You’re viewing a text-only version of this website that uses less data. View the main version of the website including all images and videos.
ਭਾਜਪਾ ਨੂੰ ਸਾਲ 2018-19 ਦੌਰਨ ਮਿਲਿਆ 700 ਕਰੋੜ ਦਾ ਚੰਦਾ - 5 ਅਹਿਮ ਖ਼ਬਰਾਂ
ਸੱਤਾਧਾਰੀ ਭਾਜਪਾ ਨੇ ਸਾਲ 2018-19 ਦੇ ਵਿੱਤੀ ਸਾਲ ਦੌਰਾਨ 700 ਕਰੋੜ ਰੁਪਏ ਚੰਦੇ ਵਜੋਂ ਹਾਸਲ ਕੀਤੇ ਹਨ।
ਪਾਰਟੀ ਵੱਲੋਂ ਚੋਣ ਕਮਿਸ਼ਨ ਕੋਲ ਕੀਤੇ ਗਏ ਖੁਲਾਸੇ ਮੁਤਾਬਕ ਇਸ ਵਿੱਚੋਂ 356 ਕਰੋੜ ਸਿਰਫ਼ ਟਾਟਾ ਦੇ ਕੰਟਰੋਲ ਹੇਠਲੇ ਪ੍ਰੋਗਰੈਸਿਵ ਇਲੈਕਟੋਰਲ ਟਰੱਸਟ ਵੱਲੋਂ ਦਿੱਤੇ ਗਏ ਹਨ।
ਜਦਕਿ ਦੇਸ਼ ਦੇ ਸਭ ਤੋਂ ਅਮੀਰ ਇਲੈਕਟੋਰਲ ਟਰੱਸਟ ਜਿਸ ਨੂੰ ਭਾਰਤੀ ਗਰੁੱਪ, ਹੀਰੋ ਮੋਰੋਕੋਰਪ, ਜੁਬੀਲੈਂਟ ਫੂਡਵਰਕਸ, ਓਰੀਐਂਟ ਸੀਮੈਂਟ, ਡੀਐੱਲਐੱਫ਼, ਜੇਕੇ ਟਾਇਰ ਵਰਗੇ ਵੱਡੇ ਕਾਰਪੋਰੇਟ ਘਰਾਣਿਆਂ ਦੀ ਹਮਾਇਤ ਹਾਸਲ ਹੈ ਨੇ ਪਾਰਟੀ ਨੂੰ ਸਿਰਫ਼ 54.25 ਕਰੋੜ ਇਲੈਕਟੋਰਲ ਬਾਂਡ ਦੇ ਰੂਪ ਵਿੱਚ ਦਿੱਤੇ।
ਪਾਰਟੀ ਨੇ ਇਹ ਖੁਲਾਸਾ ਇਲੈਕਸ਼ਨ ਕੋਡ ਦੇ ਤਹਿਤ ਕੀਤਾ ਹੈ ਜਿਸ ਅਧੀਨ ਸਾਰੀਆਂ ਸਿਆਸੀ ਪਾਰਟੀਆਂ ਕਿਸੇ ਵਿੱਤੀ ਸਾਲ ਦੌਰਾਨ ਪ੍ਰਾਪਤ ਕੀਤੇ ਚੰਦੇ ਦਾ ਖੁਲਾਸਾ ਕਰਨ ਲਈ ਪਾਬੰਦ ਹਨ। ਇਸ ਤੋਂ ਇਲਵਾ ਵੀ ਪਾਰਟੀ ਨੂੰ ਕਈ ਸੋਮਿਆਂ ਤੋਂ ਚੰਦਾ ਹਾਸਲ ਹੋਇਆ।
ਇਹ ਵੀ ਪੜ੍ਹੋ:
ਅਯੁੱਧਿਆ ਫ਼ੈਸਲੇ ਬਾਰੇ ਸੀਨੀਅਰ ਵਕੀਲ ਦੀ ਰਾਇ
ਸੀਨੀਅਰ ਵਕੀਲ ਅਨੁਪਮ ਗੁਪਤਾ ਨੇ ਅਯੁੱਧਿਆ ਉੱਤੇ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਦੇ ਫ਼ੈਸਲੇ ਦੀ ਕਈ ਨੁਕਤਿਆਂ ਤੋਂ ਆਲੋਚਨਾ ਕੀਤੀ ਹੈ।
ਗੁਪਤਾ ਨੇ 1992 ਵਿਚ ਬਾਬਰੀ ਮਸਜਿਦ ਢਾਹੇ ਜਾਣ ਦੀ ਜਾਂਚ ਕਰਨ ਵਾਲੇ ਲਿਬਰਹਾਨ ਕਮਿਸ਼ਨ ਦੇ ਵਕੀਲ ਵਜੋਂ ਵੀ 8 ਸਾਲ ਕੰਮ ਕੀਤਾ ਸੀ।
ਬੀਬੀਸੀ ਨਾਲ ਫੋਨ 'ਤੇ ਗੱਲਬਾਤਕਰਦਿਆਂ ਅਨੁਪਮ ਗੁਪਤਾ ਨੇ ਅਯੁੱਧਿਆ ਮਾਮਲੇ ਵਿੱਚ ਆਏ ਫੈਸਲੇ ਦੇ ਕਈ ਪੱਖਾਂ ਨਾਲ ਅਸਹਿਮਤੀ ਜਤਾਈ ਹੈ।
ਪੜ੍ਹੋ ਉਨ੍ਹਾਂ ਫ਼ੈਸਲੇ ਬਾਰੇ ਹੋਰ ਕੀ ਕਿਹਾ।
ਮਹਾਰਾਸ਼ਟਰ ਦਾ ਸਿਆਸੀ ਸੰਕਟ
ਮਹਾਰਾਸ਼ਟਰ ਵਿੱਚ ਰਾਸਟਰਪਤੀ ਰਾਜ ਲਾਗੂ ਕਰਨ ਦਾ ਕਾਂਗਰਸ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ।
ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ ਕਿ ਰਾਜਪਾਲ ਭਗਤ ਸਿੰਘ ਕੋਸ਼ੀਆਰੀ ਨੇ ਰਾਸ਼ਟਰਪਤੀ ਰਾਜ ਲਗਾ ਕੇ ਸੰਵਿਧਾਨ ਪ੍ਰਕਿਰਿਆ ਦਾ ਮਜ਼ਾਕ ਬਣਾਇਆ ਹੈ।
ਕਾਂਗਰਸ ਨੇ ਸਰਕਾਰ ਬਣਾਉਣ ਲਈ ਐੱਨਸੀਪੀ ਤੇ ਸ਼ਿਵ ਸੈਨਾ ਨੂੰ ਮਨਆਇਆ ਸਮਾਂ ਦੇਣ ਉੱਤੇ ਵੀ ਸਵਾਲ ਖੜ੍ਹੇ ਕੀਤੇ। ਮਹਾਰਾਸ਼ਟਰ ਦੇ ਸਿਆਸੀ ਸੰਕਟ ਬਾਰੇ ਪੜ੍ਹੋ ਪੂਰੀ ਖ਼ਬਰ।
ਹਾਂਗਕਾਂਗ: ਕਾਨੂੰਨ ਦਾ ਰਾਜ 'ਢਹਿ ਢੇਰੀ' ਹੋਣ ਕੰਢੇ
ਹਾਂਗਕਾਂਗ ਵਿੱਚ 5 ਮਹੀਨਿਆਂ ਤੋਂ ਚੱਲ ਰਹੇ ਪ੍ਰਦਰਸ਼ਨ ਹੋਰ ਭੜਕ ਗਏ ਹਨ ਅਤੇ ਇਸ ਕਰਕੇ ਪੁਲਿਸ ਨੇ ਚਿਤਾਵਨੀ ਦਿੱਤੀ ਹੈ ਕਿ ਹਾਂਗਕਾਂਗ ਦਾ ਕਾਨੂੰਨੀ ਸ਼ਾਸਨ 'ਢਹਿ-ਢੇਰੀ ਕੰਢੇ' ਹੈ।
ਇਹ ਚਿਤਾਵਨੀ ਪੁਲਿਸ ਵੱਲੋਂ ਪ੍ਰਦਰਸ਼ਨ ਕਰ ਰਹੇ ਇੱਕ ਵਿਅਕਤੀ ਨੂੰ ਗੋਲੀ ਵੀ ਮਾਰੇ ਜਾਣ ਤੋਂ ਇੱਕ ਬਾਅਦ ਇਲਾਕੇ ਵਿੱਚ ਹਿੰਸਾ ਵਧਣ ਤੋਂ ਬਾਅਦ ਸਾਹਮਣੇ ਆਈ ਹੈ। ਪੜ੍ਹੋ ਪੂਰਾ ਮਾਮਲਾ।
ਇਹ ਵੀ ਪੜ੍ਹੋ:
ਕਰਤਾਰਪੁਰ ਲਾਂਘਾ : 'ਜੋ ਸੋਚਿਆ ਸੀ ਉਹ ਆਖਰਕਾਰ ਮਿਲ ਗਿਆ'
"ਸਾਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਅਸੀਂ ਭਾਰਤੀ ਸਰਹੱਦ ਪਾਰ ਕਰਕੇ ਪਾਕਿਸਤਾਨ ਦੀ ਜ਼ਮੀਨ ਵਿੱਚ ਪਹੁੰਚ ਗਏ ਹਾਂ ਇਸ ਤੋਂ ਬਾਅਦ ਜਦੋਂ ਅਸੀਂ ਗੁਰਦੁਆਰਾ ਦਰਬਾਰ ਸਾਹਿਬ ਪਹੁੰਚੇ ਤਾਂ ਖੁਸ਼ੀ ਤਾਂ ਟਿਕਾਣਾ ਹੀ ਨਹੀਂ ਰਿਹਾ।”
ਇਹ ਸ਼ਬਦ ਹਨ ਡੇਰਾ ਬਾਬਾ ਨਾਨਕ ਦੀ ਰਹਿਣ ਵਾਲੀ ਕੰਵਲਜੀਤ ਕੌਰ ਦੇ। ਕੰਵਲਜੀਤ ਕੌਰ ਆਪਣੇ ਪਤੀ , ਬੇਟੇ ਅਤੇ ਭਤੀਜੇ ਦੇ ਨਾਲ ਲਾਂਘਾ ਖੁੱਲਣ ਤੋਂ ਬਾਅਦ ਪਹਿਲੀ ਵਾਰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਆਈ ਹੈ।
ਉਨ੍ਹਾਂ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ,“ਸਾਨੂੰ ਅਹਿਸਾਸ ਹੀ ਨਹੀਂ ਹੋ ਰਿਹਾ ਸੀ ਕਿ ਜਿਸ ਗੁਰੂ ਘਰ ਦੇ ਅਸੀ ਸਰਹੱਦ ਤੋਂ ਦੂਰਬੀਨ ਰਾਹੀਂ ਪਿਛਲੇ 73 ਸਾਲਾਂ ਤੋਂ ਦਰਸ਼ਨ ਕਰ ਰਹੇ ਸੀ ਉਸ ਵਿੱਚ ਸਾਨੂੰ ਅੱਜ ਮੱਥਾ ਟੇਕਣ ਦਾ ਮੌਕਾ ਮਿਲ ਰਿਹਾ ਹੈ।"
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: