ਉੱਤਰ ਪ੍ਰਦੇਸ਼ ਵਿੱਚ ਬਣ ਸਕਦੀ ਹੈ ਗਊ ਸਫ਼ਾਰੀ - 5 ਅਹਿਮ ਖ਼ਬਰਾਂ

ਉੱਤਰ ਪ੍ਰਦੇਸ਼ ਦੇ ਡੇਅਰੀ ਵਿਕਾਸ ਤੇ ਪਸ਼ੂ ਪਾਲਣ ਮੰਤਰੀ ਲਕਸ਼ਮੀ ਨਾਰਾਇਣ ਚੌਧਰੀ ਦਾ ਕਹਿਣਾ ਹੈ ਕਿ ਜੇ ਸੂਬੇ ਵਿੱਚ ਗਊ ਸਫਾਰੀ ਬਣਾਈ ਗਈ ਤਾਂ ਦੋ ਫ਼ਾਇਦੇ ਹੋਣਗੇ। ਪਹਿਲਾ, ਸੂਬੇ ਨੂੰ ਅਵਾਰਾ ਪਸ਼ੂਆਂ ਤੋਂ ਨਿਜਾਤ ਮਿਲੇਗੀ ਤੇ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ।

ਦਿ ਇੰਡੀਅਨ ਐਕਪ੍ਰੈਸ ਦੀ ਖ਼ਬਰ ਮੁਤਾਬਕ ਮੰਤਰੀ ਨੇ ਕਿਹਾ, "ਸਾਡੇ ਕੋਲ ਮਹਾਰਾਸ਼ਟਰ ਵਾਂਗ ਕੁਝ ਵੱਡੇ ਪਸ਼ੂ ਫਾਰਮ ਹਨ ਜੋ 1000 ਏਕੜ ਤੱਕ ਫੈਲੇ ਹੋਏ ਹਨ। ਸਾਡਾ ਵਿਚਾਰ ਇਨ੍ਹਾਂ ਫਾਰਮਾਂ ਨੂੰ ਗਊ ਰੱਖਾਂ ਵਿੱਚ ਬਦਲਣ ਦਾ ਹੈ ਜਿੱਥੇ 1500 ਤੋਂ 2 ਹਜ਼ਾਰ ਗਊਆਂ ਰੱਖੀਆਂ ਜਾ ਸਕਣ। ਗਊਆਂ ਅਜ਼ਾਦੀ ਨਾਲ ਰਹਿ ਸਕਣ ਇਸ ਲਈ ਸਾਰੇ ਉਪਰਾਲੇ ਕਰਾਂਗੇ।"

ਇਨ੍ਹਾਂ ਰੱਖਾਂ ਵਿੱਚ ਸੈਲਾਨੀਆਂ ਦੇ ਸੈਰ ਕਰਨ ਲਈ ਬੈਲ ਗੱਡੀਆਂ ਦਾ ਬੰਦੋਬਸਤ ਵੀ ਕੀਤਾ ਜਾਵੇਗਾ। ਅਖ਼ਬਾਰ ਮੁਤਾਬਕ ਮੰਤਰੀ ਨੂੰ ਭਰੋਸਾ ਹੈ ਕਿ ਹੋਰ ਸੂਬੇ ਵੀ ਉਨ੍ਹਾਂ ਦੀ ਰੀਸ ਕਰਨਗੇ।

ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਇੱਕ ਤੋਂ ਵਧੇਰੇ ਗਊ ਰੱਖਾਂ ਬਣਾਉਣ ਦੀ ਯੋਜਨਾ ਹੈ। ਅਜਿਹੇ ਫਾਰਮਾਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ ਜਿਨ੍ਹਾਂ ਵਿੱਚ 25 ਹਜ਼ਾਰ ਗਊਆਂ ਰੱਖੀਆਂ ਜਾ ਸਕਣ।

ਇਹ ਵੀ ਪੜ੍ਹੋ:

ਅੰਤਰਜਾਤੀ ਜੋੜਿਆਂ ਦੀਆਂ ਸਮੱਸਿਆਵਾਂ

ਬੇਸ਼ੱਕ ਜਗਤੇਸ਼ਵਰ ਕੌਰ ਅੱਜ ਆਪਣੇ ਪਤੀ ਮਨਦੀਪ ਸ਼ਰਮਾ ਨਾਲ ਜ਼ਿੰਦਗੀ 'ਚ ਖ਼ੁਸ਼ ਹੈ, ਪਰ ਇਹ ਅੰਤਰਜਾਤੀ ਵਿਆਹ ਕਰਵਾਉਣਾ ਉਸ ਲਈ ਸੌਖਾ ਨਹੀਂ ਸੀ। ਇਸੇ ਤਰ੍ਹਾਂ ਜੱਟ ਸਿੱਖ ਪਰਿਵਾਰ ਨਾਲ ਸਬੰਧਿਤ ਅਮਰੀਕ ਸਿੰਘ ਨੇ 1997 ਵਿੱਚ ਨੇੜਲੇ ਪਿੰਡ ਦੀ ਦਲਿਤ ਭਾਈਚਾਰੇ ਦੀ ਕੁੜੀ ਨਾਲ ਵਿਆਹ ਕਰਵਾਇਆ ਸੀ। ਪੜ੍ਹੋ ਪੂਰੀ ਖ਼ਬਰ।

ਰੇਪ ਮਗਰੋਂ ਕੁੜੀ ਨੂੰ ਜਿਉਂਦਿਆਂ ਸਾੜਨ ਦੀ ਕੋਸ਼ਿਸ਼

ਉੱਤਰ ਪ੍ਰਦੇਸ਼ ਦੇ ਉਨਾਓ ਵਿੱਚ ਰੇਪ ਪੀੜਤ ਇੱਕ ਕੁੜੀ ਨੂੰ ਮੁਲਜ਼ਮਾਂ ਨੇ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ ਹੈ।

ਗੰਭੀਰ ਹਾਲਤ ਵਿੱਚ ਕੁੜੀ ਨੂੰ ਲਖਨਊ ਦੇ ਸਿਵਿਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਹ ਜ਼ਿੰਦਗੀ ਅਤੇ ਮੌਤ ਵਿਚਾਲੇ ਸੰਘਰਸ਼ ਕਰ ਰਹੀ ਹੈ। ਪੜ੍ਹੋ ਪੂਰੀ ਖ਼ਬਰ।

1984 ਕਤਲੇਆਮ ਬਾਰੇ ਡਾ. ਮਨਮੋਹਨ ਸਿੰਘ

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਦਿੱਲੀ 'ਚ ਹੋਏ 1984 ਸਿੱਖ ਕਤਲੇਆਮ ਲਈ ਆਈ ਕੇ ਗੁਜਰਾਲ ਦੇ ਹਵਾਲੇ ਨਾਲ ਤਤਕਾਲੀ ਗ੍ਰਹਿ ਮੰਤਰੀ ਨਰਸਿਮ੍ਹਾ ਰਾਓ ਦੀ ਭੂਮਿਕਾ 'ਤੇ ਸਵਾਲੀਆ ਨਿਸ਼ਾਨ ਲਗਾਇਆ। ਪੜ੍ਹੋ ਪੂਰੀ ਖ਼ਬਰ।

ਸੂਬਾ ਸਰਕਾਰਾਂ ਨੂੰ GST ਮੁਆਵਜ਼ੇ ਦੀ ਅਦਾਇਗੀ ਲਈ ਕੇਂਦਰ ਦੇ ਹੱਥ ਖੜੇ...

ਕੇਂਦਰ ਨੇ ਸਾਰੇ ਸੂਬਿਆਂ ਨੂੰ ਚਿੰਤਾ ਜ਼ਾਹਰ ਕਰਦਿਆਂ ਲਿਖਿਆ ਹੈ ਕਿ ਵਸਤਾਂ ਅਤੇ ਸੇਵਾਵਾਂ ਟੈਕਸ (GST) ਦੀ ਕੁਲੈਕਸ਼ਨ ਘੱਟ ਰਹਿਣ ਕਾਰਨ ਸੂਬਾ ਸਰਕਾਰਾਂ ਨੂੰ ਮੁਆਵਜ਼ਾ ਸੈੱਸ ਦੇਣਾ ਸੰਭਵ ਨਹੀਂ ਹੋਵੇਗਾ। ਪੜ੍ਹੋ ਪੂਰੀ ਖ਼ਬਰ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)