ਅਯੁੱਧਿਆ: ਮੰਦਰ ਲਈ ਟਰੱਸਟ ਬਣਾਉਣ ਨੂੰ ਲੈ ਕੇ ਸਾਧੂ-ਸੰਤਾ 'ਚ ਵਿਵਾਦ

ਅਯੁੱਧਿਆ 'ਚ ਸ਼ੁਰੂ ਹੋਇਆ ਹੁਣ ਨਵਾਂ ਵਿਵਾਦ

ਤਸਵੀਰ ਸਰੋਤ, PUNEET BARNALA/BBC

ਤਸਵੀਰ ਕੈਪਸ਼ਨ, ਸਾਧੂ-ਸੰਤਾਂ ਦੇ ਵੱਖ-ਵੱਖ ਸੰਗਠਨਾਂ 'ਚ ਟਰੱਸਟ 'ਚ ਸ਼ਾਮਿਲ ਹੋਣ ਅਤੇ ਨਾ ਹੋਣ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ
    • ਲੇਖਕ, ਸਮੀਰਾਤਮਜ ਮਿਸ਼ਰ
    • ਰੋਲ, ਲਖਨਊ ਤੋਂ ਬੀਬੀਸੀ ਲਈ

ਸੁਪਰੀਮ ਕੋਰਟ ਨੇ ਅਯੁੱਧਿਆ 'ਚ ਮੰਦਰ-ਮਸਜਿਦ ਵਿਵਾਦ ਵਿੱਚ ਫ਼ੈਸਲਾ ਦਿੰਦਿਆਂ ਹੋਇਆ ਵਿਵਾਦਿਤ ਥਾਂ ਰਾਮ ਲਲਾ ਨੂੰ ਸੌਂਪ ਦਿੱਤੀ ਅਤੇ ਮੰਦਰ ਬਣਾਉਣ ਲਈ ਸਰਕਾਰ ਨੂੰ ਤਿੰਨ ਮਹੀਨਿਆਂ ਅੰਦਰ ਟਰੱਸਟ ਦੇ ਗਠਨ ਨੂੰ ਕਿਹਾ ਹੈ।

ਪਰ ਸਾਧੂ-ਸੰਤਾਂ ਦੇ ਵੱਖ-ਵੱਖ ਸੰਗਠਨਾਂ 'ਚ ਇਸ ਟਰੱਸਟ 'ਚ ਸ਼ਾਮਿਲ ਹੋਣ ਅਤੇ ਨਾ ਹੋਣ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ।

ਇਹ ਵਿਵਾਦ ਇਸ ਪੱਧਰ ਤੱਕ ਪਹੁੰਚ ਗਿਆ ਹੈ ਕਿ ਸਾਧੂ-ਸੰਤ ਆਪਣੇ ਵਿਰੋਧੀਆਂ ਦੇ ਖ਼ਿਲਾਫ਼ ਨਾ ਸਿਰਫ਼ ਮੰਦੀ ਸ਼ਬਦਾਵਲੀ ਵਰਤ ਰਹੇ ਹਨ, ਬਲਕਿ ਸਮੂਹਾਂ ਵਿੱਚ ਤਾਂ ਹਿੰਸਕ ਸੰਘਰਸ਼ ਤੱਕ ਦੀ ਨੌਬਤ ਆ ਗਈ ਹੈ।

ਰਾਮ ਜਨਮਭੂਮੀ ਟਰੱਸਟ ਦੇ ਮਹੰਤ ਨ੍ਰਿਤਿਆਗੋਪਾਲ ਦਾਸ 'ਤੇ ਕਥਿਤ ਤੌਰ 'ਤੇ ਮਾੜੀ ਟਿਪਣੀ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ ਤਪਸਵੀ ਛਾਉਣੀ ਦੇ ਸੰਤ ਪਰਮਹੰਸ ਦਾਸ 'ਤੇ ਹਮਲਾ ਬੋਲ ਦਿੱਤਾ ਅਤੇ ਵੱਡੀ ਗਿਣਤੀ 'ਚ ਪੁਲਿਸ ਬਲ ਪਹੁੰਚਣ ਤੋਂ ਬਾਅਦ ਹੀ ਪਰਮਹੰਸ ਦਾਸ ਨੂੰ ਉੱਥੋਂ ਸੁਰੱਖਿਅਤ ਕੱਢਿਆ ਜਾ ਸਕਿਆ।

ਉੱਥੇ ਹੀ ਪਰਮਹੰਸ ਨੂੰ ਤਪਸਵੀ ਛਾਉਣੀ ਨੇ ਇਹ ਕਹਿੰਦਿਆਂ ਹੋਇਆ ਬਾਹਰ ਕੱਢ ਦਿੱਤਾ ਕਿ ਉਨ੍ਹਾਂ ਦਾ ਵਿਹਾਰ ਸਹੀ ਨਹੀਂ ਸੀ ਅਤੇ ਜਦੋਂ ਉਹ ਆਪਣੇ ਵਿਹਾਰ ਵਿੱਚ ਬਦਲਾਅ ਲੈ ਕੇ ਆਉਣਗੇ ਤਾਂ ਹੀ ਛਾਉਣੀ ਵਿੱਚ ਉਨ੍ਹਾਂ ਨੂੰ ਮੁੜ ਸਵੀਕਾਰ ਕੀਤਾ ਜਾਵੇਗਾ।

ਅਯੁੱਧਿਆ 'ਚ ਸ਼ੁਰੂ ਹੋਇਆ ਹੁਣ ਨਵਾਂ ਵਿਵਾਦ

ਤਸਵੀਰ ਸਰੋਤ, Ani

ਤਸਵੀਰ ਕੈਪਸ਼ਨ, ਤਪਸਵੀ ਛਾਉਣੀ ਦੇ ਮਹੰਤ ਪਰਮਹੰਸਦਾਸ ਨੂੰ ਛਾਉਣੀ ਤੋਂ ਬਾਹਰ ਕੱਢ ਦਿੱਤਾ ਗਿਆ ਹੈ

ਪਰ ਇਸ ਵਿਵਾਦ 'ਚ ਸਿਰਫ਼ ਇਹੀ ਦੋ ਪੱਖ ਨਹੀਂ ਹਨ ਬਲਕਿ ਮੰਦਰ ਨਿਰਮਾਣ ਦੇ ਉਦੇਸ਼ ਤੋਂ ਪਹਿਲਾਂ ਤੋਂ ਚੱਲ ਰਹੇ ਤਿੰਨ ਵੱਖ-ਵੱਖ ਟਰੱਸਟਾਂ ਤੋਂ ਇਲਾਵਾ ਅਯੁੱਧਿਆ 'ਚ ਰਹਿਣ ਵਾਲੇ ਦੂਜੇ 'ਰਸੂਖ਼ਦਾਰ' ਸੰਤ ਵੀ ਸ਼ਾਮਿਲ ਹਨ।

ਦਰਅਸਲ ਅਯੁੱਧਿਆ ਵਿਵਾਦ ਅਦਾਲਤ ਵਿੱਚ ਹੋਣ ਦੇ ਬਾਵਜੂਦ ਰਾਮ ਲਲਾ ਵਿਰਾਜਮਾਨ ਦਾ ਮੰਦਰ ਬਣਾਉਣ ਲਈ ਪਿਛਲੇ ਕਈ ਸਾਲਾਂ ਤੋਂ ਤਿੰਨ ਟਰੱਸਟ ਸਰਗਰਮ ਸਨ।

ਪਹਿਲੇ ਤੋਂ ਸਰਗਰਮ ਤਿੰਨ ਟਰੱਸਟ

ਇਨ੍ਹਾਂ ਵਿੱਚ ਸਭ ਤੋਂ ਪੁਰਾਣਾ ਟਰੱਸਚ ਸ੍ਰੀਰਾਮ ਜਨਮਭੂਮੀ ਟਰੱਸਟ ਹੈ ਜੋ ਸਾਲ 1985 ਵਿੱਚ ਵਿਸ਼ਵ ਹਿੰਦੂ ਪਰੀਸ਼ਦ ਦੀ ਦੇਖ-ਰੇਖ 'ਚ ਬਣਿਆ ਸੀ ਅਤੇ ਇਹੀ ਟਰੱਸਟ ਕਾਰ ਸੇਵਕਪੁਰਮ ਵਿੱਚ ਪਿਛਲੇ ਕਈ ਸਾਲਾਂ ਤੋਂ ਮੰਦਰ ਨਿਰਮਾਣ ਲਈ ਪੱਥਰ ਤਰਾਸ਼ਣ ਦਾ ਕੰਮ ਕਰ ਰਿਹਾ ਹੈ।

ਦੂਜਾ ਟਰੱਸਟ ਰਾਮਾਲਯ ਟਰੱਸਟ ਹੈ ਜੋ ਬਾਬਰੀ ਮਸਜਿਦ ਢਾਹੇ ਜਾਣ ਤੋਂ ਬਾਅਦ ਸਾਲ 1995 'ਚ ਬਣਿਆ ਸੀ ਅਤੇ ਇਸ ਦੇ ਗਠਨ ਤੋਂ ਪਿੱਛੇ ਤਤਕਾਲੀ ਪ੍ਰਧਾਨ ਮੰਤਰੀ ਪੀਵੀ ਨਰਸਿੰਮ੍ਹਾ ਰਾਓ ਦੀ ਵੀ ਭੂਮਿਕਾ ਦੱਸੀ ਜਾਂਦੀ ਹੈ।

ਅਯੁੱਧਿਆ 'ਚ ਸ਼ੁਰੂ ਹੋਇਆ ਹੁਣ ਨਵਾਂ ਵਿਵਾਦ
ਤਸਵੀਰ ਕੈਪਸ਼ਨ, ਰਾਮ ਜਨਮਭੂਮੀ ਨਿਰਮਾਣ ਟਰੱਸਟ ਦੇ ਜਨਮੇਜਯ ਸ਼ਰਨ ਦੀ ਆਗਵਾਈ ਵਿੱਚ ਸ੍ਰੀਰਾਮ ਜਨਮਭੂਮੀ ਮੰਦਰ ਨਿਰਮਾਣ ਟਰੱਸਟ ਬਣਿਆ ਹੈ

ਜਦਕਿ ਤੀਜਾ ਟਰੱਸਟ ਜਾਨਕੀਘਾਟ ਵੱਡੇ ਸਥਾਨ ਦੇ ਮਹੰਤ ਜਨਮੇਜਯ ਸ਼ਰਨ ਦੀ ਅਗਵਾਈ ਵਿੱਚ ਬਣਿਆ ਸ੍ਰੀਰਾਮ ਜਨਮਭੂਮੀ ਮੰਦਰ ਨਿਰਮਾਣ ਟਰੱਸਟ ਹੈ।

ਇਹ ਤਿੰਨੇ ਹੀ ਟਰੱਸਟ ਹੁਣ ਇਹ ਕਹਿ ਰਹੇ ਹਨ ਕਿ ਜਦੋਂ ਪਹਿਲਾਂ ਤੋਂ ਹੀ ਮੰਦਰ ਨਿਰਮਾਣ ਲਈ ਟਰੱਸਟ ਮੌਜੂਦ ਹੈ ਤਾਂ ਸਰਕਾਰ ਨੂੰ ਕਿਸੇ ਹੋਰ ਟਰੱਸਟ ਦੇ ਗਠਨ ਦੀ ਕੀ ਲੋੜ ਹੈ।

ਇਹ ਸਾਰੇ ਟਰੱਸਟ ਆਪਣੀ ਅਗਵਾਈ ਵਿੱਚ ਮੰਦਰ ਦਾ ਨਿਰਮਾਣ ਟਰੱਸਟ ਬਣਾਉਣ ਲਈ ਦਬਾਅ ਬਣਾ ਰਹੇ ਹਨ।

ਮੰਦਰ ਲਈ ਕਰੋੜਾਂ ਰੁਪਏ ਦਾ ਚੰਦਾ

ਵੀਐੱਚਪੀ ਦੀ ਅਗਵਾਈ ਵਾਲੇ ਸ੍ਰੀਰਾਮ ਜਨਮਭੂਮੀ ਟਰੱਸਟ ਦੇ ਪ੍ਰਧਾਨ ਮਣੀਰਾਮ ਦਾਸ ਅਤੇ ਛਾਉਣੀ ਦੇ ਸੰਤ ਮਹੰਤ ਨ੍ਰਿਤਿਆਗੋਪਾਲ ਦਾਸ ਹਨ।

ਰਾਮ ਮੰਦਿਰ ਅੰਦੋਲਨ ਦੌਰਾਨ ਮੰਦਰ ਨਿਰਮਾਣ ਲਈ ਜੋ ਚੰਦਾ ਇਕੱਠਾ ਕੀਤਾ ਗਿਆ, ਕਰੋੜਾਂ ਰੁਪਏ ਦੀ ਇਹ ਰਾਸ਼ੀ ਵੀ ਇਸੇ ਟਰੱਸਟ ਕੋਲ ਹੈ।

ਵੀਐੱਚਪੀ ਨੇ ਹੀ ਮੰਦਰ ਨਿਰਮਾਣ ਲਈ ਚਲਾਏ ਅੰਦੋਲਨ ਦੀ ਅਗਵਾਈ ਕੀਤੀ ਸੀ ਇਸ ਲਈ ਫ਼ੈਸਲੇ ਤੋਂ ਬਾਅਦ ਵੀਐੱਚਪੀ ਦੇ ਨੇਤਾ ਅਤੇ ਉਸ ਨਾਲ ਜੁੜੇ ਧਰਮਾਚਾਰਿਆ ਟਰੱਸਟ ਦੇ ਮਾਧਿਅਮ ਰਾਹੀਂ ਬਣਾਉਣ ਦਾ ਦਾਅਵਾ ਕਰ ਰਹੇ ਹਨ ਅਤੇ ਇਸ ਲਈ ਮੁਹਿੰਮ ਚਲਾ ਰਹੇ ਹਨ।

ਅਯੁੱਧਿਆ 'ਚ ਸ਼ੁਰੂ ਹੋਇਆ ਹੁਣ ਨਵਾਂ ਵਿਵਾਦ

ਜਦ ਕਿ ਰਾਮ ਲਲਾ ਟਰੱਸਟ ਦਾ ਗਠਨ ਸਾਲ 1995 'ਚ ਦਵਾਰਕਾ ਪੀਠ ਦੇ ਸ਼ੰਕਰਾਅਚਾਰਿਆ ਸਵਾਮੀ ਸਵਰੂਪਾਨੰਦ ਸਰਸਵਤੀ ਸਣੇ 25 ਧਰਮ ਸ਼ਾਸਤਰੀਆਂ ਦੀ ਮੌਜੂਦਗੀ ਵਿੱਚ ਅਯੁੱਧਿਆ ਵਿੱਚ ਰਾਮ ਜਨਮਭੂਮੀ 'ਤੇ ਰਾਮ ਮੰਦਰ ਨਿਰਮਾਣ ਲਈ ਕੀਤਾ ਗਿਆ ਸੀ। ਇਸ ਦੇ ਗਠਨ ਵਿੱਚ ਸ਼੍ਰਿੰਗੇਰੀਪੀਠ ਦੇ ਧਰਮ ਸ਼ਾਸਤਰੀ ਸਵਾਮੀ ਭਾਰਤੀ ਵੀ ਸ਼ਾਮਿਲ ਸਨ।

ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਰਾਮ ਲਲਾ ਟਰੱਸਟ ਦੇ ਸਕੱਤਰ ਸਵਾਮੀ ਅਵਿਮੁਕਤੇਸ਼ਵਰਾਨੰਦ ਨੇ ਮੰਦਰ ਬਣਾਉਣ ਦਾ ਕਾਨੂੰਨੀ ਅਧਿਕਾਰ ਉਨ੍ਹਾਂ ਦੇ ਕੋਲ ਹੋਣ ਦਾ ਦਾਅਵਾ ਠੋਕ ਦਿੱਤਾ। ਇਸ ਲਈ ਪਿਛਲੇ ਹਫ਼ਤੇ ਦਿੱਲੀ ਵਿੱਚ ਉਨ੍ਹਾਂ ਨੇ ਇੱਕ ਪ੍ਰੈੱਸ ਕਾਨਫਰੰਸ ਵੀ ਕੀਤੀ ਸੀ।

'ਨਵਾਂ ਟਰੱਸਟ ਬਣਾਉਣ ਦੀ ਲੋੜ ਨਹੀਂ'

ਬੀਬੀਸੀ ਨਾਲ ਗੱਲਬਾਤ ਦੌਰਾਨ ਸਵਾਮੀ ਅਵਿਮੁਕਤੇਸ਼ਵਰਾਨੰਦ ਕਹਿੰਦੇ ਹਨ, "ਅਯੁੱਧਿਆ ਵਿੱਚ ਮਸਜਿਦ ਢਾਹੁਣ ਤੋਂ ਬਾਅਦ ਰਾਮ ਲਲਾ ਟਰੱਸਟ ਮੰਦਰ ਨਿਰਮਾਣ ਦੇ ਹੀ ਮਕਸਦ ਨਾਲ ਹੈ।"

"ਮੰਦਰ ਨਿਰਮਾਣ ਧਰਮਾਚਾਰਿਆ ਦੇ ਹੀ ਮਾਧਿਅਮ ਨਾਲ ਹੋਣਾ ਚਾਹੀਦਾ ਹੈ। ਇਸ ਲਈ ਸਾਨੂੰ ਕਿਸੇ ਸਰਕਾਰੀ ਮਦਦ ਅਤੇ ਦਖ਼ਲ ਦੀ ਲੋੜ ਨਹੀਂ ਹੈ। ਸਰਕਾਰ ਨੇ ਜੇਕਰ ਇਸ ਵਿੱਚ ਕਿਸੇ ਤਰ੍ਹਾਂ ਦੀ ਮਨ-ਮਰਜ਼ੀ ਕੀਤੀ ਤਾਂ ਅਸੀਂ ਅਦਾਲਤ 'ਚ ਵੀ ਜਾ ਸਕਦੇ ਹਾਂ।"

ਉੱਥੇ ਹੀ ਨਿਰਮੋਹੀ ਅਖਾੜੇ ਦਾ ਕਹਿਣਾ ਹੈ ਕਿ ਜੋ ਵੀ ਨਵਾਂ ਟਰੱਸਟ ਬਣੇ ਉਸ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਹੋਣੀ ਚਾਹੀਦੀ ਹੈ।

ਨਿਰਮੋਹੀ ਅਖਾੜੇ ਦੀ ਭੂਮਿਕਾ ਦੀ ਗੱਲ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਵੀ ਕੀਤੀ ਹੈ।

ਅਯੁੱਧਿਆ 'ਚ ਸ਼ੁਰੂ ਹੋਇਆ ਹੁਣ ਨਵਾਂ ਵਿਵਾਦ
ਤਸਵੀਰ ਕੈਪਸ਼ਨ, ਰਾਮ ਜਨਮਭੂਮੀ ਦੇ ਪੁਜਾਰੀ ਸਤੇਂਦਰ ਦਾਸ ਮੁਤਾਬਕ ਅਦਾਲਤ ਨੇ ਕੇਂਦਰ ਸਰਕਾਰ ਨੂੰ ਟਰੱਸਟ ਦੇ ਗਠਨ ਲਈ ਕਿਹਾ ਹੈ ਤੇ ਉਹ ਨਵਾਂ ਟਰੱਸਟ ਬਣਾਏ

ਰਾਮ ਲਲਾ ਟਰੱਸਟ ਦਾ ਦਾਅਵਾ ਠੀਕ ਉਵੇਂ ਹੈ ਜਿਵੇਂ ਕਿ ਸ੍ਰੀਰਾਮ ਜਨਮਭੂਮੀ ਟਰੱਸਟ ਦਾ। ਦੋਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੰਦਰ ਨਿਰਮਾਣ ਦੀ ਜ਼ਿੰਮੇਵਾਰੀ ਸੌਂਪੀ ਜਾਵੇ ਅਤੇ ਨਵਾਂ ਟਰੱਸਟ ਬਣਾਉਣ ਦੀ ਲੋੜ ਨਹੀਂ ਹੈ।

ਰਾਮ ਲਲਾ ਟਰੱਸਟ ਦਾ ਤਰਕ ਹੈ ਕਿ ਉਨ੍ਹਾਂ ਦਾ ਗਠਨ ਬਾਬਰੀ ਮਸਜਿਦ ਢਾਹੇ ਜਾਣ ਤੋਂ ਬਾਅਦ ਹੋਇਆ ਹੈ ਅਤੇ ਉਸ ਤੋਂ ਪਹਿਲਾਂ ਬਣੇ ਟਰੱਸਟ ਗ਼ੈਰ-ਕਾਨੂੰਨੀ ਹਨ ਜਦ ਕਿ ਵੀਐੱਚਪੀ ਅਤੇ ਸ੍ਰੀਰਾਮ ਜਨਮਭੂਮੀ ਟਰੱਸਟ ਦਾ ਕਹਿਣਾ ਹੈ ਕਿ ਮੰਦਰ ਨਿਰਮਾਣ ਲਈ ਅਦਾਲਤੀ ਲੜਾਈ ਉਨ੍ਹਾਂ ਨੇ ਲੜੀ ਹੈ, ਇਸ ਲਈ ਮੰਦਰ ਦਾ ਵੀ ਅਧਿਕਾਰ ਉਨ੍ਹਾਂ ਨੂੰ ਮਿਲੇ।

ਜਦਕਿ ਇਸ ਵਿਵਾਦ ਵਿੱਚ ਮੁੱਖ ਪੈਰਵੀਕਾਰ ਰਹੇ ਨਿਰਮੋਹੀ ਅਖਾੜੇ ਦਾ ਕਹਿਣਾ ਹੈ ਕਿ ਨਵਾਂ ਟਰੱਸਟ ਜੋ ਵੀ ਬਣੇ, ਉਸ ਵਿੱਚ ਉਸ ਦੀ ਅਹਿਮ ਭੂਮਿਕਾ ਹੋਵੇ। ਨਿਰਮੋਹੀ ਅਖਾੜੇ ਦੀ ਭੂਮਿਕਾ ਦੀ ਗੱਲ ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ 'ਚ ਵੀ ਕੀਤੀ ਹੈ।

ਉੱਥੇ ਹੀ ਸ੍ਰੀਰਾਮ ਜਨਮਭੂਮੀ ਮੰਦਰ ਨਿਰਮਾਣ ਟਰੱਸਟ ਦੇ ਪ੍ਰਧਾਨ ਜਨਮੇਜਯ ਸ਼ਰਨ ਕਹਿੰਦੇ ਹਨ, "ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਟਰੱਸਟ ਬਣਾਉਣ ਲਈ ਅਧਿਕਾਰਤ ਕੀਤਾ ਹੈ, ਇਸ ਲਈ ਇਹ ਅਧਿਕਾਰ ਕੇਂਦਰ ਸਰਕਾਰ ਨੂੰ ਹੀ ਹੈ ਕਿ ਉਹ ਕੋਈ ਨਵਾਂ ਟਰੱਸਟ ਬਣਾਏ ਜੋ ਮੰਦਰ ਨਿਰਮਾਣ ਕਰੇ।"

"ਇਕੱਲਿਆਂ ਜੇਕਰ ਇਹ ਕੰਮ ਵਿਸ਼ਵ ਹਿੰਦੂ ਪ੍ਰੀਸ਼ਦ ਨੂੰ ਦਿੱਤਾ ਜਾਂਦਾ ਹੈ ਤਾਂ ਅਸੀਂ ਇਸ ਦਾ ਵਿਰੋਧ ਕਰਾਂਗੇ। ਸਾਰਿਆਂ ਨੂੰ ਨਿੱਜੀ ਹਿੱਤ ਛੱਡ ਕੇ ਕੇਵਲ ਮੰਦਰ ਨਿਰਮਾਣ 'ਤੇ ਧਿਆਨ ਦੇਣਾ ਚਾਹੀਦਾ ਹੈ ਕਿ ਸਾਰੇ ਟਰੱਸਟਾਂ ਤੋਂ ਪ੍ਰਤੀਨਿਧੀਆਂ ਨੂੰ ਸ਼ਾਮਿਲ ਕਰਕੇ ਇੱਕ ਨਵਾਂ ਟਰੱਸਟ ਬਣਾਉਣ ਅਤੇ ਇਸ ਦੀ ਨਿਗਰਾਨੀ ਸਰਕਾਰ ਕਰੇ।"

ਅਯੁੱਧਿਆ 'ਚ ਸ਼ੁਰੂ ਹੋਇਆ ਹੁਣ ਨਵਾਂ ਵਿਵਾਦ

ਇਸ ਸਭ ਦੇ ਬਾਵਜੂਦ, ਰਾਮ ਲਲਾ ਵਿਰਾਜਮਾਨ ਦੇ ਮੁੱਖ ਪੁਜਾਰੀ ਅਚਾਰਿਆ ਸਤੇਂਦਰ ਦਾਸ ਕਹਿੰਦੇ ਹਨ ਕਿ ਟਰੱਸਟ ਦਾ ਗਠਨ ਸੁਪਰੀਮ ਕੋਰਟ ਦੇ ਨਿਰਦੇਸ਼ਾ ਅਨੁਸਾਰ ਹੀ ਹੋਵੇ, ਨਾ ਕਿ ਕਿਸੇ ਪੁਰਾਣ ਟਰੱਸਟ ਨੂੰ ਇਹ ਜ਼ਿੰਮਾ ਦਿੱਤਾ ਜਾਵੇ।

ਉਨ੍ਹਾਂ ਮੁਤਾਬਕ, "ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਟਰੱਸਟ ਬਣਾਉਣ ਦਾ ਆਦੇਸ਼ ਦਿੱਤਾ ਹੈ। ਇਸੇ ਆਦੇਸ਼ ਦੇ ਤਹਿਤ ਨਵਾਂ ਟਰੱਸਟ ਬਣੇ।"

"ਪਹਿਲਾਂ ਤੋਂ ਜੋ ਟਰੱਸਟ ਰਾਮ ਮੰਦਰ ਦੇ ਨਿਰਮਾਣ ਦੇ ਨਾਮ 'ਤੇ ਬਣੇ ਹਨ, ਉਨ੍ਹਾਂ ਨੂੰ ਵੀ ਆਪਣੀਆਂ ਜਾਇਦਾਦਾਂ ਅਤੇ ਇਸ ਲਈ ਇਕੱਠਾ ਕੀਤਾ ਗਿਆ ਚੰਦਾ ਆਦਿ ਇਸ ਦੀ ਜਾਣਕਾਰੀ ਟਰੱਸਟ ਨੂੰ ਸੌਂਪ ਦੇਣਾ ਚਾਹੀਦਾ। ਸਰਕਾਰ ਨੂੰ ਚਾਹੀਦਾ ਹੈ ਕਿ ਜੋ ਲੋਕ ਅਜਿਹਾ ਨਾ ਕਰਨ, ਉਨ੍ਹਾਂ ਕੋਲੋਂ ਜ਼ਬਰੀ ਲਿਆ ਜਾਵੇ।"

ਸਤੇਂਦਰ ਦਾਸ ਕਿਸੇ ਦਾ ਨਾਮ ਤਾਂ ਨਹੀਂ ਲੈਂਦੇ ਪਰ ਨਿਰਮੋਹੀ ਅਖਾੜੇ ਦੇ ਮਹੰਤ ਦਿਨੇਂਦਰ ਦਾਸ ਸਿੱਧੇ ਤੌਰ 'ਤੇ ਕਹਿੰਦੇ ਹਨ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਨੂੰ ਮੰਦਰ ਨਿਰਮਾਣ ਦੇ ਨਾਮ 'ਤੇ ਇਕੱਠਾ ਕੀਤੀਆਂ ਗਈਆਂ ਇੱਟਾਂ, ਪੱਥਰ ਅਤੇ ਇੱਥੋਂ ਤੱਕ ਕਿ ਨਗਦੀ ਵੀ ਸਰਕਾਰ ਨੂੰ ਸੌਂਪ ਦੇਣੀ ਚਾਹੀਦੀ ਹੈ।

ਆਡੀਓ ਕਲਿਪ ਨਾਲ ਹਲਚਲ

ਪਰ ਵਿਸ਼ਵ ਹਿੰਦੂ ਪ੍ਰੀਸ਼ਦ ਇਸ ਨੂੰ ਇੰਨੀ ਆਸਾਨੀ ਨਾਲ ਸੌਂਪ ਦੇਵੇਗਾ, ਅਜਿਹਾ ਲਗਦਾ ਨਹੀਂ ਹੈ।

ਵੀਐੱਚਪੀ ਬੁਲਾਰੇ ਸ਼ਰਦ ਸ਼ਰਮਾ ਕਹਿੰਦੇ ਹਨ ਕਿ ਕੇਂਦਰ ਸਰਕਾਰ ਉਨ੍ਹਾਂ ਦੇ ਕੰਮ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੀ ਹੈ।

ਅਯੁੱਧਿਆ 'ਚ ਸ਼ੁਰੂ ਹੋਇਆ ਹੁਣ ਨਵਾਂ ਵਿਵਾਦ

ਸ਼ਰਦ ਸ਼ਰਮਾ ਕਹਿੰਦੇ ਹਨ, "ਅਸੀਂ ਸਾਲਾਂ ਤੋਂ ਮੰਦਰ ਨਿਰਮਾਣ ਵਿੱਚ ਲੱਗੇ ਹੋਏ ਹਾਂ, ਸਾਡੇ ਸੰਗਠਨ ਨੇ ਇਸ ਅੰਦੋਲਨ ਦੀ ਅਗਵਾਈ ਕੀਤੀ ਹੈ। ਦੇਸ-ਵਿਦੇਸ਼ ਦੇ ਸਾਰੇ ਹਿੰਦੂਆਂ ਦਾ ਸਾਨੂੰ ਸਮਰਥਨ ਅਤੇ ਸਹਿਯੋਗ ਮਿਲਿਆ ਹੈ। ਮੈਂ ਇਸ ਗੱਲ ਨੂੰ ਲੈ ਕੇ ਆਸਵੰਦ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਸਾਡੇ ਕੋਲੋਂ ਸਲਾਹ ਲੈਣਗੇ।"

ਮੰਦਰ ਨਿਰਮਾਣ ਲਈ ਬਣਨ ਵਾਲੇ ਟਰੱਸਟ ਨੂੰ ਲੈ ਕੇ ਚੱਲ ਰਹੇ ਇਸ ਵਿਵਾਦ ਵਿੱਚ ਦੋ ਮਹੰਤਾਂ ਵਿਚਾਲੇ ਹੋਈ ਇੱਕ ਗੱਲਬਾਤ ਦੇ ਵਾਈਰਲ ਵੀਡੀਓ ਨੇ ਅੱਗ ਵਿੱਚ ਘਿਓ ਦਾ ਕੰਮ ਕਰ ਦਿੱਤਾ।

ਅਯੁੱਧਿਆ ਵਿੱਚ ਸੰਤ ਭਾਈਚਾਰੇ ਵਿਚਾਲੇ ਚੱਲ ਰਹੇ ਇੱਕ ਆਡੀਓ ਕਲਿਪ ਵਿੱਚ ਰਾਮ ਮੰਦਰ ਅੰਦੋਲਨ 'ਚ ਸਰਗਰਮ ਰਹੇ ਵੀਐੱਚਪੀ ਨੇਤਾ ਅਤੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਰਾਮਵਿਲਾਸ ਵੇਦਾਂਤੀ ਕਹਿ ਰਹੇ ਹਨ ਕਿ ਉਹ ਮੰਦਰ ਟਰੱਸਟ ਦਾ ਮੁਖੀ ਬਣਨਾ ਚਾਹੁੰਦੇ ਹਨ।

ਭਾਵੇਂ ਬੀਬੀਸੀ ਨੇ ਇਸ ਆਡੀਓ ਕਲਿਪ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਇਸ ਕਲਿਪ ਨੇ ਅਯੁੱਧਿਆ ਦੇ ਸੰਤਾਂ 'ਚ ਕਾਫੀ ਹਲਚਲ ਪੈਦਾ ਕਰ ਦਿੱਤੀ ਹੈ।

ਇਹ ਆਡੀਓ ਕਲਿਪ ਕਥਿਤ ਰੂਪ ਨਾਲ ਰਾਮਵਿਲਾਸ ਵੇਦਾਂਤੀ ਅਤੇ ਤਪਸਵੀ ਛਾਉਣੀ ਦੇ ਮੁੱਖ ਮਹੰਤ ਪਰਹੰਸਦਾਸ ਦੇ ਵਿਚਾਲੇ ਗੱਲਬਾਤ ਦਾ ਹੈ।

ਇਸੇ ਆਡੀਓ ਕਲਿਪ ਵਿੱਚ ਮਹੰਤ ਪਰਮਹੰਸ ਦਾਸ ਕਥਿਤ ਤੌਰ 'ਤੇ ਰਾਮ ਜਨਮਭੂਮੀ ਟਰੱਸਟ ਦੇ ਮੁੱਖ ਮਹੰਤ ਨ੍ਰਿਤਿਆਗੋਪਾਲ ਦਾਸ ਦੇ ਸਮਰਥਕ ਸਾਧੂਆਂ ਨੇ ਉਨ੍ਹਾਂ ਦੇ ਘਰ 'ਤੇ ਹਮਲਾ ਕਰ ਦਿੱਤਾ ਸੀ।

ਇਹ ਵੀ ਪੜ੍ਹੋ-

ਆਦਿਤਿਆਨਾਥ ਨੂੰ ਇਸ ਵਿੱਚ ਸ਼ਾਮਿਲ ਕਰਨ ਦਾ ਇਸ ਲਈ ਵਿਰੋਧ ਕਰਦੇ ਸੁਣਿਆ ਜਾ ਸਕਦਾ ਹੈ ਕਿਉਂਕਿ ਉਹ ਰਾਮਾਨੰਦ ਸੰਪਰਦਾਇ ਨਾਲ ਨਾ ਆ ਕੇ ਨਾਥ ਸੰਪਰਦਾਇ ਤੋਂ ਆਉਂਦੇ ਹਨ।

ਭਾਵੇਂ ਕਿ ਰਾਮਵਿਲਾਸ ਵੇਦਾਂਤੀ ਇਸ ਗੱਲਬਾਤ ਤੋਂ ਸਾਫ਼ ਇਨਕਾਰ ਕਰਦੇ ਹਨ ਜਦਕਿ ਪਰਮਹੰਸਦਾਸ ਇਸ ਮੁੱਦੇ 'ਤੇ ਹੁਣ ਕੁਝ ਵੀ ਨਹੀਂ ਬੋਲ ਰਹੇ ਹਨ ਪਰ ਮਹੰਤ ਨ੍ਰਿਤਿਆਗੋਪਾਲ ਦਾਸ ਤੋਂ ਉਪਰ ਪਰਮਹੰਸ ਕਈ ਗੰਭੀਰ ਇਲਜ਼ਾਮ ਲਗਾ ਰਹੇ ਹਨ।

ਅਯੱਧਿਆ ਵਿੱਚ ਸਾਲਾਂ ਤੋਂ ਮੰਦਰ ਅੰਦੋਲਨ ਨੂੰ ਕਰੀਬ ਤੋਂ ਦੇਖਣ ਵਾਲੇ ਸਥਾਨਕ ਪੱਤਰਕਾਰ ਮਹਿੰਦਰ ਤ੍ਰਿਪਾਠੀ ਕਹਿੰਦੇ ਹਨ, "ਸੁਪਰੀਮ ਕੋਰਟ ਨੇ ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਵਿਵਾਦ ਨੂੰ ਬੇਸ਼ੱਕ ਹੀ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਹੁਣ ਅਯੁੱਧਿਆ ਵਿੱਚ ਸਾਧੂ-ਸੰਤਾਂ ਵਿਚਾਲੇ ਵਿਵਾਦ ਅਤੇ ਟਕਰਾਅ ਵਧਣਗੇ।"

"ਇਸ ਗੱਲ ਦਾ ਸ਼ੱਕ ਪਹਿਲਾਂ ਤੋਂ ਹੀ ਸੀ ਕਿ ਟਰੱਸਟ ਦਾ ਹਿੱਸਾ ਬਣਨ ਲਈ ਹਿੰਦੂ ਸੰਗਠਨਾਂ ਵਿਚਾਲੇ ਆਪਸੀ ਟਕਰਾਅ ਹੋਵੇਗਾ ਪਰ ਹੁਣ ਜਿਸ ਤਰ੍ਹਾਂ ਨਾਲ ਸਟਿੰਗ ਆਪਰੇਸ਼ਨ ਅਤੇ ਇੱਕ-ਦੂਜੇ 'ਤੇ ਜ਼ੁਬਾਨੀ ਹਮਲੇ ਹੋ ਰਹੇ ਹਨ, ਉਸ ਨਾਲ ਇਸ ਵਿਵਾਦ ਦੇ ਵਧਣ ਦਾ ਸ਼ੱਕ ਹੈ।"

"ਅਜੇ ਤਾਂ ਹੋਰ ਵੀ ਕਈ ਸੰਤ ਹਨ ਜੋ ਇਸ ਫ਼ੈਸਲੇ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ, ਹੁਣ ਉਹ ਵੀ ਮੰਗ ਕਰਨਗੇ ਕਿ ਉਨ੍ਹਾਂ ਨੂੰ ਵੀ ਟਰੱਸਟ ਵਿੱਚ ਸ਼ਾਮਲ ਕੀਤਾ ਜਾਵੇ।"

ਇਹ ਵੀਡੀਓਜ਼ ਵੀ ਵੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)