ਬੇਅਦਬੀ ਮਾਮਲੇ ਦੀ ਸੀਬੀਆਈ ਨੇ ਮੁੜ ਜਾਂਚ ਸ਼ੁਰੂ ਕੀਤੀ - 5 ਅਹਿਮ ਖ਼ਬਰਾਂ

ਸਿੱਖ

ਤਸਵੀਰ ਸਰੋਤ, Getty Images

ਸੀਬੀਆਈ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੇ ਤਿੰਨ ਮਾਮਲਿਆਂ ਵਿੱਚ ਮੁੜ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੰਜਾਬੀ ਟ੍ਰਿਬਿਊਨ ਮੁਤਾਬਕ ਸਾਬੀਆਈ ਨੇ ਜੁਲਾਈ ਵਿੱਚ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਅਰਜ਼ੀ ਦੇ ਕੇ ਇਨ੍ਹਾਂ ਮਾਮਲਿਆਂ ਦੀ ਜਾਂਚ ਬੰਦ ਕਰਨ ਦੀ ਮੰਗ ਕੀਤੀ ਸੀ।

ਪਰ 26 ਅਗਸਤ 2019 ਨੂੰ ਸੀਬੀਆਈ ਨੇ ਪਾਸਾ ਪਲਟਦਿਆਂ ਮੰਗ ਕੀਤੀ ਕਿ ਕਲੋਜ਼ਰ ਰਿਪੋਰਟ ਦੀ ਥਾਂ ਉਨ੍ਹਾਂ ਨੂੰ ਬੇਅਦਬੀ ਕਾਂਡ ਦੀ ਜਾਂਚ ਦੁਬਾਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ।

ਮੁਹਾਲੀ ਅਦਾਲਤ ਵਲੋਂ ਕਲੋਜ਼ਰ ਰਿਪੋਰਟ ਵਾਪਸ ਲੈਣ ਦੀ ਇਜਾਜ਼ਤ ਮਿਲਣ ਤੋਂ ਬਾਅਦ ਸੀਬੀਆਈ ਦੀ ਚਾਰ ਮੈਂਬਰੀ ਟੀਮ ਨੇ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਪਿੰਡਾਂ ਦਾ ਦੌਰਾ ਕੀਤਾ।

ਰਾਜੋਆਣਾ ਦੀ ਫਾਂਸੀ ਮਾਫ਼ ਨਾ ਹੋਣ ਬਾਰੇ ਅਮਿਤ ਸ਼ਾਹ ਦੇ ਬਿਆਨ 'ਤੇ ਪ੍ਰਤੀਕਰਮ

ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਨਾ ਬਦਲੇ ਜਾਣ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਲੋਕ ਸਭਾ ਵਿੱਚ ਦਿੱਤੇ ਬਿਆਨ ਤੋਂ ਬਾਅਦ ਪੰਜਾਬ ਵਿੱਚ ਸਿਆਸਤ ਇੱਕ ਵਾਰ ਫਿਰ ਗਰਮਾ ਗਈ ਹੈ।

ਇਹ ਵੀ ਪੜ੍ਹੋ:

ਕੇਂਦਰ ਸਰਕਾਰ ਵਿੱਚ ਭਾਈਵਾਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਮੰਦਭਾਗਾ ਫ਼ੈਸਲਾ ਕਿਹਾ ਹੈ ਤਾਂ ਕਾਂਗਰਸ ਆਗੂ ਰਵਨੀਤ ਸਿੰਘ ਬਿੱਟੂ ਨੇ ਕੇਂਦਰ ਸਰਕਾਰ ਦੇ ਫੈ਼ਸਲੇ ਦਾ ਸਵਾਗਤ ਕੀਤਾ ਹੈ।

ਬਲਵੰਤ ਸਿੰਘ ਰਾਜੋਆਣਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਲਵੰਤ ਸਿੰਘ ਰਾਜੋਆਣਾ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਹਨ

ਉੱਥੇ ਹੀ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ, ''ਰਾਜੋਆਣਾ ਬਾਰੇ ਅਜਿਹਾ ਫ਼ੈਸਲਾ ਲੈ ਕੇ ਕੇਂਦਰ ਦੀ ਸਰਕਾਰ ਨੇ ਸਿੱਖਾਂ ਬਾਰੇ ਮਨਸ਼ਾ ਸਾਫ਼ ਕਰ ਦਿੱਤੀ ਹੈ ਅਥੇ ਇੱਕ ਵਾਰ ਫੇਰ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਦਵਾਇਆ ਹੈ।'' ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਹੈਦਰਾਬਾਦ ਰੇਪ ਕੇਸ : ਮਰਦ ਬਲਾਤਕਾਰੀ ਕਿਉਂ ਬਣ ਜਾਂਦੇ ਹਨ

ਸਵਾਲ ਇੱਕ ਹੈ ਅਤੇ ਸਾਲਾਂ ਤੋਂ ਘੁੰਮ ਰਿਹਾ ਹੈ। ਹਰ ਵਾਰ ਬਲਾਤਕਾਰ ਦੀ ਕੋਈ ਨਾ ਕੋਈ ਘਟਨਾ ਸੁਰਖੀਆਂ ਵਿੱਚ ਆ ਜਾਂਦੀ ਹੈ ਤਾਂ ਇਹ ਸਵਾਲ ਘੁੰਮਣਾ ਸ਼ੁਰੂ ਹੋ ਜਾਂਦਾ ਹੈ। ਸਵਾਲ ਇਹ ਹੈ ਕਿ ਮਰਦ ਬਲਾਤਕਾਰ ਕਿਉਂ ਕਰਦੇ ਹਨ?

ਅਸੀਂ ਮਰਦ ਬਲਾਤਕਾਰ ਕਰਦੇ ਹਾਂ ਕਿਉਂਕਿ ਅਸੀਂ ਆਪਣੀ 'ਜਿਨਸੀ ਇੱਛਾ' ਨੂੰ ਪੂਰਾ ਕਰਨਾ ਚਾਹੁੰਦੇ ਹਾਂ। ਅਸੀਂ ਮਰਦ ਬਲਾਤਕਾਰ ਕਰਦੇ ਹਾਂ ਕਿਉਂਕਿ ਅਸੀਂ ਆਪਣੇ ਤਣਾਅ ਭਰੇ ਉਤਸ਼ਾਹ ਨੂੰ ਕਿਸੇ ਹੋਰ ਦੀ ਇੱਛਾ ਅਤੇ ਸਹਿਮਤੀ ਤੋਂ ਬਿਨਾਂ ਸ਼ਾਂਤ ਕਰਨਾ ਚਾਹੁੰਦੇ ਹਾਂ।

ਔਰਤ

ਤਸਵੀਰ ਸਰੋਤ, iStock

ਅਸੀਂ ਮਰਦ ਬਲਾਤਕਾਰ ਕਰਦੇ ਹਾਂ ਕਿਉਂਕਿ ਅਸੀਂ 'ਆਪਣੀਆਂ' ਜਿਨਸੀ ਲੋੜਾਂ ਪੂਰੀਆਂ ਕਰਨੀਆਂ ਚਾਹੁੰਦੇ ਹਾਂ। ਇਸ ਵਿੱਚ ਦੂਜੇ ਦੀ ਇੱਛਾ ਦੀ ਕੋਈ ਥਾਂ ਨਹੀਂ ਹੁੰਦੀ। ਇਸ ਬਾਰੇ ਸੀਨੀਅਰ ਪੱਤਰਕਾਰ ਨਸੀਰੂਦੀਨ ਦਾ ਨਜ਼ਰੀਆ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਅਦਾਲਤ 'ਚ ਪਿਓ ਅਰਦਲੀ ਸੀ ਉਸੇ ਦੀ ਜੱਜ ਬਣ ਕੇ ਆਈ ਧੀ

34 ਸਾਲਾ ਅਰਚਨਾ ਦੇ ਪਿਤਾ ਸੋਨਪੁਰ ਰੇਲਵੇ ਕੋਰਟ ਵਿੱਚ ਚਪੜਾਸੀ ਸਨ ਅਤੇ ਹੁਣ ਉਹਨਾਂ ਦੀ ਧੀ ਅਰਚਨਾ ਕੁਮਾਰੀ ਨੇ ਸਾਲ 2018 ਵਿੱਚ ਹੋਈ 30 ਵੀਂ ਬਿਹਾਰ ਨਿਆਂਇਕ ਸੇਵਾਵਾਂ ਪ੍ਰੀਖਿਆ ਪਾਸ ਕੀਤੀ।

ਅਰਚਨਾ ਨੂੰ ਪਿਛਲੇ ਮਹੀਨੇ ਦੇ ਆਖਰੀ ਹਫ਼ਤੇ ਐਲਾਨੇ ਨਤੀਜਿਆਂ 'ਚ ਜਰਨਲ ਵਰਗ ਵਿੱਚ 227ਵਾਂ ਅਤੇ ਓਬੀਸੀ ਸ਼੍ਰੇਣੀ ਵਿੱਚ 10ਵਾਂ ਦਰਜਾ ਪ੍ਰਾਪਤ ਹੋਇਆ ਹੈ।

ਅਰਚਨਾ ਤੇ ਰਾਜੀਵ

ਤਸਵੀਰ ਸਰੋਤ, Roushan/BBC

ਚਾਰ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੀ ਅਰਚਨਾ ਲਈ ਇਹ ਸਫ਼ਰ ਜ਼ਿੰਦਗੀ ਦੇ ਬਹੁਤ ਉਤਰਾਅ-ਚੜਾਅ ਵਿੱਚੋਂ ਲੰਘਿਆ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਜ਼ਹਿਰੀਲੀ ਗੈਸ CO2 ਦੇ ਨਿਪਟਾਰੇ ਦਾ ਵਿਗਿਆਨੀਆਂ ਨੇ ਕੱਢਿਆ ਚਮਤਕਾਰੀ ਹੱਲ

ਮੌਜੂਦਾ ਸਮੇਂ ਪਲਾਸਟਿਕ ਬਣਾਉਣ ਦਾ ਅਰਥ ਹੈ ਪਥਰਾਟ ਬਾਲਣ ਨੂੰ ਬਾਲਣਾ ਤੇ ਕਾਰਬਨ ਡਾਈਸਕਸਾਈਡ (CO2) ਦੀ ਨਿਕਾਸੀ ਕਰਨੀ, ਜੋ ਜਲਵਾਯੂ ਨਿਘਾਰ ਵਿੱਚ ਵੱਡਾ ਹਿੱਸਾ ਪਾਉਂਦੀ ਹੈ।

ਕਾਰਬਨ ਡਾਈਆਕਸਾਈਡ
ਤਸਵੀਰ ਕੈਪਸ਼ਨ, ਪਲਾਸਟਿਕ ਬਣਾਉਣ ਦਾ ਅਰਥ ਹੈ ਪਥਰਾਟ ਬਾਲਣ ਨੂੰ ਬਾਲਣਾ ਤੇ ਕਾਰਬਨ ਡਾਈਸਕਸਾਈਡ (CO2) ਦੀ ਨਿਕਾਸੀ ਕਰਨੀ

ਪਰ ਕੀ ਬਿਨਾਂ ਕਾਰਬਨ ਡਾਈਆਕਸਾਈਡ ਪੈਦਾ ਕੀਤਿਆਂ ਇਸ ਤੋਂ ਪਲਾਸਟਿਕ ਮੈਟਰਿਸ, ਫੋਮ ਇੰਨਸੂਲੇਸ਼ਨ, ਪਲਾਸਟਿਕ ਕਾਂਟੇ ਛੁਰੀਆਂ ਜਾਂ ਫਿਰ ਕੁਝ ਸਾਇੰਸਦਾਨ ਕੋਸ਼ਿਸ਼ ਕਰ ਰਹੇ ਹਨ ਕਿ ਕਾਰਬਨ ਡਾਈਸਕਸਾਈਡ ਤੋਂ ਕੁਝ ਉਪਯੋਗੀ ਵਸਤਾਂ ਤਿਆਰ ਕੀਤੀਆਂ ਜਾ ਸਕਣ।

ਇਸ ਪ੍ਰਕਿਰਿਆ ਵਿੱਚ ਕਾਰਬਨ ਡਾਈਕਸਾਈਡ ਵਾਤਾਵਰਨ ਵਿੱਚ ਛੱਡੀ ਨਹੀਂ ਜਾਣੀ ਚਾਹੀਦੀ ਸਗੋਂ ਹਵਾ ਵਾਤਾਵਰਣ ਵਿੱਚੋਂ ਖਿੱਚ ਕੇ ਵਰਤੀ ਜਾਵੇਗੀ। ਨਵੀਆਂ ਤਕਨੀਕਾਂ ਨਾਲ ਕਾਰਬਨ ਡਾਈਆਕਸਾਈਡ ਨੂੰ ਪਲਾਸਟਿਕ ਵਿਚ ਬਦਲਿਆ ਜਾ ਸਕਦਾ ਹੈ।

ਇਸ ਪਿੱਛੇ ਕਿਹੜੀ ਸਾਇੰਸ ਕੰਮ ਕਰਦੀ ਹੈ ਜਾਣਨ ਲਈ ਇਸ ਲਿੰਕ ਉੱਤੇ ਕਲਿੱਕ ਕਰੋ।

ਇਹ ਵੀ ਦੇਖੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)