You’re viewing a text-only version of this website that uses less data. View the main version of the website including all images and videos.
CAA Protest : ਪੰਜਾਬ ਲਈ ਕਿਵੇ ਖ਼ਤਰਾ ਹੈ ਨਾਗਰਿਕਤਾ ਸੋਧ ਕਾਨੂੰਨ -ਕੈਪਟਨ ਨੇ ਮੋਦੀ ਸਰਕਾਰ ਨੂੰ ਦੱਸਿਆ
"ਸੂਬੇ ਦੇ ਨੇਤਾ ਵਜੋਂ ਮੈਂ ਸੰਵਿਧਾਨ ਦੇ ਤਹਿਤ ਸਹੁੰ ਚੁੱਕੀ ਹੈ। ਮੈਂ ਨਾ ਤਾਂ ਭੁੱਲਿਆ ਹਾਂ ਅਤੇ ਨਾ ਹੀ ਗੁੰਮਰਾਹ ਹਾਂ, ਇਹ ਮੇਰਾ ਫਰਜ਼ ਬਣਦਾ ਹੈ ਕਿ ਮੈਂ ਆਪਣੇ ਲੋਕਾਂ ਦੀ ਆਵਾਜ਼ ਦੀ ਆਗਵਾਈ ਕਰਾਂ ਅਤੇ ਕੇਂਦਰ ਨੂੰ ਵੀ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।"
"ਮੈਨੂੰ ਬੇਹੱਦ ਚਿੰਤਾ ਹੈ ਕਿ ਸੀਏਏ ਨੂੰ ਦੇਸ ਵਿੱਚ ਘੁਸਪੈਠ ਕਰਨ ਲਈ ਆਸਾਨੀ ਨਾਲ ਵਰਤਿਆ ਜਾ ਸਕਦਾ ਹੈ, ਖ਼ਾਸ ਕਰਕੇ ਪੰਜਾਬ ਵਰਗੇ ਸਰਹੱਦੀ ਸੂਬੇ ਵਿੱਚ। ਇਹ ਕੌਮੀ ਸੁਰੱਖਿਆ ਲਈ ਸੰਭਾਵੀ ਖ਼ਤਰਾ ਹੈ। ਕੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਪਤਾ ਵੀ ਹੈ ਕਿ ਉਹ ਕੀ ਕਰ ਰਹੀ ਹੈ।"
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਨੇ ਇਹ ਟਵੀਟ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੂੰ ਸੰਬੋਧਨ ਕਰਦਿਆਂ ਲਿਖਿਆ। ਇਸ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਰਵੀ ਸ਼ੰਕਰ ਪ੍ਰਸਾਦ ਨੂੰ ਖੁੱਲ੍ਹੀ ਚਿੱਠੀ ਵੀ ਲਿਖੀ ਹੈ।
ਇਹ ਵੀ ਪੜ੍ਹੋ-
ਰਵੀ ਸ਼ੰਕਰ ਪ੍ਰਸ਼ਾਦ ਨੇ ਕੀ ਕਿਹਾ ਸੀ
ਦਰਅਸਲ ਬੀਤੇ ਦਿਨ ਕੇਂਦਰ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਨੇ ਕਿਹਾ ਸੀ ਕਿ ਹੈਰਾਨੀ ਹੈ ਕਿ ਜੋ ਲੋਕ ਸੰਵਿਧਾਨ ਦੀ ਸਹੁੰ ਚੁੱਕ ਕੇ ਸੱਤਾ ਵਿੱਚ ਆਏ ਹਨ ਉਹੀ ਲੋਕ ਗ਼ੈਰ-ਸੰਵਿਧਾਨਕ ਗੱਲਾਂ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ, "ਇਹ ਉਨ੍ਹਾਂ ਦੀ ਸੰਵਿਧਾਨਕ ਡਿਊਟੀ ਬਣਦੀ ਹੈ ਕਿ ਜੋ ਕਾਨੂੰਨ ਲੋਕ ਸਭਾ 'ਚੋਂ ਪਾਸ ਹੋ ਕੇ ਆਇਆ ਹੈ ਉਹ ਉਸ ਨੂੰ ਸੂਬੇ ਵਿੱਚ ਲਾਗੂ ਕਰਨ।"
ਸੀਏਏ ਨੂੰ ਲੈ ਕੇ ਪੰਜਾਬ ਸਣੇ ਪੂਰੇ ਦੇਸ ਵਿੱਚ ਰੋਸ-ਮੁਜ਼ਾਹਰੇ ਹੋ ਰਹੇ ਹਨ। ਲੋਕ ਇਸ ਨੂੰ ਵਾਪਿਸ ਲੈਣ ਦੀ ਮੰਗ ਕਰ ਰਹੇ ਹਨ। ਪੰਜਾਬ ਅਤੇ ਕਈ ਹੋਰ ਸੂਬਿਆਂ ਨੇ ਇਸ ਨੂੰ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਹੈ।