ਨਾਗਰਿਕਤਾ ਸੋਧ ਕਾਨੂੰਨ: ਇਮਰਾਨ ਖ਼ਾਨ ਨੇ ਸਨਾ ਗਾਂਗੁਲੀ ਦੀ ਪੋਸਟ ਨੂੰ ਟਵੀਟ ਕੀਤਾ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੌਰਭ ਗਾਂਗੁਲੀ ਦੀ ਧੀ ਸਨਾ ਗਾਂਗੁਲੀ ਦੀ ਪੋਸਟ ਨੂੰ ਟਵੀਟ ਕੀਤਾ ਹੈ।

ਬੀਸੀਸੀਆਈ ਮੁਖੀ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਭ ਗਾਂਗੁਲੀ ਦੀ ਧੀ ਸਨਾ ਗਾਂਗੁਲੀ ਨੇ ਖੁਸ਼ਵੰਤ ਸਿੰਘ ਦੀ ਕਿਤਾਬ 'ਦਿ ਐਂਡ ਆਫ ਇੰਡੀਆ' ਦੇ ਜਿਸ ਹਿੱਸੇ ਨੂੰ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਸੀ, ਉਸੇ ਹਿੱਸੇ ਨੂੰ ਇਮਰਾਨ ਖਾਨ ਨੇ ਟਵਿੱਟਰ 'ਤੇ ਪੋਸਟ ਕੀਤਾ ਹੈ।

ਹਾਲਾਂਕਿ, ਬਾਅਦ ਵਿੱਚ ਸਨਾ ਗਾਂਗੁਲੀ ਦੀ ਪੋਸਟ ਨੂੰ ਡਿਲੀਟ ਕਰ ਦਿੱਤਾ ਗਿਆ ਸੀ। ਸੌਰਭ ਗਾਂਗੁਲੀ ਨੂੰ ਆਪਣੀ ਧੀ ਦੀ ਪੋਸਟ 'ਤੇ ਸਫਾਈ ਦੇਣੀ ਪਈ ਸੀ। ਗਾਂਗੁਲੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਧੀ ਦੀ ਉਮਰ ਰਾਜਨੀਤੀ ਸਮਝਣ ਵਾਲੀ ਨਹੀਂ ਹੈ।

ਖੁਸ਼ਵੰਤ ਸਿੰਘ ਦੀ ਕਿਤਾਬ 'ਦਿ ਐਂਡ ਆਫ ਇੰਡੀਆ' ਦਾ ਉਹ ਹਿੱਸਾ ਹੈ-

"ਹਰ ਫਾਸ਼ੀਵਾਦੀ ਸਰਕਾਰ ਨੂੰ ਭਾਈਚਾਰੇ ਅਤੇ ਸਮੂਹਾਂ ਦੀ ਜ਼ਰੂਰਤ ਹੁੰਦੀ ਹੈ ਜਿਸਨੂੰ ਉਹ ਦਾਨਵ ਦੇ ਰੂਪ ਵਿੱਚ ਪੇਸ਼ ਕਰ ਕੇ ਅੱਗੇ ਵੱਧ ਸਕਦੇ ਹਨ। ਇਸਦੀ ਸ਼ੁਰੂਆਤ ਇੱਕ ਜਾਂ ਦੋ ਧੜਿਆਂ ਤੋਂ ਸ਼ੁਰੂ ਹੁੰਦੀ ਹੈ, ਪਰ ਇਹ ਇੱਥੇ ਨਹੀਂ ਰੁਕਦੀ। ਇੱਕ ਮੁਹਿੰਮ ਜੋ ਨਫ਼ਰਤ 'ਤੇ ਅਧਾਰਤ ਹੈ ਇਹ ਸਿਰਫ਼ ਡਰ ਅਤੇ ਦ੍ਰਿੜਤਾ ਕਾਰਨ ਹੀ ਬਰਕਰਾਰ ਹੈ, ਸਾਡੇ ਵਿੱਚੋਂ ਜੋ ਆਪਣੇ ਆਪ ਨੂੰ ਸੁਰੱਖਿਅਤ ਮੰਨਦੇ ਹਨ ਕਿਉਂਕਿ ਉਹ ਮੁਸਲਮਾਨ ਜਾ ਇਸਾਈ ਨਹੀਂ ਹਨ, ਉਹ ਬੇਵਕੂਫੀ ਕਰ ਰਹੇ ਹਨ....।"

ਇਮਰਾਨ ਖਾਨ ਦੀ ਇਸ ਪੋਸਟ ਨੂੰ ਮੋਦੀ ਸਰਕਾਰ ਦੇ ਨਵੇਂ ਨਾਗਰਿਕਤਾ ਕਾਨੂੰਨ ਅਤੇ ਐਨਆਰਸੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।

ਦੂਜੇ ਪਾਸੇ ਭਾਰਤ ਦੇ ਕਈ ਹਿੱਸਿਆਂ ਵਿੱਚ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹਿੰਸਕ ਹੁੰਦੇ ਜਾ ਰਹੇ ਹਨ। ਪੁਲਿਸ ਵੀ ਸਖ਼ਤ ਹੋ ਰਹੀ ਹੈ। ਸੋਸ਼ਲ ਮੀਡਿਆ 'ਤੇ ਮਸ਼ਹੂਰ ਹਸਤੀਆਂ ਆਪਣਾ ਪੱਖ ਰੱਖਦੀਆਂ ਨਜ਼ਰ ਆ ਰਹੀਆਂ ਹਨ।

ਮਸ਼ਹੂਰ ਐਕਟਰ ਅਤੇ ਡਾਇਰੈਕਟਰ ਕਮਲ ਹਾਸਨ ਨੇ ਟਵੀਟ ਕਰ ਕਿਹਾ, "ਮੈਂ ਸੱਤਿਆਗ੍ਰਹਿ ਦੀ ਅੱਗ 'ਤੇ ਕਾਬੂ ਪਾਉਣ ਲਈ ਸਰਕਾਰ ਦੀ ਮੂਰਖਤਾ ਦੀ ਪ੍ਰਸ਼ੰਸਾ ਕਰਦਾ ਹਾਂ।" ਉਹਨਾਂ ਰਾਮਚੰਦਰ ਗੁਹਾ ਅਤੇ ਯੋਗੇਂਦਰ ਯਾਦਵ ਨੂੰ ਹਿਰਾਸਤ ਵਿੱਚ ਲੈਣ ਦੀ ਨਿੰਦਾ ਕੀਤੀ।

ਉਨ੍ਹਾਂ ਕਿਹਾ, "ਫਿਰ ਵੀ ਮੈਂ ਉਨ੍ਹਾਂ ਦੀ ਸੁਰੱਖਿਆ ਲਈ ਚਿੰਤਤ ਹਾਂ। ਭਾਰਤ ਤੁਹਾਡੇ ਨਾਲ ਖੜਾ ਹੈ।"

ਇਹ ਵੀ ਪੜ੍ਹੋ

ਵਿਦੇਸ਼ 'ਚ ਬੈਠੀ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਵੀ ਪ੍ਰਦਰਸ਼ਨਕਾਰੀਆਂ ਦੀ ਆਵਾਜ਼ ਨੂੰ ਸਮਰਥਣ ਦਿੱਤਾ ਹੈ ਅਤੇ ਸਾਹਿਤ ਦਾ ਸਹਾਰਾ ਲੈਂਦਿਆਂ ਕਈ ਟਵੀਟ ਕੀਤੇ ਹਨ।

ਅਦਾਕਾਰਾਂ ਸਵਰਾ ਭਾਸਕਰ ਨੇ ਹਿਸਟੋਰਿਅਨ ਰਾਮਚੰਦਰ ਗੁਹਾ ਨੂੰ ਹਿਰਾਸਤ 'ਚ ਲੈਣ ਨੂੰ ਸ਼ਰਮਨਾਕ ਆਖਿਆ।

ਫ਼ਿਲਮ ਮੇਕਰ ਮਹੇਸ਼ ਭੱਟ ਵੀ ਲੜੀਵਾਰ ਕਈ ਟਵੀਟ ਕਰਕੇ ਨਾਗਰਿਕਤਾ ਸੋਧ ਕਾਨੂੰਨ ਦੇ ਮੁੱਦੇ 'ਤੇ ਆਪਣੀ ਰਾਇ ਰੱਖ ਰਹੇ ਹਨ।

ਕ੍ਰਿਕਟਰ ਹਰਭਜਨ ਸਿੰਘ ਨੇ ਸ਼ਾਂਤੀ ਦੀ ਅਪੀਲ ਕਰਦਿਆਂ ਕਿਹਾ, "ਇਸ ਨੂੰ ਰੋਕਣਾ ਚਾਹੀਦਾ ਹੈ, ਇਹ ਕਿਸੇ ਲਈ ਚੰਗਾ ਨਹੀਂ ਕਰ ਰਿਹਾ। ਮੈਨੂੰ ਯਕੀਨ ਹੈ ਕਿ ਹਿੰਸਕ ਹੋਣ ਤੋਂ ਇਲਾਵਾ ਇਸ ਮੁੱਦੇ ਨੂੰ ਸੁਲਝਾਉਣ ਲਈ ਕੋਈ ਹੋਰ ਤਰੀਕੇ ਹਨ .. ਮੇਰੀ ਸਾਰੇ ਵਿਦਿਆਰਥੀਆਂ ਅਤੇ ਪੁਲਿਸ ਅਤੇ ਅਧਿਕਾਰੀਆਂ ਨੂੰ ਬੇਨਤੀ ਹੈ।"

ਅਦਾਕਾਰਾ ਗੌਹਰ ਖ਼ਾਨ ਨੇ ਵੀ ਲੋਕਤੰਤਰ ਨੂੰ ਬਚਾਉਣ ਲਈ ਟਵੀਟ ਕੀਤਾ ਹੈ। ਗੌਹਰ ਖਾਨ ਇਸ ਵਿਰੋਧ 'ਤੇ ਖੁੱਲ੍ਹ ਕੇ ਬੋਲ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)