੇ ਮੁੰਹ 'ਤੇ ਹੱਥ ਰੱਖ ਕੇ ਮੈਨੂੰ ਜ਼ਮੀਨ 'ਤੇ ਸੁੱਟ ਦਿੱਤਾ ਤੇ ਫਿਰ ਤੇਜ਼ਾਬ ਪਾ ਦਿੱਤਾ। ਮੈਂ ਬੇਹੋਸ਼ ਹੋ ਗਈ, ਜਦੋਂ ਹੋਸ਼ ਆਇਆ ਤਾਂ ਮੈਨੂੰ ਲੱਗਾ ਕਿ ਕਿਸੇ ਨੇ ਮੈਨੂੰ ਜ਼ਿੰਦਾ ਅੱਗ ਲਗਾ ਦਿੱਤੀ ਹੋਵੇ।"
ਇਹ ਲਫ਼ਜ਼ ਹਨ ਦਿੱਲੀ ਰਹਿਣ ਵਾਲੀ ਲਕਸ਼ਮੀ ਅਗਵਾਲ ਤੇ ਹਨ, ਜੋ ਇੱਕ ਤੇਜ਼ਾਬ ਪੀੜਤ ਹੈ ਤੇ ਉਨ੍ਹਾਂ 'ਤੇ ਬਣੀ ਬਾਓਪਿਕ 'ਛਪਾਕ' 10 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਹੈ।
ਇਸ ਫਿਲਮ ਵਿੱਚ ਦੀਪਿਕਾ ਪਾਦੂਕੋਨ ਨੇ ਲਕਸ਼ਮੀ ਦਾ ਕਿਰਦਾਰ ਨਿਭਾਇਆ ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਨਕਾਬਪੋਸ਼ਾਂ ਦੇ ਹਮਲੇ ਦੌਰਾਨ ਜ਼ਖ਼ਮੀ ਹੋਏ ਵਿਦਿਆਰਥੀਆਂ ਨੂੰ ਮਿਲਣ ਜਦੋਂ ਦੀਪਕਾ ਪਾਦੂਕੋਣ ਪਹੁੰਚੀ ਤਾਂ ਕੁਝ ਲੋਕ ਉਸ ਦੀ ਫਿਲਮ ਛਪਾਕ ਦੇ ਬਾਇਕਾਟ ਦਾ ਸੱਦਾ ਦੇਣ ਲੱਗ ਪਏ।
ਇਹ ਵੀ ਪੜ੍ਹੋ-
ਫ਼ਿਲਮ ਅਜੇ ਰੀਲੀਜ਼ ਹੋਣੀ ਹੈ ਪਰ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਉਸ ਕੁੜੀ ਦੀ ਹੱਡਬੀਤੀ ਪੜ੍ਹਾਉਂਦੇ ਹਾਂ ਜਿਸ ਉੱਤੇ ਇਹ ਫਿਲਮ ਬਣੀ ਹੈ। ਇਸ ਕੁੜੀ ਦਾ ਅਸਲ ਨਾਂ ਹੈ ਲਕਸ਼ਮੀ ਅਗਵਾਲ ਜੋ ਦਿੱਲੀ ਦੀ ਰਹਿਣ ਵਾਲੀ ਹੈ।
ਇੱਕ ਟੌਕ-ਸ਼ੋਅ ਵਿੱਚ ਲਕਸ਼ਮੀ ਆਪਣੀ ਕਹਾਣੀ ਨੂੰ ਕੁਝ ਇਸ ਤਰ੍ਹਾਂ ਬਿਆਨ ਕਰਦੀ ਹੈ।
ਗੱਲ 2005 ਦੀ ਹੈ, ਮੈਂ 15 ਸਾਲ ਦੀ ਸੀ ਅਤੇ ਇੱਕ ਮੁੰਡਾ ਸੀ 32 ਸਾਲ ਦਾ। ਉਹ ਮੈਨੂੰ ਕਰੀਬ ਢਾਈ ਸਾਲਾਂ ਤੋਂ ਜਾਣਦਾ ਸੀ ਕਿਉਂਕਿ ਉਸ ਦੀ ਭੈਣ ਮੇਰੀ ਬਹੁਤ ਚੰਗੀ ਦੀ ਦੋਸਤ ਸੀ।
ਉਹ 32 ਸਾਲ ਦਾ ਸੀ, ਉਨ੍ਹਾਂ ਨੂੰ ਕਦੋਂ ਇੱਕ ਛੋਟੀ ਜਿਹੀ ਕੁੜੀ ਨਾਲ ਪਿਆਰ ਹੋ ਗਿਆ ਪਤਾ ਹੀ ਨਹੀਂ ਲੱਗਿਆ।
ਉਨ੍ਹਾਂ ਨੇ ਹਮਲੇ ਤੋਂ 10 ਮਹੀਨੇ ਪਹਿਲਾਂ ਹੀ ਮੈਨੂੰ ਵਿਆਹ ਲਈ ਵੀ ਕਿਹਾ ਸੀ ਤੇ ਕਿਹਾ ਕਿ ਪਿਆਰ ਕਰਦਾ ਹਾਂ। ਮੈਂ ਹੈਰਾਨ ਸੀ ਕਿ ਜਿਸ ਨੂੰ ਮੈਂ ਭਰਾ ਬੋਲਦੀ ਹਾਂ ਤਾਂ ਉਹ ਕਿਵੇਂ ਮੇਰੇ ਬਾਰੇ ਅਜਿਹਾ ਸੋਚ ਸਕਦਾ ਹੈ।
ਮੈਂ ਸਖ਼ਤੀ ਨਾਲ ਉਨ੍ਹਾਂ ਨੂੰ ਮਨ੍ਹਾਂ ਕੀਤਾ ਕਿ ਅੱਜ ਤੋਂ ਬਾਅਦ ਮੇਰੇ ਨਾਲ ਗੱਲ ਵੀ ਨਾ ਕਰਨਾ ਤੇ ਪਰ ਇਹ ਇੰਨਾ ਸੌਖਾ ਵੀ ਨਹੀਂ ਸੀ।
ਉਹ 10 ਮਹੀਨੇ ਮੇਰੇ ਲਈ ਕਾਫੀ ਪਰੇਸ਼ਾਨ ਕਰਨ ਵਾਲੇ ਸਨ ਕਿਉਂਕਿ ਉਹ ਮੁੰਡਾ ਮੇਰੇ ਘਰ ਆਉਂਦਾ-ਜਾਂਦਾ ਸੀ। ਉਸ ਨੇ ਮੈਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕੀਤਾ।
ਮੈਂ ਸਕੂਲ ਜਾਂ ਮੈਂ ਕਿਤੇ ਵੀ ਜਾਂਦੀ ਸੀ, ਤਾਂ ਉਹ ਮੈਨੂੰ ਰੋਕਦਾ ਸੀ, ਤੰਗ ਕਰਦਾ ਸੀ, ਮਾਰਦਾ ਸੀ। ਮੇਰੇ ਲਈ ਕਈ ਪਰੇਸ਼ਾਨੀਆਂ ਦਾ ਸਬੱਬ ਬਣਦਾ ਸੀ।
ਕੁੜੀ ਹੋਣ ਕਰਕੇ ਮੈਂ ਆਪਣੇ ਘਰ ਨਹੀਂ ਦੱਸ ਸਕਦੀ ਸੀ। ਮੇਰੇ ਕੁਝ ਸੁਪਨੇ ਸਨ, ਮੈਂ ਗਾਇਕ ਬਣਨਾ ਚਾਹੁੰਦੀ ਸੀ, ਡਾਂਸਰ ਬਣਨਾ ਚਾਹੁੰਦੀ ਸੀ ਪਰ ਜਿਸ ਪਰਿਵਾਰ ਤੋਂ ਮੈਂ ਆਉਂਦੀ ਸੀ ਉੱਥੇ ਇਹ ਸਭ ਠੀਕ ਨਹੀਂ ਸੀ ਮੰਨਿਆ ਜਾਂਦਾ।
ਇਹ ਵੀ ਪੜ੍ਹੋ:
ਮੇਰੇ ਸਕੂਲ ਤੋਂ ਦੋ ਮਹੀਨੇ ਦੀਆਂ ਛੁੱਟੀਆਂ ਸਨ ਤੇ ਮੈਂ ਘਰਵਾਲਿਆਂ ਨੂੰ ਕਿਹਾ ਮੈਂ ਨੌਕਰੀ ਕਰਨਾ ਚਾਹੁੰਦੀ ਹਾਂ ਤਾਂ ਜੋ ਸੰਗੀਤ ਦੀਆਂ ਕਲਾਸਾਂ ਲੈਣ ਲਈ ਬਾਹਰ ਜਾ ਸਕਾ।
ਮੈਨੂੰ ਅਜੇ ਖ਼ਾਨ ਮਾਰਕਿਟ 'ਚ ਕਿਤਾਬਾਂ ਦੀ ਦੁਕਾਨ ਵਿੱਚ ਨੌਕਰੀ ਸ਼ੁਰੂ ਕੀਤਿਆਂ 15 ਦਿਨ ਹੀ ਹੋਏ ਸਨ।
9 ਅਪ੍ਰੈਲ ਨੂੰ ਫਿਰ ਉਸ ਦਾ ਮੈਸਜ਼ ਆਇਆ ਤੇ ਉਸ ਨੇ ਫਿਰ ਕਿਹਾ 'ਮੈਂ ਪਿਆਰ ਕਰਦਾ ਹਾਂ ਤੇ ਵਿਆਹ ਕਰਨਾ ਚਾਹੁੰਦਾ ਹਾਂ।'
ਇੱਕ ਦਿਨ ਉਸ ਨੇ ਮੇਰਾ ਘਰ ਤੋਂ ਹੀ ਪਿੱਛਾ ਕਰਨਾ ਸ਼ੁਰੂ ਕੀਤਾ। ਮੈਂ ਜਾ ਰਹੀ ਸੀ ਉਹ ਮੁੰਡਾ ਅਤੇ ਉਸ ਦਾ ਛੋਟਾ ਤੇ ਉਸ ਦੀ ਗਰਲ-ਫਰੈਂਡ ਮੇਰਾ ਇੰਤਜ਼ਾਰ ਕਰ ਰਹੇ ਸਨ।
ਮੈਂ ਜਿਵੇਂ ਹੀ ਗਈ ਉਸ ਔਰਤ ਨੇ ਮੇਰੇ ਚਿਹਰੇ 'ਤੇ ਹੱਥ ਰੱਖ ਕੇ ਮੈਨੂੰ ਜ਼ਮੀਨ 'ਤੇ ਸੁੱਟ ਦਿੱਤਾ ਤੇ ਫਿਰ ਤੇਜ਼ਾਬ ਪਾ ਦਿੱਤਾ। ਮੈਂ ਬੇਹੋਸ਼ ਹੋ ਗਈ, ਜਦੋਂ ਹੋਸ਼ ਆਇਆ ਤਾਂ ਮੈਨੂੰ ਲੱਗਾ ਕਿ ਕਿਸੇ ਨੇ ਮੈਨੂੰ ਜ਼ਿੰਦਾ ਅੱਗ ਲਗਾ ਦਿੱਤੀ ਹੋਵੇ।
ਮੈਂ ਤੜਪ ਰਹੀ ਸੀ, 3 ਵਾਰ ਡਿੱਗੀ, ਮੇਰਾ ਕਾਰ ਐਕਸੀਡੈਂਟ ਵੀ ਹੋਇਆ ਪਰ ਕਿਸੇ ਨੇ ਮੇਰੀ ਮਦਦ ਨਾ ਕੀਤੀ।
ਫਿਰ ਕੋਈ ਦੂਰੋਂ ਆਇਆ ਤੇ ਮੇਰੇ ਤੇ ਅੱਧੀ ਬੋਤਲ ਪਾਣੀ ਪਾਇਆ, ਪੀਸੀਆਰ ਨੂੰ ਫੋਨ ਕੀਤਾ ਤੇ ਹਸਪਤਾਲ ਪਹੁੰਚਣ 'ਤੇ ਮੇਰੇ 'ਤੇ 20 ਬਾਲਟੀਆਂ ਪਾਣੀ ਪਾਇਆ ਗਿਆ।
20 ਬਾਲਟੀਆਂ ਪਾਣੀ ਪੈਣ ਤੋਂ ਬਾਅਦ ਜਦੋਂ ਮੇਰੇ ਪਿਤਾ ਨੇ ਮੈਨੂੰ ਗਲ ਲਗਾਇਆ ਤਾਂ ਉਨ੍ਹਾਂ ਦੀ ਕਮੀਜ਼ ਵੀ ਸੜ੍ਹ ਗਈ।
ਤੇਜ਼ਾਬ ਦੀ ਵਿਕਰੀ 'ਤੇ ਰੋਕ
ਲਕਸ਼ਮੀ ਦੇ ਚਿਹਰੇ ਦੇ ਜਖ਼ਮਾਂ ਨੂੰ ਭਰਨ ਲਈ 7 ਆਪਰੇਸ਼ਨ ਹੋਏ ਹਨ।
ਪਰ ਇਸ ਘਟਨਾ ਵਿਚੋਂ ਕਾਨੂੰਨ 'ਚ ਤਬਦੀਲੀਆਂ ਲਿਆਉਣ ਲਈ ਅਣਥੱਕ ਪ੍ਰਚਾਰਕ ਦਾ ਚਿਹਰਾ ਵੀ ਉਭਰਿਆ। ਅਦਾਲਤ 'ਚ ਪਹੁੰਚਣ ਤੋਂ ਪਹਿਲਾਂ ਲਕਸ਼ਮੀ ਨੇ ਤੇਜ਼ਾਬ ਦੀ ਵਿਕਰੀ ਰੋਕਣ ਲਈ ਪਟੀਸ਼ਨ ਲਈ 27 ਹਜ਼ਾਰ ਦਸਤਖ਼ਤ ਇਕੱਠੇ ਕੀਤੇ।
ਭਾਰਤ ਦੇ ਚੀਫ ਜਸਟਿਸ ਰਹੇ ਜੱਜ ਰਾਜਿੰਦਰ ਮਲ ਲੋਡਾ ਨੇ ਉਸ ਵੇਲੇ ਕਿਹਾ ਸੀ, " ਜਦੋਂ ਮੈਂ ਲਕਸ਼ਮੀ ਨੂੰ ਅਦਾਲਤ 'ਚ ਖੜੀ ਦੇਖਿਆ ਤਾਂ ਮੈਨੂੰ ਸੱਚਮੁੱਚ ਬਹੁਤ ਦਰਦ ਹੋਇਆ। ਉਸ ਨੇ ਨਾ ਸਿਰਫ਼ ਆਪਣੇ ਲਈ ਬਲਕਿ ਹਰੇਕ ਤੇਜ਼ਾਬ ਪੀੜਤ ਦੇ ਇਨਸਾਫ਼ ਲਈ ਤਾਕਤ ਇਕੱਠੀ ਕਰ ਲਈ ਸੀ।"
ਇੱਕ ਮੰਗ ਦੇ ਜਵਾਬ ਵਿੱਚ ਸੁਪਰੀਮ ਕੋਰਟ ਨੇ ਇਸ ਵੇਲੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਤੇਜ਼ਾਬ ਦੀ ਵਿਕਰੀ 'ਤੇ ਰੋਕ ਲਗਾਉਣ ਅਤੇ ਪੀੜਤਾਂ ਲੋਕਾਂ ਨੂੰ ਵਾਜਬ ਮੁਆਵਜ਼ਾ ਤੇ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਕਾਨੂੰਨ ਪਾਸ ਕੀਤਾ ਜਾਵੇ।
ਜਿਸ ਤੋਂ ਬਾਅਦ ਤੇਜ਼ਾਬ ਦੇ ਖਰੀਦਦਾਰਾਂ ਲਈ ਫੋਟੋ ਵਾਲੇ ਪਛਾਣ ਪੱਤਰ ਅਤੇ ਦੁਕਾਨਦਾਰਾਂ ਲਈ ਲਾਈਸੈਂਸ ਜ਼ਰੂਰੀ ਕਰ ਦਿੱਤਾ ਗਿਆ।
ਸਟਾਪ ਐਸਿਟ ਅਟੈਕ ਦੇ ਕਾਰਕੁਨ ਆਲੋਕ ਦੀਕਸ਼ਿਤ ਨੇ ਲਕਸ਼ਮੀ ਅਗਰਵਾਲ ਨਾਲ ਵਿਆਹ ਕਰਵਾਇਆ ਅਤੇ ਹੁਣ ਉਨ੍ਹਾਂ ਦੀ ਇੱਕ ਬੇਟੀ ਵੀ ਹੈ।
ਲਕਸ਼ਮੀ ਇੱਕ ਮਾਡਲ ਵਜੋਂ
ਹਾਲ ਹੀ ਵਿੱਚ ਭਾਰਤੀ ਫੈਸ਼ਨ ਦੇ ਇੱਕ ਖੁਦਰਾ ਬਰਾਂਡ ਨੇ ਲਕਸ਼ਮੀ ਨੂੰ ਔਰਤਾਂ ਲਈ ਤਿਆਰ ਕੀਤੇ ਆਪਣੇ ਡਿਜ਼ਾਈਨਰ ਕੱਪੜਿਆਂ ਲਈ ਪ੍ਰਚਾਰਕ ਚਿਹਰਾ ਬਣਾਇਆ ਸੀ।
ਇਸ ਮੁਹਿੰਮ ਦਾ ਨਾਮ ਉਨ੍ਹਾਂ ਨੇ 'ਸਾਹਸ ਦਾ ਚਿਹਰਾ' ਰੱਖਿਆ।
ਉਸ ਵੇਲੇ ਲਕਸ਼ਮੀ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ ਸੀ, "ਕੱਪੜੇ ਦੇ ਬਰਾਂਡ ਦਾ ਚਿਹਰਾ ਬਣਨਾ ਮੇਰੇ ਲਈ ਇੱਕ ਮੌਕਾ ਹੈ ਤਾਂ ਜੋ ਮੈਂ ਆਪਣੇ ਵਰਗੀਆਂ ਦੂਜੀਆਂ ਔਰਤਾਂ ਲਈ ਹਿੰਮਤ ਅਤੇ ਸਾਹਸ ਦੀ ਮਿਸਾਲ ਬਣ ਸਕਾਂ।"
ਉਨ੍ਹਾਂ ਨੇ ਕਿਹਾ ਸੀ, "ਇਹ ਮੇਰੇ ਲਈ ਇੱਕ ਮੰਚ ਵੀ ਹੈ ਜਿੱਥੇ ਮੈਂ ਮੁਲਜ਼ਮਾਂ ਨੂੰ ਇਹ ਸੰਦੇਸ਼ ਦੇ ਸਕਦੀ ਹਾਂ ਕਿ ਬੇਸ਼ੱਕ ਔਰਤਾਂ 'ਤੇ ਹੋਇਆ ਤੇਜ਼ਾਬੀ ਹਮਲਾ ਉਨ੍ਹਾਂ ਦੀ ਸੁੰਦਰਤਾ ਵਿਗਾੜ ਦੇਵੇ ਪਰ ਉਹ ਆਪਣੀ ਹਿੰਮਤ ਨਹੀਂ ਹਾਰਨਗੀਆਂ।"
ਉਹ ਕਹਿੰਦੀ ਹੈ, "ਸਮੱਸਿਆ ਪੀੜਤ ਹੋਣ 'ਚ ਨਹੀਂ ਹੈ, ਬਲਕਿ ਇਹ ਹੈ ਕਿ ਸਮਾਜ ਵੀ ਉਨ੍ਹਾਂ ਨੂੰ ਤਰਸ ਭਰੀਆਂ ਨਜ਼ਰਾਂ ਨਾਲ ਦੇਖਦਾ ਹੈ। ਸਾਡੇ ਨਾਲ ਅਜਿਹਾ ਵਤੀਰਾ ਹੁੰਦਾ ਹੈ ਜਿਵੇਂ ਅਸੀਂ ਕੁਝ ਕਰ ਹੀ ਨਹੀਂ ਸਕਦੇ ਅਤੇ ਸਾਡੀ ਜ਼ਿੰਦਗੀ ਹੀ ਨਸ਼ਟ ਹੋ ਗਈ ਹੋਵੇ।"
ਇਹ ਵੀ ਪੜ੍ਹੋ-
ਇਹ ਵੀਡੀਓ ਵੀ ਵੇਖੋ